Punjab News : ਪਾਕਿਸਤਾਨ ਦੀ ਤਰਫੋਂ ਹੈਰੋਇਨ ਦੀ ਖੇਪ ਲੈ ਕੇ ਆਇਆ ਡਰੋਨ ਖੇਮਕਰਨ ਵਿੱਚ ਤਾਇਨਾਤ ਬੀਐਸਐਫ ਦੀ 101 ਬਟਾਲੀਅਨ ਦੇ ਸੈਕਟਰ ਦੇ ਖੇਤਾਂ ਵਿੱਚ ਜਾ ਡਿੱਗਿਆ। ਤਰਨ ਤਾਰਨ ਪੁਲਿਸ ਨੇ ਬੀਐਸਐਫ ਦੀ ਮਦਦ ਨਾਲ ਭਾਰਤ- ਪਾਕਿਸਤਾਨ ਸੀਮਾ ਦੇ ਨਾਲ ਲੱਗਦੇ ਖੇਤਾਂ ਵਿੱਚੋਂ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਹੈ। ਇਸ ਦੌਰਾਨ ਖੇਤ ਦੀ ਸਰਚ ਕੀਤੀ ਗਈ ਤਾਂ ਇਕ ਪੈਕੇਟ ਵੀ ਬਰਾਮਦ ਹੋਇਆ ਅਤੇ ਪੈਕਟ ਅੰਦਰੋਂ 7 ਕਿੱਲੋ ਦੇ ਲਗਭਗ ਹੈਰੋਇਨ ਬਰਾਮਦ ਹੋਈ ਹੈ।
ਬਰਾਮਦ ਹੋਈ ਹੈਰੋਇਨ ਦਾ ਮੁੱਲ ਅੰਤਰਰਾਸ਼ਟਰੀ ਬਾਜ਼ਾਰ ਵਿਚ ਲਗਭਗ 49 ਕਰੋੜ ਰੁਪਏ ਹੈ। ਤਰਨਤਾਰਨ ਦੇ ਸਰਹੱਦੀ ਥਾਣਾ ਖੇਮਕਰਨ ਦੀ ਪੁਲਿਸ ਨੇ ਇਸ ਬਾਬਤ ਮਾਮਲਾ ਦਰਜ ਜਾਂਚ ਸ਼ੁਰੂ ਕਰ ਦਿੱਤੀ ਹੈ। ਤਰਨਤਾਰਨ ਦੇ ਕਾਰਜਕਾਰੀ ਐਸਐਸਪੀ ਐਸਐਸ ਮਾਨ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਆਏ ਇਸ ਡਰੋਨ ਦੀ ਭਾਲ ਪਿੱਛੇ ਕਿਹੜੇ ਤਸਕਰ ਹਨ ,ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਤਰਨਤਾਰਨ ਦੇ ਕਾਰਜਕਾਰੀ ਐਸਐਸਪੀ ਐਸਐਸ ਮਾਨ ਨੇ ਦੱਸਿਆ ਕਿ ਸਰਹੱਦੀ ਖੇਤਰ ਵਿਚ ਲਗਾਤਾਰ ਡਰੋਨ ਦੀ ਮੂਵਮੇਂਟ ਦੇਖੀ ਜਾ ਰਹੀ ਸੀ। ਇਸੇ ਦੌਰਾਨ ਇੱਕ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਵੱਲੋਂ ਬੀਤੀ ਰਾਤ ਇਕ ਡਰੋਨ ਭਾਰਤੀ ਖੇਤਰ ਵਿੱਚ ਦਾਖਲ ਹੋਇਆ ਹੈ। ਬੀਐਸਐਫ ਦੇ ਨਾਲ ਇੱਕ ਸਾਂਝਾ ਅਪਰੇਸ਼ਨ ਕਰਦੇ ਹੋਏ ਖੇਮਕਰਨ ਸੈਕਟਰ ਦੇ ਪਿੰਡ ਕਲਸ ਅਤੇ ਬੀਐੱਸਐੱਫ ਦੀ ਪੋਸਟ ਹਰਭਜਨ ਜ਼ਿੰਦਗੀ ਜੀਊਣ ਦੇ ਨੇੜੇ ਖੇਤਾਂ ਦੀ ਸਰਚ ਕੀਤੀ ਗਈ। ਇਸ ਦੌਰਾਨ ਮੇਜਰ ਸਿੰਘ ਨਾਮ ਦੇ ਕਿਸਾਨ ਦੇ ਖੇਤਾਂ ਵਿਚ ਡਰੋਨ ਡਿੱਗਾ ਮਿਲਿਆ। ਸਰਚ ਦੌਰਾਨ ਇਕ ਪੈਕੇਟ ਵੀ ਬਰਾਮਦ ਹੋਇਆ। ਪੈਕੇਟ ਅੰਦਰੋਂ ਲਗਭਗ 7 ਕਿੱਲੋ ਹੈਰੋਇਨ ਬਰਾਮਦ ਹੋਈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।