(Source: ECI/ABP News/ABP Majha)
ਰਾਘਵ ਚੱਢਾ ਨੇ ਰਾਜ ਸਭਾ 'ਚ ਚੁੱਕਿਆ ਸਰਾਵਾਂ 'ਤੇ ਜੀਐੱਸਟੀ ਲਗਾਉਣ ਦਾ ਮੁੱਦਾ, ਭਾਜਪਾ 'ਤੇ ਚੁੱਕੇ ਸਵਾਲ
ਨਵੀਂ ਦਿੱਲੀ: ਰਾਘਵ ਚੱਢਾ ਨੇ ਰਾਜ ਸਭਾ 'ਚ ਚੁੱਕਿਆ ਸਰਾਵਾਂ 'ਤੇ ਜੀਐੱਸਟੀ ਲਗਾਉਣ ਦਾ ਮੁੱਦਾ
ਨਵੀਂ ਦਿੱਲੀ: ਪੰਜਾਬ ਦੇ ਸਾਂਸਦ ਰਾਘਵ ਚੱਢਾ ਨੇ ਰਾਜ ਸਭਾ 'ਚ ਸਰਾਵਾਂ 'ਤੇ ਜੀਐੱਸਟੀ ਲਗਾਉਣ ਦਾ ਮੁੱਦਾ ਚੁੱਕਿਆ। ਉਹਨਾਂ ਕਿਹਾ ਕਿ ਇਸ ਟੈਕਸ ਲਾਉਣ ਨਾਲ ਭਾਜਪਾ ਨੇ ਔਰੰਗਜੇਬ ਵੱਲੋਂ ਜਜੀਆ ਟੈਕਸ ਵਾਪਸ ਲਿਆਉਣ ਦਾ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਅੰਮ੍ਰਿਤਸਰ ਗੁਰੂਆਂ ਦੀ ਧਰਤੀ ਹੈ ਅਤੇ ਉੱਥੇ ਵੀ ਸਰਾਵਾਂ 'ਤੇ ਟੈਕਸ ਲਗਾ ਦਿੱਤਾ ਗਿਆ।
ਦੇਸ਼ ਦਾ ਕਿਸਾਨ ਮਹਿੰਗਾਈ ਦਾ ਮਾਰ ਹੇਠ
ਰਾਘਵ ਚੱਢਾ ਨੇ ਕਿਹਾ ਅੱਜ ਦਾ ਕਿਸਾਨ ਮਹਿੰਗਾਈ ਦੀ ਮਾਰ ਹੇਠ ਹੈ ਅਤੇ ਅੱਜ ਪਿੰਡਾਂ ਦਾ ਜੀਵਨ ਸ਼ਹਿਰਾਂ ਨਾਲੋਂ ਮਹਿੰਗਾ ਹੋ ਗਿਆ। ਉਹਨਾਂ ਕਿਹਾ inflation ਨੂੰ Taxation without legislation ਵੀ ਕਿਹਾ ਗਿਆ ਹੈ। ਮਹਿੰਗਾਈ ਉਹ ਹੈ ਜੋ ਕਿ ਬਿਨਾਂ ਕਾਨੂੰਨ ਦੇ ਸਰਕਾਰ ਸਾਡੇ 'ਤੇ ਟੈਕਸ ਲਗਾਉਂਦੀ ਹੈ। ਉਹਨਾਂ ਕਿਹਾ ਭਾਰਤ ਦੀ ਮਹਿੰਗਾਈ ਦੇ ਸੱਤ ਸਿਰ ਹਨ ਜਿਹਨਾਂ ਨੂੰ ਉਹਨਾਂ 'ਤੇ ਚੱਢਾ ਨੇ ਵਿਸਥਾਰ ਨਾਲ ਜਾਣਕਾਰੀ ਵੀ ਦਿੱਤੀ।
ਪਹਿਲਾ ਹੈ ਊਰਜਾ 'ਤੇ ਟੈਕਸ (Energy Taxation)
ਸਰਵਿਸ inflation
ਜੀਐੱਸਟੀ ਦਾ ਬੋਝ
ਲਾਗਤ ਵਧਾਉਣ ਵਾਲੀ ਮਹਿੰਗਾਈ (Cost Pull inflation)
ਵੱਧਦੀ ਮਹਿੰਗਾਈ, ਘੱਟਦੀ ਕਮਾਈ
ਡਿੱਗਦਾ ਰੁਪਇਆ
ਕਾਰਪੋਰੇਟ ਅਤੇ ਸਰਕਾਰ ਦੀ ਮਿਲੀਭੁਗਤ
ਚੱਢਾ ਨੇ ਦੱਸਿਆ ਕਿ ਜਦੋਂ 2014 'ਚ ਭਾਜਪਾ ਦੀ ਸਰਕਾਰ ਬਣੀ ਸੀ ਤਦ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚਾ ਤੇਲ 108 ਡਾਲਰ ਪ੍ਰਤੀ ਬੈਰਲ 'ਤੇ ਵਿਕਦਾ ਸੀ ਜੋ ਕਿ 20 ਅਪ੍ਰੈਲ 2020 ਤੱਕ 1 ਡਾਲਰ 'ਤੇ ਆ ਗਿਆ ਹੈ । ਜਿਸ ਦਾ ਫਾਇਦਾ ਕਿ ਦੇਸ਼ ਦੇ ਗਰੀਬ ਆਦਮੀ ਨੂੰ ਨਹੀਂ ਦਿੱਤਾ ਗਿਆ ਅਤੇ ਸੰਸਦ 'ਚ ਉਹਨਾਂ ਨੂੰ ਜਵਾਬ ਦਿੱਤਾ ਗਿਆ ਕਿ 2016 ਤੋਂ 2022 ਤੱਕ ਸਰਕਾਰ ਨੇ ਐਕਸਾਈਜ਼ ਡਿਊਟੀ ਵਧਾ ਕੇ 16 ਲੱਖ ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਪੈਟਰੋਲ 'ਤੇ 78 ਵਾਰ ਅਤੇ ਡੀਜ਼ਲ 'ਤੇ 76 ਵਾਰ ਐਕਸਾਈਜ਼ ਡਿਊਟੀ ਵਧਾਈ ਗਈ ਹੈ।
ਚੱਢਾ ਨੇ ਕਿਹਾ ਕਿ ਸਰਕਾਰ ਹਰ ਚੀਜ਼ ਤੋਂ ਜੀਐੱਸਟੀ ਵਸੂਲ ਰਹੀ ਹੈ ਜਿਸ ਨਾਲ ਸਰਕਾਰ ਦੀ ਕਮਾਈ ਵੱਧਦੀ ਹੈ ਇਸ ਲਈ ਮਹਿੰਗਾਈ ਘਟਾਉਣ ਦੀ ਸਰਕਾਰ ਦੀ ਕਦੇ ਮੰਸ਼ਾ ਹੀ ਨਹੀਂ ਹੋ ਸਕਦੀ।