(Source: ECI/ABP News)
ਪੰਜਾਬ 'ਚ ਦੋ ਦਿਨ ਪਵੇਗਾ ਮੀਂਹ, ਮੌਸਮ ਵਿਭਾਗ ਨੇ ਕਰ'ਤੀ ਭਵਿੱਖਬਾਣੀ; ਜਾਣੋ ਕਦੋਂ ਬਦਲੇਗਾ ਮੌਸਮ
Punjab Weather Update: ਸਾਲ 2025 ਦੀ ਸ਼ੁਰੂਆਤ ਵੀ ਪੰਜਾਬ ਵਿੱਚ ਘੱਟ ਬਾਰਿਸ਼ ਨਾਲ ਹੋਈ ਹੈ। ਜਨਵਰੀ 2025 ਵਿੱਚ 56 ਪ੍ਰਤੀਸ਼ਤ ਘੱਟ ਬਾਰਿਸ਼ ਦਰਜ ਕੀਤੀ ਗਈ ਹੈ, ਜਦੋਂ ਕਿ ਪਿਛਲਾ ਸਾਲ ਵੀ ਪੰਜਾਬ ਲਈ ਸੁੱਕਾ ਰਿਹਾ। 2024 ਦੇ ਮਾਨਸੂਨ ਸੀਜ਼ਨ ਵਿੱਚ ਪੰਜਾਬ ਵਿੱਚ 314.6 ਮਿਲੀਮੀਟਰ ਬਾਰਿਸ਼ ਹੋਈ, ਜੋ ਕਿ ਔਸਤ 439.8 ਮਿਲੀਮੀਟਰ ਤੋਂ 28 ਪ੍ਰਤੀਸ਼ਤ ਘੱਟ ਸੀ।

Punjab Weather Update: ਸਾਲ 2025 ਦੀ ਸ਼ੁਰੂਆਤ ਵੀ ਪੰਜਾਬ ਵਿੱਚ ਘੱਟ ਬਾਰਿਸ਼ ਨਾਲ ਹੋਈ ਹੈ। ਜਨਵਰੀ 2025 ਵਿੱਚ 56 ਪ੍ਰਤੀਸ਼ਤ ਘੱਟ ਬਾਰਿਸ਼ ਦਰਜ ਕੀਤੀ ਗਈ ਹੈ, ਜਦੋਂ ਕਿ ਪਿਛਲਾ ਸਾਲ ਵੀ ਪੰਜਾਬ ਲਈ ਸੁੱਕਾ ਰਿਹਾ। 2024 ਦੇ ਮਾਨਸੂਨ ਸੀਜ਼ਨ ਵਿੱਚ ਪੰਜਾਬ ਵਿੱਚ 314.6 ਮਿਲੀਮੀਟਰ ਬਾਰਿਸ਼ ਹੋਈ, ਜੋ ਕਿ ਔਸਤ 439.8 ਮਿਲੀਮੀਟਰ ਤੋਂ 28 ਪ੍ਰਤੀਸ਼ਤ ਘੱਟ ਸੀ।
ਦੂਜੇ ਪਾਸੇ, ਜੇਕਰ ਅਸੀਂ ਜਨਵਰੀ 2025 ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਔਸਤਨ 19.1 ਮਿਲੀਮੀਟਰ ਮੀਂਹ ਪੈਂਦਾ ਹੈ, ਪਰ ਇਸ ਮਹੀਨੇ ਹੁਣ ਤੱਕ ਸਿਰਫ਼ 8.3 ਮਿਲੀਮੀਟਰ ਮੀਂਹ ਹੀ ਦਰਜ ਕੀਤਾ ਗਿਆ ਹੈ। ਜਨਵਰੀ ਦੇ ਮਹੀਨੇ ਵਿੱਚ ਪੰਜਾਬ ਵਿੱਚ 4 ਪੱਛਮੀ ਗੜਬੜੀਆਂ ਸਰਗਰਮ ਸਨ, ਪਰ ਸੂਬਾ ਜ਼ਿਆਦਾਤਰ ਸਮਾਂ ਸੋਕੇ ਦੀ ਲਪੇਟ ਵਿੱਚ ਰਿਹਾ। ਪਰ ਆਉਣ ਵਾਲੇ ਦਿਨਾਂ ਵਿੱਚ ਕੁਝ ਰਾਹਤ ਮਿਲਣ ਦੀ ਉਮੀਦ ਹੈ।
ਤਾਪਮਾਨ ਵਿੱਚ ਵਾਧਾ
29 ਜਨਵਰੀ ਤੋਂ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ, ਜਿਸ ਕਾਰਨ ਪੰਜਾਬ ਵਿੱਚ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ 2 ਡਿਗਰੀ ਵੱਧ ਗਿਆ ਹੈ, ਜਿਸ ਤੋਂ ਬਾਅਦ ਤਾਪਮਾਨ ਆਮ ਨਾਲੋਂ 2.3 ਡਿਗਰੀ ਵੱਧ ਰਹਿੰਦਾ ਹੈ। ਇਸ ਦੇ ਨਾਲ ਹੀ, ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.4 ਡਿਗਰੀ ਦਾ ਵਾਧਾ ਹੋਇਆ ਹੈ, ਜਿਸ ਤੋਂ ਬਾਅਦ ਰਾਜ ਦਾ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 2.7 ਡਿਗਰੀ ਵੱਧ ਰਹਿੰਦਾ ਹੈ। ਮੌਸਮ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਅਗਲੇ 48 ਘੰਟਿਆਂ ਲਈ ਤਾਪਮਾਨ ਵਧੇਗਾ, ਪਰ ਉਸ ਤੋਂ ਬਾਅਦ ਤਾਪਮਾਨ ਵਿੱਚ ਬਹੁਤਾ ਬਦਲਾਅ ਨਹੀਂ ਆਵੇਗਾ।
1 ਫਰਵਰੀ ਤੋਂ ਨਵੀਂ ਪੱਛਮੀ ਗੜਬੜੀ ਹੋਈ ਐਕਟਿਵ
1 ਫਰਵਰੀ ਤੋਂ ਇੱਕ ਨਵਾਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਜਿਸ ਕਾਰਨ ਸੂਬੇ ਵਿੱਚ 5 ਫਰਵਰੀ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਅੱਜ ਅਤੇ 1 ਫਰਵਰੀ ਨੂੰ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਅਤੇ 3 ਤੋਂ 5 ਫਰਵਰੀ ਤੱਕ ਕੁਝ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਪੰਜਾਬ ਦੇ ਸ਼ਹਿਰਾਂ ਦਾ ਮੌਸਮ
ਅੰਮ੍ਰਿਤਸਰ- ਅਸਮਾਨ ਸਾਫ਼ ਰਹੇਗਾ। ਤਾਪਮਾਨ ਵਧਦਾ ਰਹੇਗਾ। ਤਾਪਮਾਨ 5 ਤੋਂ 22 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ।
ਜਲੰਧਰ- ਅਸਮਾਨ ਸਾਫ਼ ਰਹੇਗਾ। ਤਾਪਮਾਨ ਵਧਦਾ ਰਹੇਗਾ। ਤਾਪਮਾਨ 8 ਤੋਂ 23 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ।
ਲੁਧਿਆਣਾ- ਅਸਮਾਨ ਵਿੱਚ ਹਲਕੇ ਬੱਦਲ ਛਾਏ ਰਹਿਣਗੇ। ਤਾਪਮਾਨ ਵਧਦਾ ਰਹੇਗਾ। ਤਾਪਮਾਨ 8 ਤੋਂ 23 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ।
ਪਟਿਆਲਾ- ਅਸਮਾਨ ਵਿੱਚ ਹਲਕੇ ਬੱਦਲ ਛਾਏ ਰਹਿਣਗੇ। ਤਾਪਮਾਨ ਵਧਦਾ ਰਹੇਗਾ। ਤਾਪਮਾਨ 7 ਤੋਂ 23 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ।
ਮੋਹਾਲੀ- ਅਸਮਾਨ ਵਿੱਚ ਹਲਕੇ ਬੱਦਲ ਛਾਏ ਰਹਿਣਗੇ। ਤਾਪਮਾਨ ਵਧਦਾ ਰਹੇਗਾ। ਤਾਪਮਾਨ 11 ਤੋਂ 25 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
