ਪਟਿਆਲਾ: ਅੱਜ ਸਵੇਰੇ ਰਾਜਪੁਰਾ ਬਾਈਪਾਸ ’ਤੇ ਮੁਕਤ ਸਕੂਲ ਨੇੜੇ ਤੇਲ ਵਾਲੇ ਟੈਂਕਰ ਤੇ ਪੀਆਰਟੀਸੀ ਦੀਆਂ ਬੱਸਾਂ ਦਰਮਿਆਨ ਟੱਕਰ ’ਚ ਦਰਜਨ ਸਵਾਰੀਆਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਵਿੱਚੋਂ ਕੁਝ ਨੂੰ ਰਾਜਪੁਰਾ ਤੇ ਕੁਝ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। 


ਹਾਸਲ ਜਾਣਕਾਰੀ ਮੁਤਾਬਕ ਲੰਘੀ ਰਾਤ ਪਟਿਆਲਾ ਤੋਂ ਚੰਡੀਗੜ੍ਹ ਜਾ ਰਹੀ ਪੀਆਰਟੀਸੀ ਦੀ ਬੱਸ ਦਾ ਟਾਇਰ ਫਟ ਗਿਆ। ਇਸ ਮਗਰੋਂ ਡਰਾਈਵਰ ਨੇ ਬੱਸ ਖੱਬੇ ਹੱਥ ਫੁੱਟਪਾਥ ਦੇ ਉੱਪਰੋਂ ਦੀ ਲੰਘਾ ਕੇ ਢਾਬੇ 'ਤੇ ਲਗਾ ਦਿੱਤੀ ਪਰ ਇਸ ਬੱਸ ਦਾ ਕੁਝ ਹਿੱਸਾ ਬਾਹਰ ਸੜਕ ਵੱਲ ਵਧਿਆ ਰਹਿ ਗਿਆ। ਫਿਰ ਅੱਧੀ ਰਾਤ ਪਟਿਆਲਾ ਤੋਂ ਚੰਡੀਗੜ੍ਹ ਵੱਲ ਜਾ ਰਿਹਾ ਤੇਲ ਟੈਂਕਰ (ਐਚਆਰ 69 ਬੀ 5649) ਬੱਸ ਦੇ ਸੜਕ ਵਾਲੇ ਪਾਸੇ ਵਧੇ ਹਿੱਸੇ ਵਿੱਚ ਵੱਜਿਆ। 


ਕਾਫ਼ੀ ਨੁਕਸਾਨ ਹੋਣ ਕਰਕੇ ਟੈਂਕਰ ਵੀ ਸੜਕ 'ਤੇ ਹੀ ਖੜ੍ਹਾ ਦਿੱਤਾ ਗਿਆ। ਅੱਜ ਤੜਕੇ ਜਦੋਂ ਪੀਆਰਟੀਸੀ ਦੀ ਇੱਕ ਹੋਰ ਬੱਸ (ਪੀਬੀ 65ਏ ਡੀ 2245) ਪਟਿਆਲਾ ਤੋਂ ਚੰਡੀਗੜ੍ਹ ਜਾ ਰਹੀ ਸੀ ਤਾਂ ਸਾਢੇ ਪੰਜ ਵਜੇ ਇਹ ਬੱਸ ਸੜਕ 'ਤੇ ਖੜ੍ਹੇ ਟੈਂਕਰ ਦੇ ਵਿਚ ਜਾ ਵੱਜੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟੈਂਕਰ ਡਿਵਾਈਡਰ ਟੱਪ ਕੇ ਦੂਜੇ ਪਾਸੇ ਚਲਾ ਗਿਆ, ਜਦਕਿ ਬੱਸ ਦੇ ਪਰਖਚੇ ਉੱਡ ਗਏ। ਇਸ ਟੱਕਰ ਕਾਰਨ ਬੱਸ ਪਲਟ ਗਈ।


 


ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ


ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