ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਵਰ੍ਹੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ, ਕਿਹਾ ਕਿਸੇ ਅੱਗੇ ਨਹੀਂ ਰੱਖਿਆ ਜਾਵੇਗਾ ਮੰਗ-ਪੱਤਰ
ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਜਮ ਕੇ ਵਰ੍ਹੇ।
ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਜਮ ਕੇ ਵਰ੍ਹੇ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੰਗ ਪੱਤਰ ਲੈ ਕੇ ਪਹੁੰਚੇ SGPC ਪ੍ਰਧਾਨ ਨਾਲ ਮੁਲਾਕਾਤ ਨਾ ਕਰਨ ਤੇ ਜਥੇਦਾਰ ਨੇ ਸਖਤ ਨਰਾਜ਼ਗੀ ਜ਼ਾਹਰ ਕੀਤੀ ਅਤੇ SGPC ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਕਿਸੇ ਕੋਲ ਮੰਗ-ਪੱਤਰ ਲੈਕੇ ਜਾਣ ਤੋਂ ਵਰਜਿਆ। ਨਰਾਜ਼ ਜੱਥੇਦਾਰ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸਾਡੀਆਂ ਸੰਸਥਾਵਾਂ ਸਾਡੀਆਂ ਆਪਣੀਆਂ ਗਲਤੀਆਂ ਕਰਕੇ ਕਮਜ਼ੋਰ ਹੋਈਆਂ ਹਨ। ਜਥੇਦਾਰ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਪੁਰਜ਼ੋਰ ਤਰੀਕੇ ਨਾਲ ਚੁੱਕੀ ਜਾਵੇਗੀ ਪਰ ਕਿਸੇ ਅੱਗੇ ਮੰਗ-ਪੱਤਰ ਨਹੀਂ ਰੱਖਿਆ ਜਾਵੇਗਾ।
ਰਵਨੀਤ ਬਿੱਟੂ ਨੇ ਕਸਿਆ ਤੰਜ-
ਜੱਥੇਦਾਰ ਸਾਹਿਬ ਐਸ.ਜੀ.ਪੀ.ਸੀ ਕਮਜ਼ੋਰ ਹੋਈ ਨਹੀਂ ਹੈ ਐਸ.ਜੀ.ਪੀ.ਸੀ ਨੂੰ ਕਮਜ਼ੋਰ ਕੀਤਾ ਗਿਆ ਹੈ ਤੇ ਇਸ ਦਾ ਰੁਤਬਾ ਖਤਮ ਕਰ ਦਿੱਤਾ ਗਿਆ ਹੈ। ਪਹਿਲੀ ਗੱਲ ਤਾ ਏਹੇ ਕਿ ਜਥੇਦਾਰ ਸਾਹਿਬ ਤੇ ਪ੍ਰਧਾਨ ਸਾਹਿਬ ਤੁਸੀ ਗੁਰਬਾਣੀ ਤੇ ਗੁਰੂਆਂ ਦੇ ਸੁਨੇਹੇ ਨੂੰ ਲੋਕਾਂ ਤੱਕ ਲੈਕੇ ਜਾਣ ਦੀ ਜਿੰਮੇਵਾਰੀ ਨੂੰ ਭੁੱਲ ਕੇ ਤੇ ਸਿੱਖਾਂ ਨੂੰ ਗੁਰਬਾਣੀ ਨਾਲ ਜੋੜਨ
— Ravneet Singh Bittu (@RavneetBittu) July 23, 2022
1/3