Punjab News: ਬਟਾਲਾ ਦੇ ਪਿੰਡ ਕੋਟ ਮਜਲਿਸ ਦੇ ਰਸਤੇ 'ਚ ਮੋਟਰਸਾਈਕਲ ਰੇਹੜਾ ਵਿਵਾਦ ਦਾ ਕਾਰਨ ਬਣ ਗਿਆ। ਰੇਹੜਾ ਖੜਾ ਹੋਣ 'ਤੇ ਮੋਟਰਸਾਈਕਲ 'ਤੇ ਸਵਾਰ ਨੌਜਵਾਨਾਂ ਦੀ ਬਹਿਸ ਹੋ ਗਈ। ਇਸ ਮਾਮੂਲੀ ਤਕਰਾਰ ਤੇ ਅਣਪਛਾਤੇ ਨੌਜਵਾਨਾਂ ਵਲੋਂ ਪਿੰਡ ਦੇ ਰਹਿਣ ਵਾਲੇ ਦੋ ਨੌਜਵਾਨਾਂ ਅਮਰਜੀਤ ਸਿੰਘ ਅਤੇ ਕੰਵਲਜੀਤ ਸਿੰਘ ਸਕੇ ਭਰਾਵਾਂ ਤੇ ਫਾਇਰ ਕੀਤੇ ਗਏ । ਉਥੇ ਹੀ ਦੋਵੇ ਭਰਾ ਗੋਲੀ ਲੱਗਣ ਨਾਲ ਜ਼ਖਮੀ ਹੋ ਗਏ ਜਿਹਨਾਂ ਨੂੰ ਪਰਿਵਾਰ ਅਤੇ ਪਿੰਡ ਵਸਿਆ ਨੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ | ਉਥੇ ਹੀ ਫਾਇਰਿੰਗ ਕਰਨ ਵਾਲੇ ਵਾਰਦਾਤ ਨੂੰ ਅੰਜਾਮ ਦੇ ਮੌਕੇ ਤੋਂ ਫਰਾਰ ਹੋ ਗਏ | 


ਸਿਵਲ ਹਸਪਤਾਲ ਬਟਾਲਾ 'ਚ ਜ਼ੇਰੇ ਇਲਾਜ ਜ਼ਖਮੀ ਨੌਜਵਾਨ ਅਤੇ ਉਸਦੇ ਪਰਿਵਾਰ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਬਾਹਰ ਖੜੇ ਸਨ ਅਤੇ ਘਰ 'ਚ ਉਸਾਰੀ ਦਾ ਕੰਮ ਚਲ ਰਿਹਾ ਸੀ ਅਤੇ ਕੁਝ ਸਾਮਾਨ ਮੋਟਰਸਾਈਕਲ ਰੇਹੜੇ 'ਤੇ ਘਰ ਦੇ ਬਾਹਰ ਖੜਾ ਸੀ ਅਤੇ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਅਤੇ ਉਹਨਾਂ ਰਾਹ ਛੱਡਣ ਨੂੰ ਕਿਹਾ ਅਤੇ ਬਹਿਸ ਕਰਨ ਲਗੇ ਅਤੇ ਬਾਅਦ 'ਚ ਗਾਲੀ ਗਲੋਚ ਵੀ ਕੀਤੀ ਗਈ। ਜਿਸ ਤੋ ਬਾਅਦ ਇਹਨਾਂ ਅਣਪਛਾਤੇ ਰਾਹਗੀਰ ਨੌਜਵਾਨਾਂ ਨੇ ਪਿਸਤੌਲ ਕੱਢ ਫਾਇਰਿੰਗ ਕਰ ਦਿਤੀ ਅਤੇ 4 ਫਾਇਰ ਕੀਤੇ , ਜਿਸ ਨਾਲ ਕਿ ਉੱਥੇ ਖੜ੍ਹੇ ਸਕੇ ਭਰਾ ਅਮਰਜੀਤ ਸਿੰਘ ਅਤੇ ਕੰਵਲਜੀਤ ਸਿੰਘ ਜ਼ਖਮੀ ਹੋ ਗਏ । ਉਥੇ ਹੀ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਕੋਈ ਰੰਜਿਸ਼ ਨਹੀਂ ਅਤੇ ਫਾਇਰ ਕਰਨ ਵਾਲੇ ਵੀ ਅਣਪਛਾਤੇ ਸਨ । ਮਹਿਜ ਮਾਮੂਲੀ ਤਕਰਾਰ ਤੇ ਉਹਨਾਂ ਹਮਲਾ ਕੀਤਾ ਅਤੇ ਉਹ ਮੌਕੇ ਤੋਂ ਫਰਾਰ ਹੋ ਗਏ | 



ਉਧਰ ਇਸ ਮਾਮਲੇ  'ਚ ਸਿਵਲ ਹਸਪਤਾਲ ਬਟਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਦੋ ਨੌਜਵਾਨ ਜਖਮੀ ਹਾਲਤ 'ਚ ਇਲਾਜ ਲਈ ਪਹੁੰਚੇ ਹਨ ਜਿਹਨਾਂ ਬਾਰੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|