(Source: ECI/ABP News)
ਪੰਜਾਬ ਬੀਜ ਘੁਟਾਲੇ ਦੀਆਂ ਪਰਤਾਂ ਖੋਲ੍ਹੇਗੀ SIT, ਚਾਰ ਮੈਂਬਰੀ ਟੀਮ ਕਰੇਗੀ ਜਾਂਚ
ਦਰਅਸਲ ਪੰਜਾਬ 'ਚ ਝੋਨੇ ਦੇ ਬੀਜ ਚ ਵੱਡਾ ਘੁਟਾਲਾ ਹੋਇਆ ਹੈ। ਮਨਜੂਰੀ ਤੋਂ ਬਿਨਾਂ ਕਿਸਾਨਾਂ ਨੂੰ 70 ਰੁਪਏ ਪ੍ਰਤੀ ਕਿੱਲੋ ਵਾਲਾ ਬੀਜ਼ ਖੁੱਲ੍ਹੇ ਬਜ਼ਾਰ 'ਚ 200 ਰੁਪਏ ਪ੍ਰਤੀ ਕਿੱਲੋ ਵੇਚਿਆ ਗਿਆ।
![ਪੰਜਾਬ ਬੀਜ ਘੁਟਾਲੇ ਦੀਆਂ ਪਰਤਾਂ ਖੋਲ੍ਹੇਗੀ SIT, ਚਾਰ ਮੈਂਬਰੀ ਟੀਮ ਕਰੇਗੀ ਜਾਂਚ Punjab paddy seed scam investigation SIT in Ludhiana ਪੰਜਾਬ ਬੀਜ ਘੁਟਾਲੇ ਦੀਆਂ ਪਰਤਾਂ ਖੋਲ੍ਹੇਗੀ SIT, ਚਾਰ ਮੈਂਬਰੀ ਟੀਮ ਕਰੇਗੀ ਜਾਂਚ](https://static.abplive.com/wp-content/uploads/sites/5/2019/06/13115556/Paddy-Season.jpg?impolicy=abp_cdn&imwidth=1200&height=675)
ਚੰਡੀਗੜ੍ਹ: ਪੰਜਾਬ 'ਚ ਹੋਏ ਬੀਜ ਘੁਟਾਲੇ ਦੀ ਜਾਂਚ ਲਈ ਆਖਿਰ SIT ਦਾ ਗਠਨ ਕਰ ਦਿੱਤਾ ਗਿਆ। ਲੁਧਿਆਣਾ 'ਚ ਚਾਰ ਮੈਂਬਰੀ SIT ਬਣਾਈ ਗਈ ਹੈ। ਇਸ ਟੀਮ ਚ ਲੁਧਿਆਣਾ ਦੇ ADCP, ACP ਅਤੇ SHO ਡਿਵੀਜ਼ਨ ਨੰਬਰ ਪਜ ਤੋਂ ਇਲਾਵਾ ਲੁਧਿਆਣਾ ਦੇ ਚੀਫ ਐਗਰੀਕਲਚਰ ਅਫ਼ਸਰ ਸ਼ਾਮਲ ਹਨ।
ਦਰਅਸਲ ਪੰਜਾਬ 'ਚ ਝੋਨੇ ਦੇ ਬੀਜ ਚ ਵੱਡਾ ਘੁਟਾਲਾ ਹੋਇਆ ਹੈ। ਮਨਜੂਰੀ ਤੋਂ ਬਿਨਾਂ ਕਿਸਾਨਾਂ ਨੂੰ 70 ਰੁਪਏ ਪ੍ਰਤੀ ਕਿੱਲੋ ਵਾਲਾ ਬੀਜ਼ ਖੁੱਲ੍ਹੇ ਬਜ਼ਾਰ 'ਚ 200 ਰੁਪਏ ਪ੍ਰਤੀ ਕਿੱਲੋ ਵੇਚਿਆ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਬੀਜ ਦੀਆਂ ਦੀਆਂ ਦੋ ਕਿਸਮਾਂ ਬਜ਼ਾਰ 'ਚ ਵੇਚਣ ਦੀ ਫਿਲਹਾਲ ਇਜਾਜ਼ਤ ਨਹੀਂ ਦਿੱਤੀ ਸੀ। ਪਰ ਕੈਪਟਨ ਸਰਕਾਰ ਦੇ ਮੰਤਰੀ ਦੇ ਕਰੀਬੀ ਨੇ ਸੈਂਕੜੇ ਕੁਇੰਟਲ ਬੀਜ ਦੁਕਾਨਦਾਰਾਂ ਨੂੰ ਸਪਲਾਈ ਕਰ ਦਿੱਤਾ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਲਈ ਪੁਜਾਰੀ ਨੇ ਦਿੱਤੀ ਇਨਸਾਨ ਦੀ ਬਲੀ
ਹੁਣ ਚਾਰ ਮੈਂਬਰੀ SIT ਇਸ ਘੁਟਾਲੇ ਦੀਆਂ ਪਰਤਾਂ ਖੋਲ੍ਹੇਗੀ ਕਿ ਆਖਿਰ ਕਿਸ ਦੀ ਸ਼ੈਅ 'ਤੇ ਅਜਿਹਾ ਕੀਤਾ ਗਿਆ। ਪੰਜਾਬ 'ਚ ਬੀਜ ਘੁਟਾਲਾ ਸਿਆਸੀ ਰੰਗਤ ਵੀ ਫੜ੍ਹ ਚੁੱਕਾ ਹੈ। ਵਿਰੋਧੀ ਧਿਰਾਂ ਇਸ ਦੀ ਜਾਂਚ ਦੀ ਲਗਾਤਾਰ ਮੰਗ ਕਰ ਰਹੀਆਂ ਹਨ। ਅਕਾਲੀ ਦਲ ਨੇ 22 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਸ ਘੁਟਾਲੇ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਮੰਗ ਪੱਤਰ ਵੀ ਸੌਂਪੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)