ਆਮ ਵਾਂਗ ਮੀਟਿੰਗਾਂ ਕਰਨ ਲੱਗੇ ਜ਼ਮਾਨਤ 'ਤੇ ਆਏ ਵਿਜੇ ਸਿੰਗਲਾ, ਕਾਂਗਰਸ ਨੇ ਸੀਐਮ ਤੋਂ ਮੰਗਿਆ ਜਵਾਬ, 'ਹੁਣ ਉਹ ਇਮਾਨਦਾਰ ਜਾਂ ਭ੍ਰਿਸ਼ਟ'
Punjab News: ਭ੍ਰਿਸ਼ਟਾਚਾਰ ਦੇ ਮਾਮਲੇ 'ਚ ਜੇਲ੍ਹ ਕੱਟ ਕੇ ਆਏ ਪੰਜਾਬ ਦੇ ਸਾਬਕਾ ਸਿਹਤ ਵਿਜੇ ਸਿੰਗਲਾ ਵੱਲੋਂ ਮੀਟਿੰਗਾਂ ਕਰਨ ਦਾ ਮਸਲੇ 'ਤੇ ਸਿਆਸੀ ਘਮਾਸਾਣ ਮਚ ਗਿਆ ਹੈ।
Punjab News: ਭ੍ਰਿਸ਼ਟਾਚਾਰ ਦੇ ਮਾਮਲੇ 'ਚ ਜੇਲ੍ਹ ਵਿੱਚੋਂ ਜ਼ਮਾਨਤ ਉੱਪਰ ਆਏ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਵੱਲੋਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਦੇ ਮਸਲੇ 'ਤੇ ਸਿਆਸੀ ਘਮਾਸਾਣ ਮੱਚ ਗਿਆ ਹੈ। ਦਰਅਸਲ ਸਿੰਗਲਾ ਵੱਲੋਂ ਟਵੀਟ ਕਰ ਸਿਵਲ ਸਕੱਤਰੇਤ 'ਚ ਕੀਤੀ ਸਰਕਾਰੀ ਮੀਟਿੰਗ ਦੀ ਤਸਵੀਰ ਪੋਸਟ ਕੀਤੀ ਗਈ ਜਿਸ ਤੋਂ ਬਾਅਦ ਕਾਂਗਰਸ ਹਮਲਾਵਰ ਹੋ ਗਈ ਹੈ। ਸੁਖਪਾਲ ਖਹਿਰਾ ਨੇ ਸੀਐੱਮ ਭਗਵੰਤ ਮਾਨ 'ਤੇ ਹਮਲਾ ਬੋਲਿਆ ਹੈ ਅਤੇ 'ਆਪ' ਸਰਕਾਰ ਤੋਂ ਸਵਾਲ ਕੀਤੇ ਹਨ।
ਕਾਂਗਰਸ ਨੇ ਸੀਐਮ ਭਗਵੰਤ ਮਾਨ ਤੋਂ ਪੁੱਛਿਆ ਹੈ ਕਿ ਉਨ੍ਹਾਂ ਦੀ ਸਰਕਾਰ ਵਿੱਚ ਭ੍ਰਿਸ਼ਟ ਮੰਤਰੀਆਂ ਅਤੇ ਵਿਧਾਇਕਾਂ ਦੀ ਕੋਈ ਥਾਂ ਨਹੀਂ ਹੈ। ਦੂਜੇ ਪਾਸੇ ਉਹ ਵਿਧਾਇਕ ਵਿਧਾਨ ਸਭਾ ਸਕੱਤਰੇਤ ਵਿੱਚ ਮੀਟਿੰਗ ਕਰ ਰਹੇ ਹਨ। ਇਹ ਕਿਹੋ ਜਿਹਾ ਬਦਲਾਅ ਹੈ?
I dare @BhagwantMann to clarify if Dr Vijay Singla is honest or corrupt? Bcoz he now a usual part of @AamAadmiParty as Mla. Was he made scapegoat prior to Sangrur Lok Sabha to score brownie points on corruption? All these questions need an answer from the so called “Badlav” party pic.twitter.com/mXqu4WNECq
— Sukhpal Singh Khaira (@SukhpalKhaira) August 4, 2022
ਖਹਿਰਾ ਨੇ ਸੀਐੱਮ ਨੂੰ ਚੈਲੰਜ ਕਰਦੇ ਕਿਹਾ ਕਿ ਉਹ ਜਵਾਬ ਦੇਣ ਕਿ ਡਾਕਟਰ ਵਿਜੇ ਸਿੰਗਲਾ ਇਮਾਨਦਾਰ ਹੈ ਜਾਂ ਭ੍ਰਿਸ਼ਟ? ਕਿਉਂਕਿ ਉਹ ਹੁਣ ਵਿਧਾਇਕ ਵਜੋਂ ਆਮ ਆਦਮੀ ਪਾਰਟੀ ਦਾ ਹਿੱਸਾ ਹੈ।
ਕੀ ਸੰਗਰੂਰ ਲੋਕ ਸਭਾ ਤੋਂ ਪਹਿਲਾਂ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਉਨ੍ਹਾਂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਸੀ?