Punjab Assembly Elections Live Updates: ਪੰਜਾਬ ਦਾ ਸਿਆਸੀ ਮਾਹੌਲ, ਜਾਣੋ ਸੂਬੇ 'ਚ ਚੋਣਾਂ ਸਬੰਧੀ ਹੋ ਰਹੀ ਹਲਚਲ ਦੀ ਹਰ ਅਪਡੇਟ ਇੱਕ ਕਲਿਕ 'ਚ
Punjab Assembly Elections Updates 2022: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ 14 ਦੀ ਬਜਾਏ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਸੰਤ ਰਵਿਦਾਸ ਜੈਅੰਤੀ ਕਾਰਨ ਚੋਣ ਕਮਿਸ਼ਨ ਨੇ ਵੋਟਾਂ ਦੀ ਤਰੀਕ 'ਚ ਬਦਲਾਅ ਕੀਤਾ ਹੈ।
LIVE
Background
Punjab Assembly Election 2022 Live Updates: 15ਵੀਂ ਸਦੀ ਦੇ ਭਗਤ ਰਵਿਦਾਸ ਜੀ ਦੀ ਅਧਿਆਤਮਕ ਬਾਣੀ ਅੱਜ ਵੀ ਸਮਾਜ ਨੂੰ ਨਵਾਂ ਰਾਹ ਦਿਖਾ ਰਹੀ ਹੈ ਪਰ ਇਸ ਵਾਰ ਪੰਜਾਬ ਦਾ ਸਿਆਸੀ ਰਸਤਾ ਵੀ ਭਗਤ ਰਵਿਦਾਸ ਜੀ ਦੇ ਚਰਨਾ ਤੋਂ ਹੀ ਗੁਜ਼ਰੇਗਾ। ਭਾਵੇਂ ਹਰ ਸਾਲ ਭਗਤ ਰਵਿਦਾਸ ਜਯੰਤੀ ਸ਼ਰਧਾਲੂਆਂ ਵੱਲੋਂ ਪੂਰੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ ਪਰ ਇਸ ਸਾਲ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਸਿਆਸੀ ਅਰਥਾਂ ਤੋਂ ਵੀ ਕਾਫੀ ਅਹਿਮ ਬਣ ਗਈ।
ਭਗਤ ਰਵਿਦਾਸ ਦੀ ਮਹਿਮਾ ਅਜਿਹੀ ਸੀ ਕਿ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਕਈ ਰਾਜੇ ਉਨ੍ਹਾਂ ਦੇ ਚੇਲੇ ਬਣ ਗਏ। ਹੁਣ 700 ਸਾਲਾਂ ਬਾਅਦ ਬਹੁਤ ਸਾਰੇ ਸਿਆਸਤਦਾਨ ਰਵਿਦਾਸ ਦੇ ਚੇਲੇ ਨਜ਼ਰ ਆ ਰਹੇ ਹਨ ਕਿਉਂਕਿ ਭਗਤ ਰਵਿਦਾਸ ਪੰਜਾਬ ਦੀ ਸੱਤਾ ਦੀ ਚਾਬੀ ਬਣ ਗਏ ਹਨ। ਇਸ ਪੂਰੇ ਸਿਆਸੀ ਖੇਡ ਨੂੰ ਇੰਝ ਸਮਝੋ। ਪੰਜਾਬ ਨੂੰ ਦੇਸ਼ ਦੀ ਦਲਿਤ ਰਾਜਧਾਨੀ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਦਲਿਤਾਂ ਦੀ ਵੱਡੀ ਆਬਾਦੀ ਹੈ। ਪੰਜਾਬ ਵਿੱਚ ਦਲਿਤ ਆਬਾਦੀ ਲਗਪਗ 32% ਹੈ।
