ਪੜਚੋਲ ਕਰੋ

Punjab Government ਦੀ ਤੀਰਥ ਯਾਤਰਾ ਸਕੀਮ ਦੀਆਂ ਬੱਸਾਂ 'ਤੇ ਵੱਡੀ ਕਾਰਵਾਈ ! 10 'ਚੋਂ 5 ਬੱਸਾਂ 'ਚ ਮਿਲੀਆਂ ਖਾਮੀਆਂ, 3 ਕੀਤੀਆਂ ਸੀਜ਼

Teerth Yatra Scheme : ਪੰਜਾਬ ਸਰਕਾਰ ਦੀ ਤੀਰਥ ਯਾਤਰਾ ਯੋਜਨਾ ਤਹਿਤ ਉੱਤਰਾਖੰਡ ਦੇ ਹਰਿਦੁਆਰ ਪਹੁੰਚ ਰਹੀਆਂ ਬੱਸਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਹਰਿਦੁਆਰ ਟਰਾਂਸਪੋਰਟ ਵਿਭਾਗ ਵੱਲੋਂ ਕੀਤੀ ਗਈ ਚੈਕਿੰਗ

Teerth Yatra Scheme : ਪੰਜਾਬ ਸਰਕਾਰ ਦੀ ਤੀਰਥ ਯਾਤਰਾ ਯੋਜਨਾ ਤਹਿਤ ਉੱਤਰਾਖੰਡ ਦੇ ਹਰਿਦੁਆਰ ਪਹੁੰਚ ਰਹੀਆਂ ਬੱਸਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਹਰਿਦੁਆਰ ਟਰਾਂਸਪੋਰਟ ਵਿਭਾਗ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਕਈ ਬੱਸਾਂ ਵਿੱਚ ਗੰਭੀਰ ਖਾਮੀਆਂ ਮਿਲੀਆਂ ਹਨ। ਜਾਂਚ ਦੌਰਾਨ ਕੁਝ ਬੱਸਾਂ ਕੋਲ ਨਾ ਤਾਂ ਲੋੜੀਂਦੇ ਪਰਮਿਟ ਸਨ ਅਤੇ ਨਾ ਹੀ ਉਨ੍ਹਾਂ ਦਾ ਟੈਕਸ ਜਮ੍ਹਾਂ ਕਰਵਾਇਆ ਗਿਆ ਸੀ।

ਵਿਭਾਗ ਮੁਤਾਬਕ ਪੰਜਾਬ ਤੋਂ ਰੋਜ਼ਾਨਾ ਕਰੀਬ 10 ਬੱਸਾਂ ਤੀਰਥ ਯਾਤਰਾ ਯੋਜਨਾ ਤਹਿਤ ਹਰਿਦੁਆਰ ਆਉਂਦੀਆਂ ਹਨ। ਇਨ੍ਹਾਂ ਵਿੱਚੋਂ 5 ਬੱਸਾਂ ਦੇ ਚਲਾਨ ਕੱਟੇ ਗਏ, ਜਦਕਿ 3 ਬੱਸਾਂ ਨੂੰ ਸੀਜ਼ ਕੀਤਾ ਗਿਆ। ਹਾਲਾਂਕਿ ਬਾਅਦ ਵਿੱਚ ਜੁਰਮਾਨਾ ਅਤੇ ਲੋੜੀਂਦੀ ਸਿਕਿਓਰਿਟੀ ਜਮ੍ਹਾਂ ਕਰਵਾਉਣ ਤੋਂ ਬਾਅਦ ਬੱਸਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ।

