ਪੰਜਾਬ ਬੀਜ ਘੁਟਾਲੇ 'ਚ ਵੱਡਾ ਖੁਲਾਸਾ, ਕਾਂਗਰਸ ਮਗਰੋਂ ਅਕਾਲੀ ਦਲ ਦੇ ਵੀ ਜੁੜੇ ਤਾਰ
ਬੈਂਸ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਿਸਟੀ ਲੁਧਿਆਣਾ ਨੇ 40 ਸਾਲ ਤੋਂ ਅਗਾਂਹਵਧੂ ਕਿਸਾਨਾਂ ਦੀ ਇਕ ਕਲੱਬ ਬਣਾਇਆ ਹੈ। ਉਨ੍ਹਾਂ ਕਿਹਾ PAU ਨੇ ਐਗਰੀਕਲਚਰ ਐਂਡ ਸੀਡ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੂੰ ਪੀਆਰ-128 ਤੇ ਪੀਆਰ-129 ਦਾ ਸਾਢੇ ਤਿੰਨ ਕੁਇੰਟਲ ਨਵਾਂ ਬੀਜ ਤਿਆਰ ਕਰਨ ਲਈ ਬੀਜ ਦਿੱਤਾ ਸੀ।
ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ 'ਚ ਹੋਏ ਬੀਜ ਘੁਟਾਲੇ 'ਚ ਆਏ ਦਿਨ ਨਵੀਆਂ ਪਰਤਾਂ ਖੁੱਲ੍ਹ ਰਹੀਆਂ ਹਨ। ਹੁਣ ਲੁਧਿਆਣਾ ਤੋਂ ਵਿਧਾਇਕ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਨੇ ਘੁਟਾਲੇ 'ਚ ਅਕਾਲੀ ਦਲ ਤੇ ਕਾਂਗਰਸ ਦੀ ਮਿਲੀਭੁਗਤ ਹੋਣ ਦੇ ਇਲਜ਼ਾਮ ਲਾਏ ਹਨ।
ਬੈਂਸ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਿਸਟੀ ਲੁਧਿਆਣਾ ਨੇ 40 ਸਾਲ ਤੋਂ ਅਗਾਂਹਵਧੂ ਕਿਸਾਨਾਂ ਦੀ ਇਕ ਕਲੱਬ ਬਣਾਇਆ ਹੈ। ਉਨ੍ਹਾਂ ਕਿਹਾ PAU ਨੇ ਐਗਰੀਕਲਚਰ ਐਂਡ ਸੀਡ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੂੰ ਪੀਆਰ-128 ਤੇ ਪੀਆਰ-129 ਦਾ ਸਾਢੇ ਤਿੰਨ ਕੁਇੰਟਲ ਨਵਾਂ ਬੀਜ ਤਿਆਰ ਕਰਨ ਲਈ ਬੀਜ ਦਿੱਤਾ ਸੀ।
ਕੁਲਵਿੰਦਰ ਸਿੰਘ ਨੇ ਕਿਸਾਨਾਂ ਨੂੰ ਬੀਜ ਦੇਣ ਦੀ ਬਜਾਇ ਕਰਨਾਲ ਐਗਰੋ ਸੀਡ ਡੇਰਾ ਬਾਬਾ ਨਾਨਕ ਦੇ ਮਾਲਕ ਲਖਵਿੰਦਰ ਸਿੰਘ ਲੱਕੀ ਢਿੱਲੋਂ ਨੂੰ 700 ਕੁਇੰਟਲ ਬੀਜ ਦੇ ਦਿੱਤਾ, ਜਦਕਿ ਯੂਨੀਵਰਸਿਟੀ ਦੀ ਸ਼ਰਤ ਮੁਤਾਬਕ ਬੀਜ ਕਿਸਾਨਾਂ ਨੂੰ ਦੇਣਾ ਸੀ।
ਬੈਂਸ ਦਾ ਦਾਅਵਾ ਹੈ ਕਿ ਕਰਨਾਲ ਐਗਰੋ ਸੀਡ ਕੰਪਨੀ ਦੇ ਐਚਡੀਐਫਸੀ ਬੈਂਕ ਖਾਤੇ 'ਚੋਂ ਕੁਲਵਿੰਦਰ ਸਿੰਘ ਦੇ ਪਿਤਾ ਲਾਲ ਸਿੰਘ ਦੇ ਖਾਤੇ 'ਚ ਕਰੀਬ ਪੰਜਾਹ ਲੱਖ ਰੁਪਏ ਟ੍ਰਾਂਸਫਰ ਹੋਏ ਹਨ। ਹੁਣ ਬੈਂਸ ਦਾ ਇਲਜ਼ਾਮ ਹੈ ਕਿ ਬਾਕੀ ਬੀਜ ਕਿੱਥੇ ਗਿਆ ਇਸ ਦੀ ਜਾਂਚ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਪ੍ਰਸ਼ਾਂਤ ਕਿਸ਼ੋਰ ਦੇ ਝਟਕੇ ਮਗਰੋਂ ਕੈਪਟਨ ਦੇ ਬਦਲੇ ਤੇਵਰ, ਹੁਣ ਖੁਦ ਹੀ ਸੰਭਾਲੀ ਕਮਾਨ, ਸਿੱਧੂ ਬਾਰੇ ਚਰਚਾ ਸੋਨੂੰ ਸੂਦ ਸਿਆਸਤ 'ਚ ਰੱਖਣਗੇ ਕਦਮ! ਬੀਜੇਪੀ ਨਾਲ ਜੋੜੇ ਜਾ ਰਹੇ ਸਬੰਧ ਚੀਨ ਤੋਂ ਨਹੀਂ ਸਗੋਂ ਇਨ੍ਹਾਂ ਦੇਸ਼ਾਂ 'ਚੋਂ ਆਇਆ ਕੋਰੋਨਾ ਵਾਇਰਸ, ਖੋਜ 'ਚ ਵੱਡਾ ਖੁਲਾਸਾਕੁਵੈਤ 'ਚ ਫਸੇ ਪੰਜਾਬੀਆਂ ਦਾ ਬੁਰਾ ਹਾਲ, ਦਰਦਨਾਕ ਵੀਡੀਓ ਆਈ ਸਾਹਮਣੇ
ਬੈਂਸ ਨੇ ਅਕਾਲੀ ਲੀਡਰਾਂ ਨਾਲ ਲਾਲ ਸਿੰਘ ਦੀ ਤਸਵੀਰ ਦੀ ਤਸਵੀਰ ਜਨਤਕ ਕਰਦਿਆਂ ਕਿਹਾ ਕਿ ਅਕਾਲੀ ਲੀਡਰ ਅਸਲ ਦੋਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਬੈਂਸ ਨੇ ਕਿਹਾ ਕਿ ਉਨ੍ਹਾਂ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੂੰ ਪੱਤਰ ਲਿਖ ਕੇ ਸਮਾਂ ਮੰਗਿਆ। ਉਹ ਕੇਂਦਰੀ ਮੰਤਰੀ ਨੂੰ ਮਿਲ ਕੇ ਪੂਰੇ ਸਬੂਤ ਸੌਂਪ ਕੇ ਸੀਬੀਆਈ ਜਾਂਚ ਦੀ ਮੰਗ ਕਰਨਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