ਕੈਪਟਨ ਦੇ ਐਕਸ਼ਨ 'ਤੇ ਸਭ ਦੀਆਂ ਨਜ਼ਰਾਂ, ਅਕਾਲੀ ਦਲ ਤੇ 'ਆਪ' ਦੀ ਵੀ ਫੁੱਲ ਤਿਆਰੀ
ਖੇਤੀ ਬਿੱਲਾਂ ਦੇ ਨਾਲ ਨਾਲ ਇਸ ਵਿਸ਼ੇਸ਼ ਸੈਸ਼ਨ 'ਚ ਪੋਸਟ ਮੈਟ੍ਰਿਕ ਸਕੌਲਰਸ਼ਿਪ ਦਾ ਮੁੱਦਾ ਚੁੱਕਿਆ ਜਾਣਾ ਲਾਜ਼ਮੀ ਹੈ। ਉਂਝ ਮੰਨਿਆ ਜਾ ਰਿਹਾ ਹੈ ਕਿ ਇਜਲਾਸ ਵਿੱਚ ਖੇਤੀ ਕਾਨੂੰਨਾਂ ਬਾਰੇ ਹੀ ਵਧੇਰੇ ਚਰਚਾ ਹੋਏਗੀ ਕਿਉਂਕਿ ਇਹ ਮੁੱਦਾ ਸਾਰੀਆਂ ਸਿਆਸੀ ਧਿਰਾਂ ਲਈ ਬੇਹੱਦ ਅਹਿਮ ਹੈ।
ਚੰਡੀਗੜ੍ਹ: ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਦਾ ਵਿਸ਼ੇਸ਼ ਸੈਸ਼ਨ ਹੋਵੇਗਾ। ਇਸ ਦੌਰਾਨ ਸਦਨ ਤੇ ਅੰਦਰ ਤੇ ਬਾਹਰ ਦੋਵੇਂ ਥਾਵਾਂ 'ਤੇ ਭਾਰੀ ਹੰਗਾਮਾ ਹੋਣ ਦੀ ਸੰਭਾਵਨਾ ਹੈ। ਬੇਸ਼ੱਕ ਕਾਂਗਰਸ ਆਪਣੇ ਵਿਧਾਇਕਾਂ ਤੇ ਮੰਤਰੀਆਂ ਨਾਲ ਰਣਨੀਤੀ ਉਲੀਕ ਚੁੱਕੀ ਹੈ ਪਰ ਉਧਰ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਵੀ ਸਦਨ 'ਚ ਸਰਕਾਰ ਨੂੰ ਘੇਰਨ ਵਾਲੇ ਮੁੱਦਿਆਂ 'ਤੇ ਚਰਚਾ ਕਰ ਚੁੱਕੇ ਹਨ।
ਖੇਤੀ ਬਿੱਲਾਂ ਦੇ ਨਾਲ ਨਾਲ ਇਸ ਵਿਸ਼ੇਸ਼ ਸੈਸ਼ਨ 'ਚ ਪੋਸਟ ਮੈਟ੍ਰਿਕ ਸਕੌਲਰਸ਼ਿਪ ਦਾ ਮੁੱਦਾ ਚੁੱਕਿਆ ਜਾਣਾ ਲਾਜ਼ਮੀ ਹੈ। ਉਂਝ ਮੰਨਿਆ ਜਾ ਰਿਹਾ ਹੈ ਕਿ ਇਜਲਾਸ ਵਿੱਚ ਖੇਤੀ ਕਾਨੂੰਨਾਂ ਬਾਰੇ ਹੀ ਵਧੇਰੇ ਚਰਚਾ ਹੋਏਗੀ ਕਿਉਂਕਿ ਇਹ ਮੁੱਦਾ ਸਾਰੀਆਂ ਸਿਆਸੀ ਧਿਰਾਂ ਲਈ ਬੇਹੱਦ ਅਹਿਮ ਹੈ। ਵਿਰੋਧੀ ਧਿਰਾਂ ਨੇ ਸਰਕਾਰ ਤੋਂ ਖੇਤੀ ਕਾਨੂੰਨਾਂ ਖਿਲਾਫ ਲਿਆਂਦੇ ਜਾ ਰਹੇ ਬਿੱਲ ਦਾ ਖਰੜਾ ਮੰਗਿਆ ਸੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਗੁਪਤ ਹੀ ਰੱਖਿਆ ਹੈ। ਇਸ ਲਈ ਸਭ ਦੀਆਂ ਨਜ਼ਰਾਂ ਕੈਪਟਨ ਦੇ ਐਕਸ਼ਨ 'ਤੇ ਹਨ।
ਉਧਰ ਇਸ ਸੈਸ਼ਨ 'ਚ ਨਵਜੋਤ ਸਿੱਧੂ ਦੀ ਹਾਜ਼ਰੀ ਨੂੰ ਲੈ ਕੇ ਫਿਲਹਾਲ ਸਸਪੈਂਸ ਬਰਕਰਾਰ ਹੈ। ਸਿੱਧੂ ਜਿਸ ਤਰ੍ਹਾਂ ਮੋਗਾ ਰੈਲੀ ਤੋਂ ਬਾਅਦ ਪੰਜਾਬ ਕਾਂਗਰਸ ਤੋਂ ਇੱਕ ਵਾਰ ਫਿਰ ਲਾਂਭੇ ਦਿਖਾਈ ਦੇ ਰਹੇ ਹਨ, ਉਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਕਿ ਸ਼ਾਇਦ ਉਹ ਸਦਨ 'ਚ ਹਾਜ਼ਰ ਨਾ ਹੋਣ ਪਰ ਦੂਜੇ ਪਾਸੇ ਜਿਸ ਤਰ੍ਹਾਂ ਸਿੱਧੂ ਨੇ ਖੇਤੀ ਕਾਨੂੰਨਾਂ ਖਿਲਾਫ ਆਵਾਜ਼ ਚੁੱਕੀ ਸੀ ਤੇ ਵਿਸ਼ੇਸ਼ ਸੈਸ਼ਨ ਦੀ ਗੱਲ ਆਖੀ ਸੀ ਤਾਂ ਸਿੱਧੂ ਨੂੰ ਇਸ ਸੈਸ਼ਨ 'ਚ ਹਾਜ਼ਰ ਜ਼ਰੂਰ ਹੋਣਾ ਚਾਹੀਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