ਪੜਚੋਲ ਕਰੋ
(Source: ECI/ABP News)
ਪੰਜਾਬ ਦੇ ਥਰਮਲ ਪਲਾਂਟ ਮੁੜ ਚਾਲੂ, ਬਠਿੰਡਾ ਤੇ ਰਾਜਪੁਰਾ ਪਹੁੰਚਿਆ ਕੋਲਾ
ਪੰਜਾਬ ਅੰਦਰ ਰੇਲ ਸੇਵਾ ਸ਼ੁਰੂ ਹੋਣ ਨਾਲ ਜਿੱਥੇ ਰੇਲਵੇ ਨੇ ਥੋੜ੍ਹਾ ਸੌਖਾ ਸਾਹ ਲਿਆ ਹੈ, ਉਥੇ ਹੀ ਪਾਵਰਕੌਮ ਨੂੰ ਵੀ ਵੱਡੀ ਰਾਹਤ ਮਿਲੀ ਹੈ।

ਚੰਡੀਗੜ੍ਹ: ਪੰਜਾਬ ਅੰਦਰ ਰੇਲ ਸੇਵਾ ਸ਼ੁਰੂ ਹੋਣ ਨਾਲ ਜਿੱਥੇ ਰੇਲਵੇ ਨੇ ਥੋੜ੍ਹਾ ਸੌਖਾ ਸਾਹ ਲਿਆ ਹੈ, ਉਥੇ ਹੀ ਪਾਵਰਕੌਮ ਨੂੰ ਵੀ ਵੱਡੀ ਰਾਹਤ ਮਿਲੀ ਹੈ। ਮਾਲ ਗੱਡੀਆਂ ਚੱਲਣ ਮਗਰੋਂ ਬਠਿੰਡਾ ਦੇ ਤਲਵੰਡੀ ਸਾਬੋ ਤੇ ਰਾਜਪੁਰਾ ਨਾਭਾ ਥਰਮਲ ਪਲਾਂਟ 'ਚ ਕੋਲੇ ਦਾ ਪਹਿਲਾ ਸਟਾਕ ਪਹੁੰਚ ਗਿਆ ਹੈ। ਤਲਵੰਡੀ ਸਾਬੋ ਵਿੱਚ 1 ਰੈਕ ਤੇ ਰਾਜਪੁਰਾ ਵਿੱਚ 5 ਕੋਲੇ ਦੇ ਰੈਕ ਪਹੁੰਚ ਗਏ ਹਨ। ਹੁਣ ਇਨ੍ਹਾਂ ਥਰਮਲ ਪਲਾਂਟ ਦੇ ਮੁੜ ਚਾਲੂ ਹੋਣ ਦੀ ਸੰਭਾਵਨਾ ਹੈ।
ਦਰਅਸਲ, ਬਠਿੰਡਾ ਦੇ ਤਲਵੰਡੀ ਸਾਬੋ ਵਾਲਾ ਥਰਮਲ ਪਲਾਂਟ ਪੰਜਾਬ 'ਚ 2000 ਮੈਗਾਵਾਟ ਬਿਜਲੀ ਪੈਦਾ ਕਰਦਾ ਹੈ। ਰਾਜਪੁਰਾ ਨਾਭਾ ਤਕਰੀਬਨ 1400 ਮੈਗਾਵਾਟ ਬਿਜਲੀ ਪੈਦਾ ਕਰਦਾ ਹੈ। ਜਦਕਿ ਤਿੰਨ ਹੋ ਛੋਟੇ ਥਰਮਲ ਪਲਾਂਟ ਹਨ ਜੋ ਪੰਜਾਬ 'ਚ ਬਿਜਲੀ ਦੀ ਕਮੀ ਪੈਦਾ ਨਹੀਂ ਹੋਣ ਦਿੰਦੇ। ਇਸ ਲਈ ਸਭ ਤੋਂ ਪਹਿਲਾਂ ਇਨ੍ਹਾਂ ਦੋਨਾਂ ਵੱਡੇ ਥਰਮਲ ਪਲਾਂਟਾਂ ਨੂੰ ਕੋਲਾ ਪਹੁੰਚਾਇਆ ਗਿਆ ਹੈ।
ਦੱਸ ਦੇਈਏ ਕਿ ਕਿਸਾਨ ਅੰਦੋਲਨ ਕਾਰਨ ਰੇਲ ਸੇਵਾ ਠੱਪ ਸੀ ਜਿਸ ਕਾਰਨ ਪੰਜਾਬ ਅੰਦਰ ਕੋਲੇ ਦੀ ਭਾਰੀ ਕਮੀ ਆ ਗਈ ਸੀ। ਇਸ ਲਈ ਪੰਜਾਬ ਦੇ ਪੰਜੋਂ ਥਰਮਲ ਪਲਾਂਟ ਬੰਦ ਕਰਨੇ ਪੈ ਗਏ ਸੀ। ਪੰਜਾਬ ਅੰਦਰ ਬਿਜਲੀ ਸੰਕਟ ਪੈਦਾ ਹੋ ਗਿਆ ਸੀ ਪਰ ਕੱਲ੍ਹ ਟ੍ਰੇਨਾਂ ਦੀ ਆਵਾਜਾਈ ਸ਼ੁਰੂ ਹੋਣ ਨਾਲ ਇਸ ਸਕੰਟ ਤੋਂ ਬਚਣ ਦੀ ਉਮੀਦ ਜਾਗੀ ਹੈ। ਕਿਸਾਨਾਂ ਨੇ 15 ਦਿਨਾਂ ਦੀ ਢਿੱਲ ਆਪਣੇ ਰੇਲ ਰੋਕੋ ਅੰਦੋਲਨ 'ਚ ਦਿੱਤੀ ਹੈ ਜਿਸ ਨਾਲ ਹੁਣ ਕੋਲਾ ਅਤੇ ਹੋਰ ਜ਼ਰੂਰੀ ਵਸਤਾਂ ਪੰਜਾਬ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