ਪੰਜਾਬ ਦੀ ਬਜਾਏ ਦੂਜੇ ਸੂਬਿਆਂ ਵਿੱਚ ਰਜਿਸਟਰਡ ਹਨ ਬੱਸਾਂ

ਹਰਿਦੁਆਰ ਦੀ ਅਸਿਸਟੈਂਟ ਰੀਜਨਲ ਟਰਾਂਸਪੋਰਟ ਅਫ਼ਸਰ (ARTO) ਵਰੁਣਾ ਸੈਣੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਤੀਰਥ ਯਾਤਰਾ ਯੋਜਨਾ ਤਹਿਤ ਆਉਣ ਵਾਲੀਆਂ ਜ਼ਿਆਦਾਤਰ ਬੱਸਾਂ ਪੰਜਾਬ ਵਿੱਚ ਰਜਿਸਟਰਡ ਨਹੀਂ ਹਨ। ਇਨ੍ਹਾਂ ਵਿੱਚੋਂ ਕਈ ਬੱਸਾਂ ਮੱਧ ਪ੍ਰਦੇਸ਼, ਨਾਗਾਲੈਂਡ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਰਜਿਸਟਰਡ ਹਨ। ਉਨ੍ਹਾਂ ਮੁਤਾਬਕ ਜਾਂਚ ਦੌਰਾਨ ਕਈ ਬੱਸਾਂ ਕੋਲ ਲੋੜੀਂਦੇ ਪਰਮਿਟ ਨਹੀਂ ਮਿਲੇ ਅਤੇ ਟੈਕਸ ਵੀ ਜਮ੍ਹਾਂ ਨਹੀਂ ਸੀ। ਇਸ ਕਾਰਨ ਸਰਕਾਰ ਦੇ ਮਾਲੀਏ ਨੂੰ ਨੁਕਸਾਨ ਹੋਣ ਦੇ ਨਾਲ-ਨਾਲ ਨਿਯਮਾਂ ਦੀ ਉਲੰਘਣਾ ਵੀ ਸਾਹਮਣੇ ਆਈ ਹੈ।

ਵੱਧ ਸਵਾਰੀਆਂ ਬਿਠਾਉਣ ਲਈ ਬੱਸਾਂ ਦੀ ਲੰਬਾਈ ਵਧਾਈ

ਮੋਟਰ ਵਹੀਕਲ ਇੰਸਪੈਕਟਰ (MVI) ਆਨੰਦ ਵਰਧਨ ਨੇ ਦੱਸਿਆ ਕਿ ਜਾਂਚ ਦੌਰਾਨ ਬੱਸਾਂ ਦੀ ਬਾਡੀ ਵਿੱਚ ਵੀ ਬਦਲਾਅ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਉਨ੍ਹਾਂ ਮੁਤਾਬਕ ਵੱਧ ਸੀਟਾਂ ਲਗਾਉਣ ਲਈ ਕਈ ਬੱਸਾਂ ਦੀ ਲੰਬਾਈ ਵਧਾਈ ਗਈ ਸੀ। ਨਿਯਮਾਂ ਅਨੁਸਾਰ ਪਿਛਲੇ ਟਾਇਰ ਤੋਂ ਬਾਅਦ ਬੱਸ ਦਾ ਹਿੱਸਾ ਨਿਰਧਾਰਤ ਮਾਪਦੰਡਾਂ ਅੰਦਰ ਹੋਣਾ ਚਾਹੀਦਾ ਹੈ, ਪਰ ਜਾਂਚ ਕੀਤੀਆਂ ਬੱਸਾਂ ਵਿੱਚ ਇਹ ਹਿੱਸਾ 70 ਤੋਂ 77 ਫ਼ੀਸਦੀ ਤੱਕ ਪਾਇਆ ਗਿਆ, ਜਦਕਿ ਦੱਸਿਆ ਗਿਆ ਮਾਪਦੰਡ 60 ਫ਼ੀਸਦੀ ਹੈ।

