Punjab Municipal Election Results: ਨਗਰ ਨਿਗਮ ਤੇ ਕੌਂਸਲ ਚੋਣਾਂ 'ਚ ਕਾਂਗਰਸ ਦੀ ਹੂੰਝਾਫੇਰ ਜਿੱਤ, ਬੀਜੇਪੀ ਦਾ ਪੂਰੀ ਤਰ੍ਹਾਂ ਸਫਾਇਆ, 'ਆਪ' ਵੀ ਨਾ ਕਰ ਸਕੀ ਕੋਈ ਕਮਾਲ

Punjab Municipal Election 2021 Vote Counting LIVE Updates: ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਕਾਂਗਰਸ ਨੇ ਬਾਜ਼ੀ ਮਾਰੀ ਹੈ। ਇਨ੍ਹਾਂ ਚੋਣਾਂ ਵਿੱਚ ਬੀਜੇਪੀ ਦਾ ਸਫਾਇਆ ਹੋ ਗਿਆ ਹੈ। ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਵੀ ਨਿਰਾਸ਼ ਹੋਣਾ ਪਿਆ ਹੈ। ਇਨ੍ਹਾਂ ਚੋਣਾਂ ਨੂੰ ਸਿਆਸੀ ਪਾਰਟੀਆਂ 2022 ਦੇ ਸੈਮੀਫਾਈਨਲ ਵਜੋਂ ਵੇਖ ਰਹੀਆਂ ਹਨ।

ਏਬੀਪੀ ਸਾਂਝਾ Last Updated: 17 Feb 2021 08:04 AM
ਨਗਰ ਕੌਂਸਲ ਗਿੱਦੜਬਾਹਾ

ਨਗਰ ਕੌਂਸਲ ਗਿੱਦੜਬਾਹਾ ਦੇ 19 ਵਾਰਡਾਂ ਵਿੱਚੋਂ 18 ਵਾਰਡ ’ਚ ਕਾਂਗਰਸ ਪਾਰਟੀ ਤੇ 1 ਅਜ਼ਾਦ ਉਮੀਦਵਾਰ ਜੇਤੂ ਰਿਹਾ। ਕਾਂਗਰਸ ਪਾਰਟੀ ਦੇ 4 ਉਮੀਦਵਾਰ ਵਾਰਡ ਨੰਬਰ 3, 10, 11 ਤੇ 16 ਬਿਨਾਂ ਮੁਕਾਬਲਾ ਜੇਤੂ ਰਹੇ ਹਨ, ਜਦੋਂਕਿ 15 ਵਾਰਡਾਂ ਦੀ ਗਿਣਤੀ ’ਚੋਂ 14 ਵਾਰਡਾਂ ਵਿੱਚ ਕਾਂਗਰਸ ਪਾਰਟੀ ਤੇ 1 ਅਜ਼ਾਦ ਉਮੀਦਵਾਰ ਜੇਤੂ ਰਹੇ ਹਨ।

ਮਜੀਠੀਆ ਦਾ ਦਬਦਬਾ ਕਾਇਮ

ਕਾਂਗਰਸ ਨੇ ਬੇਸ਼ੱਕ ਬਾਦਲ ਪਰਿਵਾਰ ਦੇ ਗੜ੍ਹ ਫਤਹਿ ਕਰ ਲਏ ਹਨ ਪਰ ਬਿਕਰਮ ਮਜੀਠੀਆ ਨੇ ਦਬਦਬਾ ਕਾਇਣ ਰੱਖਿਆ ਹੈ। ਮਜੀਠਾ ਨਗਰ ਕੌਂਸਲ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬਾਜ਼ੀ ਮਾਰਦਿਆਂ 13 ਸੀਟਾਂ ’ਚੋਂ 10 ਉਪਰ ਜਿੱਤ ਹਾਸਲ ਕਰ ਲਈ ਹੈ। ਦੂਜੇ ਪਾਸੇ ਕਾਂਗਰਸ ਕੋਲ ਸਿਰਫ ਦੋ ਸੀਟਾਂ ਆਈਆਂ ਹਨ। ਇੱਕ ਵਾਰਡ ਤੋਂ ਆਜ਼ਾਦ ਉਮੀਦਵਾਰ ਜਿੱਤਿਆ ਹੈ। 

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਜਿੱਤ ਨੂੰ 2022 ਦਾ ਟ੍ਰੇਲਰ ਦੱਸਿਆ

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਮਗਰੋਂ ਪੰਜਾਬ ਦੀ ਜਨਤਾ ਦਾ ਸ਼ੁਕਰੀਆ ਕੀਤਾ ਹੈ। ਸੁਨੀਲ ਜਾਖੜ ਨੇ ਪੰਜਾਬ ਕਾਂਗਰਸ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ 2022 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਟ੍ਰੇਲਰ ਹੈ। ਇਹ ਚੋਣਾਂ ਕੇਂਦਰ ਦੀ ਮੋਦੀ ਸਰਕਾਰ ਤੱਕ ਧਮਕ ਜ਼ਰੂਰ ਪਾਏਗੀ। ਇਹ ਜਿੱਤ ਬੀਜੇਪੀ ਨੂੰ ਸੰਦੇਸ਼ ਦਏਗੀ ਕਿ ਪੰਜਾਬੀਆਂ ਨੂੰ ਵੱਖੋ-ਵੱਖਰੇ ਨਾਂ ਦੇ ਕੇ ਬਦਨਾਮ ਕਰਨ ਵਾਲਿਆਂ ਖ਼ਿਲਾਫ਼ ਲੋਕਾਂ ਨੇ ਜਮਹੂਰੀ ਤਰੀਕੇ ਨਾਲ ਫਤਵਾ ਦਿੱਤਾ ਹੈl ਉਨ੍ਹਾਂ ਕਿਹਾ ਕਿ ਇਹ ਪੰਜਾਬ ਪੰਜਾਬੀਆਂ ਦੇ ਭਾਈਚਾਰੇ ਦੀ ਜਿੱਤ ਹੈ ਜਿਸ ਦਾ ਅਸਰ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਦੇਖਣ ਨੂੰ ਮਿਲੇਗਾl

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਜਿੱਤ ਨੂੰ 2022 ਦਾ ਟ੍ਰੇਲਰ ਦੱਸਿਆ

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਮਗਰੋਂ ਪੰਜਾਬ ਦੀ ਜਨਤਾ ਦਾ ਸ਼ੁਕਰੀਆ ਕੀਤਾ ਹੈ। ਸੁਨੀਲ ਜਾਖੜ ਨੇ ਪੰਜਾਬ ਕਾਂਗਰਸ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ 2022 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਟ੍ਰੇਲਰ ਹੈ। ਇਹ ਚੋਣਾਂ ਕੇਂਦਰ ਦੀ ਮੋਦੀ ਸਰਕਾਰ ਤੱਕ ਧਮਕ ਜ਼ਰੂਰ ਪਾਏਗੀ। ਇਹ ਜਿੱਤ ਬੀਜੇਪੀ ਨੂੰ ਸੰਦੇਸ਼ ਦਏਗੀ ਕਿ ਪੰਜਾਬੀਆਂ ਨੂੰ ਵੱਖੋ-ਵੱਖਰੇ ਨਾਂ ਦੇ ਕੇ ਬਦਨਾਮ ਕਰਨ ਵਾਲਿਆਂ ਖ਼ਿਲਾਫ਼ ਲੋਕਾਂ ਨੇ ਜਮਹੂਰੀ ਤਰੀਕੇ ਨਾਲ ਫਤਵਾ ਦਿੱਤਾ ਹੈl ਉਨ੍ਹਾਂ ਕਿਹਾ ਕਿ ਇਹ ਪੰਜਾਬ ਪੰਜਾਬੀਆਂ ਦੇ ਭਾਈਚਾਰੇ ਦੀ ਜਿੱਤ ਹੈ ਜਿਸ ਦਾ ਅਸਰ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਦੇਖਣ ਨੂੰ ਮਿਲੇਗਾl

