Punjab Police Operation OPS Vigil: ਅੰਮ੍ਰਿਤਸਰ 'ਚ ਧਮਾਕਿਆਂ ਮਗਰੋਂ ਪੁਲਿਸ ਦਾ ਵੱਡਾ ਐਕਸ਼ਨ, ਪੰਜਾਬ ਭਰ 'ਚ Operation OPS Vigil
ਅੰਮ੍ਰਿਤਸਰ 'ਚ ਦੋ ਧਮਾਕਿਆਂ ਤੋਂ ਬਾਅਦ ਪੁਲਿਸ ਨੇ ਸੂਬੇ ਭਰ 'ਚ ਅਪ੍ਰੇਸ਼ਨ ਵਿਜੀਲ ਸ਼ੁਰੂ ਕੀਤਾ। ਅਪ੍ਰੇਸ਼ਨ ਚ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ 28 SSP ਦਫ਼ਤਰਾਂ ਦੇ ਦਾਇਰੇ ਚ ਆਉਂਦੇ ਇਲਾਕਿਆਂ ਚ ਵੱਡੇ ਪੱਧਰ 'ਤੇ ਕਾਰਵਾਈ ਕਰ ਰਹੇ ਹਨ
Punjab Police Operation OPS Vigil: ਅੰਮ੍ਰਿਤਸਰ 'ਚ 36 ਘੰਟਿਆਂ 'ਚ ਹੋਏ ਦੋ ਧਮਾਕਿਆਂ ਤੋਂ ਬਾਅਦ ਪੰਜਾਬ ਪੁਲਿਸ ਚੌਕਸ ਹੋ ਗਈ ਹੈ। ਪੁਲਿਸ ਪੰਜਾਬ ਭਰ ਵਿੱਚ ਅਪ੍ਰੇਸ਼ਨ ਵਿਜਿਲ ਚਲਾ ਰਹੀ ਹੈ। ਪੁਲਿਸ ਸੂਤਰਾਂ ਮੁਤਾਬਕ ਅਪ੍ਰੇਸ਼ਨ ਵਿਜੀਲ ਦੇ ਨਿਸ਼ਾਨੇ 'ਤੇ ਨਸ਼ਾ ਤਸਕਰ, ਸਮਾਜ ਵਿਰੋਧੀ ਅਨਸਰ ਤੇ ਸ਼ਰਾਰਤੀ ਅਨਸਰ ਹਨ। ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਸਾਰੀ ਕਾਰਵਾਈ ਦੀ ਨਿਗਰਾਨੀ ਕਰ ਰਹੇ ਹਨ।
Strengthening our resolve to combat crime and ensure public safety, #PunjabPolice launches statewide OPS Vigil in all 28 Police districts led by senior rank officers across #Punjab.#PunjabPoliceOPSVigil (1/2) pic.twitter.com/m0tyRWvsPg
— Punjab Police India (@PunjabPoliceInd) May 9, 2023
ਦਰਅਸਲ ਅੰਮ੍ਰਿਤਸਰ 'ਚ 36 ਘੰਟਿਆਂ 'ਚ ਹੋਏ ਦੋ ਧਮਾਕਿਆਂ ਤੋਂ ਬਾਅਦ ਪੁਲਿਸ ਨੇ ਅੱਜ ਸੂਬੇ ਭਰ 'ਚ ਅਪ੍ਰੇਸ਼ਨ ਵਿਜੀਲ ਸ਼ੁਰੂ ਕੀਤਾ ਹੈ। ਇਸ ਅਪ੍ਰੇਸ਼ਨ ਵਿੱਚ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ 28 ਐਸਐਸਪੀ ਦਫ਼ਤਰਾਂ ਤੇ ਕਮਿਸ਼ਨਰੇਟਾਂ ਦੇ ਦਾਇਰੇ ਵਿੱਚ ਆਉਂਦੇ ਇਲਾਕਿਆਂ ਵਿੱਚ ਵੱਡੇ ਪੱਧਰ 'ਤੇ ਕਾਰਵਾਈ ਕਰ ਰਹੇ ਹਨ।
ਸਪੈਸ਼ਵ ਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੰਜਾਬ ਦੀ ਕਾਨੂੰਨੀ ਵਿਵਸਥਾ ਨੂੰ ਬਰਕਰਾਰ ਰੱਖਣ ਦੇ ਉਦੇਸ਼ ਨਾਲ ਇਹ ਅਪਰੇਸ਼ਨ ਸ਼ੁਰੂ ਕੀਤਾ ਗਿਆ ਹੈ। ਇਸ ਵਿੱਚ ਵਿਸ਼ੇਸ਼ ਬਲਾਕ ਬਣਾਏ ਗਏ ਹਨ। ਇਸ ਤੋਂ ਇਲਾਵਾ ਫਲੈਗ ਮਾਰਚ ਕੱਢਿਆ ਜਾਵੇਗਾ ਤੇ ਪੰਜਾਬ ਵਿੱਚ ਸੰਵੇਦਨਸ਼ੀਲ ਥਾਵਾਂ ਦੀ ਸ਼ਨਾਖਤ ਕੀਤੀ ਗਈ ਹੈ, ਜਿੱਥੇ ਸਰਚ ਅਭਿਆਨ ਵੀ ਚਲਾਇਆ ਜਾਵੇਗਾ।
ਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਇਸ ਆਪਰੇਸ਼ਨ ਦੌਰਾਨ ਸਾਰੇ ਸਪੈਸ਼ਲ ਡੀਜੀ, ਏਡੀਜੀਪੀ, ਆਈਜੀ, ਡੀਆਈਜੀ ਰੈਂਕ ਦੇ ਅਧਿਕਾਰੀ ਮੈਦਾਨ ਵਿੱਚ ਉਤਰੇ ਹਨ। ਸ਼ਹਿਰਾਂ ਵਿੱਚ ਇੱਕ-ਇੱਕ ਅਧਿਕਾਰੀ ਤਾਇਨਾਤ ਕੀਤਾ ਗਿਆ ਹੈ। ਉਹ ਪੂਰੇ ਆਪ੍ਰੇਸ਼ਨ ਦੀ ਅਗਵਾਈ ਕਰ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।