Pathankot Fratricide: ਪਠਾਨਕੋਟ 'ਚ ਫੌਜੀ ਜਵਾਨ ਨੇ ਦੋ ਸਾਥੀਆਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਗ੍ਰਿਫਤਾਰ
Army Jawan Kills Collegue In Pathankot: ਪੰਜਾਬ ਦੇ ਪਠਾਨਕੋਟ (Pathankot) ਨੇੜੇ ਆਰਮੀ ਕੈਂਪ ਵਿੱਚ ਇੱਕ ਫੌਜੀ ਜਵਾਨ ਨੇ ਆਪਣੇ ਦੋ ਸਾਥੀ ਜਵਾਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ
Army Jawan Kills Collegue In Pathankot: ਪੰਜਾਬ ਦੇ ਪਠਾਨਕੋਟ (Pathankot) ਨੇੜੇ ਆਰਮੀ ਕੈਂਪ ਵਿੱਚ ਇੱਕ ਫੌਜੀ ਜਵਾਨ ਨੇ ਆਪਣੇ ਦੋ ਸਾਥੀ ਜਵਾਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਤੋਂ ਬਾਅਦ ਫਰਾਰ ਹੋਣ ਵਾਲੇ ਜਵਾਨਾਂ ਨੂੰ ਦੇਰ ਸ਼ਾਮ ਫੜ ਲਿਆ ਗਿਆ। ਹਾਲਾਂਕਿ ਅਜੇ ਤੱਕ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਜਾਣਕਾਰੀ ਮੁਤਾਬਕ ਪਠਾਨਕੋਟ ਨੇੜੇ ਮੀਰਥਲ ਕੈਂਪ 'ਚ ਸੋਮਵਾਰ ਤੜਕੇ ਲੋਕੇਸ਼ ਨਾਂ ਦੇ ਜਵਾਨ ਨੇ ਆਪਣੇ ਦੋ ਸਾਥੀ ਜਵਾਨਾਂ 'ਤੇ ਗੋਲੀਆਂ ਚਲਾ ਦਿੱਤੀਆਂ। ਦੋਵੇਂ ਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਾਰੇ ਗਏ ਜਵਾਨਾਂ ਦੀ ਪਛਾਣ ਹੌਲਦਾਰ ਗੌਰੀ ਸ਼ੰਕਰ ਅਤੇ ਹੌਲਦਾਰ ਸੂਰਿਆਕਾਂਤ ਵਜੋਂ ਹੋਈ ਹੈ।
ਸਾਥੀ ਜਵਾਨਾਂ ਨੂੰ ਮਾਰਨ ਤੋਂ ਬਾਅਦ ਲੋਕੇਸ਼ ਆਰਮੀ ਕੈਂਪ ਤੋਂ ਫਰਾਰ ਹੋ ਗਿਆ। ਸੂਤਰਾਂ ਮੁਤਾਬਕ ਲੋਕੇਸ਼ ਨੂੰ ਬਾਅਦ 'ਚ ਆਰਮੀ ਕੈਂਪ ਨੇੜਿਓਂ ਕਾਬੂ ਕੀਤਾ ਗਿਆ। ਫੌਜ ਨੇ ਇਸ ਮਾਮਲੇ 'ਤੇ ਅਧਿਕਾਰਤ ਤੌਰ 'ਤੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਪਰ ਦੱਸਿਆ ਜਾ ਰਿਹਾ ਹੈ ਕਿ ਫੌਜ ਨੇ ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਹਨ। ਫੌਜ ਨੇ ਮਾਮਲੇ ਦੀ ਜਾਂਚ ਲਈ ਸਥਾਨਕ ਪੁਲਿਸ ਨੂੰ ਜਾਂਚ ਸੌਂਪ ਦਿੱਤੀ ਹੈ।
ਸੋਨੀਆ ਗਾਂਧੀ ਦੇ ਨਿੱਜੀ ਸੈਕਟਰੀ 'ਤੇ ਬਲਾਤਕਾਰ ਦਾ ਗੰਭੀਰ ਆਰੋਪ, ਮਾਮਲਾ ਦਰਜ
Gold prices: ਅੱਜ ਸੋਨਾ-ਚਾਂਦੀ ਹੋਇਆ ਮਹਿੰਗਾ, ਖਰੀਦਣ ਤੋਂ ਪਹਿਲਾਂ ਦੇਖੋ 10 ਗ੍ਰਾਮ ਸੋਨੇ ਦੀ ਕੀਮਤ