ਆਦਮਪੁਰ

ਆਦਮਪੁਰ ਵਿੱਚ ਕੁੱਲ 13 ਵਾਰਡਾਂ ਵਿੱਚੋਂ 12 ਆਜ਼ਾਦ ਉਮੀਦਵਾਰ ਜੇਤੂ ਰਹੇ ਜਦੋਂਕਿ ਇੱਕ ਵਾਰਡ ਤੋਂ ਬਸਪਾ ਜੇਤੂ ਰਹੀ।

ਅਹਿਮਦਗੜ੍ਹ ਨਗਰ ਕੌਂਸਲ

ਅਹਿਮਦਗੜ੍ਹ ਨਗਰ ਕੌਂਸਲ ਦੇ 16 ਵਾਰਡਾਂ 'ਚ ਕਾਂਗਰਸ ਨੇ 9 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ 3 ਤੇ ਆਮ ਆਦਮੀ ਪਾਰਟੀ ਦਾ ਇੱਕ ਉਮੀਦਵਾਰ ਜਿੱਤਿਆ ਹੈ। ਤਿੰਨ ਆਜ਼ਾਦ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ।

ਕਾਂਗਰਸ ਵੱਲੋਂ ਬਾਦਲਾਂ ਦਾ ਇੱਕ ਹੋਰ ਗੜ੍ਹ ਫਤਹਿ

ਕਾਂਗਰਸ ਨੇ ਬਠਿੰਡਾ ਦੇ ਨਾਲ ਹੀ ਕਾਂਗਰਸ ਦਾ ਇੱਕ ਹੋਰ ਗੜ੍ਹ ਸ੍ਰੀ ਮੁਕਤਸਰ ਸਾਹਿਬ ਵੀ ਫਤਹਿ ਕਰ ਲਿਆ ਹੈ। ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ 'ਤੇ ਕਾਂਗਰਸ  ਕਾਬਜ਼ ਹੋ ਗਈ ਹੈ। ਹਾਸਲ ਨਤੀਜਿਆਂ ਅਨੁਸਾਰ ਕਾਂਗਰਸ ਦੇ 17, ਸ਼੍ਰੋਮਣੀ ਅਕਾਲੀ ਦਲ ਦੇ 10, ਆਮ ਆਦਮੀ ਪਾਰਟੀ ਦੇ 2, ਭਾਰਤੀ ਜਨਤਾ ਪਾਰਟੀ ਦਾ 1 ਤੇ 1 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ।


ਇਸੇ ਤਰ੍ਹਾਂ ਕਾਂਗਰਸ ਨੇ ਬਠਿੰਡਾ ਨਗਰ ਨਿਗਮ ਦੇ 50 ਵਾਰਡਾਂ ਵਿੱਚੋਂ 43 ਜਿੱਤੇ ਹਨ। ਸਿਰਫ ਸੱਤ ਵਾਰਡ ਅਕਾਲੀ ਦਲ ਦੇ ਹਿੱਸੇ ਆਏ ਹਨ। ਬੀਜੇਪੀ ਤੇ ਆਮ ਆਦਮੀ ਪਾਰਟੀ ਦਾ ਖਾਤਾ ਵੀ ਨਹੀਂ ਖੱਲ੍ਹਿਆ। ਇਸ ਜਿੱਤ ਤੋਂ ਮਨਪ੍ਰੀਤ ਬਾਦਲ ਕਾਫੀ ਖੁਸ਼ ਨਜ਼ਰ ਆ ਰਹੇ ਹਨ।


 

ਫ਼ਿਰੋਜ਼ਪੁਰ ਨਗਰ ਕੌਂਸਲ


ਫ਼ਿਰੋਜ਼ਪੁਰ ਨਗਰ ਕੌਂਸਲ ਦੀਆਂ ਚੋਣਾਂ 'ਚ ਬੀਜੇਪੀ ਦਾ ਪੂਰੀ ਤਰ੍ਹਾਂ ਸਫਾਇਆ ਹੋ ਗਿਆ। ਸ਼ਹਿਰ ਦੇ 33 ਵਾਰਡਾਂ 'ਚੋਂ ਬੀਜੇਪੀ ਨੇ ਸਿਰਫ 12 ਉਮੀਦਵਾਰ ਖੜ੍ਹੇ ਕੀਤੇ ਸੀ ਪਰ ਕੋਈ ਵੀ ਜਿੱਤ ਨਹੀਂ ਸਕਿਆ।

ਫਰੀਦਕੋਟ


ਫਰੀਦਕੋਟ ਨਗਰ ਕੌਂਸਲ: ਕੁੱਲ 25 ਸੀਟਾਂ ਵਿੱਚੋਂ ਕਾਂਗਰਸ ਨੇ 16, ਅਕਾਲੀ ਦਲ ਨੇ 7 ਤੇ ਆਪ ਨੇ ਇੱਕ ਸੀਟ ਜਿੱਤੀ ਹੈ।


 

ਨਗਰ ਕੌਂਸਲ ਧੂਰੀ

ਨਗਰ ਕੌਂਸਲ ਧੂਰੀ ਦੇ 11 ਵਾਰਡਾਂ 'ਤੇ ਕਾਂਗਰਸ, 8 'ਤੇ ਆਜ਼ਾਦ ਤੇ ਦੋ 'ਤੇ 'ਆਪ' ਉਮੀਦਵਾਰ ਜੇਤੂ ਰਹੇ।

ਜੈਤੋ

ਜੈਤੋ ਦੇ 17 ਵਾਰਡਾਂ 'ਚੋ 7 ਕਾਂਗਰਸ, 3 ਅਕਾਲੀ ਦਲ, 2 ਆਪ, 1 ਭਾਜਪਾ ਤੇ 4 ਆਜ਼ਾਦ ਉਮੀਦਵਾਰ ਜਿੱਤੇ ਹਨ।

ਫ਼ਰੀਦਕੋਟ

ਫ਼ਰੀਦਕੋਟ ਦੇ 25 ਵਾਰਡਾਂ 'ਚੋਂ 16 'ਤੇ ਕਾਂਗਰਸ, 7 'ਤੇ ਸ਼੍ਰੋਮਣੀ ਅਕਾਲੀ ਦਲ, 1 'ਤੇ 'ਆਪ' ਤੇ 1 ਵਾਰਡ 'ਤੇ ਆਜ਼ਾਦ ਉਮੀਦਵਾਰ ਜੇਤੂ ਰਿਹਾ ਹੈ।

ਫ਼ਰੀਦਕੋਟ

ਫ਼ਰੀਦਕੋਟ ਦੇ 25 ਵਾਰਡਾਂ 'ਚੋਂ 16 'ਤੇ ਕਾਂਗਰਸ, 7 'ਤੇ ਸ਼੍ਰੋਮਣੀ ਅਕਾਲੀ ਦਲ, 1 'ਤੇ 'ਆਪ' ਤੇ 1 ਵਾਰਡ 'ਤੇ ਆਜ਼ਾਦ ਉਮੀਦਵਾਰ ਜੇਤੂ ਰਿਹਾ ਹੈ।

