ਜਿਨ੍ਹਾਂ ਨਾਲ ਨੌਕਰੀ ਦਾ ਵਾਅਦਾ ਕੀਤਾ, ਉਨ੍ਹਾਂ 'ਤੇ ਹੁਣ ਲਾਠੀਚਾਰਜ, ਕੀ ਇਹ ਹੀ 'ਬਦਲਾਅ'? ਖਹਿਰਾ ਨੇ ਵੀਡੀਓ ਸ਼ੇਅਰ ਕਰ ਬੋਲਿਆ ਹਮਲਾ
Punjab News: ਬੇਰੁਜ਼ਗਾਰ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਨੂੰ ਲੈ ਕੇ ਸੁਖਪਾਲ ਖਹਿਰਾ ਨੇ ਇੱਕ ਵਾਰ ਜਿੱਥੇ ਕੇਜਰੀਵਾਲ ਨੂੰ ਨਿਸ਼ਾਨੇ 'ਤੇ ਲਿਆ ਉੱਥੇ ਹੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਹਨ।
Punjab News: ਬੇਰੁਜ਼ਗਾਰ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਨੂੰ ਲੈ ਕੇ ਸੁਖਪਾਲ ਖਹਿਰਾ ਨੇ ਇੱਕ ਵਾਰ ਜਿੱਥੇ ਕੇਜਰੀਵਾਲ ਨੂੰ ਨਿਸ਼ਾਨੇ 'ਤੇ ਲਿਆ ਉੱਥੇ ਹੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਹਨ। ਖਹਿਰਾ ਨੇ ਟਵੀਟ ਕਰਦੇ ਲਿਖਿਆ ਕਿ ਕੇਜਰੀਵਾਲ ਜੀ ਤੁਸੀਂ ਭਾਰਤ ਨੂੰ ਨੰਬਰ 1 ਬਣਾਉਣ ਦਾ ਵਾਅਦਾ ਕਰ ਰਹੇ ਹੋ ਪਰ ਪਹਿਲਾਂ ਚੋਣਾਂ ਤੋਂ ਪਹਿਲਾਂ ਬੇਰੁਜ਼ਗਾਰ ਨੌਜਵਾਨਾਂ ਨਾਲ ਕੀਤੇ ਆਪਣੇ ਵਾਅਦਿਆਂ ਨੂੰ ਪੂਰਾ ਕਰੋ ਕਿਉਂਕਿ ਇਹ ਤੁਹਾਡੇ ਅਸਲੀ ਕਿਰਦਾਰ ਨੂੰ ਸਾਹਮਣੇ ਲਿਆ ਰਿਹਾ ਹੈ ਜੇਕਰ ਤੁਸੀਂ ਅਜਿਹੇ ਛੋਟੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕਦੇ ਤਾਂ ਭਾਰਤ ਤੁਹਾਡੇ 'ਤੇ ਭਰੋਸਾ ਕਿਉਂ ਕਰੇਗਾ?
Dear @ArvindKejriwal you’re promising to make India No 1 but first honour your promises made to unemployed youth before elections bcoz its bringing out your real character if you can’t honour such small promises why shd India trust you? Must watch video promises @ArvindKejriwal https://t.co/RzRrfyWbxO
— Sukhpal Singh Khaira (@SukhpalKhaira) July 26, 2022
ਇਸ ਦੇ ਨਾਲ ਖਹਿਰਾ ਨੇ ਕੇਜਰੀਵਾਲ ਵੱਲੋਂ ਚੋਣਾਂ ਤੋਂ ਪਹਿਲਾਂ ਅਧਿਆਪਕਾਂ ਨਾਲ ਕੀਤੇ ਵਾਅਦਿਆਂ ਦੀ ਇੱਕ ਵੀਡੀਓ ਵੀ ਪੋਸਟ ਕੀਤੀ ਹੈ।
Its very sad to watch Ms Sippy Sharma whom @ArvindKejriwal & @BhagwantMann called their sister to get her down from water tank in Mohali before elections promising her job but now 646 Pti’s including her are being lathi charged! What a “Badlav”-khaira pic.twitter.com/JruZqIv5a5
— Sukhpal Singh Khaira (@SukhpalKhaira) July 26, 2022
ਦਸ ਦਈਏ ਕਿ ਪਾਣੀ ਦੀ ਟੈਂਕੀ 'ਤੇ 47 ਦਿਨਾਂ ਤੋਂ ਚੜ੍ਹੀ 646 ਪੀਟੀਆਈਜ਼ ਦੀ ਸਿੱਪੀ ਸ਼ਰਮਾ ਨਾਲ ਕੇਜਰੀਵਾਲ ਵੱਲੋਂ ਨੌਕਰੀ ਦਾ ਭਰੋਸਾ ਦੇ ਕੇ ਹੇਠਾਂ ਉਤਾਰਿਆ ਗਿਆ ਸੀ ਉਸ ਭਰੋਸੇ ਦੀ ਵੀਡੀਓ ਪੋਸਟ ਕਰਕੇ ਖਹਿਰਾ ਨੇ ਕਿਹਾ ਕਿ ਉਹਨਾਂ ਹੀ ਅਧਿਆਪਕਾਂ 'ਤੇ ਹੁਣ ਲਾਠੀਚਾਰਜ ਕੀਤਾ ਜਾ ਰਿਹਾ ਹੈ। ਉਹਨਾਂ ਲਿਖਿਆ ਕਿ - ਕਿੰਨਾ 'ਬਦਲਾਅ' ਆ ਗਿਆ ਹੈ