![ABP Premium](https://cdn.abplive.com/imagebank/Premium-ad-Icon.png)
Punjab News: ਮਨਜਿੰਦਰ ਸਿਰਸਾ ਨੇ ਸ਼ੇਅਰ ਕੀਤੀ ਸੀਐਮ ਭਗਵੰਤ ਮਾਨ ਦੀ ਧੀ ਸੀਰਤ ਮਾਨ ਦੀ ਵੀਡੀਓ...ਬੋਲੇ..ਦਿਲ ਕੰਬਾਉਣ ਵਾਲੀਆਂ ਗੱਲਾਂ ਕਹੀਆਂ
Seerat Mann Viral Video: ਸਿਰਸਾ ਨੇ ਟਵਿੱਟਰ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਬੇਟੀ ਸੀਰਤ ਮਾਨ ਦੀ ਵੀਡੀਓ ਸ਼ੇਅਰ ਕਰਦਿਆਂ ਕਿਹਾ ਹੈ ਕਿ ਜਿਹੜਾ ਵਿਅਕਤੀ ਪਰਿਵਾਰ ਦਾ ਨਹੀਂ ਹੋ ਸਕਦਾ, ਉਹ ਪੰਜਾਬ ਦਾ ਕੀ ਭਲਾ ਕਰੇਗਾ।
![Punjab News: ਮਨਜਿੰਦਰ ਸਿਰਸਾ ਨੇ ਸ਼ੇਅਰ ਕੀਤੀ ਸੀਐਮ ਭਗਵੰਤ ਮਾਨ ਦੀ ਧੀ ਸੀਰਤ ਮਾਨ ਦੀ ਵੀਡੀਓ...ਬੋਲੇ..ਦਿਲ ਕੰਬਾਉਣ ਵਾਲੀਆਂ ਗੱਲਾਂ ਕਹੀਆਂ Punjab News: Manjinder Sirsa shared video of CM Bhagwant Mann's daughter Seerat Mann and gives his point Punjab News: ਮਨਜਿੰਦਰ ਸਿਰਸਾ ਨੇ ਸ਼ੇਅਰ ਕੀਤੀ ਸੀਐਮ ਭਗਵੰਤ ਮਾਨ ਦੀ ਧੀ ਸੀਰਤ ਮਾਨ ਦੀ ਵੀਡੀਓ...ਬੋਲੇ..ਦਿਲ ਕੰਬਾਉਣ ਵਾਲੀਆਂ ਗੱਲਾਂ ਕਹੀਆਂ](https://feeds.abplive.com/onecms/images/uploaded-images/2023/12/10/13b09880a22598ab8b08c8505c143a611702188935127700_original.jpg?impolicy=abp_cdn&imwidth=1200&height=675)
Bhagwant Mann Daughter Video: ਬੀਜੇਪੀ ਲੀਡਰ ਮਨਜਿੰਦਰ ਸਿਰਸਾ ਨੇ ਮੁੱਖ ਮੰਤਰੀ ਭਗਵੰਤ ਮਾਨ ਉਪਰ ਹਮਲਾ ਬੋਲਿਆ ਹੈ। ਉਨ੍ਹਾਂ ਨੇ ਟਵਿੱਟਰ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਬੇਟੀ ਸੀਰਤ ਮਾਨ ਦੀ ਵੀਡੀਓ ਸ਼ੇਅਰ ਕਰਦਿਆਂ ਕਿਹਾ ਹੈ ਕਿ ਜਿਹੜਾ ਵਿਅਕਤੀ ਪਰਿਵਾਰ ਦਾ ਨਹੀਂ ਹੋ ਸਕਦਾ, ਉਹ ਪੰਜਾਬ ਦਾ ਕੀ ਭਲਾ ਕਰੇਗਾ। ਉਂਝ ਸਿਰਸਾ ਨੇ ਕਿਹਾ ਹੈ ਕਿ ਉਹ ਇਹ ਵੀਡੀਓ ਸ਼ੇਅਰ ਨਹੀਂ ਕਰਨਾ ਚਾਹੁੰਦੇ ਸੀ ਪਰ ਸੀਰਤ ਮਾਨ ਦੀਆਂ ਗੱਲਾਂ ਦਿਲ ਕੰਬਾਉਣ ਵਾਲੀਆਂ ਹਨ।
ਬੀਜੇਪੀ ਲੀਡਰ ਮਨਜਿੰਦਰ ਸਿਰਸਾ ਨੇ ਟਵੀਟ ਕਰਦਿਆਂ ਕਿਹਾ....