ਇਸ ਵਿੱਚ 60% ਸਿੱਖ ਤੇ 40% ਹਿੰਦੂ ਹਨ। ਪੰਜਾਬ ਦੇ 4 ਜ਼ਿਲ੍ਹਿਆਂ ਸ਼ਹੀਦ ਭਗਤ ਸਿੰਘ ਨਗਰ, ਮੁਕਤਸਰ ਸਾਹਿਬ, ਫਿਰੋਜ਼ਪੁਰ ਤੇ ਫਰੀਦਕੋਟ ਵਿੱਚ ਦਲਿਤਾਂ ਦੀ ਆਬਾਦੀ 42% ਤੋਂ ਵੱਧ ਹੈ। ਸਿਆਸੀ ਅੰਕੜਿਆਂ ਦੀ ਗੱਲ ਕਰੀਏ ਤਾਂ ਪੰਜਾਬ ਵਿਧਾਨ ਸਭਾ ਵਿੱਚ ਕੁੱਲ 117 ਸੀਟਾਂ ਹਨ, ਜਿਨ੍ਹਾਂ ਚੋਂ 57 ਸੀਟਾਂ ਦਲਿਤ ਵੋਟਰਾਂ ਤੋਂ ਪ੍ਰਭਾਵਿਤ ਮੰਨੀਆਂ ਜਾਂਦੀਆਂ ਹਨ।
ਕਾਂਗਰਸ ਦੀ ਪਸੰਦ ਇਸ ਲਈ ਬਣੇ ਚੰਨੀ
ਪੰਜਾਬ 'ਚ ਦਲਿਤਾਂ ਦੀ ਜ਼ਿਆਦਾ ਆਬਾਦੀ ਅਤੇ ਅੱਧੀ ਤੋਂ ਵੱਧ ਸੀਟਾਂ 'ਤੇ ਪ੍ਰਭਾਵ ਕਾਰਨ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ 'ਤੇ ਦਾਅ ਖੇਡਿਆ ਹੈ.. ਪਹਿਲਾਂ ਜਦੋਂ ਕੈਪਟਨ ਨੂੰ ਹਟਾਉਣਾ ਪਿਆ ਤਾਂ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ...ਜੋ ਬਣੇ ਪੰਜਾਬ ਦਾ ਪਹਿਲਾ ਦਲਿਤ ਮੁੱਖ ਮੰਤਰੀ... ਫਿਰ ਜਦੋਂ ਚੋਣਾਂ ਦੌਰਾਨ ਮੁੱਖ ਮੰਤਰੀ ਐਲਾਨਣ ਦੀ ਗੱਲ ਆਈ ਤਾਂ ਕਾਂਗਰਸ ਨੇ ਚਰਨਜੀਤ ਚੰਨੀ 'ਤੇ ਹੀ ਦਾਅ ਖੇਡਿਆ...ਤੇ ਇਸ ਪਿੱਛੇ ਦਲਿਤ ਵੋਟਾਂ ਨੂੰ ਕਾਰਨ ਦੱਸਿਆ ਜਾ ਰਿਹਾ ਹੈ।
ਪੰਜਾਬ 'ਚ ਬਦਲ ਰਹੇ ਸਮੀਕਰਨ?
ਹੁਣ ਤੱਕ ਦਲਿਤਾਂ ਨੂੰ ਕਾਂਗਰਸ ਦਾ ਵੋਟ ਬੈਂਕ ਮੰਨਿਆ ਜਾਂਦਾ ਸੀ ਪਰ ਪਿਛਲੀਆਂ ਚੋਣਾਂ ਤੋਂ ਲੈ ਕੇ ਹੁਣ ਤੱਕ ਆਮ ਆਦਮੀ ਪਾਰਟੀ ਨੇ ਵੀ ਕਾਂਗਰਸ ਦੇ ਇਸ ਵੋਟ ਬੈਂਕ ਵਿੱਚ ਸੇਂਧ ਲਾਈ ਹੈ। 2017 ਦੀਆਂ ਪੰਜਾਬ ਚੋਣਾਂ ਦੀ ਗੱਲ ਕਰੀਏ ਤਾਂ ਕਾਂਗਰਸ ਨੂੰ 47% ਦਲਿਤ ਵੋਟਾਂ ਮਿਲੀਆਂ ਸੀ, ਜਦਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੂੰ 25% ਦਲਿਤ ਵੋਟਾਂ ਮਿਲੀਆਂ ਸੀ। ਮਤਲਬ ਇਸ ਵਾਰ ਪੰਜਾਬ ਵਿੱਚ ਦਲਿਤ ਵੋਟਰ ਵੀ ਵੰਡਿਆ ਜਾ ਸਕਦਾ ਹੈ ਤੇ ਇਹ ਕਾਂਗਰਸ ਲਈ ਵੱਡਾ ਖ਼ਤਰਾ ਹੈ।
ਪੰਜਾਬ ਦੀ ਸਿਆਸਤ ਤੋਂ ਦਲਿਤ ਕਿਉਂ ਗਾਇਬ?
