ਸੀਐੱਮ ਆਫਿਸ ਬਾਹਰੋਂ ਹਿਰਾਸਤ 'ਚ ਲੈਣ ਤੋਂ ਬਾਅਦ ਵੜਿੰਗ ਨੇ ਮਾਨ 'ਤੇ ਕੀਤਾ ਪਲਟਵਾਰ, ਕਿਹਾ ਤੁਹਾਡੇ ਹੀ ਅਫਸਰ ਲੈ ਕੇ ਗਏ ਸੀ ਅੰਦਰ
ਚੰਡੀਗੜ੍ਹ: ਹੁਣ ਰਾਜਾ ਵੜਿੰਗ ਨੇ ਸੀਐੱਮ 'ਤੇ ਪਲਟਵਾਰ ਕੀਤਾ ਅਤੇ ਕਿਹਾ ਕਿ ਸੀਐੱਮ ਸਾਬ ਤੁਹਾਡੀ ਜਾਣਕਾਰੀ ਲਈ ਦਸ ਦਵਾਂ ਕਿ ਤੁਹਾਡੇ ਸਟਾਫ਼ ਦੇ ਅਫਸਰ ਬਰਾੜ ਸਾਬ੍ਹ ਸਾਨੂੰ ਮੁੱਖ ਮੰਤਰੀ ਮੰਤਰੀ ਨਿਵਾਸ ਅੰਦਰ ਲੈਕੇ ਗਏ ਸਨ।
ਚੰਡੀਗੜ੍ਹ: ਭ੍ਰਿਸ਼ਟਾਚਾਰ ਦੇ ਮਾਮਲੇ 'ਚ ਘਿਰੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਸਾਬਕਾ ਵਿਧਾਇਕ ਸੰਗਤ ਸਿੰਘ ਗਿਲਜ਼ੀਆਂ 'ਤੇ ਹੋਈ FIR ਨੂੰ ਕਾਂਗਰਸ ਸਿਆਸੀ ਬਦਲਾਖੋਰੀ ਦੱਸ ਰਹੀ ਹੈ।ਇਸੇ ਸਿਲਸਿਲੇ 'ਚ ਅੱਜ ਬਿਨ੍ਹਾਂ ਟਾਇਮ ਲਏ ਮੁੱਖ ਮੰਤਰੀ ਮਾਨ ਨੂੰ ਮਿਲਣ ਪਹੁੰਚੇ ਕਾਂਗਰਸੀਆਂ ਨੂੰ ਸੀਐਮ ਮਾਨ ਨਹੀਂ ਮਿਲੇ। ਜਿਸ ਤੋਂ ਬਾਅਦ ਕਾਂਗਰਸੀ ਵਿਧਾਇਕ CMO ਦਫ਼ਤਰ 'ਚ ਧਰਨੇ 'ਤੇ ਬੈਠ ਗਏ ਸਨ ਅਤੇ ਪੁਲਿਸ ਵੱਲੋਂ ਉਹਨਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਸੀ।
ਜਿਸ ਨੂੰ ਲੈ ਕੇ ਹੁਣ ਰਾਜਾ ਵੜਿੰਗ ਨੇ ਸੀਐੱਮ 'ਤੇ ਪਲਟਵਾਰ ਕੀਤਾ ਅਤੇ ਕਿਹਾ ਕਿ ਸੀਐੱਮ ਸਾਬ ਤੁਹਾਡੀ ਜਾਣਕਾਰੀ ਲਈ ਦਸ ਦਵਾਂ ਕਿ ਤੁਹਾਡੇ ਸਟਾਫ਼ ਦੇ ਅਫਸਰ ਬਰਾੜ ਸਾਬ੍ਹ ਸਾਨੂੰ ਮੁੱਖ ਮੰਤਰੀ ਮੰਤਰੀ ਨਿਵਾਸ ਅੰਦਰ ਲੈਕੇ ਗਏ ਸਨ।
ਰਾਜਾ ਵੜਿੰਗ ਨੇ ਸੀਐੱਮ ਨਿਵਾਸ ਅੰਦਰ ਮੁਲਾਕਾਤ ਲਈ ਜਾਣ ਤੋਂ ਪਹਿਲਾਂ ਦੀ ਇੱਕ ਵੀਡੀਓ ਸ਼ੇਅਰ ਕਰਕੇ ਲਿਖਿਆ ਕਿ ਆਪਣੀ ਹਉਮੇ ਤਿਆਗੋ ਤੇ ਆਮ ਲੋਕਾਂ ਦੀ ਗੱਲ ਸੁਣੋ-
ਤੁਹਾਡੇ ਇਸੇ ਹੰਕਾਰ ਨੇ ਸਾਡੇ ਭਰਾ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਜੀ ਦੀ ਜਾਨ ਲਈ ਹੈ। ਤੁਸੀਂ ਆਪ ਹੀ ਵਕੀਲ ਅਤੇ ਆਪ ਹੀ ਜੱਜ ਬਣੇ ਬੈਠੇ ਹੋ। ਤੁਹਾਡੀ ਜਾਣਕਾਰੀ ਲਈ ਦਸ ਦਵਾਂ ਕਿ ਤੁਹਾਡੇ ਸਟਾਫ਼ ਦੇ ਅਫਸਰ ਬਰਾੜ ਸਾਬ੍ਹ ਸਾਨੂੰ ਮੁੱਖ ਮੰਤਰੀ ਮੰਤਰੀ ਨਿਵਾਸ ਅੰਦਰ ਲੈਕੇ ਗਏ ਸਨ। ਪੰਜਾਬ ’ਚ ਕਾਨੂੰਨ ਵਿਵਸਥਾ ਦੇ ਹਾਲਾਤ ਦਿਨ ਪਰ ਦਿਨ ਬਦਤਰ ਹੁੰਦੇ ਜਾ ਰਹੇ ਹਨ। ਤੁਸੀਂ ਹੁਣ ਸ਼ਰਾਬ ਸਸਤੀ, ਪੜ੍ਹਾਈ ਮਹਿੰਗੀ ਕਰ ਦਿੱਤੀ ਹੈ। ਤੁਹਾਡੀ ਨਾਕਾਮੀ ਕਾਰਨ ਨਿੱਤ ਮਾਵਾਂ ਦੇ ਪੁੱਤ ਜਾਨਾਂ ਗਵਾ ਰਹੇ ਹਨ। ਆਪਣੀ ਹਉਮੇ ਤਿਆਗੋ ਤੇ ਆਮ ਲੋਕਾਂ ਦੀ ਗੱਲ ਸੁਣੋ।
ਇਹ ਵੀ ਪੜ੍ਹੋ: ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਪੂਰੀ ਸ਼ਿੱਦਤ ਨਾਲ ਕੰਮ ਕਰਨ ਦੇ ਨਿਰਦੇਸ਼