ਕਿਸਾਨ ਅੰਦੋਲਨ ਦਾ ਚੜ੍ਹਿਆ ਅਜਿਹਾ ਰੰਗ, ਖੱਬੇਪੱਖੀ ਫੇਰਿਆ ਹੂੰਝਾ

ਜ਼ਿਲ੍ਹੇ ਮਾਨਸਾ ਵਿੱਚ ਕਿਸਾਨ ਅੰਦੋਲਨ ਦਾ ਰੰਗ ਲੋਕਾਂ ਦੇ ਸਿਰ ਚੜ੍ਹ ਬੋਲਿਆ ਹੈ। ਕਸਬਾ ਜੋਗਾ ਦੀ ਨਗਰ ਪੰਚਾਇਤ ਦੇ 13 ਵਾਰਡਾਂ 'ਚੋਂ 12 'ਤੇ ਸੀਪੀ ਆਈ ਨਾਲ ਸਬੰਧਤ ਉਮੀਦਵਾਰ ਜੇਤੂ ਰਹੇ ਹਨ, ਜਦਕਿ ਸਾਂਝੇ ਫ਼ਰੰਟ ਦੇ ਹਿੱਸੇ ਇੱਕ ਸੀਟ ਆਈ ਹੈ।

ਬਰਨਾਲਾ ਨਗਰ ਕੌਂਸਲ ਦੇ ਨਤੀਜੇ

ਬਰਨਾਲਾ ਨਗਰ ਕੌਂਸਲ ਦੇ ਨਤੀਜੇ
ਵਾਰਡ ਨੰ 1 - ਆਜ਼ਾਦ  - ਸ਼ਿੰਦਰਪਾਲ ਕੌਰ
ਵਾਰਡ ਨੰ 2 - ਆਜ਼ਾਦ - ਬਲਵੀਰ ਸਿੰਘ
ਵਾਰਡ ਨੰ 3 - ਆਜ਼ਾਦ - ਗਿਆਨ ਕੌਰ
ਵਾਰਡ ਨੰ 4 - ਕਾਂਗਰਸ  - ਧਰਮਿੰਦਰ ਸੰਟੀ
ਵਾਰਡ ਨੰ 5 - ਅਕਾਲੀ - ਸਤਵੀਰ ਕੌਰ
ਵਾਰਡ ਨੰ 6 - ਕਾਂਗਰਸ - ਪਰਮਜੀਤ ਸਿੰਘ ਜੌਂਟੀ ਮਾਨ 
ਵਾਰਡ ਨੰ 7 - ਅਕਾਲੀ - ਕਰਮਜੀਤ ਕੌਰ
ਵਾਰਡ ਨੰਬਰ - 8 - ਆਜ਼ਾਦ - ਨਰਿੰਦਰ ਨੀਟਾ
ਵਾਰਡ ਨੰਬਰ - 9 - ਕਾਂਗਰਸ - ਪ੍ਰਕਾਸ਼ ਕੌਰ
ਵਾਰਡ ਨੰਬਰ - 10 - ਅਕਾਲੀ ਦਲ - ਧਰਮ ਸਿੰਘ
ਵਾਰਡ ਨੰਬਰ - 11 - ਕਾਂਗਰਸ - ਦੀਪਿਕਾ ਸ਼ਰਮਾ
ਵਾਰਡ ਨੰਬਰ - 12 - ਆਪ - ਮਲਕੀਤ ਸਿੰਘ
ਵਾਰਡ ਨੰਬਰ - 13 - ਕਾਂਗਰਸ - ਰਣਦੀਪ ਕੌਰ
ਵਾਰਡ ਨੰਬਰ - 14 - ਆਪ - ਭੁਪਿੰਦਰ ਭਿੰਦੀ

ਮਲੋਟ ਨਗਰ ਕੌਂਸਲ

ਮਲੋਟ ਨਗਰ ਕੌਂਸਲ ਦੇ 27 ਵਾਰਡਾਂ 'ਚੋਂ 14 'ਤੇ ਕਾਂਗਰਸ ਜੇਤੂ ਰਹੀ। ਇਸ ਤੋਂ ਇਲਾਵਾ 9 ਵਾਰਡਾਂ 'ਚ ਅਕਾਲੀ ਦਲ ਤੇ 4 ਵਾਰਡਾਂ 'ਚ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ।

ਜਲਾਲਾਬਾਦ ਨਗਰ ਕੌਂਸਲ

ਸੁਖਬੀਰ ਬਾਦਲ ਦੇ ਹਲਕੇ ਵਿੱਚ ਜਲਾਲਾਬਾਦ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਨੇ ਬਾਜ਼ੀ ਮਾਰੀ ਹੈ। ਇੱਥੋਂ ਦੀਆਂ 17 ਸੀਟਾਂ ਵਿੱਚੋਂ 11 ਕਾਂਗਰਸ ਨੇ ਜਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ 5 ਤੇ ਆਮ ਆਦਮੀ ਪਾਰਟੀ ਸਿਰਫ ਇੱਕ ਸੀਟ ਜਿੱਤ ਚੁੱਕੀ ਹੈ।

ਜੋਗਾ ਨਗਰ ਪੰਚਾਇਤ

ਜੋਗਾ ਨਗਰ ਪੰਚਾਇਤ ਚੋਣਾਂ 'ਚ 13 ਵਾਰਡਾਂ 'ਚੋਂ 12 ਵਾਰਡਾਂ 'ਤੇ ਖੱਬੇਪੱਖੀ ਉਮੀਦਵਾਰ ਜੇਤੂ ਰਹੇ। ਇੱਕ ਵਾਰਡ ਤੋਂ ਆਜ਼ਾਦ ਉਮੀਦਵਾਰ ਜੇਤੂ ਰਿਹਾ।

ਰਾਹੋਂ ਨਗਰ ਕੌਂਸਲ

ਰਾਹੋਂ ਨਗਰ ਕੌਂਸਲ ਦੇ 13 ਵਾਰਡਾਂ ਵਿੱਚੋਂ ਕਾਂਗਰਸ ਨੇ 7, ਸ਼੍ਰੋਮਣੀ ਅਕਾਲੀ ਦਲ ਨੇ 4 ਤੇ ਬਹੁਜਨ ਸਮਾਜ ਪਾਰਟੀ ਨੇ 2 ਜਿੱਤੇ ਹਨ। ਸ਼ਹਿਰ ਵਿੱਚ 6 ਵਾਰਡਾਂ 'ਤੇ ਖੜ੍ਹੇ ਭਾਜਪਾ ਦੇ ਸਾਰੇ ਉਮੀਦਵਾਰਾਂ ਨੂੰ ਸਿਰਫ਼ 50 ਵੋਟਾਂ ਹੀ ਪਈਆਂ।

ਪਾਇਲ ਨਗਰ ਕੌਂਸਲ

ਪਾਇਲ ਨਗਰ ਕੌਂਸਲ ਦੇ 11 ਵਾਰਡਾਂ 'ਚੋਂ 9 'ਤੇ ਕਾਂਗਰਸ ਜੇਤੂ ਰਹੀ ਹੈ।

ਦਸੂਹਾ ਨਗਰ ਕੌਂਸਲ

ਦਸੂਹਾ ਨਗਰ ਕੌਂਸਲ ਚੋਣਾਂ 'ਚ 15 ਵਾਰਡਾਂ ਵਿੱਚੋਂ  ਕਾਂਗਰਸ ਨੇ 11 ਸੀਟਾਂ 'ਤੇ ਜਿੱਤ ਹਾਸਲ ਕੀਤੀ ਤੇ ਆਮ ਆਦਮੀ ਪਾਰਟੀ 4 ਸੀਟਾਂ 'ਤੇ ਜੇਤੂ ਰਹੀ।