ਮੈਂ ਇਸ ਵੀਡੀਓ ਨੂੰ ਕਦੇ ਵੀ ਸਾਂਝਾ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਇਹ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਹੈ ਤੇ ਪਿਓ-ਧੀ ਦੇ ਰਿਸ਼ਤੇ ਬਾਰੇ ਮਾੜਾ ਪ੍ਰਭਾਵ ਪੇਸ਼ ਕਰਦੀ ਹੈ….ਪਰ ਭਗਵੰਤ ਮਾਨ ਜੀ ਦੀ ਧੀ ਸੀਰਤ ਮਾਨ ਦੀਆਂ ਗੱਲਾਂ ਬੇਹੱਦ ਦਿਲ ਕੰਬਾਊ ਹਨ ਕਿ ਕਿਵੇਂ ਸ਼ਰਾਬ ਉਨ੍ਹਾਂ ਦੇ ਕੰਮ ਤੇ ਨਿੱਜੀ ਜੀਵਨ ਨੂੰ ਪ੍ਰਭਾਵਿਤ ਕਰ ਰਿਹਾ ਹੈ।
ਇਹ ਕਲਪਨਾ ਕਰਨਾ ਵੀ ਨਿੰਦਣਯੋਗ ਹੈ ਕਿ ਇੱਕ ਮੁੱਖ ਮੰਤਰੀ ਸ਼ਰਾਬੀ ਹਾਲਤ ਵਿੱਚ ਗੁਰਦੁਆਰਾ ਸਾਹਿਬ ਜਾਂਦਾ ਹੈ!! ਉਨ੍ਹਾਂ ਕਿਹਾ ਕਿ ਸੀਰਤ ਦੇ ਸ਼ਬਦ ਕਿ ਜਿਹੜਾ ਵਿਅਕਤੀ ਪਰਿਵਾਰ ਦਾ ਵਫ਼ਾਦਾਰ ਨਹੀਂ ਹੋ ਸਕਦਾ, ਉਹ ਕਦੇ ਪੰਜਾਬ ਦਾ ਵਫ਼ਾਦਾਰ ਨਹੀਂ ਹੋ ਸਕਦਾ, ਸੁਣ ਕੇ ਪੰਜਾਬੀਆਂ ਨੂੰ ਡੂੰਘੀ ਸੱਟ ਵੱਜੀ ਹੈ। ਪੰਜਾਬੀਆਂ ਵਿੱਛ ਗੁੱਸਾ ਹੈ ਕਿ ਮਾਨ ਸਾਹਿਬ ਨੇ ਕਿਵੇਂ ਪੰਜਾਬ ਦੇ ਹਿੱਤਾਂ ਨੂੰ ਕੇਜਰੀਵਾਲ ਦੇ ਪੈਰਾਂ ਵਿੱਚ ਸਮਰਪਣ ਕਰ ਦਿੱਤਾ ਹੈ।
I would have never shared this video since it’s their personal life & presents Father-Daughter relation in bad light…. But it was heartbreaking to hear @BhagwantMann Ji’s daughter, Sirat Mann, exposing how alcoholism is impacting his work and personal life.