ਪੰਜਾਬ ਵਿੱਚ ਦਲਿਤ ਵੋਟਰ ਸੱਤਾ ਦੀ ਚਾਬੀ ਤਾਂ ਬਣਦੇ ਹਨ, ਪਰ ਉਹ ਕਦੇ ਵੀ ਸਿਆਸੀ ਪਕੜ ਬਣ ਨਹੀਂ ਸਕੇ। ਇਹੀ ਕਾਰਨ ਹੈ ਕਿ ਪੰਜਾਬ ਦੇ ਕਾਂਸ਼ੀ ਰਾਮ ਨੂੰ ਉੱਤਰ ਪ੍ਰਦੇਸ਼ ਆ ਕੇ ਆਪਣੀ ਰਾਜਨੀਤੀ ਕਰਨੀ ਪਈ... ਕਾਂਸ਼ੀ ਰਾਮ ਪੰਜਾਬ ਵਿਚ ਦਲਿਤਾਂ ਨੂੰ ਇਕਜੁੱਟ ਨਹੀਂ ਰੱਖ ਸਕੇ। ਪਰ ਉਨ੍ਹਾਂ ਦੀ ਰਾਜਨੀਤੀ ਯੂਪੀ 'ਚ ਕਾਮਯਾਬ ਹੋਈ।
ਕੁੱਲ ਮਿਲਾ ਕੇ ਭਾਜਪਾ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਸਾਰੇ ਇਸ ਵਾਰ ਪੰਜਾਬ ਦੀਆਂ ਚੋਣਾਂ ਵਿੱਚ ਦਲਿਤ ਵੋਟਰਾਂ ਦਾ ਸਮਰਥਨ ਹਾਸਲ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਹਨ ਕਿਉਂਕਿ ਸਿਆਸੀ ਅਲਜਬਰੇ ਵਿੱਚ ਇਹ ਤੈਅ ਹੈ ਕਿ ਦਲਿਤ ਸਿਧਾਂਤ ਨੂੰ ਨਾਲ ਲੈ ਕੇ ਚੱਲਣ ਵਾਲੇ ਦੇ ਸਿਰ ਸੱਤਾ ਦਾ ਤਾਜ ਸਜੇਗਾ।
ਬੀਬਾ ਹਰਸਿਮਰਤ ਕੌਰ ਬਾਦਲ ਹਲਕਾ ਦੱਖਣੀ ਦੇ ਉਮੀਦਵਾਰ ਤਲਬੀਰ ਗਿੱਲ ਦੇ ਹੱਕ ਨਿੱਤਰੀ
ਸਾਬਕਾ ਫ਼ੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਇੱਥੇ ਹਲਕਾ ਦੱਖਣੀ ਤੋਂ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਤਲਬੀਰ ਸਿੰਘ ਗਿੱਲ ਦੇ ਹੱਕ ’ਚ ਗੇਟ ਖ਼ਜ਼ਾਨਾ ਤੋਂ ਤਰਨ ਤਾਰਨ ਰੋਡ ਤੱਕ ਕੱਢੇ ਗਏ ਰੋਡ ਸ਼ੋਅ (ਰੈਲੀ) ’ਚ ਹਿੱਸਾ ਲੈਂਦਿਆਂ ਸੂਬੇ ’ਚ ਗਠਜੋੜ ਸਰਕਾਰ ਮੁੜ ਲਿਆਉਣ ਲਈ ਪਾਰਟੀ ਉਮੀਦਵਾਰਾਂ ਨੂੰ ਵੱਡੀ ਗਿਣਤੀ ’ਚ ਜਿਤਾਉਣ ਲਈ ਅਪੀਲ ਕੀਤੀ।
ਕੇਜਰੀਵਾਲ ਦਾ ਵੱਡਾ ਇਲਜ਼ਾਮ, 'ਆਪ' ਨੂੰ ਹਰਾਉਣ ਲਈ ਸਾਰੀਆਂ ਪਾਰਟੀਆਂ ਇੱਕਠੀਆਂ ਹੋਈਆਂ
