ਪੜਚੋਲ ਕਰੋ

Punjab Weather Today: ਪੰਜਾਬ 'ਚ ਅੱਜ ਤੇ ਕੱਲ੍ਹ ਮੀਂਹ ਦਾ ਅਲਰਟ, ਠੰਢ ਵੱਧਣ ਦੇ ਨਾਲ ਹੀ ਪੈ ਸਕਦਾ ਕੋਹਰਾ, ਲੋਕ ਸਫਰ ਕਰਦੇ ਹੋਏ ਵਰਤਨ ਸਾਵਧਾਨੀ

4 ਨਵੰਬਰ ਯਾਨੀਕਿ ਅੱਜ ਸਵੇਰ ਤੋਂ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ। ਮੌਸਮ ਵਿਭਾਗ ਨੇ ਦੱਸਿਆ ਹੈ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ ਮੌਸਮ ਬਦਲਣ ਵਾਲਾ ਹੈ। ਵੈਸਟਰਨ ਡਿਸਟਰਬੈਂਸ ਸਰਗਰਮ ਹੋਵੇਗਾ, ਜਿਸ ਕਾਰਨ ਅੱਜ ਅਤੇ ਕੱਲ੍ਹ ਕਈ ਥਾਵਾਂ

4 ਨਵੰਬਰ ਯਾਨੀਕਿ ਅੱਜ ਸਵੇਰ ਤੋਂ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ। ਮੌਸਮ ਵਿਭਾਗ ਨੇ ਦੱਸਿਆ ਹੈ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ ਮੌਸਮ ਬਦਲਣ ਵਾਲਾ ਹੈ। ਵੈਸਟਰਨ ਡਿਸਟਰਬੈਂਸ (Western Disturbance) ਸਰਗਰਮ ਹੋਵੇਗਾ, ਜਿਸ ਕਾਰਨ ਅੱਜ ਅਤੇ ਕੱਲ੍ਹ ਕਈ ਥਾਵਾਂ 'ਤੇ ਹਲਕੀ ਵਰਖਾ ਹੋਣ ਦੀ ਸੰਭਾਵਨਾ ਹੈ। ਚੰਡੀਗੜ੍ਹ ਮੌਸਮ ਵਿਭਾਗ ਵੱਲੋਂ ਇਸ ਬਾਰੇ ਅਨੁਮਾਨ ਜਤਾਇਆ ਗਿਆ ਹੈ। ਹਾਲਾਂਕਿ ਚਾਰ ਦਿਨਾਂ ਬਾਅਦ ਰਾਤ ਦੇ ਤਾਪਮਾਨ ਵਿੱਚ ਕਮੀ ਆਵੇਗੀ ਅਤੇ ਮੌਸਮ ਹੋਰ ਠੰਢਾ ਹੋਵੇਗਾ।

ਕੁੱਝ ਇਲਾਕਿਆਂ 'ਚ ਨਜ਼ਰ ਆਵੇਗਾ ਕੋਹਰਾ

ਕੁਝ ਇਲਾਕਿਆਂ ਵਿੱਚ ਹਲਕਾ ਤੋਂ ਦਰਮਿਆਨਾ ਕੋਹਰਾ ਵੀ ਛਾ ਸਕਦਾ ਹੈ। ਪਿਛਲੇ 24 ਘੰਟਿਆਂ ਦੌਰਾਨ ਰਾਜ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.4 ਡਿਗਰੀ ਦਾ ਇਜਾਫ਼ਾ ਦਰਜ ਕੀਤਾ ਗਿਆ ਹੈ, ਜੋ ਹੁਣ ਔਸਤ ਤਾਪਮਾਨ ਦੇ ਨੇੜੇ ਪਹੁੰਚ ਗਿਆ ਹੈ। ਮਾਨਸਾ ਸਭ ਤੋਂ ਗਰਮ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 32.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਸਦੇ ਨਾਲ ਹੀ ਪਰਾਲੀ ਸਾੜਨ ਦੇ 248 ਮਾਮਲੇ ਦਰਜ ਕੀਤੇ ਗਏ ਹਨ। ਪਟਿਆਲਾ ਅਤੇ ਖੰਨਾ ਦੀ ਹਵਾ ਸਭ ਤੋਂ ਪ੍ਰਦੂਸ਼ਿਤ ਰਹੀ ਹੈ। ਇਨ੍ਹਾਂ ਦੋਨਾਂ ਜ਼ਿਲ੍ਹਿਆਂ ਦਾ AQI ਕ੍ਰਮਵਾਰ 214 ਅਤੇ 231 ਦਰਜ ਕੀਤਾ ਗਿਆ ਹੈ।

