ਪਿੱਟਬੁੱਲ ਨੇ ਬੁਰੀ ਤਰ੍ਹਾਂ ਨੋਚਿਆ ਨੌਜਵਾਨ ਦਾ ਕੰਨ, ਪਿਤਾ ਨੇ ਮੁਸ਼ਕਲ ਨਾਲ ਬਚਾਈ ਜਾਨ
ਗੁਰਦਾਸਪੁਰ : ਪਾਬੰਦੀ ਦੇ ਬਾਵਜੂਦ ਪਿੱਟਬੁੱਲ ਕੁੱਤਿਆਂ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ ਅਤੇ ਅੱਜ ਵੀ ਇਹ ਕੁੱਤੇ ਖਤਰਨਾਕ ਸਾਬਤ ਹੋ ਰਹੇ ਹਨ।
ਗੁਰਦਾਸਪੁਰ : ਪਾਬੰਦੀ ਦੇ ਬਾਵਜੂਦ ਪਿੱਟਬੁੱਲ ਕੁੱਤਿਆਂ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ ਅਤੇ ਅੱਜ ਵੀ ਇਹ ਕੁੱਤੇ ਖਤਰਨਾਕ ਸਾਬਤ ਹੋ ਰਹੇ ਹਨ। ਪਿਟਬੁੱਲ ਕੁੱਤੇ ਨੇ 13 ਸਾਲ ਦੇ ਨੌਜਵਾਨ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਪਿੱਟਬੁੱਲ ਨੇ ਨੌਜਵਾਨ ਨੂੰ ਕੰਨ ਤੋਂ ਬੁਰੀ ਤਰ੍ਹਾਂ ਨੋਚ ਕੇ ਜ਼ਖਮੀ ਕਰ ਦਿੱਤੇ । ਬਟਾਲਾ ਦੇ ਪਿੰਡ ਕੋਟਲੀ ਭਾਮ ਸਿੰਘ ਦੀ ਇਹ ਘਟਨਾ ਹੈ।
ਜੇਕਰ ਨੌਜਵਾਨ ਦੇ ਪਿਤਾ ਨੇ ਮੌਕੇ 'ਤੇ ਹੀ ਉਸ ਨੂੰ ਨਾ ਬਚਾਇਆ ਹੁੰਦਾ ਤਾਂ ਉਸ ਦੀ ਜਾਨ ਜਾ ਸਕਦੀ ਸੀ। ਫਿਲਹਾਲ ਜ਼ਖਮੀ ਹਾਲਤ 'ਚ ਨੌਜਵਾਨ ਨੂੰ ਬਟਾਲਾ ਦੇ ਸਿਵਲ ਹਸਪਤਾਲ 'ਦਾਖਲ ਕਰਵਾਇਆ ਗਿਆ ਹੈ।
ਜ਼ਖ਼ਮੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੇਰ ਸ਼ਾਮ ਉਹ ਆਪਣੇ ਪਿਤਾ ਨਾਲ ਖੇਤ ਤੋਂ ਵਾਪਸ ਆ ਰਿਹਾ ਸੀ ਕਿ ਰਸਤੇ 'ਚ ਸਕੂਟਰ ਖਰਾਬ ਹੋ ਗਿਆ। ਜਦੋਂ ਉਹ ਆਪਣਾ ਸਕੂਟਰ ਠੀਕ ਕਰਵਾ ਕੇ ਚੱਲਿਆ ਤਾਂ ਰਸਤੇ 'ਚ ਇੱਕ ਨੌਜਵਾਨ ਪਿੱਟਬੁਲ ਕੁੱਤੇ ਨਾਲ ਆ ਰਿਹਾ ਸੀ ਅਤੇ ਅਚਾਨਕ ਉਸ ਨੂੰ ਦੇਖ ਕੇ ਭੌਂਕਣ ਲੱਗਾ ਤਾਂ ਕੁੱਤੇ ਦੇ ਮਾਲਕ ਨੇ ਕੁੱਤੇ ਨੂੰ ਛੱਡ ਦਿੱਤਾ। ਕੁੱਤੇ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਉਸ ਦਾ ਕੰਨ ਬੁਰੀ ਤਰ੍ਹਾਂ ਨੋਚ ਲਿਆ ਅਤੇ ਪਿਤਾ ਨੇ ਬਹੁਤ ਮੁਸ਼ਕਲਾਂ ਦੇ ਬਾਅਦ ਉਸ ਨੂੰ ਬਚਾਇਆ।
ਪਰਿਵਾਰ ਮੁਤਾਬਕ ਪਿਤਾ ਅਤੇ ਲੜਕਾ ਆਪਣੇ ਦੋਪਹੀਆ ਵਾਹਨ 'ਤੇ ਘਰ ਪਰਤ ਰਹੇ ਸਨ, ਜਦੋਂ ਉਨ੍ਹਾਂ ਦੇ ਮਾਲਕ ਦੇ ਨਾਲ ਬਾਹਰ ਖੜ੍ਹੇ ਪਿਟਬੁੱਲ ਕੁੱਤੇ ਨੇ ਲੜਕੇ 'ਤੇ ਭੌਂਕਣਾ ਸ਼ੁਰੂ ਕਰ ਦਿੱਤਾ।ਥੋੜ੍ਹੀ ਦੇਰ ਬਾਅਦ, ਮਾਲਕ ਨੇ ਗਲਤੀ ਨਾਲ ਕੁੱਤੇ ਦਾ ਪੱਟਾ ਸੁੱਟ ਦਿੱਤਾ, ਜਿਸ ਨਾਲ ਪਿਟਬੁਲ ਨੇ ਲੜਕੇ 'ਤੇ ਹਮਲਾ ਕਰ ਦਿੱਤਾ।
ਪਰਿਵਾਰ ਨੇ ਦੱਸਿਆ ਕਿ ਮਾਲਕ ਨੇ ਫਿਰ ਕੁੱਤੇ ਨੂੰ ਕਾਬੂ ਕਰ ਲਿਆ ਅਤੇ ਘਰ ਚਲਾ ਗਿਆ। ਜ਼ਖਮੀ ਬੱਚੇ ਨੂੰ ਇਲਾਜ ਲਈ ਬਟਾਲਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।