ਬੱਸਾਂ ਵਿੱਚ ਐਮਰਜੈਂਸੀ ਦਰਵਾਜ਼ੇ ਅਤੇ ਅੱਗ ਬੁਝਾਉਣ ਦੇ ਪ੍ਰਬੰਧ ਨਹੀਂ

ਜਾਂਚ ਦੌਰਾਨ ਸਭ ਤੋਂ ਚਿੰਤਾਜਨਕ ਗੱਲ ਇਹ ਸਾਹਮਣੇ ਆਈ ਕਿ ਕਈ ਬੱਸਾਂ ਵਿੱਚ ਐਮਰਜੈਂਸੀ ਐਗਜ਼ਿਟ ਡੋਰ ਅਤੇ ਐਮਰਜੈਂਸੀ ਖਿੜਕੀਆਂ ਨਹੀਂ ਸਨ। MVI ਆਨੰਦ ਵਰਧਨ ਮੁਤਾਬਕ ਟੂਰਿਸਟ ਬੱਸਾਂ ਵਿੱਚ ਐਮਰਜੈਂਸੀ ਸਮੇਂ ਬਾਹਰ ਨਿਕਲਣ ਲਈ ਢੁਕਵੇਂ ਦਰਵਾਜ਼ੇ ਅਤੇ ਖਿੜਕੀਆਂ ਹੋਣੀਆਂ ਜ਼ਰੂਰੀ ਹਨ। ਇਸ ਤੋਂ ਇਲਾਵਾ ਜਾਂਚ ਕੀਤੀਆਂ ਬੱਸਾਂ ਵਿੱਚ ਅੱਗ ਤੋਂ ਬਚਾਅ ਲਈ ਲੋੜੀਂਦਾ ਐਂਟੀ ਫਾਇਰ ਸਿਸਟਮ ਵੀ ਨਹੀਂ ਮਿਲਿਆ। ਅਧਿਕਾਰੀਆਂ ਨੇ ਕਿਹਾ ਕਿ ਅਜਿਹੀਆਂ ਖਾਮੀਆਂ ਕਿਸੇ ਹਾਦਸੇ ਦੌਰਾਨ ਯਾਤਰੀਆਂ ਦੀ ਜਾਨ ਲਈ ਵੱਡਾ ਖ਼ਤਰਾ ਬਣ ਸਕਦੀਆਂ ਹਨ।

ਬੱਸ ਆਪਰੇਟਰਾਂ ਨੂੰ ਸਖ਼ਤ ਚਿਤਾਵਨੀ

ਟਰਾਂਸਪੋਰਟ ਵਿਭਾਗ ਮੁਤਾਬਕ ਬੱਸ ਆਪਰੇਟਰਾਂ ਨੇ ਖਾਮੀਆਂ ਦੂਰ ਕਰਨ ਲਈ ਸਮਾਂ ਮੰਗਿਆ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਬੱਸਾਂ ਦੀ ਲੰਬਾਈ ਅਤੇ ਹੋਰ ਤਕਨੀਕੀ ਖਾਮੀਆਂ ਨੂੰ ਨਿਯਮਾਂ ਮੁਤਾਬਕ ਠੀਕ ਕੀਤਾ ਜਾਵੇਗਾ। ਵਿਭਾਗ ਨੇ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਬੱਸਾਂ ਬਿਨਾਂ ਖਾਮੀਆਂ ਦੂਰ ਕੀਤੇ ਮੁੜ ਹਰਿਦੁਆਰ ਆਈਆਂ ਤਾਂ ਇਨ੍ਹਾਂ ਨੂੰ ਪੱਕੇ ਤੌਰ 'ਤੇ ਸੀਜ਼ ਕਰਨ ਦੀ ਕਾਰਵਾਈ ਕੀਤੀ ਜਾ ਸਕਦੀ ਹੈ।

ਅਧਿਕਾਰੀਆਂ ਨੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਤੀਰਥ ਯਾਤਰਾ ਲਈ ਜਿਨ੍ਹਾਂ ਨਿੱਜੀ ਬੱਸ ਆਪਰੇਟਰਾਂ ਨਾਲ ਸਮਝੌਤਾ ਕੀਤਾ ਗਿਆ ਹੈ, ਉਨ੍ਹਾਂ ਦੀਆਂ ਬੱਸਾਂ ਦੇ ਕਾਗਜ਼ਾਤ, ਫਿਟਨੈੱਸ ਅਤੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਯਕੀਨੀ ਬਣਾਈ ਜਾਵੇ।