ਤਿੰਨ ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ
ਵੈਸਟਰਨ ਡਿਸਟਰਬੈਂਸ ਦੇ ਕਾਰਨ ਅੱਜ ਹਿਮਾਚਲ ਨਾਲ ਲੱਗਦੇ ਕੁਝ ਜ਼ਿਲ੍ਹਿਆਂ 'ਚ ਬੱਦਲ ਛਾਏ ਰਹਿ ਸਕਦੇ ਹਨ। ਹੁਸ਼ਿਆਰਪੁਰ, ਪਠਾਨਕੋਟ ਅਤੇ ਗੁਰਦਾਸਪੁਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਚੰਡੀਗੜ੍ਹ ਵਿੱਚ ਦੋਵੇਂ ਦਿਨ ਅਸਮਾਨ ਸਾਫ਼ ਰਹਿਣ ਦੀ ਸੰਭਾਵਨਾ ਹੈ, ਪਰ ਇੱਥੇ ਵੀ ਰਾਤ ਦੇ ਤਾਪਮਾਨ 'ਚ ਕਮੀ ਆਵੇਗੀ।

16 ਜ਼ਿਲ੍ਹਿਆਂ 'ਚ ਪਰਾਲੀ ਸਾੜਨ ਦੇ 248 ਨਵੇਂ ਮਾਮਲੇ

ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਇਸ ਕਾਰਨ ਹਵਾ ਲਗਾਤਾਰ ਪ੍ਰਦੂਸ਼ਿਤ ਹੋ ਰਹੀ ਹੈ। ਪੁਲਿਸ ਵੀ ਪਰਾਲੀ ਸਾੜਨ ਵਾਲਿਆਂ 'ਤੇ ਸਖ਼ਤੀ ਕਰ ਰਹੀ ਹੈ। 16 ਜ਼ਿਲ੍ਹਿਆਂ 'ਚ 248 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਦਕਿ ਹੁਣ ਤੱਕ ਕੁੱਲ 2518 ਕੇਸ ਦਰਜ ਹੋ ਚੁੱਕੇ ਹਨ। ਇਸ ਨਾਲ ਹਵਾ ਦੀ ਗੁਣਵੱਤਾ 'ਤੇ ਸਿੱਧਾ ਅਸਰ ਪਿਆ ਹੈ। ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।