— Manjinder Singh Sirsa (@mssirsa) December 10, 2023
It’s sacrilegious… pic.twitter.com/I1n2HT1fD3
ਇਸ ਦੇ ਨਾਲ ਹੀ ਬੀਜੇਪੀ ਲੀਡਰ ਤਜਿੰਦਰ ਬੱਗਾ ਨੇ ਵੀ ਸੀਰਤ ਮਾਨ ਦੀ ਵੀਡੀਓ ਸ਼ੇਅਰ ਕਰਕੇ ਤਿੱਖਾ ਹਮਲਾ ਬੋਲਿਆ ਹੈ। ਬੱਗਾ ਨੇ ਟਵੀਟ ਕਰਕੇ ਕਿਹਾ ਹੈ ਕਿ ਭਗਵੰਤ ਮਾਨ ਦੀ ਧੀ ਵੱਲੋਂ ਲਾਏ ਗਏ ਦੋਸ਼ ਬਹੁਤ ਗੰਭੀਰ ਹਨ। ਚਾਹੇ ਉਹ ਭਗਵੰਤ ਮਾਨ ਵੱਲੋਂ ਆਪਣੇ ਬੇਟੇ ਨੂੰ ਸੀਐਮ ਹਾਊਸ 'ਚ ਵੜਨ ਤੋਂ ਰੋਕਣਾ ਹੋਵੇ ਜਾਂ ਸ਼ਰਾਬ ਦੇ ਨਸ਼ੇ 'ਚ ਗੁਰਦੁਆਰਾ ਤੇ ਅਸੈਂਬਲੀ 'ਚ ਜਾਣਾ ਹੋਵੇ ਜਾਂ ਸ਼ਰਾਬ ਪੀ ਕੇ ਆਪਣੀ ਪਤਨੀ ਨਾਲ ਮਾੜੀਆਂ ਹਰਕਤਾਂ ਕਰਨਾ ਹੋਵੇ।ਅਰਵਿੰਦ ਕੇਜਰੀਵਾਲ ਕੀ ਤੁਸੀਂ ਇਨ੍ਹਾਂ ਦੋਸ਼ਾਂ 'ਤੇ ਬੋਲੋਗੇ ਜਾਂ ਚੁੱਪਚਾਪ ਭਗਵੰਤ ਮਾਨ ਨਾਲ ਰੇਤ 'ਚੋਂ ਪੈਸੇ ਖਾਂਦੇ ਰਹੋਗੇ?
. @BhagwantMann की बेटी ने जो आरोप भगवंत मान पर लगाये है बेहद गंभीर हैं । चाहे वो भगवंत मान द्वारा अपने बेटे को CM हाउस में घुसने से रोकना हो या गुरुद्वारे और विधानसभा में शराब पीकर जाना हो चाहे वो शराब पीकर अपनी पत्नी के साथ घटिया हरकते करना हो । @ArvindKejriwal क्या इन आरोपों… pic.twitter.com/k9QbYZUKK1
— Tajinder Bagga (@TajinderBagga) December 9, 2023
ਦੱਸ ਦਈਏ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਰਮ ਮਜੀਠੀਆ ਨੇ ਸੀਐਮ ਭਗਵੰਤ ਮਾਨ ਦੀ ਧੀ ਤੇ ਪਹਿਲੀ ਪਤਨੀ ਦੀ ਵੀਡੀਓ ਸਾਂਝੀ ਕਰਦਿਆਂ ਤਿੱਖਾ ਹਮਲਾ ਬੋਲਿਆ ਸੀ। ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਆਪਣੇ ਬੱਚਿਆਂ ਪ੍ਰਤੀ ਜ਼ਿੰਮੇਵਾਰੀ ਨਿਭਾਉਣ ’ਚ ਅਸਫ਼ਲ ਰਹੇ ਹਨ। ਉਨ੍ਹਾਂ ਸੀਐਮ ਮਾਨ ਨੂੰ ਅਪੀਲ ਕੀਤੀ ਕਿ ਉਹ ਆਪਣੀ ਗ਼ਲਤੀ ਸੁਧਾਰਦੇ ਹੋਏ ਬੱਚਿਆਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)