ਪੰਜਾਬ ਦੇ ਲੋਕਾਂ ਦੀਆਂ ਮੌਜਾਂ ਹੀ ਮੌਜਾਂ! 50 ਰੁਪਏ ‘ਚ ਮਿਲ ਰਹੇ 25 ਲੱਖ, ਜਾਣੋ ਕਿਵੇਂ
ਪੰਜਾਬ ਦੇ ਲੋਕਾਂ ਨੂੰ 50 ਰੁਪਏ ਦੇ ਬਦਲੇ 25 ਲੱਖ ਰੁਪਏ ਮਿਲ ਰਹੇ ਹਨ। ਪੰਜਾਬ ਦੇ ਲਾਟਰੀ ਪ੍ਰੇਮੀਆਂ ਦੀ ਖਾਸ ਮੰਗ ‘ਤੇ ਪੰਜਾਬ ਰਾਜ ਲਾਟਰੀ ਵਿਭਾਗ ਵੱਲੋਂ ਡੀਅਰ-50 weekly lottery ਸ਼ੁਰੂ ਕੀਤੀ ਗਈ ਹੈ।

ਪੰਜਾਬ ਦੇ ਲੋਕਾਂ ਨੂੰ 50 ਰੁਪਏ ਦੇ ਬਦਲੇ 25 ਲੱਖ ਰੁਪਏ ਮਿਲ ਰਹੇ ਹਨ। ਪੰਜਾਬ ਦੇ ਲਾਟਰੀ ਪ੍ਰੇਮੀਆਂ ਦੀ ਖਾਸ ਮੰਗ ‘ਤੇ ਪੰਜਾਬ ਰਾਜ ਲਾਟਰੀ ਵਿਭਾਗ ਵੱਲੋਂ ਡੀਅਰ-50 ਵੀਕਲੀ ਲਾਟਰੀ ਸ਼ੁਰੂ ਕੀਤੀ ਗਈ ਹੈ। ਇਸ ਲਾਟਰੀ ਸੀਰੀਜ਼ ਦੇ ਤਹਿਤ, 9 ਅਗਸਤ ਨੂੰ ਸਥਾਨਕ ਜ਼ਿਲ੍ਹਾ ਪਰੀਸ਼ਦ ਵਿੱਚ ਇਸ ਲਾਟਰੀ ਦਾ ਡਰਾਅ ਕੱਢਿਆ ਗਿਆ। ਡਰਾਅ ਵਿੱਚ ਪਹਿਲਾ ਇਨਾਮ 25 ਲੱਖ ਰੁਪਏ ਦਾ ਰਿਹਾ ਜੋ ਕਿ ਟਿਕਟ ਨੰਬਰ D 34872 ‘ਤੇ ਨਿਕਲਿਆ ਹੈ। ਇਹ ਯੋਜਨਾ ਨਾ ਸਿਰਫ਼ ਲੋਕਾਂ ਲਈ ਛੋਟੀ ਰਕਮ ਨਾਲ ਵੱਡਾ ਇਨਾਮ ਜਿੱਤਣ ਦਾ ਮੌਕਾ ਦੇ ਰਹੀ ਹੈ, ਸਗੋਂ ਰਾਜ ਸਰਕਾਰ ਲਈ ਵੀ ਆਮਦਨੀ ਦਾ ਵੱਡਾ ਸਰੋਤ ਸਾਬਤ ਹੋ ਰਹੀ ਹੈ।
50 ਰੁਪਏ ਦੇ ਬਦਲੇ 25 ਲੱਖ ਰੁਪਏ
ਇਹ ਟਿਕਟ ਲੁਧਿਆਣਾ ਦੇ ਸਟਾਕਿਸਟ ਭਨੋਟ ਐਂਟਰਪ੍ਰਾਈਜ਼ਿਜ਼ ਦੇ ਸਬ-ਸਟਾਕਿਸਟ ਵਿਜੇ ਲਾਟਰੀ ਏਜੰਸੀ ਜਲੰਧਰ ਦੇ ਸੇਲਰ ਵਿਸ਼ਵ ਐਂਟਰਪ੍ਰਾਈਜ਼ਿਜ਼ ਸ਼ਾਹਕੋਟ ਵੱਲੋਂ ਵੇਚੀ ਗਈ। ਇਸ ਲਾਟਰੀ ਸਕੀਮ ਦਾ ਪਹਿਲਾ ਇਨਾਮ 25 ਲੱਖ ਰੁਪਏ ਹੈ ਅਤੇ ਇਸ ਦੀ ਟਿਕਟ ਦੀ ਕੀਮਤ ਸਿਰਫ਼ 50 ਰੁਪਏ ਹੈ। ਅਧਿਕ੍ਰਿਤ ਸਟਾਕਿਸਟ ਭਨੋਟ ਐਂਟਰਪ੍ਰਾਈਜ਼ਿਜ਼ ਦੇ ਸ਼ਿਆਮ ਸੁੰਦਰ ਭਨੋਟ ਨੇ ਦੱਸਿਆ ਕਿ ਹੁਣ ਗਾਹਕ ਕੇਵਲ 50 ਰੁਪਏ ‘ਚ ਆਪਣੀ ਕਿਸਮਤ ਅਜ਼ਮਾ ਸਕਦੇ ਹਨ ਅਤੇ 25 ਲੱਖ ਰੁਪਏ ਦੇ ਪਹਿਲੇ ਇਨਾਮ ਸਮੇਤ ਕਈ ਹੋਰ ਇਨਾਮ ਵੀ ਜਿੱਤ ਸਕਦੇ ਹਨ। ਇਸ ਲਾਟਰੀ ਯੋਜਨਾ ਵਿੱਚ 5 ਸੀਰੀਜ਼ ਵਿੱਚ ਟਿਕਟਾਂ ਉਪਲਬਧ ਹਨ ਅਤੇ ਇਸ ਦੇ ਆਖ਼ਰੀ ਇਨਾਮ ਲਈ ਕੁੱਲ 800 ਨੰਬਰ ਕੱਢੇ ਜਾਣਗੇ। ਇਸ ਨਾਲ ਗਾਹਕਾਂ ਨੂੰ ਵੱਧ ਤੋਂ ਵੱਧ ਇਨਾਮ ਜਿੱਤਣ ਦਾ ਮੌਕਾ ਮਿਲਦਾ ਹੈ।
Disclaimer: ਇੱਥੇ ਦਿੱਤੀ ਗਈ ਜਾਣਕਾਰੀ ਸਿਰਫ ਜਾਣਕਾਰੀ ਲਈ ਦਿੱਤੀ ਜਾ ਰਹੀ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਲਾਟਰੀ ਪਾਉਣ ਨੂੰ ਕਦੇ ਵੀ ਲੱਤ ਨਾ ਬਣਾਓ। ਪੈਸੇ ਦਾ ਨਿਵੇਸ਼ ਕਰਨ ਤੋਂ ਪਹਿਲਾਂ ਹਮੇਸ਼ਾਂ ਇੱਕ ਮਾਹਰ ਨਾਲ ਸਲਾਹ ਕਰੋ। ABPLive.com ਕਦੇ ਵੀ ਕਿਸੇ ਨੂੰ ਕੋਈ ਪੈਸਾ ਨਿਵੇਸ਼ ਕਰਨ ਦੀ ਸਲਾਹ ਨਹੀਂ ਦਿੰਦਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