ਖੰਨਾ ਸਭ ਤੋਂ ਪ੍ਰਦੂਸ਼ਿਤ, ਰੂਪਨਗਰ ਦੀ ਹਵਾ ਸਭ ਤੋਂ ਸਾਫ਼

ਪਰਾਲੀ ਸਾੜਨ ਦਾ ਅਸਰ ਪੰਜਾਬ ਦੇ ਮੌਸਮ 'ਤੇ ਸਪੱਸ਼ਟ ਤੌਰ 'ਤੇ ਪੈ ਰਿਹਾ ਹੈ। ਇਸ ਕਾਰਨ ਹਵਾ ਪ੍ਰਦੂਸ਼ਿਤ ਹੋ ਰਹੀ ਹੈ। ਅੱਜ ਸਵੇਰੇ ਛੇ ਵਜੇ ਅੰਮ੍ਰਿਤਸਰ ਦਾ AQI 138, ਲੁਧਿਆਣਾ 209, ਬਠਿੰਡਾ 182, ਜਲੰਧਰ 197, ਖੰਨਾ 231, ਮੰਡੀ ਗੋਬਿੰਦਗੜ੍ਹ 168 ਅਤੇ ਪਟਿਆਲਾ 214 ਦਰਜ ਕੀਤਾ ਗਿਆ। ਜਦਕਿ ਹਿਮਾਚਲ ਨਾਲ ਲੱਗਦੇ ਰੂਪਨਗਰ ਦੀ ਹਵਾ ਸਭ ਤੋਂ ਸਾਫ਼ ਰਹੀ, ਇੱਥੇ AQI 96 ਦਰਜ ਕੀਤਾ ਗਿਆ ਹੈ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਤਰਨ ਤਾਰਨ ਚੋਣਾਂ: ਆਪ ਨੂੰ 12 ਥਾਵਾਂ 'ਤੇ 100 ਤੋਂ ਵੀ ਘੱਟ ਵੋਟਾਂ, ਭਾਜਪਾ ਨੂੰ 56 ਬੂਥਾਂ 'ਤੇ ਨਹੀਂ ਪਈਆਂ 10 ਵੋਟਾਂ,ਅਕਾਲੀ ਦਲ 60 ਬੂਥਾਂ 'ਤੇ ਰਿਹਾ ਅੱਗੇ
ਤਰਨ ਤਾਰਨ ਚੋਣਾਂ: ਆਪ ਨੂੰ 12 ਥਾਵਾਂ 'ਤੇ 100 ਤੋਂ ਵੀ ਘੱਟ ਵੋਟਾਂ, ਭਾਜਪਾ ਨੂੰ 56 ਬੂਥਾਂ 'ਤੇ ਨਹੀਂ ਪਈਆਂ 10 ਵੋਟਾਂ,ਅਕਾਲੀ ਦਲ 60 ਬੂਥਾਂ 'ਤੇ ਰਿਹਾ ਅੱਗੇ
High Alert: ਦੇਸ਼ ਭਰ 'ਚ ਤਣਾਅ ਦਾ ਮਾਹੌਲ, ਸਾਬਕਾ ਪ੍ਰਧਾਨ ਮੰਤਰੀ ਦੀ ਸਜ਼ਾ ਦਾ ਅੱਜ ਹੋਵੇਗਾ ਐਲਾਨ; ਪੁਲਿਸ 'ਤੇ ਹਮਲਾ ਕਰਨ ਵਾਲਿਆਂ 'ਤੇ ਗੋਲੀਆਂ ਚਲਾਉਣ ਦੀ ਕਾਰਵਾਈ...
ਦੇਸ਼ ਭਰ 'ਚ ਤਣਾਅ ਦਾ ਮਾਹੌਲ, ਸਾਬਕਾ ਪ੍ਰਧਾਨ ਮੰਤਰੀ ਦੀ ਸਜ਼ਾ ਦਾ ਅੱਜ ਹੋਵੇਗਾ ਐਲਾਨ; ਪੁਲਿਸ 'ਤੇ ਹਮਲਾ ਕਰਨ ਵਾਲਿਆਂ 'ਤੇ ਗੋਲੀਆਂ ਚਲਾਉਣ ਦੀ ਕਾਰਵਾਈ...
Punjab News: ਪੰਜਾਬ 'ਚ ਗੋਲੀਆਂ ਚੱਲਣ ਦਾ ਸਿਲਸਿਲਾ ਜਾਰੀ, ਹੁਣ ਦੁਕਾਨ ਮਾਲਕ 'ਤੇ ਹੋਈ ਫਾਇਰਿੰਗ: ਇੱਕ ਦੀ ਮੌਤ; ਇਲਾਕੇ 'ਚ ਫੈਲੀ ਦਹਿਸ਼ਤ...
ਪੰਜਾਬ 'ਚ ਗੋਲੀਆਂ ਚੱਲਣ ਦਾ ਸਿਲਸਿਲਾ ਜਾਰੀ, ਹੁਣ ਦੁਕਾਨ ਮਾਲਕ 'ਤੇ ਹੋਈ ਫਾਇਰਿੰਗ: ਇੱਕ ਦੀ ਮੌਤ; ਇਲਾਕੇ 'ਚ ਫੈਲੀ ਦਹਿਸ਼ਤ...
Punjab News: ਪੰਜਾਬ 'ਚ ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ, ਲੋਕਾਂ ਨੂੰ ਇੰਨੇ ਘੰਟੇ ਝੱਲਣੀ ਪਏਗੀ ਪਰੇਸ਼ਾਨੀ; ਜਾਣੋ ਕਿਹੜੇ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ?
ਪੰਜਾਬ 'ਚ ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ, ਲੋਕਾਂ ਨੂੰ ਇੰਨੇ ਘੰਟੇ ਝੱਲਣੀ ਪਏਗੀ ਪਰੇਸ਼ਾਨੀ; ਜਾਣੋ ਕਿਹੜੇ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ?
Advertisement