ਗੁਰਦਾਸਪੁਰ ਨਗਰ ਕੌਂਸਲ

ਗੁਰਦਾਸਪੁਰ ਨਗਰ ਕੌਂਸਲ ਚੋਣਾਂ 'ਚ ਕਾਂਗਰਸ ਨੇ ਹੂੰਝਾ ਫੇਰਿਆ। 29 ਦੇ 29 ਵਾਰਡ ਕਾਂਗਰਸ ਦੀ ਝੋਲੀ ਪਏ।

ਸੁਲਤਾਨਪੁਰ ਲੋਧੀ ਨਗਰ ਕੌਂਸਲ

ਸੁਲਤਾਨਪੁਰ ਲੋਧੀ ਨਗਰ ਕੌਂਸਲ ਚੋਣਾਂ: 13 ਵਾਰਡਾਂ 'ਚੋਂ 10 'ਤੇ ਕਾਂਗਰਸ ਦਾ ਕਬਜ਼ਾ। ਅਕਾਲੀ ਦਲ ਦੇ ਹਿੱਸੇ 3 ਵਾਰਡ ਆਏ। ਆਮ ਆਦਮੀ ਪਾਰਟੀ ਖਾਤਾ ਵੀ ਨਹੀਂ ਖੋਲ੍ਹ ਸਕੀ।

ਰਾਏਕੋਟ ਨਗਰ ਕੌਂਸਲ

ਰਾਏਕੋਟ ਨਗਰ ਕੌਂਸਲ ਦੇ 15 ਵਾਰਡਾਂ ਵਿੱਚ ਕਾਂਗਰਸ ਨੂੰ ਹੂੰਝਾ ਫੇਰ ਜਿੱਤ ਮਿਲੀ ਹੈ। ਇੱਥੇ ਕਿਸੇ ਹੋਰ ਪਾਰਟੀ ਦਾ ਖਾਤਾ ਵੀ ਨਹੀਂ ਖੁੱਲ੍ਹਿਆ।

ਨਗਰ ਪੰਚਾਇਤ ਖਮਾਣੋਂ

ਨਗਰ ਪੰਚਾਇਤ ਖਮਾਣੋਂ ਦੇ ਆਏ ਨਤੀਜਿਆਂ ਮੁਤਾਬਕ 13 ਵਾਰਡਾਂ 'ਚੋਂ 6 'ਤੇ ਕਾਂਗਰਸ, 5 'ਤੇ ਆਜ਼ਾਦ, 1 'ਤੇ ਅਕਾਲੀ ਦਲ ਬਾਦਲ ਤੇ 1 ਵਾਰਡ 'ਤੇ ਬਸਪਾ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ। 

ਤਲਵੰਡੀ ਭਾਈ

ਤਲਵੰਡੀ ਭਾਈ ਦੇ ਸਾਰੇ ਵਾਰਡਾਂ ਦੇ ਨਤੀਜੇ ਐਲਾਨ ਗਏ ਹਨ। ਵਾਰਡ ਨੰਬਰ 1,2,3,5,7,9,10,11,13 ਤੋਂ ਕਾਂਗਰਸੀ ਉਮੀਦਵਾਰ ਜੇਤੂ ਰਹੇ ਹਨ। ਜਦਕਿ ਵਾਰਡ 4, 6 ਤੇ 12 ਤੋਂ ਅਕਾਲੀ ਦਲ ਤੇ ਵਾਰਡ ਨੰਬਰ 8 ਤੋਂ ਆਮ ਆਦਮੀ ਪਾਰਟੀ ਜੇਤੂ ਰਹੀ ਹੈ।

ਅਬੋਹਰ ਨਗਰ ਨਿਗਮ

ਅਬੋਹਰ ਨਗਰ ਨਿਗਮ ਚੋਣਾਂ 'ਚ ਕਾਂਗਰਸ ਪਾਰਟੀ ਦੇ 50 'ਚੋਂ 49 ਉਮੀਦਵਾਰ ਜਿੱਤੇ, ਇੱਕ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ 'ਚ ਪਈ ਹੈ।

ਫ਼ਤਿਹਗੜ੍ਹ ਚੂੜੀਆਂ


ਫ਼ਤਿਹਗੜ੍ਹ ਚੂੜੀਆਂ ਦੇ 6 ਵਾਰਡਾਂ 'ਚੋਂ 5 'ਤੇ ਕਾਂਗਰਸ ਤੇ 1 'ਤੇ ਅਕਾਲੀ ਦਲ ਜੇਤੂ

ਗਿੱਦੜਬਾਹ

ਗਿੱਦੜਬਾਹ: ਕੁੱਲ੍ਹ 19 ਵਾਰਡਾਂ ਵਿੱਚੋਂ ਕਾਂਗਰਸ ਨੇ 18 ਜਿੱਤੇ, ਇੱਕ ਆਜ਼ਾਦ ਦੇ ਹਿੱਸੇ, ਅਕਾਲੀ ਦਲ ਨੇ ਕੀਤਾ ਸੀ ਚੋਣਾਂ ਦਾ ਬਾਈਕਾਟ

ਨਵਾਂਸ਼ਹਿਰ

ਨਵਾਂਸ਼ਹਿਰ 'ਚ 4 ਸਾਂਝਾ ਮੋਰਚਾ ਤੇ 5 'ਤੇ ਕਾਂਗਰਸ ਕਾਬਜ਼

ਮੁਕਤਸਰ

ਮੁਕਤਸਰ ਦੇ ਕੁੱਲ 31 ਵਾਰਡਾਂ ਵਿੱਚੋਂ 16 ਵਾਰਡਾਂ ਤੱਕ ਦਾ ਨਤੀਜਾ 
ਅਕਾਲੀ - 5
ਕਾਂਗਰਸ - 9
ਆਪ - 2

ਅੰਮ੍ਰਿਤਸਰ

ਅੰਮ੍ਰਿਤਸਰ ਜ਼ਿਲੇ 'ਚੋਂ ਕੁੱਲ 68 ਵਾਰਡਾਂ 'ਚੋਂ ਕਾਂਗਰਸ ਦੇ 40, ਅਕਾਲੀ ਦਲ ਦੇ 25 ਤੇ ਆਜਾਦ 3 ਉਮੀਦਵਾਰ ਜਿੱਤੇ

ਅੰਮ੍ਰਿਤਸਰ ਜ਼ਿਲ੍ਹੇ ਦੀਆਂ ਸਾਰੀਆਂ ਨਗਰ ਕੌਂਸਲਾਂ ਦੇ ਨਤੀਜੇ ਐਲਾਨੇ

ਅੰਮ੍ਰਿਤਸਰ ਜ਼ਿਲ੍ਹੇ ਦੀਆਂ ਸਾਰੀਆਂ ਨਗਰ ਕੌਂਸਲਾਂ ਦੇ ਨਤੀਜੇ ਐਲਾਨੇ
3 ਨਗਰ ਕੌਂਸਲਾਂ ਰਈਆ, ਜੰਡਿਆਲਾ ਤੇ ਰਮਦਾਸ 'ਚ ਕਾਂਗਰਸ ਜੇਤੂ
ਦੋ ਨਗਰ ਕੌਂਸਲਾਂ ਮਜੀਠਾ ਤੇ ਅਜਨਾਲਾ 'ਚ ਅਕਾਲੀ ਦਲ ਦਾ ਕਬਜ਼ਾ