Advertisement

ਟਾਪ ਹੈਡਲਾਈਨ

ਸਾਬਕਾ CM ਚੰਨੀ ਦੇ ਕਰੀਬੀ ਵਰਿੰਦਰ ਢਿੱਲੋਂ 'ਤੇ FIR, ਦਲਿਤ ਆਗੂ ਤਰਖਾਣਮਾਜਰਾ ਨੇ ਦਿੱਤੀ ਸ਼ਿਕਾਇਤ; ਗੜ੍ਹੀ ਨੇ ਕਿਹਾ - ਜਾਤੀਸੂਚਕ ਸ਼ਬਦ...
ਸਾਬਕਾ CM ਚੰਨੀ ਦੇ ਕਰੀਬੀ ਵਰਿੰਦਰ ਢਿੱਲੋਂ 'ਤੇ FIR, ਦਲਿਤ ਆਗੂ ਤਰਖਾਣਮਾਜਰਾ ਨੇ ਦਿੱਤੀ ਸ਼ਿਕਾਇਤ; ਗੜ੍ਹੀ ਨੇ ਕਿਹਾ - ਜਾਤੀਸੂਚਕ ਸ਼ਬਦ...
Punjab News: ਚੋਣਾਂ ਤੋਂ ਪਹਿਲਾਂ ਪੰਜਾਬ 'ਚ ਸਿਆਸੀ ਧਮਾਕਾ, ਸੀਨੀਅਰ ਆਗੂ 'ਆਪ' ਨੂੰ ਛੱਡ ਸਾਥੀਆਂ ਸਣੇ 'ਕਾਂਗਰਸ' 'ਚ ਹੋਇਆ ਸ਼ਾਮਲ... 
ਚੋਣਾਂ ਤੋਂ ਪਹਿਲਾਂ ਪੰਜਾਬ 'ਚ ਸਿਆਸੀ ਧਮਾਕਾ, ਸੀਨੀਅਰ ਆਗੂ 'ਆਪ' ਨੂੰ ਛੱਡ ਸਾਥੀਆਂ ਸਣੇ 'ਕਾਂਗਰਸ' 'ਚ ਹੋਇਆ ਸ਼ਾਮਲ... 
Mansa 'ਚ ਮੁੜ ਤਣਾਅਪੂਰਨ ਮਾਹੌਲ, ਗੁੱਸੇ 'ਚ ਆਏ ਲੋਕਾਂ ਨੇ ਘੇਰੀ ਪੁਲਿਸ ਦੀ ਗੱਡੀ, ਦਲਜੀਤ ਦੇ ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ
Mansa 'ਚ ਮੁੜ ਤਣਾਅਪੂਰਨ ਮਾਹੌਲ, ਗੁੱਸੇ 'ਚ ਆਏ ਲੋਕਾਂ ਨੇ ਘੇਰੀ ਪੁਲਿਸ ਦੀ ਗੱਡੀ, ਦਲਜੀਤ ਦੇ ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ
Bikram Majithia ਨਾਲ ਜੁੜੇ ਮਾਮਲੇ 'ਚ ਵੱਡੀ ਕਾਰਵਾਈ ! ਮੋਹਾਲੀ ਅਦਾਲਤ 'ਚ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ
Bikram Majithia ਨਾਲ ਜੁੜੇ ਮਾਮਲੇ 'ਚ ਵੱਡੀ ਕਾਰਵਾਈ ! ਮੋਹਾਲੀ ਅਦਾਲਤ 'ਚ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ ਸੱਦੀ ਕੈਬਨਿਟ ਮੀਟਿੰਗ, ਕਈ ਫੈਸਲਿਆਂ 'ਤੇ ਲੱਗ ਸਕਦੀ ਮੁਹਰ; ਜਾਣੋ
ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ ਸੱਦੀ ਕੈਬਨਿਟ ਮੀਟਿੰਗ, ਕਈ ਫੈਸਲਿਆਂ 'ਤੇ ਲੱਗ ਸਕਦੀ ਮੁਹਰ; ਜਾਣੋ
Big News: ਸੰਗੀਤ ਜਗਤ 'ਚ ਦਹਿਸ਼ਤ ਦਾ ਮਾਹੌਲ, ਨਾਮੀ ਗਾਇਕ ਦੇ ਘਰ ਅੰਨ੍ਹੇਵਾਹ ਚੱਲੀਆਂ ਗੋਲੀਆਂ, ਸਕਾਰਪੀਓ ਦੀ ਹੋਈ ਭੰਨਤੋੜ, ਡਰ ਨਾਲ ਸਹਿਮੇ ਲੋਕ...
ਸੰਗੀਤ ਜਗਤ 'ਚ ਦਹਿਸ਼ਤ ਦਾ ਮਾਹੌਲ, ਨਾਮੀ ਗਾਇਕ ਦੇ ਘਰ ਅੰਨ੍ਹੇਵਾਹ ਚੱਲੀਆਂ ਗੋਲੀਆਂ, ਸਕਾਰਪੀਓ ਦੀ ਹੋਈ ਭੰਨਤੋੜ, ਡਰ ਨਾਲ ਸਹਿਮੇ ਲੋਕ...
