ਤਰਨ ਤਾਰਨ: ਪੱਟੀ ਅਧੀਨ ਪੈਂਦੇ ਪਿੰਡ ਚੂਸਲੇਵਾੜ 'ਚ ਮੰਦਭਾਗੀ ਘਟਨਾ ਵਾਪਰੀ। ਇੱਕ ਪਾਰਟੀ ਸਮਾਗਮ ਉਸ ਵੇਲੇ ਮਾਤਮ 'ਚ ਤਬਦੀਲ ਹੋ ਗਿਆ ਜਦ ਨੌਜਵਾਨਾਂ ਵੱਲੋਂ ਡੀਜੇ 'ਤੇ ਭੰਗੜਾ ਪਾਉਂਦੇ ਸਮੇਂ ਫੁਕਰਪੁਣੇ ਵਿੱਚ ਗੋਲੀਆਂ ਚਲਾਈਆਂ ਜਾ ਰਹੀਆਂ ਸੀ। ਉਨ੍ਹਾਂ ਵਿੱਚੋਂ ਇੱਕ ਗੋਲੀ ਪਿੰਡ ਚੂਸਲੇਵਾੜ ਦੇ ਰਹਿਣ ਵਾਲੇ ਗੁਰਵੇਲ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਸਿਰ 'ਚ ਜਾ ਲੱਗੀ ਜੋ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਹਸਪਤਾਲ ਲਿਜਾਇਆ ਗਿਆ। ਇਲਾਜ ਦੌਰਾਨ ਗੁਰਵੇਲ ਸਿੰਘ ਦੀ ਮੌਤ ਹੋ ਗਈ।


ਹਾਸਲ ਜਾਣਕਾਰੀ ਅਨੁਸਾਰ ਪਿੰਡ ਚੂਸਲੇਵਾੜ ਦੇ ਸਾਬਕਾ ਸਰਪੰਚ ਰਸਾਲ ਸਿੰਘ ਦੇ ਪੋਤਰੇ ਦਾ ਧਮਾਣ ਸੀ। ਉਸ ਨੂੰ ਲੈ ਕੇ ਉਨ੍ਹਾਂ ਵੱਲੋਂ ਘਰ ਵਿੱਚ ਇੱਕ ਪਾਰਟੀ ਰੱਖੀ ਹੋਈ ਸੀ। ਇਸ ਦੌਰਾਨ ਰਸਾਲ ਸਿੰਘ ਦੇ ਲੜਕੇ ਦੇ ਦੋਸਤਾਂ ਤੇ ਰਿਸ਼ਤੇਦਾਰਾਂ ਵੱਲੋਂ ਡੀਜੇ ਲਾਇਆ ਹੋਇਆ ਸੀ। ਭੰਗੜਾ ਪਾਉਂਦੇ ਸਮੇਂ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਜਾ ਰਹੀਆਂ ਸਨ। ਇਨ੍ਹਾਂ ਵਿੱਚੋਂ ਇੱਕ ਗੋਲੀ ਲਾਗੇ ਟੇਬਲ ਤੇ ਬੈਠ ਕੇ ਰੋਟੀ ਖਾ ਰਹੇ ਗੁਰਵੇਲ ਸਿੰਘ ਦੇ ਸਿਰ 'ਚ ਜਾ ਲੱਗੀ ਜਿਸ ਕਾਰਨ ਗੁਰਵੇਲ ਸਿੰਘ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸਦੀ ਮੌਤ ਹੋ ਗਈ।


ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਪੀਏ ਦੀ ਸੜਕ ਹਾਦਸੇ 'ਚ ਮੌਤ


ਉੱਧਰ ਇਸ ਮਾਮਲੇ ਸਬੰਧੀ ਮ੍ਰਿਤਕ ਗੁਰਵੇਲ ਸਿੰਘ ਦਾ ਪਰਿਵਾਰ ਮੀਡੀਆ ਸਾਹਮਣੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ। ਉਧਰ, ਜਦ ਇਸ ਸਬੰਧੀ ਥਾਣਾ ਸਦਰ ਪੱਟੀ ਦੇ ਐਸਐਚਓ ਹਰਸਾ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਗੁਰਵੇਲ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਜੋ ਵੀ ਬਿਆਨ ਦੇਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।


Subsidy Offer : ਮਾਲਾਮਾਲ ਹੋਣਗੇ ਜੈਵਿਕ ਖੇਤੀ ਕਰਨ ਵਾਲੇ ਕਿਸਾਨ, ਮਿਲੇਗੀ 50,000 ਰੁਪਏ ਦੀ ਗ੍ਰਾਂਟ, ਜਲਦ ਤੋਂ ਜਲਦ ਕਰੋ ਅਪਲਾਈ