(Source: ECI/ABP News)
Punjab Weather Update: ਅਗਲੇ ਦੋ ਦਿਨ ਮਾਨਸੂਨ ਰਹੇਗਾ ਸ਼ਾਂਤ, 2 ਸਤੰਬਰ ਤੋਂ ਇਹਨਾਂ ਥਾਵਾਂ 'ਤੇ ਮੁੜ ਹੋਵੇਗਾ ਜਲਥਲ
Punjab Weather Update: ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਮੀਂਹ ਪੈਣ ਦੀ ਸੰਭਾਵਨਾ ਵੀ ਨਾਮੁਮਕਿਨ ਹੈ। ਕੁਝ ਇਲਾਕਿਆਂ 'ਚ ਬਾਰਿਸ਼ ਹੋਣ ਦੀ ਸੰਭਾਵਨਾ ਹੈ।
![Punjab Weather Update: ਅਗਲੇ ਦੋ ਦਿਨ ਮਾਨਸੂਨ ਰਹੇਗਾ ਸ਼ਾਂਤ, 2 ਸਤੰਬਰ ਤੋਂ ਇਹਨਾਂ ਥਾਵਾਂ 'ਤੇ ਮੁੜ ਹੋਵੇਗਾ ਜਲਥਲ Punjab Weather Update Monsoon Activity Rain Alert Punjab Weather Update: ਅਗਲੇ ਦੋ ਦਿਨ ਮਾਨਸੂਨ ਰਹੇਗਾ ਸ਼ਾਂਤ, 2 ਸਤੰਬਰ ਤੋਂ ਇਹਨਾਂ ਥਾਵਾਂ 'ਤੇ ਮੁੜ ਹੋਵੇਗਾ ਜਲਥਲ](https://feeds.abplive.com/onecms/images/uploaded-images/2024/08/31/53d1f06252265b03f4994c88cd1427ef1725063778024785_original.jpg?impolicy=abp_cdn&imwidth=1200&height=675)
Punjab Weather Update: ਸ਼ਨੀਵਾਰ-ਐਤਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਸ਼ੁੱਕਰਵਾਰ ਨੂੰ ਵੀ ਮੌਸਮ ਖੁਸ਼ਕ ਰਿਹਾ, ਜਿਸ ਕਾਰਨ ਪੰਜਾਬ ਦੇ ਔਸਤ ਤਾਪਮਾਨ ਵਿੱਚ 5.9 ਡਿਗਰੀ ਅਤੇ ਚੰਡੀਗੜ੍ਹ ਦੇ ਤਾਪਮਾਨ ਵਿੱਚ 4.6 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਅਗਸਤ ਮਹੀਨੇ 'ਚ 8 ਫੀਸਦੀ ਜ਼ਿਆਦਾ ਬਾਰਿਸ਼ ਹੋਈ ਹੈ ਪਰ ਸੀਜ਼ਨ 'ਚ ਅਜੇ ਵੀ 24 ਫੀਸਦੀ ਦੀ ਗਿਰਾਵਟ ਹੈ। ਜਿਸ ਦਾ ਅਸਰ ਅਗਲੇ ਸਾਲ ਦੇ ਬਿਜਲੀ ਉਤਪਾਦਨ ਅਤੇ ਸਿੰਚਾਈ 'ਤੇ ਪੈ ਸਕਦਾ ਹੈ।
ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਮੀਂਹ ਪੈਣ ਦੀ ਸੰਭਾਵਨਾ ਵੀ ਨਾਮੁਮਕਿਨ ਹੈ। ਕੁਝ ਇਲਾਕਿਆਂ 'ਚ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਪੰਜਾਬ ਅਤੇ ਚੰਡੀਗੜ੍ਹ ਵਿੱਚ 2 ਸਤੰਬਰ ਨੂੰ ਮਾਨਸੂਨ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ। ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਜਦੋਂਕਿ ਚੰਡੀਗੜ੍ਹ ਅਤੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਲਈ ਕੋਈ ਅਲਰਟ ਨਹੀਂ ਹੈ। ਪਰ ਇਸ ਦਿਨ ਚੰਡੀਗੜ੍ਹ ਸਮੇਤ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਹ ਸੰਭਾਵਨਾਵਾਂ 3 ਸਤੰਬਰ ਨੂੰ ਵੀ ਕਾਇਮ ਰਹਿਣਗੀਆਂ।
ਪੰਜਾਬ ਨੂੰ ਪ੍ਰਭਾਵਿਤ ਕਰਨ ਵਾਲੇ ਤਿੰਨ ਡੈਮਾਂ ਦੇ ਪਾਣੀ ਦਾ ਪੱਧਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ 1 ਜੂਨ ਤੋਂ 30 ਅਗਸਤ ਤੱਕ ਕ੍ਰਮਵਾਰ 24 ਫੀਸਦੀ ਅਤੇ 22 ਫੀਸਦੀ ਘੱਟ ਮੀਂਹ ਪਿਆ ਹੈ। ਜਿਸ ਕਾਰਨ ਉੱਤਰੀ ਭਾਰਤ ਦੇ ਤਿੰਨ ਵੱਡੇ ਡੈਮ ਭਾਖੜਾ, ਪੌਂਗ ਅਤੇ ਥੀਨ ਡੈਮ ਆਪਣੀ ਸਮਰੱਥਾ ਤੋਂ ਕਾਫੀ ਦੂਰ ਹਨ।
30 ਅਗਸਤ 2024 ਨੂੰ ਸਵੇਰੇ 6 ਵਜੇ ਤੱਕ ਦੇ ਅੰਕੜਿਆਂ ਅਨੁਸਾਰ ਭਾਖੜਾ ਡੈਮ ਦੀ ਸਮਰੱਥਾ ਦਾ 70.60 ਫੀਸਦੀ, ਪੌਂਗ ਡੈਮ ਦਾ 63.57 ਫੀਸਦੀ ਅਤੇ ਥੀਨ ਡੈਮ ਦਾ 49.3 ਫੀਸਦੀ ਪਾਣੀ ਭਰਿਆ ਹੈ।
ਸਤਲੁਜ ਦਰਿਆ 'ਤੇ ਭਾਖੜਾ ਡੈਮ ਦਾ ਪਾਣੀ ਦਾ ਪੱਧਰ 1638.35 ਫੁੱਟ, ਬਿਆਸ ਦਰਿਆ 'ਤੇ ਪੌਂਗ ਡੈਮ ਦੀ ਭਰਾਈ 1360.67 ਫੁੱਟ ਅਤੇ ਰਾਵੀ ਦਰਿਆ 'ਤੇ ਥੀਨ ਡੈਮ ਦੀ ਭਰਾਈ 1644.69 ਫੁੱਟ ਹੈ।
ਜੇਕਰ ਤਿੰਨੋਂ ਡੈਮ ਆਪਣੀ ਸਮਰੱਥਾ ਅਨੁਸਾਰ ਨਾ ਭਰੇ ਗਏ ਤਾਂ ਅਗਲੇ ਸਾਲ ਬਿਜਲੀ ਉਤਪਾਦਨ ਦੇ ਨਾਲ-ਨਾਲ ਸਿੰਚਾਈ ਲਈ ਵੀ ਲੋੜੀਂਦਾ ਪਾਣੀ ਉਪਲਬਧ ਨਹੀਂ ਹੋਵੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)