Punjab Municipal Election Results:: ਨਗਰ ਨਿਗਮ ਚੋਣਾਂ 'ਚ ਕਾਂਗਰਸ ਦੀ ਬੱਲੇ-ਬੱਲੇ, 7 ਨਿਗਮਾਂ ਵਿੱਚੋਂ 6 ਤੇ ਫੇਰਿਆ ਹੂੰਝਾ
ਕਾਂਗਰਸ ਪਾਰਟੀ ਨੇ ਅੱਜ ਪੰਜਾਬ ਦੀਆਂ ਮਿਊਂਸਪਲ ਕਾਰਪੋਰੇਸ਼ਨ ਦੀਆਂ ਲੋਕਲ ਬਾਡੀ ਚੋਣਾਂ ਵਿੱਚ ਇਤਿਹਾਸਕ ਜਿੱਤ ਦਰਜ ਕੀਤੀ ਹੈ। ਕਿਸਾਨਾਂ ਦੇ ਵਿਰੋਧ ਵਿਚਾਲੇ ਪੰਜਾਬ ਦੀ ਸੱਤਾਧਾਰੀ ਕਾਂਗਰਸ ਨਗਰ ਨਿਗਮ ਅਤੇ ਕੌਂਸਲਾਂ ਦੀਆਂ ਬਹੁਗਿਣਤੀ ਸੀਟਾਂ 'ਤੇ ਮੋਹਰੀ ਸੀ।
ਚੰਡੀਗੜ੍ਹ: ਕਾਂਗਰਸ ਪਾਰਟੀ ਨੇ ਅੱਜ ਪੰਜਾਬ ਦੀਆਂ ਮਿਊਂਸਪਲ ਕਾਰਪੋਰੇਸ਼ਨ ਦੀਆਂ ਲੋਕਲ ਬਾਡੀ ਚੋਣਾਂ ਵਿੱਚ ਇਤਿਹਾਸਕ ਜਿੱਤ ਦਰਜ ਕੀਤੀ ਹੈ। ਕਿਸਾਨਾਂ ਦੇ ਵਿਰੋਧ ਵਿਚਾਲੇ ਪੰਜਾਬ ਦੀ ਸੱਤਾਧਾਰੀ ਕਾਂਗਰਸ ਨਗਰ ਨਿਗਮ ਅਤੇ ਕੌਂਸਲਾਂ ਦੀਆਂ ਬਹੁਗਿਣਤੀ ਸੀਟਾਂ 'ਤੇ ਮੋਹਰੀ ਸੀ। ਜਦਕਿ ਖੇਤੀ ਕਾਨੂੰਨਾਂ ਨੂੰ ਲੈ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਭਾਰੀ ਝਟਕਾ ਲੱਗਾ ਹੈ।
ਅੰਕੜਿਆਂ ਮੁਤਾਬਿਕ ਕਾਂਗਰਸ ਨੇ ਸਫਲਤਾਪੂਰਵਕ ਪੰਜਾਬ ਦੀਆਂ ਸੱਤ ਸ਼ਹਿਰਾਂ ਵਿੱਚੋਂ ਛੇ ਨਗਰ ਨਿਗਮਾਂ ਵਿੱਚ ਸਫਲਤਾ ਹਾਸਲ ਕੀਤੀ ਹੈ।ਪ੍ਰਾਪਤ ਅੰਕੜਿਆਂ ਅਨੁਸਾਰ ਕਾਂਗਰਸ ਪਾਰਟੀ ਨੇ ਮੋਗਾ, ਹੁਸ਼ਿਆਰਪੁਰ, ਕਪੂਰਥਲਾ, ਅਬੋਹਰ, ਪਠਾਨਕੋਟ, ਬਟਾਲਾ ਅਤੇ ਬਠਿੰਡਾ ਸੀਟਾਂ ਜਿੱਤੀਆਂ ਹਨ।
ਸੱਤ ਨਗਰ ਨਿਗਮਾਂ ਵਿੱਚੋਂ ਛੇ ਤੇ ਕਾਂਗਰਸ ਦੀ ਜਿੱਤ
ਅਬੋਹਰ ਨਗਰ ਨਿਗਮ
ਕਾਂਗਰਸ - 49
ਅਕਾਲੀ ਦਲ- 01
ਬੀਜੇਪੀ- 00
ਆਪ- 00
ਅਜ਼ਾਦ- 00
ਬਠਿੰਡਾ ਨਗਰ ਨਿਗਮ
ਕਾਂਗਰਸ - 43
ਅਕਾਲੀ ਦਲ- 07
ਬੀਜੇਪੀ- 00
ਆਪ- 00
ਅਜ਼ਾਦ- 00
ਮੋਗਾ ਨਗਰ ਨਿਗਮ
ਕਾਂਗਰਸ - 20
ਅਕਾਲੀ ਦਲ- 15
ਬੀਜੇਪੀ- 01
ਆਪ- 04
ਅਜ਼ਾਦ- 10
ਕਪੂਰਥਲਾ ਨਗਰ ਨਿਗਮ
ਕਾਂਗਰਸ - 45
ਅਕਾਲੀ ਦਲ- 03
ਬੀਜੇਪੀ- 00
ਆਪ- 00
ਅਜ਼ਾਦ- 02
ਬਟਾਲਾ ਨਗਰ ਨਿਗਮ
ਕਾਂਗਰਸ - 36
ਅਕਾਲੀ ਦਲ- 06
ਬੀਜੇਪੀ- 04
ਆਪ- 03
ਅਜ਼ਾਦ- 01
ਪਠਾਨਕੋਟ ਨਗਰ ਨਿਗਮ
ਕਾਂਗਰਸ - 37
ਅਕਾਲੀ ਦਲ- 01
ਬੀਜੇਪੀ- 11
ਆਪ- 00
ਅਜ਼ਾਦ- 01
ਹੁਸ਼ਿਆਰਪੁਰ ਨਗਰ ਨਿਗਮ
ਕਾਂਗਰਸ - 41
ਅਕਾਲੀ ਦਲ- 00
ਬੀਜੇਪੀ- 04
ਆਪ- 02
ਅਜ਼ਾਦ- 03