ਵੀਡੀਓਜ਼

Panjab University Protest | ਪੰਜਾਬ ਯੂਨੀਵਰਸਿਟੀ ‘ਚ ਵਿਰੋਧ ਭੜਕਿਆ ਵਿਦਿਆਰਥੀ ਗੇਟ ਤੋੜ ਅੰਦਰ | Abp Sanjha
MP Amritpal Singh Case | MP ਅੰਮ੍ਰਿਤਪਾਲ ਦੇ NSA ਮਾਮਲੇ 'ਚ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ! | Abp Sanjha
ਘਰਵਾਲੇ ਦੇ ਪਿੱਛੇ ਨਹੀਂ ਲੱਗਣਾ! ਔਰਤਾਂ ਆਉਣਗੀਆਂ ਰਾਜਨੀਤੀ 'ਚ
Cm Bhagwant Maan | CM's old look came out in the road show! People laughed and laughed twice
DIG ਭੁੱਲਰ ਮਾਮਲੇ ਚ ਵੱਡਾ ਖੁਲਾਸਾ , ਪਟਿਆਲਾ 'ਚ ਵੀ ਮਿਲੀ ਜਾਇਦਾਦ ?
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਤਰਨ ਤਾਰਨ ਚੋਣਾਂ: ਆਪ ਨੂੰ 12 ਥਾਵਾਂ 'ਤੇ 100 ਤੋਂ ਵੀ ਘੱਟ ਵੋਟਾਂ, ਭਾਜਪਾ ਨੂੰ 56 ਬੂਥਾਂ 'ਤੇ ਨਹੀਂ ਪਈਆਂ 10 ਵੋਟਾਂ,ਅਕਾਲੀ ਦਲ 60 ਬੂਥਾਂ 'ਤੇ ਰਿਹਾ ਅੱਗੇ
ਤਰਨ ਤਾਰਨ ਚੋਣਾਂ: ਆਪ ਨੂੰ 12 ਥਾਵਾਂ 'ਤੇ 100 ਤੋਂ ਵੀ ਘੱਟ ਵੋਟਾਂ, ਭਾਜਪਾ ਨੂੰ 56 ਬੂਥਾਂ 'ਤੇ ਨਹੀਂ ਪਈਆਂ 10 ਵੋਟਾਂ,ਅਕਾਲੀ ਦਲ 60 ਬੂਥਾਂ 'ਤੇ ਰਿਹਾ ਅੱਗੇ
High Alert: ਦੇਸ਼ ਭਰ 'ਚ ਤਣਾਅ ਦਾ ਮਾਹੌਲ, ਸਾਬਕਾ ਪ੍ਰਧਾਨ ਮੰਤਰੀ ਦੀ ਸਜ਼ਾ ਦਾ ਅੱਜ ਹੋਵੇਗਾ ਐਲਾਨ; ਪੁਲਿਸ 'ਤੇ ਹਮਲਾ ਕਰਨ ਵਾਲਿਆਂ 'ਤੇ ਗੋਲੀਆਂ ਚਲਾਉਣ ਦੀ ਕਾਰਵਾਈ...
ਦੇਸ਼ ਭਰ 'ਚ ਤਣਾਅ ਦਾ ਮਾਹੌਲ, ਸਾਬਕਾ ਪ੍ਰਧਾਨ ਮੰਤਰੀ ਦੀ ਸਜ਼ਾ ਦਾ ਅੱਜ ਹੋਵੇਗਾ ਐਲਾਨ; ਪੁਲਿਸ 'ਤੇ ਹਮਲਾ ਕਰਨ ਵਾਲਿਆਂ 'ਤੇ ਗੋਲੀਆਂ ਚਲਾਉਣ ਦੀ ਕਾਰਵਾਈ...
Punjab News: ਪੰਜਾਬ 'ਚ ਗੋਲੀਆਂ ਚੱਲਣ ਦਾ ਸਿਲਸਿਲਾ ਜਾਰੀ, ਹੁਣ ਦੁਕਾਨ ਮਾਲਕ 'ਤੇ ਹੋਈ ਫਾਇਰਿੰਗ: ਇੱਕ ਦੀ ਮੌਤ; ਇਲਾਕੇ 'ਚ ਫੈਲੀ ਦਹਿਸ਼ਤ...
ਪੰਜਾਬ 'ਚ ਗੋਲੀਆਂ ਚੱਲਣ ਦਾ ਸਿਲਸਿਲਾ ਜਾਰੀ, ਹੁਣ ਦੁਕਾਨ ਮਾਲਕ 'ਤੇ ਹੋਈ ਫਾਇਰਿੰਗ: ਇੱਕ ਦੀ ਮੌਤ; ਇਲਾਕੇ 'ਚ ਫੈਲੀ ਦਹਿਸ਼ਤ...