ਮੁਕਤਸਰ ਦੇ ਨਤੀਜੇ

ਮੁਕਤਸਰ ਦੇ ਨਤੀਜੇ
ਅਕਾਲੀ - 5
ਕਾਂਗਰਸ - 9
ਆਪ - 2

ਮੁਕਤਸਰ ਦੇ ਨਤੀਜੇ

ਮੁਕਤਸਰ ਦੇ ਨਤੀਜੇ
ਅਕਾਲੀ - 5
ਕਾਂਗਰਸ - 9
ਆਪ - 2

ਨਗਰ ਪੰਚਾਇਤ ਬੱਧਨੀ ਕਲਾਂ

ਨਗਰ ਪੰਚਾਇਤ ਬੱਧਨੀ ਕਲਾਂ ਦੇ 13 ਵਾਰਡਾਂ 'ਚੋਂ 9 'ਤੇ ਕਾਂਗਰਸ, 1 'ਤੇ ਅਕਾਲੀ ਦਲ ਤੇ 3 ਸੀਟਾਂ 'ਤੇ 'ਆਪ' ਉਮੀਦਵਾਰ ਜੇਤੂ

ਨਗਰ ਪੰਚਾਇਤ ਭਿੱਖੀਵਿੰਡ

ਨਗਰ ਪੰਚਾਇਤ ਭਿੱਖੀਵਿੰਡ ਦੇ 11 ਵਾਰਡਾਂ 'ਚ ਕਾਂਗਰਸ ਤੇ ਦੋ 'ਚ ਅਕਾਲੀ ਉਮੀਦਵਾਰ ਜੇਤੂ

ਜੰਡਿਆਲਾ 'ਚ ਕਾਂਗਰਸ 10 'ਤੇ ਕਾਂਗਰਸ ਜੇਤੂ,

ਜੰਡਿਆਲਾ 'ਚ ਕਾਂਗਰਸ 10 'ਤੇ ਕਾਂਗਰਸ ਜੇਤੂ, 3 'ਤੇ ਅਕਾਲੀ ਦਲ ਤੇ 2 'ਤੇ ਆਜਾਦ ਉਮੀਦਵਾਰ ਜੇਤੂ

ਕੋਟ ਈਸੇ ਖਾਂ ਨਗਰ ਪੰਚਾਇਤ ਚੋਣਾਂ

ਕੋਟ ਈਸੇ ਖਾਂ ਨਗਰ ਪੰਚਾਇਤ ਚੋਣਾਂ: 13 ਵਾਰਡਾਂ 'ਚੋਂ 9 'ਤੇ ਕਾਂਗਰਸ ਜੇਤੂ, ਦੋ ਅਕਾਲੀ ਦਲ ਤੇ ਇੱਕ ਆਮ ਆਦਮੀ ਪਾਰਟੀ ਦੇ ਹਿੱਸੇ।

ਕਾਦੀਆਂ

ਕਾਦੀਆਂ 'ਚ 7 ਸੀਟਾਂ 'ਤੇ ਅਕਾਲੀ ਦਲ, 6 ਸੀਟਾਂ 'ਤੇ ਕਾਂਗਰਸ ਤੇ ਦੋ ਸੀਟਾਂ 'ਤੇ ਆਜ਼ਾਦ ਉਮੀਦਵਾਰ ਜੇਤੂ

ਖੰਨਾ

ਖੰਨਾ ਵਿੱਚ ਵਾਰਡ ਨੰਬਰ ਇੱਕ ਤੋਂ 'ਆਪ' ਦੇ ਸੁਖਵਿੰਦਰ ਜੇਤੂ
2 ਤੋਂ ਕਾਂਗਰਸ ਗੁਰਵਿੰਦਰ ਲਾਲੀ ਜੇਤੂ
3 ਤੋਂ ਕਾਂਗਰਸ ਅੰਜਨਜੀਤ ਕੌਰ ਜੇਤੂ
4 ਤੋਂ ਕਾਂਗਰਸ ਅਮ੍ਰੀਸ ਕਾਲੀਆ ਜੇਤੂ

ਨਗਰ ਪੰਚਾਇਤ ਰਮਦਾਸ

ਨਗਰ ਪੰਚਾਇਤ ਰਮਦਾਸ 'ਚ ਕਾਂਗਰਸ ਦਾ ਕਬਜਾ
ਕਾਂਗਰਸ-8
ਅਕਾਲੀ ਦਲ-3

ਅਜਨਾਲਾ

ਅਜਨਾਲਾ 'ਚ ਅਕਾਲੀ ਦਲ ਤੇ ਕਾਂਗਰਸ 'ਚ ਸਖਤ ਮੁਕਾਬਲਾ
ਅਕਾਲੀ ਦਲ-8
ਕਾਂਗਰਸ-7

ਮਜੀਠਾ


ਮਜੀਠਾ ਦਾ ਅਧਿਕਾਰਤ ਨਤੀਜਾ
ਅਕਾਲੀ ਦਲ-10 
ਕਾਂਗਰਸ-2
ਆਜ਼ਾਦ-1

ਮਲੋਟ ਨਗਰ ਕੌਂਸਲ

ਮਲੋਟ ਨਗਰ ਕੌਂਸਲ ਚੋਣਾਂ 'ਚੋਂ 7 ਅਕਾਲੀ ਦਲ, 5 ਕਾਂਗਰਸ ਤੇ 2 ਆਜ਼ਾਦ ਉਮੀਦਵਾਰ ਜਿੱਤੇ

ਅਲਾਵਲਪੁਰ ਨਗਰ ਪੰਚਾਇਤ


ਜਲੰਧਰ ਦੇ ਅਲਾਵਲਪੁਰ ਨਗਰ ਪੰਚਾਇਤ ਚੋਣਾਂ ਵਿੱਚ ਆਜ਼ਾਦ ਉਮੀਦਵਾਰਾਂ ਨੇ ਬਾਜ਼ੀ ਮਾਰੀ ਹੈ। 11 ਵਾਰਡਾਂ ਵਿੱਚੋਂ 10 ਆਜ਼ਾਦ ਉਮੀਦਵਾਰਾਂ ਨੇ ਜਿੱਤ ਲਈਆਂ ਹਨ। ਸਿਰਫ ਇੱਕ ਅਕਾਲੀ ਦਲ ਦੇ ਹੱਥ ਆਈ ਹੈ। ਕਾਂਗਰਸ, ਬੀਜੇਪੀ ਤੇ ਆਪ ਦਾ ਖਾਤਾ ਵੀ ਨਹੀਂ ਖੁੱਲ੍ਹਿਆ।

ਜਲਾਲਾਬਾਦ ਨਗਰ ਕੌਂਸਲ

ਜਲਾਲਾਬਾਦ ਨਗਰ ਕੌਂਸਲ ਚੋਣਾਂ: ਸੁਖਬੀਰ ਬਾਦਲ ਦੇ ਹਲਕੇ ਦੇ ਵਾਰਡ ਨੰਬਰ 8 ਤੋਂ 14 ਤੱਕ ਕਾਂਗਰਸ ਜੇਤੂ

ਜੰਡਿਆਲਾ

ਜੰਡਿਆਲਾ 'ਚੋਂ 6 ਕਾਂਗਰਸ ਤੇ ਅਕਾਲੀ ਦਲ 5 ਵਾਰਡਾਂ 'ਤੇ ਜੇਤੂ, 4 ਦੇ ਨਤੀਜੇ ਆਉਣੇ ਬਾਕੀ

ਨਗਰ ਕੌਂਸਲ ਸੁਜਾਨਪੁਰ

ਨਗਰ ਕੌਂਸਲ ਸੁਜਾਨਪੁਰ: 15 ਵਾਰਡਾਂ 'ਚੋਂ 8 'ਤੇ ਕਾਂਗਰਸ ਜੇਤੂ, 6 'ਤੇ ਭਾਜਪਾ ਤੇ 1 ਆਜ਼ਾਦ ਉਮੀਦਵਾਰ ਜੇਤੂ।

