ਫਿਰੋਜ਼ਪੁਰ: ਪੁਲਿਸ ਨੇ ਨਸ਼ਿਆਂ ਅਤੇ ਮਾੜੇ ਅਨਸਰਾਂ ਵਿਰੁੱਧ ਛੇੜੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ 2 ਗੈਂਗਸਟਰਾਂ ਤੇ ਇੱਕ ਨਾਮੀ ਸ਼ੂਟਰ ਨੂੰ ਅਸਲੇ ਸਮੇਤ ਗ੍ਰਿਫਤਾਰ ਕੀਤਾ ਹੈ। ਫਿਰੋਜ਼ਪੁਰ ਪੁਲਿਸ ਨੇ ਅਪਾਰਧਿਕ ਮਾਮਲਿਆਂ 'ਚ ਸ਼ਾਮਲ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ 1 ਦੇਸੀ ਪਿਸਤੌਲ 9 ਐੱਮ.ਐੱਮ ਸਮੇਤ 5 ਜਿੰਦਾ ਰੌਂਦ, 2 ਦੇਸੀ ਕੱਟੇ 315 ਬੋਰ ਸਮੇਤ 4 ਜਿੰਦਾ ਰੌਂਦ ਅਤੇ ਇਕ ਸਕੌਡਾ ਕਾਰ ਬਰਾਮਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਅੱਜ ਫਿਰੋਜ਼ਪੁਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਸੀਨੀਅਰ ਕਪਤਾਨ ਪੁਲਿਸ ਫਿ਼ਰੋਜ਼ਪੁਰ ਚਰਨਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਬੱਸ ਅੱਡਾ ਪਿੰਡੀ ਕੋਲ ਸ਼ੱਕੀ ਵਿਅਕਤੀਆਂ ਦੀ ਜਾਂਚ ਕਰਦੀ ਟੀਮ ਨੇ ਇਤਲਾਹ ਮਿਲਣ ਤੇ ਕਾਰਵਾਈ ਕੀਤੀ ਗਈ । ਗੁਰਦੀਪ ਸਿੰਘ ਉਰਫ ਕਾਲੀ ਸ਼ੂਟਰ ਪੁੱਤਰ ਕ੍ਰਿਪਾਲ ਸਿੰਘ ਵਾਸੀ ਪਿੰਡ ਜਾਮਾ ਰਖਈਆ ਉਤਾੜ ਥਾਣਾ ਮਮਦੋਟ, ਮਲਕੀਤ ਸਿੰਘ ਉਰਫ ਸੰਨੀ ਪੁੱਤਰ ਬਲਵਿੰਦਰ ਸਿੰਘ ਵਾਸੀ ਮੇਘਾ ਰਾਏ ਉਤਾੜ ਥਾਣਾ ਗੁਰੂਹਰਸਹਾਏ ਅਤੇ ਸਾਹਿਲ ਕੰਬੋਜ਼ ਪੁੱਤਰ ਸੰਦੀਪ ਕੁਮਾਰ ਵਾਸੀ ਪਿੰਡ ਚੱਕ ਸੁਕੜ ਥਾਣਾ ਸਿਟੀ ਜਲਾਲਾਬਾਦ ਨੂੰ ਕਾਬੂ ਕੀਤਾ ਹੈ।


ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਕਾਬੂ ਕੀਤੇ ਤਿੰਨਾਂ ਮੁਲਜ਼ਮਾਂ ਤੋਂ ਇਕ ਪਿਸਟਲ 7.62 ਐਮ.ਐਮ ਸਪੈਸ਼ਲ ਸਮੇਤ 5 ਰੌਂਦ ਜਿੰਦਾ 7.62 ਐਮ.ਐਮ, 02 ਪਿਸਟਲ ਦੇਸੀ ਕੱਟੇ 315 ਬੋਰ ਸਮੇਤ 4 ਰੌਂਦ ਜਿੰਦਾ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਉਕਤ ਤਿੰਨੋ ਮੁਲਜ਼ਮ ਸਕੌਡਾ ਕਾਰ ਰੰਗ ਕਾਲਾ ਨੰਬਰੀ ਪੀ.ਬੀ 47ਈ 7555 ਪਰ ਸਵਾਰ ਸਨ, ਜੋ ਜਲਾਲਾਬਾਦ ਤੋਂ ਗੋਲੂ ਕਾ ਮੋੜ ਦੀ ਤਰਫ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਖਿਲਾਫ਼ ਕਾਰਵਾਈ ਕਰਦਿਆਂ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਦਾ ਰਿਮਾਂਡ ਹਾਸਲ ਕਰਕੇ ਹੋਰ ਵੀ ਪੁਛਗਿੱਛ ਕੀਤੀ ਜਾਵੇਗੀ ਜਿਸ ਦੌਰਾਨ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।


ਫਿਰੋਜ਼ਪੁਰ ਐੱਸ ਐੱਸ ਪੀ ਨੇ ਦਸਿਆ ਕਿ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਇਕ ਸਾਹਿਲ ਕਮਬੋਜ਼ ਨੇ ਇਲੈਕਸ਼ਨ ਦੌਰਾਨ ਜਲਾਲਾਬਾਦ ਵਿਧਾਇਕ 'ਤੇ ਹਮਲਾ ਕਰਨ ਦੀ ਕੋਸ਼ਿਸ ਕੀਤੀ ਸੀ