(Source: ECI/ABP News)
ਹੁਣ ਚੰਨੀ ਦੇ ਭਾਣਜੇ 'ਤੇ ਵਿਜੀਲੈਂਸ ਦਾ ਸ਼ਿਕੰਜਾ, ਹਨੀ ਨੂੰ ਦਿੱਤੀਆਂ ਵੀਵੀਆਈਪੀ ਸਹੂਲਤਾਂ ਦੀ ਹੋਏਗੀ ਜਾਂਚ
Punjab News: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਚਰਨਜੀਤ ਚੰਨੀ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਚੰਨੀ 'ਤੇ ਜਿੱਥੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਲੱਗ ਰਹੇ ਹਨ, ਉੱਥੇ ਹੀ ਹੁਣ ਉਨ੍ਹਾਂ 'ਤੇ ਮੁੱਖ ਮੰਤਰੀ ਦੇ ਅਹੁਦੇ ਦੀ
![ਹੁਣ ਚੰਨੀ ਦੇ ਭਾਣਜੇ 'ਤੇ ਵਿਜੀਲੈਂਸ ਦਾ ਸ਼ਿਕੰਜਾ, ਹਨੀ ਨੂੰ ਦਿੱਤੀਆਂ ਵੀਵੀਆਈਪੀ ਸਹੂਲਤਾਂ ਦੀ ਹੋਏਗੀ ਜਾਂਚ Punjab Vigilance will probe the VVIP facilities given to Charanjit Singh Channi's nephew Honey ਹੁਣ ਚੰਨੀ ਦੇ ਭਾਣਜੇ 'ਤੇ ਵਿਜੀਲੈਂਸ ਦਾ ਸ਼ਿਕੰਜਾ, ਹਨੀ ਨੂੰ ਦਿੱਤੀਆਂ ਵੀਵੀਆਈਪੀ ਸਹੂਲਤਾਂ ਦੀ ਹੋਏਗੀ ਜਾਂਚ](https://feeds.abplive.com/onecms/images/uploaded-images/2023/06/08/f8bb6098942c5c4bcbb1bf2c012ef3e01686197864104345_original.jpg?impolicy=abp_cdn&imwidth=1200&height=675)
ਸ਼ੰਕਰ ਦਾਸ ਦੀ ਰਿਪੋਰਟ
Punjab News: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਚਰਨਜੀਤ ਚੰਨੀ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਚੰਨੀ 'ਤੇ ਜਿੱਥੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਲੱਗ ਰਹੇ ਹਨ, ਉੱਥੇ ਹੀ ਹੁਣ ਉਨ੍ਹਾਂ 'ਤੇ ਮੁੱਖ ਮੰਤਰੀ ਦੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਵੀ ਦੋਸ਼ ਲੱਗ ਰਹੇ ਹਨ। ਇਹ ਦੋਸ਼ ਉਸ ਦੇ ਭਾਣਜੇ ਹਨੀ ਸਿੰਘ ਨਾਲ ਜੁੜੇ ਹੋਏ ਹਨ।