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਰੀਆਂ ਵਿਰੋਧੀਆਂ ਪਾਰਟੀਆਂ 'ਤੇ ਤਿੱਖੇ ਹਮਲੇ ਕੀਤੇ ਹਨ। ਕੇਜਰੀਵਾਲ ਨੇ ਅਕਾਲੀ, ਕਾਂਗਰਸ ਅਤੇ ਭਾਜਪਾ 'ਤੇ ਆਪਸ ਵਿੱਚ ਮਿਲੇ ਹੋਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਤਿੰਨੇ ਪਾਰਟੀਆਂ ਇੱਕਠੀਆਂ ਹੋ ਗਈਆਂ ਹਨ।
ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰੀਆਂ ਪਾਰਟੀਆਂ ਉਨਾਂ ਦੀ ਇਮਾਨਦਾਰ ਰਾਜਨੀਤੀ ਨੂੰ ਹਰਾਉਣ ਲਈ ਇੱਕਠੀਆਂ ਹੋ ਗਈਆਂ ਹਨ। ਇਸ ਲਈ ਤੁਸੀਂ ਲੋਕ ਇਨਾਂ ਦੀ ਲੁੱਟ ਅਤੇ ਭ੍ਰਿਸ਼ਟਾਚਾਰ ਦੀ ਰਾਜਨੀਤੀ ਨੂੰ ਹਰਾਉਣ ਲਈ ਇੱਕਠੇ ਹੋ ਜਾਓ। ਕੇਜਰੀਵਾਲ ਨੇ ਕਿਹਾ ਕਿ ਇਸ ਵਾਰ ਲੋਕਾਂ ਨੂੰ ਪੰਜਾਬ ਨੂੰ ਬਚਾਉਣ ਲਈ ਵੋਟ ਪਾਉਣੀ ਚਾਹੀਦੀ ਹੈ। ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਵੋਟ ਪਾਉਣੀ ਹੈ। ਭ੍ਰਿਸ਼ਟਾਚਾਰ ਅਤੇ ਮਾਫੀਆ ਖ਼ਤਮ ਕਰਨ ਲਈ ਵੋਟ ਪਾਉਣੀ ਹੈ।
ਰਾਘਵ ਚੱਢਾ ਨੇ ਫ਼ਿਰੋਜ਼ਪੁਰ ਦਿਹਾਤੀ ਵਿੱਚ 'ਆਪ' ਉਮੀਦਵਾਰ ਲਈ ਕੀਤਾ ਪ੍ਰਚਾਰ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ ਪ੍ਰਭਾਰੀ ਰਾਘਵ ਚੱਢਾ ਨੇ ਹਲਕਾ ਫਿਰੋਜ਼ਪੁਰ ਦਿਹਾਤੀ ਵਿੱਚ ਪਾਰਟੀ ਦੇ ਉਮੀਦਵਾਰ ਰਜਨੀਸ਼ ਦਹੀਆ ਦੇ ਹੱਕ ਵਿੱਚ ਪ੍ਰਚਾਰ ਕੀਤਾ। ਚੱਢਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿੱਤਾ ਕੇ ਪੰਜਾਬ ਵਿੱਚ 'ਆਪ' ਦੀ ਇਮਾਨਦਾਰ ਅਤੇ ਸਥਾਈ ਸਰਕਾਰ ਬਣਾਉਣ ਦੀ ਅਪੀਲ ਕੀਤੀ
