ਬਠਿੰਡਾ : ਨਕਲੀ ਦਵਾਈਆਂ ਅਤੇ ਖਾਦਾਂ ਨੂੰ ਲੈ ਕੇ ਖੇਤੀਬਾੜੀ ਵਿਭਾਗ ਵੱਲੋਂ ਸਖਤੀ ਨਾਲ ਨਜਿੱਠਿਆ ਜਾ ਰਿਹਾ ਹੈ। ਅੱਜ ਮੁੜ ਬਠਿੰਡਾ 'ਚ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ । ਪਿੰਡ ਭੋਖੜਾ ਨੇੜੇ ਬਣੇ ਇਕ ਗੋਦਾਮ ਵਿਚ ਮਹਿਕਮੇ ਵੱਲੋਂ ਚੈਕਿੰਗ ਕੀਤੀ ਗਈ ਜਿੱਥੇ ਕਿ ਐਕਸਪਾਇਰੀ ਡੇਟ ਦੀਆਂ ਦਵਾਈਆਂ ਵੱਡੇ ਪੱਧਰ ਤੇ ਮਿਲੀਆਂ।
ਬੀਤੇ ਦਿਨੀਂ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਬਠਿੰਡਾ ਵਿਖੇ ਪ੍ਰਭਾਵਤ ਹੋਏ ਨਰਮੇ ਦੀ ਫਸਲ ਨੂੰ ਦੇਖਣ ਤੋਂ ਬਾਅਦ ਇਹ ਫੈਸਲਾ ਕੇ ਨਕਲੀ ਕੀੜੇਮਾਰ ਦਵਾਈਆਂ ਰੇਹਾਂ ਸਪਰੇਹਾਂ ਆਦਿ ਨੂੰ ਰੋਕਣ ਲਈ ਇਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਜੋ ਪੰਜਾਬ ਵਿੱਚ ਕਿਤੇ ਵੀ ਇਸ ਤਰ੍ਹਾਂ ਦੀਆਂ ਦਵਾਈਆਂ ਜਾਂ ਰਿਹਾਂ ਵੇਚੀਆਂ ਜਾਣਗੀਆਂ ਤਾਂ ਉਨ੍ਹਾਂ ਉਪਰ ਤੁਰੰਤ ਐਕਸ਼ਨ ਲਿਆ ਜਾਵੇ ਅਤੇ ਬਣਦੇ ਪਰਚੇ ਦੇ ਕੇ ਕਾਰਵਾਈ ਕੀਤੀ ਜਾਵੇ ਤਾਂ ਜੋ ਹੁਣ ਤੱਕ ਹੋ ਰਹੀ ਕਿਸਾਨਾਂ ਦੀ ਲੁੱਟ ਨੂੰ ਰੋਕਿਆ ਜਾ ਸਕੇ।
ਬਠਿੰਡਾ 'ਚ ਐਗਰੀਕਲਚਰ ਡਿਪਾਰਟਮੈਂਟ ਅਤੇ ਗਠਿਤ ਕੀਤੀ ਟੀਮ ਵੱਲੋਂ ਲਗਾਤਾਰ ਬਾਰਾਂ ਦੇ ਕਰੀਬ ਗੋਦਾਮਾਂ ਉੱਪਰ ਛਾਪੇ ਮਾਰੇ ਗਏ ਜਿਸ ਵਿਚੋਂ ਕੁਝ ਐਕਸਪਾਇਰ ਅਤੇ ਅਣਅਧਿਕਾਰਤ ਦਵਾਈਆਂ ਫੜੀਆਂ ਗਈਆਂ ਜਿਨ੍ਹਾਂ ਉੱਪਰ ਮੁਕੱਦਮਾ ਵੀ ਦਰਜ ਕੀਤਾ ਗਿਆ ਅੱਜ ਬਠਿੰਡਾ ਦੇ ਪਿੰਡ ਭੋਖੜਾ ਨੇੜੇ ਬਣੇ ਇਕ ਗਡਾਊਨ ਵਿਚ ਮਹਿਕਮੇ ਵੱਲੋਂ ਚੈਕਿੰਗ ਕੀਤੀ ਗਈ ਜਿੱਥੇ ਕਿ ਐਕਸਪਾਇਰੀ ਡੇਟ ਦੀਆਂ ਦਵਾਈਆਂ ਵੱਡੇ ਪੱਧਰ ਤੇ ਮਿਲੀਆਂ ।
ਬੀਤੇ ਦਿਨ ਬਠਿੰਡਾ ਦੇ ਥਰਮਲ ਪਲਾਂਟ ਨੇੜੇ ਸਥਿਤ ਗੋਦਾਮ 'ਚ ਖੇਤੀ ਬਾੜੀ ਦੀ ਵਿਸ਼ੇਸ਼ ਟੀਮ ਨੇ ਛਾਪੇਮਾਰੀ ਕੀਤੀ ਸੀ। ਉਥੋਂ ਵੱਡੀ ਮਾਤਰਾ 'ਚ ਨਕਲੀ ਖਾਦਾਂ ਦੀਆਂ ਡੀ.ਐੱਮ.ਆਰ ਦਵਾਈਆਂ ਬਰਾਮਦ ਹੋਈਆਂ, ਕਈ ਦਵਾਈਆਂ ਤਾਂ ਮਾਨਤਾ ਪ੍ਰਾਪਤ ਤੱਕ ਨਹੀਂ ਸਨ, ਜਿਸ ਤੋਂ ਬਾਅਦ ਗੋਦਾਮ ਦੇ ਮਾਲਕ ਅਤੇ ਫੈਕਟਰੀ ਮਾਲਕ ਖਿਲਾਫ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਸਨ।