ਦਲ ਖਾਲਸਾ ਨੇ 6 ਜੂਨ ਨੂੰ ਦਿੱਤੀ ਅੰਮ੍ਰਿਤਸਰ ਬੰਦ ਦੀ ਕਾਲ, 5 ਜੂਨ ਨੂੰ ਅੰਮ੍ਰਿਤਸਰ 'ਚ ਕੱਢਿਆ ਜਾਵੇਗਾ ਆਜਾਦੀ ਮਾਰਚ
ਅੰਮ੍ਰਿਤਸਰ ਦੇ ਵੱਖ ਵੱਖ ਬਾਜਾਰਾਂ, ਸੜਕਾਂ ਤੇ ਵਹੀਕਲਾਂ 'ਤੇ ਦਲ ਖਾਲਸਾ ਵੱਲੋੰ ਲਾਏ ਗਏ ਹੋਰਡਿੰਗ/ਪੋਸਟਰ
Punjab News: ਅੰਮ੍ਰਿਤਸਰ ਦੇ ਵੱਖ ਵੱਖ ਬਾਜਾਰਾਂ, ਸੜਕਾਂ ਤੇ ਵਹੀਕਲਾਂ 'ਤੇ ਦਲ ਖਾਲਸਾ ਵੱਲੋਂ ਲਾਏ ਗਏ ਹੋਰਡਿੰਗ/ਪੋਸਟਰ। ਸ਼ਹਿਰ ਵਾਸੀਆਂ ਨੂੰ ਅੰਮ੍ਰਿਤਸਰ ਬੰਦ 'ਚ ਸਹਿਯੋਗ ਕਰਨ ਦੀ ਦਲ ਖਾਲਸਾ ਨੇ ਕੀਤੀ ਅਪੀਲ, ਬੰਦ ਦੌਰਾਨ ਮੈਡੀਕਲ ਸੇਵਾਵਾਂ ਬਹਾਲ ਰਹਿਣਗੀਆਂ ਤੇ ਆਵਾਜਾਈ ਵੀ ਚੱਲਦੀ ਰਹੇਗੀ
ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਬਿੱਟੂ ਤੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਦੱਸਿਆ ਕਿ 5 ਜੂਨ ਨੂੰ ਕੱਢਿਆ ਜਾਣ ਵਾਲਾ ਮਾਰਚ/ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਮਕਸਦ ਜੂਨ 1984 ਦੇ ਸ਼ਹੀਦਾਂ ਨੂੰ ਯਾਦ ਕਰਨਾ ਤੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟਾਉਣਾ ਹੇੈ
ਦਲ ਖਾਲਸਾ ਦੇ ਆਗੂਆਂ ਨੇ ਨਾਲ ਹੀ ਅੰਮ੍ਰਿਤਸਰ 'ਚ ਵਾਧੂ ਪੁਲਸ ਫੋਰਸ ਲਗਾਏ ਜਾਣ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਅਜਿਹਾ ਜਾਣਬੁੱਝ ਕੇ 6 ਜੂਨ ਨੂੰ ਆਉਣ ਵਾਲੇ ਸ਼ਰਧਾਲੂਆਂ ਨੂੰ ਡਰਾਉਣ ਤੇ ਰੋਕਣ ਲਈ ਕੀਤਾ ਜਾ ਰਿਹਾ ਹੈ।
ਸਾਕਾ ਨੀਲਾ ਤਾਰਾ ਦੀ ਬਰਸੀ (ਘੱਲੂਘਾਰਾ ਦਿਵਸ) ਨੇੜੇ ਆਉਂਦੇ ਹੀ ਪੰਜਾਬ ਦਾ ਮਾਹੌਲ ਤਣਾਅਪੂਰਨ ਹੁੰਦਾ ਜਾ ਰਿਹਾ ਹੈ। ਉਧਰ, ਗੁਰਦਾਸਪੁਰ ਦੇ ਕਲਾਨੌਰ ਇਲਾਕੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ ਲਾਏ ਗਏ ਹਨ। ਦੂਜੇ ਪਾਸੇ ਗਰਮ ਖਿਆਲੀ ਜਥੇਬੰਦੀਆਂ ਨੇ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਐਲਾਨ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਕਲਾਨੌਰ 'ਚ ਕੁਝ ਥਾਵਾਂ 'ਤੇ ਅਣਪਛਾਤੇ ਵਿਅਕਤੀਆਂ ਨੇ ਖਾਲਿਸਤਾਨ ਦੇ ਪੋਸਟਰ ਲਗਾ ਦਿੱਤੇ ਹਨ। ਇਸ ਤੋਂ ਬਾਅਦ ਇਲਾਕੇ 'ਚ ਤਣਾਅ ਦੀ ਸਥਿਤੀ ਬਣ ਗਈ ਹੈ। ਪੋਸਟਰਾਂ 'ਤੇ ਜਿੱਥੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹੋਏ ਹਨ, ਉਥੇ ਹੀ ਇਨ੍ਹਾਂ ਪੋਸਟਰਾਂ 'ਤੇ ਹਿੰਦੁਸਤਾਨ ਮੁਰਦਾਬਾਦ ਵੀ ਲਿਖਿਆ ਗਿਆ ਹੈ। ਪੋਸਟਰ 'ਤੇ ਭਿੰਡਰਾਂਵਾਲਾ ਦੇ ਨਾਂ ਤੋਂ ਇਲਾਵਾ ਪੰਜਾਬ ਦਾ ਅਸਲੀ ਹੱਕਦਾਰ ਖਾਲਿਸਤਾਨ ਤੇ ਹਿੰਦੁਸਤਾਨ ਮੁਰਦਾਬਾਦ ਛਾਪ ਕੇ ਕੰਧਾਂ 'ਤੇ ਚਿਪਕਾਇਆ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।