ਪੱਟੀ ਨਗਰ ਕੌਂਸਲ

ਪੱਟੀ ਨਗਰ ਕੌਂਸਲ ਦੇ 8 ਵਾਰਡਾਂ 'ਚ ਕਾਂਗਰਸ ਦਾ ਕਬਜ਼ਾ, 2 ਵਿੱਚ ਅਕਾਲੀ ਦਲ ਤੇ 2 'ਆਪ' ਉਮੀਦਵਾਰ ਜੇਤੂ

ਸਮਰਾਲਾ

ਸਮਰਾਲਾ 'ਚ ਕਾਂਗਰਸ 10 ਵਾਰਡਾਂ 'ਚ ਜੇਤੂ ਤੇ
ਅਕਾਲੀ ਦਲ 5 ਵਾਰਡਾਂ ਵਿੱਚ ਜੇਤੂ।

ਬਰਨਾਲਾ

ਬਰਨਾਲਾ
ਵਾਰਡ ਨੰ 1 - ਆਜ਼ਾਦ
ਵਾਰਡ ਨੰ 2 - ਆਜ਼ਾਦ
ਵਾਰਡ ਨੰ 3 - ਆਜ਼ਾਦ
ਵਾਰਡ ਨੰ 4 - ਕਾਂਗਰਸ
ਵਾਰਡ ਨੰ 5 - ਅਕਾਲੀ
ਵਾਰਡ ਨੰ 6 - 
ਵਾਰਡ ਨੰ 7 - ਅਕਾਲੀ

ਲੋਹੀਆਂ ਨਗਰ ਪੰਚਾਇਤ

ਜਲੰਧਰ ਦੀ ਲੋਹੀਆਂ ਨਗਰ ਪੰਚਾਇਤ, ਕੁੱਲ 13 ਸੀਟਾਂ ਵਿੱਚੋਂ 10 ਕਾਂਗਰਸ ਨੇ ਜਿੱਤੀਆਂ ਤੇ ਤਿੰਨ ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ।

ਰਈਆ:

ਰਈਆ: ਸੱਤ ਵਾਰਡਾਂ ਦੇ ਨਤੀਜੇ ਆਏ, 6 'ਤੇ ਕਾਂਗਰਸ ਤੇ ਇੱਕ ਟਾਈ। ਰਈਆ ਦੇ ਵਾਰਡ ਨੰਬਰ 2 'ਚੋਂ ਅਕਾਲੀ ਦਲ ਤੇ ਕਾਂਗਰਸ ਦੇ ਉਮੀਦਵਾਰ 295-295 ਵੋਟਾਂ ਲੈ ਕੇ ਰਹੇ ਬਰਾਬਰ। ਦੋਵੇਂ ਪ੍ਰਧਾਨਗੀ ਅਹੁਦੇ ਦੇ ਦਾਅਵੇਦਾਰ ਸੀ।

ਫ਼ਤਹਿਗੜ੍ਹ ਸਾਹਿਬ 

ਫ਼ਤਹਿਗੜ੍ਹ ਸਾਹਿਬ ਦੀਆਂ ਕੌਂਸਲ ਸਰਹਿੰਦ ਦੀਆਂ ਚੋਣਾਂ ਵਿੱਚ ਵਾਰਡ ਨੰਬਰ 1,2,4,5,6 ਵਿੱਚੋਂ ਕਾਂਗਰਸ ਜੇਤੂ, ਵਾਰਡ ਨੰਬਰ 3, ਵਿੱਚੋਂ ਆਮ ਆਦਮੀ ਪਾਰਟੀ ਤੇ ਵਾਰਡ ਨੰਬਰ 7 ਵਿੱਚੋਂ ਪਹਿਲਾਂ ਹੀ ਕਾਂਗਰਸ ਪਾਰਟੀ ਦਾ ਉਮੀਦਵਾਰ ਜੇਤੂ 

ਮਜੀਠਾ:


ਮਜੀਠਾ: ਅਕਾਲੀ ਦਲ ਦੀ ਝੰਡੀ, 13 ਵਾਰਡਾਂ 'ਚੋਂ 10 'ਤੇ ਅਕਾਲੀ ਦਲ, 2  'ਤੇ ਕਾਂਗਰਸ ਤੇ ਇੱਕ 'ਤੇ ਆਜ਼ਾਦ ਉਮੀਦਵਾਰ ਜੇਤੂ

ਬੰਗਾ:

ਬੰਗਾ: ਪਹਿਲੇ ਗੇੜ ਦੀ ਗਿਣਤੀ ਦੌਰਾਨ ਦੋ ਵਾਰਡਾਂ 'ਤੇ ਸ਼੍ਰੋਮਣੀ ਅਕਾਲੀ ਦਲ, ਵਾਰਡ ਨੰਬਰ ਤਿੰਨ 'ਤੇ ਭਾਜਪਾ ਤੇ ਵਾਰਡ ਨੰਬਰ ਚਾਰ ਤੇ ਪੰਜ 'ਤੇ ਆਮ ਆਦਮੀ ਪਾਰਟੀ ਜੇਤੂ ਰਹੀ ਹੈ।

ਗੁਰਦਾਸਪੁਰ:

ਗੁਰਦਾਸਪੁਰ: ਸ਼ੁਰੂਆਤੀ ਰੁਝਾਨ ਕਾਂਗਰਸ ਦੇ ਹੱਕ ਵਿੱਚ ਹਨ। ਪਹਿਲੇ ਦੌਰ ਦੀ ਹੋਈ ਗਿਣਤੀ ਵਿੱਚ ਵਾਰਡ ਨੰਬਰ 1 ਤੋਂ ਵਰਿੰਦਰ ਕੌਰ, 3 ਤੋਂ ਰਮਨਦੀਪ, 4 ਤੋਂ ਐਡਵੋਕੇਟ ਸੁਖਵਿੰਦਰ ਸਿੰਘ, 5 ਤੋਂ ਪ੍ਰੀਤਮ ਕੌਰ ਨੂੰ ਜਿੱਤ ਪ੍ਰਾਪਤ ਹੋਈ ਹੈ ਜਦੋਂਕਿ ਵਾਰਡ ਨੰਬਰ 2 ਤੋਂ ਬਲਜੀਤ ਸਿੰਘ ਪਾਹੜਾ ਪਹਿਲਾਂ ਹੀ ਜੇਤੂ ਕਰਾਰ ਦਿੱਤੇ ਜਾ ਚੁੱਕੇ ਹਨ।

ਕਾਦੀਆਂ:

ਕਾਦੀਆਂ: ਨਗਰ ਕੌਂਸਲ ਦੇ 15 ਵਾਰਡਾਂ 'ਚੋਂ 10 ਵਾਰਡਾਂ ਦੇ ਆਏ ਨਤੀਜੇ। ਸੱਤ ਵਾਰਡਾਂ 'ਚ ਕਾਂਗਰਸ ਤੇ ਤਿੰਨ ਅਕਾਲੀ ਦਲ ਦੇ ਉਮੀਦਵਾਰ ਜਿੱਤੇ। 

ਗੁਰਦਾਸਪੁਰ:


ਗੁਰਦਾਸਪੁਰ: 9 ਵਾਰਡਾਂ 'ਚ ਕਾਂਗਰਸ ਦੇ ਉਮੀਦਵਾਰ ਜੇਤੂ

ਸਰਹਿੰਦ:

ਸਰਹਿੰਦ: ਵਾਰਡ ਨੰਬਰ 1 ਤੋਂ ਕਾਂਗਰਸ, 2 ਤੋਂ ਕਾਂਗਰਸ ਤੇ 3 ਤੋਂ ਆਮ ਆਦਮੀ ਪਾਰਟੀ ਜਿੱਤੀ।


 

ਅਜਨਾਲਾ:

ਅਜਨਾਲਾ: ਵਾਰਡ ਨੰਬਰ 4 ਤੋਂ ਕਾਂਗਰਸ ਦੇ ਗੁਰਦੇਵ ਸਿੰਘ ਨਿੱਝਰ ਜੇਤੂ

ਅਜਨਾਲਾ:

ਅਜਨਾਲਾ: ਵਾਰਡ ਨੰਬਰ 3 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਿੰਮੀ ਸਰੀਨ ਜੇਤੂ

ਕਰਤਾਰਪੁਰ ਦੇ ਵਾਰਡ ਨੰਬਰ 5 ਤੋਂ ਆਜ਼ਾਦ ਉਮੀਦਵਾਰ ਜੇਤੂ

ਜਲੰਧਰ: ਕਰਤਾਰਪੁਰ ਦੇ ਵਾਰਡ ਨੰਬਰ 5 ਤੋਂ ਆਜ਼ਾਦ ਉਮੀਦਵਾਰ ਕੋਮਲ ਅਗਰਵਾਲ ਤੇ ਵਾਰਡ ਨੰਬਰ ਚਾਰ ਤੋਂ ਜੋਤੀ ਅਰੋੜਾ ਨੇ ਜਿੱਤ ਹਾਸਲ ਕੀਤੀ।

ਕਾਦੀਆਂ 'ਚ ਕਾਂਗਰਸ ਜਿੱਤੀ

ਨਤੀਜੇ ਆਉਣੇ ਸ਼ੁਰੂ। ਕਾਦੀਆਂ ਦੇ ਵਾਰਡ 1, 2, 3, 4 ਵਿੱਚ ਕਾਂਗਰਸ ਜਿੱਤੀ। ਵਾਰਡ ਪੰਜ 'ਚ ਅਕਾਲੀ ਦਲ ਜੇਤੂ।

ਮੁਹਾਲੀ ਦੇ ਦੋ ਬੂਥਾਂ ’ਤੇ ਅੱਜ ਮੁੜ ਤੋਂ ਪੋਲਿੰਗ


ਮੁਹਾਲੀ ਦੇ ਦੋ ਬੂਥਾਂ ’ਤੇ ਅੱਜ ਮੁੜ ਤੋਂ ਪੋਲਿੰਗ ਹੋ ਰਹੀ ਹੈ। ਗੜਬੜੀ ਦੀਆਂ ਰਿਪੋਰਟਾਂ ਮਗਰੋਂ ਚੋਣ ਕਮਿਸ਼ਨ ਨੇ ਐਸਏਐਸ ਨਗਰ (ਮੁਹਾਲੀ) ਨਿਗਮ ਦੇ ਵਾਰਡ ਨਾਲ 10 ਦੇ ਬੂਥ ਨੰਬਰ 32 ਤੇ 33 ’ਚ ਦੁਬਾਰਾ ਵੋਟਾਂ ਕਰਵਾਉਣ ਦਾ ਹੁਕਮ ਦਿੱਤੀ ਸੀ। ਇਸ ਲਈ ਮੁਹਾਲੀ ਨਗਰ ਨਿਗਮ ਲਈ ਪਈਆਂ ਵੋਟਾਂ ਦੀ ਗਿਣਤੀ 18 ਫਰਵਰੀ ਨੂੰ ਹੋਵੇਗੀ।

ਵੋਟਾਂ ਦੀ ਗਿਣਤੀ ਸ਼ੁਰੂ

ਪੰਜਾਬ ਦੀਆਂ 8 ਨਗਰ ਨਿਗਮਾਂ ਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਜਿਨਾਂ ਬਾਰੇ ਤਸਵੀਰ ਦੁਪਹਿਰ ਤੱਕ ਸਾਫ ਹੋ ਜਾਏਗੀ। ਅਹਿਮ ਖਬਰ ਹੈ ਕਿ ਮੁਹਾਲੀ ਨਗਰ ਨਿਗਮ ਦੇ ਨਤੀਜੇ ਅੱਜ ਨਹੀਂ ਆਉਣਗੇ। ਮੁਹਾਲੀ ਵਿੱਚ ਵੋਟਾਂ ਦੀ ਗਿਣਤੀ 18 ਫਰਵਰੀ ਨੂੰ ਹੋਏਗੀ।

ਨਤੀਜਿਆਂ 'ਤੇ ਸਭ ਦੀਆਂ ਨਜ਼ਰਾਂ

 ਬੇਸ਼ੱਕ ਕਿਸਾਨ ਅੰਦੋਲਨ ਕਰਕੇ ਆਮ ਆਦਮੀ ਪਾਰਟੀ ਨੂੰ ਲੱਗ ਰਿਹਾ ਕਿ ਇਨ੍ਹਾਂ ਚੋਣਾਂ 'ਚ ਕਾਂਗਰਸ ਨਾਲ ਉਨ੍ਹਾਂ ਦਾ ਹੀ ਮੁਕਾਬਲਾ ਹੈ ਪਰ ਇਹ ਵੀ ਗੱਲ ਯਾਦ ਰੱਖਣ ਯੋਗ ਹੈ ਕਿ ਇਸ ਸਮੇਂ 'ਆਪ' ਦਾ ਪੰਜਾਬ 'ਚ ਕੋਈ ਮਜਬੂਤ ਆਧਾਰ ਨਹੀਂ। ਇਸ ਲਈ ਪਲੜਾ ਕਾਂਗਰਸ ਦਾ ਭਾਰੀ ਰਹਿਣ ਦੀ ਉਮੀਦ ਹੈ। ਹਾਲਾਂਕਿ ਅਕਾਲੀ ਦਲ ਨੇ ਵੀ ਚੋਣਾਂ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੈ।

9,222 ਉਮੀਦਵਾਰਾਂ ਦੀ ਕਿਸਮਤ ਦਾ ਹੋਏਗਾ ਫੈਸਲਾ

ਇਨ੍ਹਾਂ ਚੋਣਾਂ 'ਚ ਕੁੱਲ 9,222 ਉਮੀਦਵਾਰ ਚੋਣ ਮੈਦਾਨ 'ਚ ਨਿੱਤਰੇ ਸਨ। 14 ਫਰਵਰੀ ਨੂੰ ਐਤਵਾਰ ਮਿਊਂਸੀਪਲ ਚੋਣਾਂ ਹੋਈਆਂ ਸਨ। ਕੁੱਲ 9,222 ਉਮੀਦਵਾਰਾਂ 'ਚੋਂ 2,832 ਆਜ਼ਾਦ ਉਮੀਦਵਾਰ, 2037 ਕਾਂਗਰਸ, 1606 ਆਮ ਆਦਮੀ ਪਾਰਟੀ, ਅਕਾਲੀ ਦਲ ਦੇ 1569 ਤੇ ਬੀਜੇਪੀ ਦੇ ਸਭ ਤੋਂ ਘੱਟ 1003 ਉਮੀਦਵਾਰ ਸ਼ਾਮਲ ਸਨ।

