ਪੜਚੋਲ ਕਰੋ
Advertisement
ਪੰਜਾਬ 'ਚ ਵੱਡੀ ਪ੍ਰਬੰਧਕੀ ਤਬਦੀਲੀ, ਪੰਜ ਜ਼ਿਲ੍ਹਿਆਂ ਦੇ ਐਸਐਸਪੀ ਸਮੇਤ 30 ਪੁਲਿਸ ਅਧਿਕਾਰੀਆਂ ਦੇ ਹੋਏ ਤਬਾਦਲੇ
ਪੰਜਾਬ ਪੁਲਿਸ ਨੇ ਸ਼ੁੱਕਰਵਾਰ ਦੇਰ ਸ਼ਾਮ, 4 ਜ਼ਿਲ੍ਹਿਆਂ ਦੇ ਐਸਐਸਪੀ ਸਣੇ 30 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਦੇ ਆਦੇਸ਼ ਜਾਰੀ ਕੀਤੇ ਹਨ।
ਚੰਡੀਗੜ੍ਹ: ਪੰਜਾਬ ਪੁਲਿਸ ਨੇ ਸ਼ੁੱਕਰਵਾਰ ਦੇਰ ਸ਼ਾਮ, 4 ਜ਼ਿਲ੍ਹਿਆਂ ਦੇ ਐਸਐਸਪੀ ਸਣੇ 30 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਆਦੇਸ਼ ਦੇ ਤਹਿਤ ਬਰਨਾਲਾ ਦੇ ਐਸਐਸਪੀ ਹਰਜੀਤ ਸਿੰਘ ਨੂੰ ਐਸਐਸਪੀ ਫਾਜ਼ਿਲਕਾ, ਫਾਜ਼ਿਲਕਾ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਨੂੰ ਐਸਐਸਪੀ ਲੁਧਿਆਣਾ ਦਿਹਾਤੀ, ਲੁਧਿਆਣਾ ਦਿਹਾਤੀ ਦੇ ਐਸਐਸਪੀ ਸੰਦੀਪ ਗੋਇਲ ਨੂੰ ਐਸਐਸਪੀ ਬਰਨਾਲਾ ਲਾਇਆ ਗਿਆ ਹੈ।
ਇਨ੍ਹਾਂ ਤੋਂ ਇਲਾਵਾ ਪੀਪੀਐਸ ਹਰਮਿੰਦਰ ਸਿੰਘ ਗਿੱਲ ਨੂੰ ਐਸਐਸਪੀ ਮੋਗਾ ਲਗਾਇਆ ਗਿਆ ਹੈ। ਮੋਗਾ ਦੇ ਐਸਐਸਪੀ ਅਮਰਜੀਤ ਸਿੰਘ ਬਾਜਵਾ ਨੂੰ ਏਆਈਜੀ ਵਿਜੀਲੈਂਸ ਬਿਓਰੋ ਲਾਇਆ ਗਿਆ ਹੈ।
ਜਦਕਿ ਆਈਪੀਐਸ ਅਧਿਕਾਰੀ ਅਖਿਲ ਚੌਧਰੀ ਨੂੰ ਏਆਈਜੀ ਆਰਮੈਂਟ ਪੰਜਾਬ ਚੰਡੀਗੜ੍ਹ ਸਣੇ ਡੀਸੀਪੀ ਹੈੱਡਕੁਆਰਟਰ ਲੁਧਿਆਣਾ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ। ਗੌਰਵ ਤੁਰਾ ਨੂੰ ਐਸ ਪੀ ਹੈਡਕੁਆਟਰ ਤਰਨਤਾਰਨ ਤੋਂ ਐਸਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਤਾਇਨਾਤ ਕੀਤਾ ਗਿਆ ਹੈ।
ਐਸਟੀਐਫ ਰੂਪਨਗਰ ਰੇਂਜ ਦੇ ਆਈਜੀ ਹਰਪ੍ਰੀਤ ਸਿੰਘ ਨੂੰ ਡੀਸੀਪੀ ਹੈੱਡਕੁਆਰਟਰ ਅੰਮ੍ਰਿਤਸਰ ਵਿਖੇ ਤਬਦੀਲ ਕੀਤਾ ਗਿਆ ਹੈ। ਬਲਜੀਤ ਸਿੰਘ ਐਸ ਪੀ ਹੈਡਕੁਆਰਟਰ ਅੰਮ੍ਰਿਤਸਰ ਦਿਹਾਤੀ ਨੂੰ ਐਸ ਪੀ ਸਿਕਉਰਿਟੀ ਅਤੇ ਟ੍ਰੈਫਿਕ ਤਰਨਤਾਰਨ ਲਗਾਇਆ ਗਿਆ ਹੈ। ਅਮਨਦੀਪ ਕੌਰ ਐਸਪੀ ਇਨਵੈਸਟੀਗੇਸ਼ਨ ਅਮ੍ਰਿਤਸਰ ਦਿਹਾਤੀ ਨੂੰ ਐਸਪੀ ਹੈੱਡਕੁਆਰਟਰ ਅਮ੍ਰਿਤਸਰ। ਜਸਵਿੰਦਰ ਸਿੰਘ ਨੂੰ ਸਹਾਇਕ ਕਮਾਂਡੈਂਟ ਸੈਕਿੰਡ ਆਈਆਰਬੀ ਲੱਡਾ ਕੋਠੀ ਸੰਗਰੂਰ ਤਾਇਨਾਤ ਕੀਤਾ ਗਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
Advertisement