Punjab Municipal Election Vote Counting: ਸੰਨੀ ਦਿਓਲ ਦੇ ਹਲਕੇ 'ਚ ਗੁਰਦਾਪੁਰੀਆਂ ਨੇ ਪਲਟਿਆ 'ਤਖਤਾ', ਬੀਜੇਪੀ ਨੂੰ ਵੱਡੇ ਝਟਕੇ
ਬੌਲੀਵੁੱਡ ਅਦਾਕਾਰ ਤੇ ਬੀਜੇਪੀ ਦੇ ਸੰਸਦ ਮੈਂਬਰ ਸੰਨੀ ਦਿਓਲ ਦੇ ਹਲਕੇ ਵਿੱਚ ਕਾਂਗਰਸ ਨੇ ਝੰਡਾ ਗੱਡ ਦਿੱਤਾ ਹੈ। ਨਗਰ ਕੌਂਸਲ ਗੁਰਦਾਸਪੁਰ ਦੇ 29 ਵਾਰਡਾਂ ਵਿੱਚ ਪੂਰਨ ਤੌਰ 'ਤੇ ਕਾਂਗਰਸ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਇਹ ਸੰਨੀ ਦਿਓਲ ਤੇ ਬੀਜੇਪੀ ਨੂੰ ਵੱਡਾ ਝਟਕਾ ਹੈ।
ਗੁਰਦਾਸਪੁਰ: ਬੌਲੀਵੁੱਡ ਅਦਾਕਾਰ ਤੇ ਬੀਜੇਪੀ ਦੇ ਸੰਸਦ ਮੈਂਬਰ ਸੰਨੀ ਦਿਓਲ ਦੇ ਹਲਕੇ ਵਿੱਚ ਕਾਂਗਰਸ ਨੇ ਝੰਡਾ ਗੱਡ ਦਿੱਤਾ ਹੈ। ਨਗਰ ਕੌਂਸਲ ਗੁਰਦਾਸਪੁਰ ਦੇ 29 ਵਾਰਡਾਂ ਵਿੱਚ ਪੂਰਨ ਤੌਰ 'ਤੇ ਕਾਂਗਰਸ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਇਹ ਸੰਨੀ ਦਿਓਲ ਤੇ ਬੀਜੇਪੀ ਨੂੰ ਵੱਡਾ ਝਟਕਾ ਹੈ।
ਦੱਸ ਦਈਏ ਕਿ 2019 ਵਿੱਚ ਗੁਰਦਾਸਪੁਰ ਦੇ ਲੋਕਾਂ ਨੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਹਰਾ ਕੇ ਸੰਨੀ ਦਿਓਲ ਨੂੰ ਆਪਣਾ ਸੰਸਦ ਮੈਂਬਰ ਚੁਣਿਆ ਸੀ। ਕਿਸਾਨ ਅੰਦੋਲਨ ਕਰਕੇ ਲੋਕਾਂ ਵਿੱਚ ਸੰਨੀ ਦਿਓਲ ਪ੍ਰਤੀ ਕਾਫੀ ਗੁੱਸਾ ਹੈ। ਇਸ ਕਰਕੇ ਹੀ ਲੋਕਾਂ ਨੇ ਬੀਜੇਪੀ ਦੀ ਬਜਾਏ ਕਾਂਗਰਸ ਨੂੰ ਚੁਣਿਆ ਹੈ।
ਇਸੇ ਤਰ੍ਹਾਂ ਬਟਾਲਾ ਨਗਰ ਨਿਗਮ ਦੇ ਕੁੱਲ 50 ਵਾਰਡਾਂ ਵਿੱਚੋਂ ਵੀ 36 ਵਿੱਚ ਕਾਂਗਰਸ ਉਮੀਦਵਾਰ ਜੇਤੂ ਰਹੇ। ਛੇ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ। ਇਸ ਤੋਂ ਇਲਾਵਾ ਤਿੰਨ ਆਮ ਆਦਮੀ ਪਾਰਟੀ ਤੇ 4 ਭਾਜਪਾ ਦੇ ਉਮੀਦਵਾਰ ਜੇਤੂ ਰਹੇ ਜਦਕਿ 1 ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ।
ਨਗਰ ਕੌਂਸਲ ਦੀਨਾਨਗਰ ਤੋਂ ਕੁੱਲ 15 ਵਾਰਡਾਂ ਵਿੱਚੋਂ 14 ਕਾਂਗਰਸ ਉਮੀਦਵਾਰ ਜੇਤੂ ਰਹੇ ਤੇ ਇੱਕ 'ਤੇ ਆਜ਼ਾਦ ਨੇ ਜਿੱਤ ਹਾਸਲ ਕੀਤੀ। ਨਗਰ ਕੌਂਸਲ ਧਾਰੀਵਾਲ ਵਿੱਚ ਕੁੱਲ 13 ਵਾਰਡਾਂ ਵਿੱਚੋਂ 9 ਕਾਂਗਰਸ, 2 ਆਜ਼ਾਦ ਤੇ ਅਕਾਲੀ ਦਲ ਦੇ ਦੋ ਉਮੀਦਵਾਰ ਜੇਤੂ ਰਹੇ।
ਨਗਰ ਕੌਂਸਲ ਕਾਦੀਆਂ ਦੇ ਕੁੱਲ 15 ਵਾਰਡਾਂ ਵਿੱਚ 6 ਕਾਂਗਰਸ ਉਮੀਦਵਾਰ ਜੇਤੂ ਰਹੇ, 7 ਅਕਾਲੀ ਦਲ ਦੇ ਉਮੀਦਵਾਰ ਤੇ 2 ਆਜ਼ਾਦ ਉਮੀਦਵਾਰ ਜਿੱਤੇ। ਨਗਰ ਕੌਂਸਲ ਫਤਹਿਗੜ੍ਹ ਚੂੜੀਆਂ ਵਿੱਚ ਕੁੱਲ 13 ਵਾਰਡਾਂ ਵਿੱਚੋਂ 12 ਕਾਂਗਰਸ ਉਮੀਦਵਾਰ ਜੇਤੂ ਰਹੇ ਤੇ ਇੱਕ ਅਕਾਲੀ ਉਮੀਦਵਾਰ ਜੇਤੂ ਰਿਹਾ।