ਹੁਣ ਪੰਜਾਬ ਵਿਜੀਲੈਂਸ ਨੇ ਹਨੀ ਨੂੰ ਉਸ ਸਮੇਂ ਦਿੱਤੀਆਂ ਵੀਵੀਆਈਪੀ ਸਹੂਲਤਾਂ ਬਾਰੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਡਾਇਰੈਕਟਰ ਨੇ ਡੀਜੀਪੀ ਦਫ਼ਤਰ ਤੋਂ ਹਨੀ ਨੂੰ ਦਿੱਤੀ ਗਈ ਸੁਰੱਖਿਆ, ਉਸ ਦੇ ਨਾਲ ਆਏ ਕਮਾਂਡੋਜ਼ ਤੇ ਐਸਕਾਰਟ ਜਿਪਸੀ ਦੇ ਵੇਰਵੇ ਮੰਗੇ ਹਨ। ਉਸ ਨੂੰ ਦੋ ਐਸਕਾਰਟ ਵਾਹਨ ਤੇ 18 ਤੋਂ 22 ਕਮਾਂਡੋ ਮੁਹੱਈਆ ਕਰਵਾਏ ਗਏ ਸਨ, ਜੋ 24 ਘੰਟੇ ਉਸ ਦੇ ਨਾਲ ਰਹਿੰਦੇ ਸਨ।
ਹਨੀ ਨੂੰ ਸਹੂਲਤਾਂ ਦੇਣ ਦੇ ਹੁਕਮ ਕਿਸਨੇ ਜਾਰੀ ਕੀਤੇ ਤੇ ਨਿਰਦੇਸ਼ ਕਿਥੋਂ ਆਏ ਸੀ। ਵਿਜੀਲੈਂਸ ਜਾਂਚ ਕਰ ਰਹੀ ਹੈ ਕਿ ਚੰਨੀ ਦੇ ਭਾਣਜੇ ਨੂੰ ਕਿਸੇ ਵੀ ਪ੍ਰਕਾਰ ਨਾਲ ਸੂਬਾ ਸਰਕਾਰ ਨੇ ਕੋਈ ਸੰਵਿਧਾਨਕ ਅਹੁਦਾ ਨਹੀਂ ਦਿੱਤਾ ਸੀ ਅਤੇ ਨਾ ਹੀ ਕਿਸੇ ਨਿਗਮ ਜਾਂ ਬੋਰਡ ਦੇ ਚੇਅਰਮੈਨ ਜਾਂ ਕੋਈ ਹੋਰ ਅਹਿਮ ਅਹੁਦੇ ਤੇ ਤੈਨਾਤੀ ਸੀ।
ਮੁੱਢਲੀ ਜਾਂਚ ਦੌਰਾਨ ਕਈ ਅਜਿਹੇ ਤੱਥ ਸਾਹਮਣੇ ਆ ਰਹੇ ਹਨ, ਜਿਨ੍ਹਾਂ 'ਚ ਸਪੱਸ਼ਟ ਹੈ ਕਿ ਉਸ ਨੂੰ ਵਿਸ਼ੇਸ਼ ਸੁਰੱਖਿਆ ਮੁਹੱਈਆ ਕਰਵਾਉਣਾ ਪੰਜਾਬ ਪੁਲਸ ਦੇ ਨਿਯਮਾਂ ਦੀ ਉਲੰਘਣਾ ਹੈ। ਜਾਂਚ 'ਚ ਸਾਹਮਣੇ ਆਇਆ ਕਿ ਹਨੀ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਆਉਂਦਾ-ਜਾਂਦਾ ਸੀ। ਉਸ ਨੇ ਮੋਹਾਲੀ ਦੇ ਸੈਕਟਰ 70 ਸਥਿਤ ਹੋਮਲੈਂਡ ਟਾਊਨਸ਼ਿਪ ਵਿਚ ਇਕ ਮਕਾਨ ਵੀ ਲਿਆ ਸੀ, ਜਿੱਥੇ ਉਸ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ। ਵਿਜੀਲੈਂਸ ਨੇ ਹੋਮਲੈਂਡ ਦੇ ਕਈ ਵੀਡੀਓ ਕਲਿੱਪ ਵੀ ਹਾਸਲ ਕੀਤੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਪੰਜਾਬ ਦੌਰੇ 'ਤੇ ਅਮਿਤ ਸ਼ਾਹ ਅਤੇ ਜੇਪੀ ਨੱਡਾ , 14 ਜੂਨ ਨੂੰ ਹੁਸ਼ਿਆਰਪੁਰ ਅਤੇ 18 ਜੂਨ ਨੂੰ ਗੁਰਦਾਸਪੁਰ 'ਚ ਹੋਵੇਗੀ ਰੈਲੀ
ਇਹ ਵੀ ਪੜ੍ਹੋ : ਪਾਣੀ ਬਚਾਉਣ ਲਈ ਕਿਸਾਨਾਂ ਦੀ ਵੱਡੀ ਪਹਿਲਕਦਮੀ, 33863 ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਲਈ ਕਰਵਾਈ ਰਜਿਸਟ੍ਰੇਸ਼ਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Iphone ਲਈ ਕਲਿਕ ਕਰੋ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)