ਪੜਚੋਲ ਕਰੋ
(Source: ECI/ABP News)
ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਦੋ ਕਾਰਕੁਨ ਅਸਲੇ ਸਮੇਤ ਕਾਬੂ
ਪੰਜਾਬ ਪੁਲਿਸ ਨੇ ਐਤਵਾਰ ਨੂੰ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜ਼ੈਡਐਫ) ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਅੱਤਵਾਦੀ ਮੈਡਿਊਲ ਦਾ ਪਰਦਾਫਾਸ਼ ਕੀਤਾ ਹੈ।
![ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਦੋ ਕਾਰਕੁਨ ਅਸਲੇ ਸਮੇਤ ਕਾਬੂ PUNJAB POLICE BUSTS KHALISTAN ZINDABAD FORCE TERROR MODULE ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਦੋ ਕਾਰਕੁਨ ਅਸਲੇ ਸਮੇਤ ਕਾਬੂ](https://static.abplive.com/wp-content/uploads/sites/5/2020/10/04205721/Automatic-Gun-and-Pistol.jpg?impolicy=abp_cdn&imwidth=1200&height=675)
ਚੰਡੀਗੜ੍ਹ: ਪੰਜਾਬ ਪੁਲਿਸ ਨੇ ਐਤਵਾਰ ਨੂੰ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜ਼ੈਡਐਫ) ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਅੱਤਵਾਦੀ ਮੈਡਿਊਲ ਦਾ ਪਰਦਾਫਾਸ਼ ਕੀਤਾ ਹੈ।
ਗ੍ਰਿਫਤਾਰ ਦਹਿਸ਼ਤਗਰਦਾਂ ਦੀ ਪਛਾਣ ਮੱਖਣ ਸਿੰਘ ਗਿੱਲ ਉਰਫ ਅਮਲੀ ਤੇ ਦਵਿੰਦਰ ਸਿੰਘ ਉਰਫ ਹੈਪੀ ਵਜੋਂ ਹੋਈ ਹੈ। ਦੋਵੇਂ ਨੂਰਪੁਰ ਜੱਟਾਂ, ਜ਼ਿਲ੍ਹਾ ਹੁਸ਼ਿਆਰਪੁਰ ਦੇ ਵਸਨੀਕ ਹਨ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ 'ਚੋਂ ਦੋ ਅਤਿ ਆਧੁਨਿਕ ਹਥਿਆਰ ਤੇ ਅਸਲਾ ਬਰਾਮਦ ਕੀਤਾ ਹੈ।ਜਿਸ ਵਿੱਚ ਇੱਕ ਐਮ ਪੀ 5 ਸਬ-ਮਸ਼ੀਨ ਗਨ, ਦੋ ਮੈਗਜ਼ੀਨਾਂ ਤੇ 30 ਜ਼ਿੰਦਾ ਕਾਰਤੂਸ, ਇੱਕ 9 ਐਮਐਮ ਪਿਸਤੌਲ ਤੇ ਉਸ ਦੇ ਦੋ ਮੈਗਜ਼ੀਨ ਤੇ 30 ਕਾਰਤੂਸ ਸ਼ਾਮਲ ਹਨ। ਇਸ ਤੋਂ ਇਲਾਵਾ ਇੱਕ ਚਿੱਟੇ ਰੰਗ ਦੀ ਈਟੀਓਸ ਕਾਰ, 4 ਮੋਬਾਈਲ ਫੋਨ ਤੇ ਇੱਕ ਇੰਟਰਨੈਟ ਡੋਂਗਲ ਵੀ ਬਰਾਮਦ ਕੀਤੀ ਗਈ ਹੈ।
ਡੀਜੀਪੀ ਨੇ ਅੱਗੇ ਖੁਲਾਸਾ ਕੀਤਾ ਕਿ ਮੱਖਣ ਸਿੰਘ ਉਰਫ ਅਮਲੀ ਖਾਲਿਸਤਾਨੀ ਅੱਤਵਾਦੀ ਸੀ ਜਿਸ ਨੂੰ ਪਹਿਲਾਂ ਪੰਜਾਬ ਪੁਲਿਸ ਨੇ ਹਥਿਆਰਾਂ ਦੀ ਸਮੱਗਲਿੰਗ ਤੇ ਭਾਰਤ ਵਿੱਚ ਅਤਿਵਾਦੀ ਸਬੰਧਤ ਵੱਖ ਵੱਖ ਅਪਰਾਧਾਂ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਸੀ।
ਗੁਪਤਾ ਨੇ ਖੁਲਾਸਾ ਕੀਤਾ ਕਿ ਦੋਨਾਂ ਅੱਤਵਾਦੀਆਂ ਖਿਲਾਫ ਧਾਰਾ 120-ਬੀ, 121, 152 ਆਈਪੀਸੀ, 25/54/59 ਅਸਲਾ ਐਕਟ, ਆਰ/ਡ ਧਾਰਾ 17, 18, 18-ਬੀ, 20 ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਸੋਧ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੱਖਣ ਸਿੰਘ ਖਿਲਾਫ ਪਹਿਲਾਂ ਵੀ 7 ਕੇਸ ਦਰਜ ਕੀਤੇ ਜਾ ਚੁੱਕੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)