Punjab Weather Update: ਪੰਜਾਬ 'ਚ ਮੌਨਸੂਨ ਸੁਸਤ! ਹੁੰਮਸ ਦਾ ਕਹਿਰ, ਪਾਰਾ ਚੜ੍ਹਿਆ, ਹੁਣ ਬੁੱਧਵਾਰ ਨੂੰ ਮਿਲੇਗੀ ਰਾਹਤ
Weather Update Punjab: ਜਾਣਕਾਰੀ ਮੁਤਾਬਕ ਪੰਜਾਬ ਵਿੱਚ ਸੁਸਤ ਮਾਨਸੂਨ ਕਾਰਨ ਰਾਤ ਦੇ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਦਿਨ ਤੇ ਰਾਤ ਦੇ ਤਾਪਮਾਨ ਵਿੱਚ ਸਿਰਫ਼ ਅੱਠ ਡਿਗਰੀ ਦਾ ਫ਼ਰਕ ਹੈ, ਜਿਸ ਕਾਰਨ ਨਮੀ ਵਧ ਗਈ ਹੈ।
Weather Update: ਪੰਜਾਬ ਵਿੱਚ ਮੁੜ ਪਾਰਾ ਚੜ੍ਹ ਗਿਆ ਹੈ। ਹੁਣ ਬੁੱਧਵਾਰ ਨੂੰ ਬਾਰਸ਼ ਹੋਣ ਦੇ ਆਸਾਰ ਹਨ ਜਿਸ ਨਾਲ ਗਰਮੀ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਨਹੀਂ ਪਰ ਟ੍ਰਾਈਸਿਟੀ ਵਿੱਚ ਹਲਕੀ ਬਾਰਸ਼ ਹੋ ਸਕਦੀ ਹੈ। ਪੰਜਾਬ ਵਿੱਚ ਬੁੱਧਵਾਰ ਤੋਂ ਮੀਂਹ ਪੈਣ ਦੇ ਆਸਾਰ ਹਨ ਜਿਸ ਕਾਰਨ ਇੱਕ ਵਾਰ ਫਿਰ ਤਾਪਮਾਨ ਵਿੱਚ ਗਿਰਾਵਟ ਦੇਖਣ ਨੂੰ ਮਿਲੇਗੀ। ਤਾਪਮਾਨ 'ਚ 5 ਡਿਗਰੀ ਤੱਕ ਦੀ ਗਿਰਾਵਟ ਆ ਸਕਦੀ ਹੈ।
ਹਾਸਲ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਸੁਸਤ ਮਾਨਸੂਨ ਕਾਰਨ ਰਾਤ ਦੇ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਦਿਨ ਤੇ ਰਾਤ ਦੇ ਤਾਪਮਾਨ ਵਿੱਚ ਸਿਰਫ਼ ਅੱਠ ਡਿਗਰੀ ਦਾ ਫ਼ਰਕ ਹੈ, ਜਿਸ ਕਾਰਨ ਨਮੀ ਵਧ ਗਈ ਹੈ। ਸੂਬੇ ਵਿੱਚ ਤਾਪਮਾਨ ਆਮ ਨਾਲੋਂ 2.5 ਡਿਗਰੀ ਵੱਧ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ ਚੰਡੀਗੜ੍ਹ ਵਿੱਚ 1.4 ਐਮਐਮ ਤੇ ਮੁਹਾਲੀ ਵਿੱਚ 1 ਐਮਐਮ ਮੀਂਹ ਦਰਜ ਕੀਤਾ ਗਿਆ। ਅੱਜ ਵੀ ਇਸ ਖੇਤਰ ਵਿੱਚ ਛਿੱਟੇ ਪੈ ਸਕਦੇ ਹਨ। ਪੰਜਾਬ ਦੇ ਲੋਕਾਂ ਨੂੰ ਵਧਦੀ ਗਰਮੀ ਤੋਂ ਜਲਦੀ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਮੰਗਲਵਾਰ ਨੂੰ ਵੀ ਪੰਜਾਬ ਦਾ ਤਾਪਮਾਨ ਵਧੇਗਾ ਤੇ ਨਮੀ ਬਣੀ ਰਹੇਗੀ।
ਖੇਤੀ ਮਾਹਿਰਾਂ ਮੁਤਾਬਕ ਪਿਛਲੇ ਦੋ ਮਹੀਨਿਆਂ ਤੋਂ ਚੱਲ ਰਿਹਾ ਮੌਸਮ ਫਸਲਾਂ ਲਈ ਠੀਕ ਨਹੀਂ। ਜੂਨ ਦੇ ਮਹੀਨੇ ਬੇਮੌਸਮੀ ਬਰਸਾਤ ਦੇਖਣ ਨੂੰ ਮਿਲੀ ਜਿਸ ਕਾਰਨ 47 ਡਿਗਰੀ ਤੱਕ ਪਹੁੰਚ ਜਾਣ ਵਾਲਾ ਪੰਜਾਬ ਦਾ ਤਾਪਮਾਨ 42 ਡਿਗਰੀ ਤੱਕ ਪਹੁੰਚ ਗਿਆ। ਜੁਲਾਈ ਦੇ ਮਹੀਨੇ ਵਿੱਚ ਵੀ ਨਮੀ ਪ੍ਰੇਸ਼ਾਨ ਕਰਨ ਵਾਲੀ ਹੈ, ਪਰ ਤਾਪਮਾਨ (42 ਤੋਂ 45 ਡਿਗਰੀ) ਵਿੱਚ ਕੋਈ ਖਾਸ ਵਾਧਾ ਨਹੀਂ ਹੋਇਆ।
ਇਸ ਦਾ ਅਸਰ ਕਿਸਾਨਾਂ ਦੀਆਂ ਫਸਲਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ। ਇਸ ਸੀਜ਼ਨ ਵਿੱਚ ਝੋਨੇ ਦੀ ਲੁਆਈ ਚੱਲ ਰਹੀ ਹੈ ਪਰ ਗਰਮੀ ਘੱਟ ਹੋਣ ਕਾਰਨ ਝਾੜ ਪ੍ਰਭਾਵਿਤ ਹੋਵੇਗਾ। ਇਸ ਦੇ ਨਾਲ ਹੀ ਸਬਜ਼ੀਆਂ ਦੇ ਖਰਾਬ ਹੋਣ ਦੀ ਵੀ ਸੰਭਾਵਨਾ ਹੈ। ਇਸ ਕਾਰਨ ਆਉਣ ਵਾਲੇ ਸਮੇਂ 'ਚ ਸਬਜ਼ੀਆਂ ਮਹਿੰਗੀਆਂ ਮਿਲਣਗੀਆਂ। ਪਿਛਲੇ ਦੋ-ਤਿੰਨ ਦਿਨਾਂ ਤੋਂ ਸੁਸਤ ਮੌਨਸੂਨ ਕਾਰਨ ਪੰਜਾਬ ਵਿੱਚ ਗਰਮੀ ਵਧ ਰਹੀ ਹੈ। ਅੱਜ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 38 ਤੋਂ ਪਾਰ ਜਾ ਸਕਦਾ ਹੈ। ਇਸ ਦੇ ਨਾਲ ਹੀ ਅੱਜ ਪੰਜਾਬ ਵਿੱਚ ਕਿਤੇ ਵੀ ਮੀਂਹ ਪੈਣ ਦੀ ਸੰਭਾਵਨਾ ਨਹੀਂ।