Punjab News: ਪੰਜਾਬ 'ਚ ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ, ਲੋਕਾਂ ਨੂੰ ਇੰਨੇ ਘੰਟੇ ਝੱਲਣੀ ਪਏਗੀ ਪਰੇਸ਼ਾਨੀ; ਜਾਣੋ ਕਿਹੜੇ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ?
ਪੰਜਾਬ 'ਚ ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ, ਲੋਕਾਂ ਨੂੰ ਇੰਨੇ ਘੰਟੇ ਝੱਲਣੀ ਪਏਗੀ ਪਰੇਸ਼ਾਨੀ; ਜਾਣੋ ਕਿਹੜੇ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ?
Delhi Blast: ਦਿੱਲੀ ਬੰਬ ਧਮਾਕਾ ਕਰਨ ਵਾਲੇ ਦਾ ਸਾਥੀ ਗ੍ਰਿਫ਼ਤਾਰ, ਹੁਣ ਖੁੱਲ੍ਹਣਗੇ ਡੂੰਘੇ ਰਾਜ਼; ਅੱਤਵਾਦੀ ਹਮਲੇ ਦੀ ਸਾਜ਼ਿਸ਼...
ਦਿੱਲੀ ਬੰਬ ਧਮਾਕਾ ਕਰਨ ਵਾਲੇ ਦਾ ਸਾਥੀ ਗ੍ਰਿਫ਼ਤਾਰ, ਹੁਣ ਖੁੱਲ੍ਹਣਗੇ ਡੂੰਘੇ ਰਾਜ਼; ਅੱਤਵਾਦੀ ਹਮਲੇ ਦੀ ਸਾਜ਼ਿਸ਼...
ਪੰਜਾਬ 'ਚ RSS ਲੀਡਰ ਦੇ ਕਤਲ ਤੋਂ ਬਾਅਦ ਰਵਨੀਤ ਬਿੱਟੂ ਨੇ ਕੀਤਾ ਵੱਡਾ ਇਸ਼ਾਰਾ, ਕਿਹਾ- ਹੁਣ ਭਾਜਪਾ ਚੁੱਕੇਗੀ ਕੋਈ ਗੰਭੀਰ ਕਦਮ
ਪੰਜਾਬ 'ਚ RSS ਲੀਡਰ ਦੇ ਕਤਲ ਤੋਂ ਬਾਅਦ ਰਵਨੀਤ ਬਿੱਟੂ ਨੇ ਕੀਤਾ ਵੱਡਾ ਇਸ਼ਾਰਾ, ਕਿਹਾ- ਹੁਣ ਭਾਜਪਾ ਚੁੱਕੇਗੀ ਕੋਈ ਗੰਭੀਰ ਕਦਮ
Punjab News: ਪੰਜਾਬ ਦੇ ਇਸ ਜ਼ਿਲ੍ਹੇ 'ਚ ਬੰਦ ਦੀ ਕਾਲ, ਜਾਣੋ ਕਿਸ ਗੱਲ ਨੂੰ ਲੈ ਭੱਖਿਆ ਵਿਵਾਦ ? ਵੱਡੀ ਭੀੜ ਹੋਈ ਇਕੱਠੀ...
ਪੰਜਾਬ ਦੇ ਇਸ ਜ਼ਿਲ੍ਹੇ 'ਚ ਬੰਦ ਦੀ ਕਾਲ, ਜਾਣੋ ਕਿਸ ਗੱਲ ਨੂੰ ਲੈ ਭੱਖਿਆ ਵਿਵਾਦ ? ਵੱਡੀ ਭੀੜ ਹੋਈ ਇਕੱਠੀ...
ਫਰਜ਼ੀ ਸਰਟੀਫਿਕੇਟ ਨਾਲ ਇਸ ਮਹਿਕਮੇ 'ਚ ਲਈ ਸਰਕਾਰੀ ਨੌਕਰੀ, PSEB ਨੇ ਖੋਲਿਆ ਕੱਚਾ ਚਿੱਠਾ, ਕੀਤਾ ਬਲੈਕਲਿਸਟ, ਵਿਭਾਗ 'ਚ ਮੱਚੀ ਹਾਹਾਕਾਰ
ਫਰਜ਼ੀ ਸਰਟੀਫਿਕੇਟ ਨਾਲ ਇਸ ਮਹਿਕਮੇ 'ਚ ਲਈ ਸਰਕਾਰੀ ਨੌਕਰੀ, PSEB ਨੇ ਖੋਲਿਆ ਕੱਚਾ ਚਿੱਠਾ, ਕੀਤਾ ਬਲੈਕਲਿਸਟ, ਵਿਭਾਗ 'ਚ ਮੱਚੀ ਹਾਹਾਕਾਰ
Embed widget