Punjab Election 2022: ਚੋਣ ਜ਼ਾਬਤਾ ਲੱਗਣ ਤੋਂ ਬਾਅਦ 479.12 ਕਰੋੜ ਕੀਮਤ ਦੀਆਂ ਵਸਤਾਂ ਜ਼ਬਤ
ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ, ਵੱਖ-ਵੱਖ ਇਨਫੋਰਸਮੈਂਟ ਟੀਮਾਂ ਨੇ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ 16 ਫਰਵਰੀ, 2022 ਤੱਕ 479.12 ਕਰੋੜ ਰੁਪਏ ਦੀ ਕੀਮਤ ਦਾ ਸਾਮਾਨ ਜ਼ਬਤ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ: ਐਸ ਕਰੁਣਾ ਰਾਜੂ ਨੇ ਅੱਜ ਦੱਸਿਆ ਕਿ ਪੰਜਾਬ ਆਬਕਾਰੀ ਵਿਭਾਗ ਦੀਆਂ ਨਿਗਰਾਨ ਟੀਮਾਂ ਨੇ 32.40 ਕਰੋੜ ਰੁਪਏ ਦੀ 53.37 ਲੱਖ ਲੀਟਰ ਸ਼ਰਾਬ ਜ਼ਬਤ ਕੀਤੀ ਹੈ। ਇਸੇ ਤਰ੍ਹਾਂ, ਇਨਫੋਰਸਮੈਂਟ ਵਿੰਗਾਂ ਨੇ 352.16 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ ਅਤੇ 31.16 ਕਰੋੜ ਰੁਪਏ ਦੀ ਬੇਨਾਮੀ ਨਕਦੀ ਵੀ ਜ਼ਬਤ ਕੀਤੀ ਹੈ।
ਕੇਜਰੀਵਾਲ ਅੱਤਵਾਦੀ ਨੂੰ ਅੱਤਵਾਦੀ ਦੱਸਣ ਲਈ ਸਾਰੇ ਜੁੱਟੇ, 'ਆਪ' ਨੇ ਕੁਮਾਰ ਵਿਸ਼ਵਾਸ ਮਗਰੋਂ ਲਿਆ ਸਖਤ ਨੋਟਿਸ
ਆਮ ਆਦਮੀ ਪਾਰਟੀ ਦੇ ਸਾਬਕਾ ਲੀਡਰ ਕੁਮਾਰ ਵਿਸ਼ਵਾਸ਼ ਦੀ 'ਆਪ' ਸੁਪੀਰਮੋ ਅਰਵਿੰਦ ਕੇਜਰੀਵਾਲ ਬਾਰੇ ਵੀਡੀਓ ਵਾਇਰਲ ਹੋਣ ਮਗਰੋਂ ਪਾਰਟੀ ਨੇ ਸਖਤ ਨੋਟਿਸ ਲਿਆ ਹੈ। ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਹੈ ਕਿ ਕੁਝ ਬੇਈਮਾਨ ਤਾਕਤਾਂ ਭਗਵੰਤ ਮਾਨ ਤੇ ਕੇਜਰੀਵਾਲ ਦੀ ਜੋੜੀ ਨੂੰ ਬਦਨਾਮ ਕਰਨਾ ਚਾਹੁੰਦੀਆਂ ਹਨ। ਰਾਹੁਲ ਗਾਂਧੀ ਬਿਆਨ ਦਿੰਦੇ ਹਨ ਕਿ ਅਰਵਿੰਦ ਕੇਜਰੀਵਾਲ ਅੱਤਵਾਦੀ ਹਨ।