Big Accident: ਵੱਡੀ ਖਬਰ, ਅਚਾਨਕ ਖੱਡ ਵਿੱਚ ਡਿੱਗੀ ਕਾਰ, ਪੈ ਗਿਆ ਚੀਕ ਚਿਹਾੜਾ; ਭਿਆਨਕ ਹਾਦਸੇ ਵਿੱਚ 4 ਲੋਕਾਂ ਦੀ ਮੌਤ 7 ਗੰਭੀਰ ਜ਼ਖਮੀ... 
ਵੱਡੀ ਖਬਰ, ਅਚਾਨਕ ਖੱਡ ਵਿੱਚ ਡਿੱਗੀ ਕਾਰ, ਪੈ ਗਿਆ ਚੀਕ ਚਿਹਾੜਾ; ਭਿਆਨਕ ਹਾਦਸੇ ਵਿੱਚ 4 ਲੋਕਾਂ ਦੀ ਮੌਤ 7 ਗੰਭੀਰ ਜ਼ਖਮੀ... 
Big News: ਵੱਡੀ ਵਾਰਦਾਤ, ਨਾਮੀ ਡੇਰੇ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਹਮਲੇ ਮਗਰੋਂ ਵਧਾਈ ਗਈ ਸੁਰੱਖਿਆ, ਸੇਵਾਦਾਰ ਬੋਲੇ- ਰਾਤ ਨੂੰ...
ਵੱਡੀ ਵਾਰਦਾਤ, ਨਾਮੀ ਡੇਰੇ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਹਮਲੇ ਮਗਰੋਂ ਵਧਾਈ ਗਈ ਸੁਰੱਖਿਆ, ਸੇਵਾਦਾਰ ਬੋਲੇ- ਰਾਤ ਨੂੰ...
ਵੱਡੀ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ ਸੀਨੀਅਰ ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਵੱਡੀ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ ਸੀਨੀਅਰ ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ-ਚੰਡੀਗੜ੍ਹ 'ਚ ਬਦਲੇਗਾ ਮੌਸਮ, ਪੈ ਸਕਦੇ ਗੜ੍ਹੇ, 50 ਕਿ.ਮੀ. ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਬਦਲੇਗਾ ਮੌਸਮ, ਪੈ ਸਕਦੇ ਗੜ੍ਹੇ, 50 ਕਿ.ਮੀ. ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਮੌਸਮ ਦਾ ਹਾਲ
ਮਾਨਸਾ 'ਚ ਨੌਜਵਾਨ ਦੀ ਮੌਤ ਤੋਂ ਬਾਅਦ ਮਾਹੌਲ ਤਣਾਅਪੂਰਨ, ਪ੍ਰਦਰਸ਼ਨਕਾਰੀਆਂ ਤੋਂ ਲਾਸ਼ ਖੋਹ ਕੇ ਲੈ ਗਈ ਪੁਲਿਸ; ਝੋਟਾ ਦੇ ਇਨਸਾਫ ਧਰਨੇ 'ਚ ਲੈਕੇ ਜਾ ਰਹੇ ਸੀ...
ਮਾਨਸਾ 'ਚ ਨੌਜਵਾਨ ਦੀ ਮੌਤ ਤੋਂ ਬਾਅਦ ਮਾਹੌਲ ਤਣਾਅਪੂਰਨ, ਪ੍ਰਦਰਸ਼ਨਕਾਰੀਆਂ ਤੋਂ ਲਾਸ਼ ਖੋਹ ਕੇ ਲੈ ਗਈ ਪੁਲਿਸ; ਝੋਟਾ ਦੇ ਇਨਸਾਫ ਧਰਨੇ 'ਚ ਲੈਕੇ ਜਾ ਰਹੇ ਸੀ...
1 ਤਰੀਕ ਤੋਂ ਬਦਲ ਜਾਵੇਗਾ ਸਕੂਲਾਂ ਦਾ ਸਮਾਂ, ਠੰਡ ਨੂੰ ਧਿਆਨ 'ਚ ਰੱਖ ਕੇ ਲਿਆ ਫੈਸਲਾ
1 ਤਰੀਕ ਤੋਂ ਬਦਲ ਜਾਵੇਗਾ ਸਕੂਲਾਂ ਦਾ ਸਮਾਂ, ਠੰਡ ਨੂੰ ਧਿਆਨ 'ਚ ਰੱਖ ਕੇ ਲਿਆ ਫੈਸਲਾ
Embed widget