9 ਵਜੇ ਸ਼ੁਰੂ ਹੋਏਗੀ ਗਿਣਤੀ

ਪੰਜਾਬ ਚ ਅਅੱਜ ਦਾ ਦਿਨ ਸਿਆਸੀ ਪਾਰਟੀਆਂ ਲਈ ਕਾਫੀ ਅਹਿਮ ਰਹਿਣ ਵਾਲਾ ਹੈ। ਦਰਅਸਲ ਅੱਜ ਮਿਊਂਸੀਪਲ ਚੋਣਾਂ ਦੇ ਨਤੀਜੇ ਆਉਣਗੇ। ਸਵੇਰ 9 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਤੇ ਦੁਪਹਿਰ ਤਕ ਨਤੀਜੇ ਆਉਣ ਦੀ ਉਮੀਦ ਹੈ। ਕਿਸਾਨ ਅੰਦੋਲਨ ਕਾਰਨ ਇਹ ਚੋਣਾਂ ਸਾਰੀਆਂ ਹੀ ਸਿਆਸੀ ਪਾਰਟੀਆਂ ਲਈ ਖਾਸ ਮਾਇਨੇ ਰੱਖਦੀਆਂ ਹਨ। ਜਿੱਥੇ ਇਨ੍ਹਾਂ ਚੋਣਾਂ 'ਚ ਬੀਜੇਪੀ ਨੂੰ ਤਿੱਖਾ ਵਿਰੋਧ ਸਹਿਣਾ ਪਿਆ ਉੱਥੇ ਹੀ ਅਕਾਲੀ ਦਲ ਵੀ ਅਜੇ ਪੰਜਾਬ 'ਚ ਆਪਣੀ ਸਾਖ ਮੁੜ ਬਰਕਰਾਰ ਨਹੀਂ ਕਰ ਸਕਿਆ। ਅਜਿਹੇ 'ਚ ਇਨ੍ਹਾਂ ਚੋਣਾਂ 'ਚ ਕਾਂਗਰਸ ਨੂੰ ਸੱਤਾਧਿਰ ਹੋਣ ਦਾ ਲਾਹਾ ਮਿਲ ਸਕਦਾ ਹੈ। ਹਾਲਾਂਕਿ ਉਮੀਦ ਆਮ ਆਦਮੀ ਪਾਰਟੀ ਨੇ ਵੀ ਪੂਰੀ ਲਾਈ ਹੈ।

ਪਿਛੋਕੜ

ਪੰਜਾਬ ਮਿਊਂਸੀਪਲ ਚੋਣਾਂ ਦੇ ਨਤੀਜੇ ਅੱਜ ਆਉਣਗੇ। ਵੋਟਿੰਗ ਦੀ ਗਿਣਤੀ ਕੁਝ ਸਮੇਂ 'ਚ ਸ਼ੁਰੂ ਹੋ ਰਹੀ ਹੈ। ਦੁਪਹਿਰ ਤੱਕ ਤਸਵੀਰ ਸਪਸ਼ਟ ਹੋਣ ਦੀ ਉਮੀਦ ਹੈ। ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਨੂੰ ਸਿਆਸੀ ਪਾਰਟੀਆਂ 2022 ਦੇ ਸੈਮੀਫਾਈਨਲ ਵਜੋਂ ਵੇਖ ਰਹੀਆਂ ਹਨ। ਇਸ ਲਈ ਇਨ੍ਹਾਂ ਚੋਣਾਂ ਦੇ ਨਤੀਜੇ ਪੰਜਾਬ ਦਾ ਸਿਆਸੀ ਦ੍ਰਿਸ਼ ਤੈਅ ਕਰਨਗੇ।


ਦਰਅਸਲ ਕਿਸਾਨ ਅੰਦੋਲਨ ਕਾਰਨ ਇਹ ਚੋਣਾਂ ਸਾਰੀਆਂ ਹੀ ਸਿਆਸੀ ਪਾਰਟੀਆਂ ਲਈ ਖਾਸ ਮਾਇਨੇ ਰੱਖਦੀਆਂ ਹਨ। ਜਿੱਥੇ ਬੀਜੇਪੀ ਨੂੰ ਤਿੱਖਾ ਵਿਰੋਧ ਸਹਿਣਾ ਪਿਆ ਉੱਥੇ ਹੀ ਅਕਾਲੀ ਦਲ ਵੀ ਅਜੇ ਪੰਜਾਬ 'ਚ ਆਪਣੀ ਸਾਖ ਮੁੜ ਬਰਕਰਾਰ ਨਹੀਂ ਕਰ ਸਕਿਆ। ਅਜਿਹੇ 'ਚ ਮੰਨਿਆ ਜਾ ਰਿਹਾ ਕਿ ਇਨ੍ਹਾਂ ਚੋਣਾਂ 'ਚ ਕਾਂਗਰਸ ਦੀ ਝੰਡੀ ਹੋ ਸਕਦੀ ਹੈ। ਹਾਲਾਂਕਿ ਉਮੀਦ ਆਮ ਆਦਮੀ ਪਾਰਟੀ ਨੇ ਵੀ ਪੂਰੀ ਲਾਈ ਹੈ।


ਇਨ੍ਹਾਂ ਚੋਣਾਂ 'ਚ ਕੁੱਲ 9,222 ਉਮੀਦਵਾਰ ਚੋਣ ਮੈਦਾਨ 'ਚ ਨਿੱਤਰੇ ਸਨ। 14 ਫਰਵਰੀ ਨੂੰ ਐਤਵਾਰ ਮਿਊਂਸੀਪਲ ਚੋਣਾਂ ਹੋਈਆਂ ਸਨ। ਕੁੱਲ 9,222 ਉਮੀਦਵਾਰਾਂ 'ਚੋਂ 2,832 ਆਜ਼ਾਦ ਉਮੀਦਵਾਰ, 2037 ਕਾਂਗਰਸ, 1606 ਆਮ ਆਦਮੀ ਪਾਰਟੀ, ਅਕਾਲੀ ਦਲ ਦੇ 1569 ਤੇ ਬੀਜੇਪੀ ਦੇ ਸਭ ਤੋਂ ਘੱਟ 1003 ਉਮੀਦਵਾਰ ਸ਼ਾਮਲ ਸਨ।


ਇਨ੍ਹਾਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਵੋਟਾਂ ਦੀ ਗਿਣਤੀ ਦੇ ਨਾਲ ਹੀ ਸ਼ੁਰੂ ਹੋ ਗਿਆ ਹੈ। ਬੇਸ਼ੱਕ ਕਿਸਾਨ ਅੰਦੋਲਨ ਕਰਕੇ ਆਮ ਆਦਮੀ ਪਾਰਟੀ ਨੂੰ ਲੱਗ ਰਿਹਾ ਕਿ ਇਨ੍ਹਾਂ ਚੋਣਾਂ 'ਚ ਕਾਂਗਰਸ ਨਾਲ ਉਨ੍ਹਾਂ ਦਾ ਹੀ ਮੁਕਾਬਲਾ ਹੈ ਪਰ ਇਹ ਵੀ ਗੱਲ ਯਾਦ ਰੱਖਣ ਯੋਗ ਹੈ ਕਿ ਇਸ ਸਮੇਂ ਆਪ ਦਾ ਪੰਜਾਬ 'ਚ ਕੋਈ ਮਜਬੂਤ ਆਧਾਰ ਨਹੀਂ। ਇਸ ਲਈ ਪਲੜਾ ਕਾਂਗਰਸ ਦਾ ਭਾਰੀ ਰਹਿਣ ਦੀ ਉਮੀਦ ਹੈ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.