Punjab Weather: ਤਪਦੇ ਪਿੰਡੇ ਠਾਰਨ ਆ ਰਿਹਾ ਮੀਂਹ ! 19 ਜ਼ਿਲ੍ਹਿਆ 'ਚ ਅਲਰਟ, ਝੱਖੜ ਕਰ ਰਿਹਾ ਜਾਨੀ ਮਾਲੀ ਨੁਕਸਾਨ, ਜਾਣੋ ਪੰਜਾਬ ਦਾ ਹਾਲ
ਇਸ ਦੇ ਨਾਲ ਹੀ ਪੰਜਾਬ ਵਿੱਚ 8 ਜੂਨ ਤੋਂ ਮੌਸਮ ਆਮ ਵਾਂਗ ਹੋ ਰਿਹਾ ਹੈ। ਨਾ ਤਾਂ ਮੌਸਮ ਵਿਭਾਗ ਨੇ ਹੀਟ ਵੇਵ ਅਤੇ ਨਾ ਹੀ ਤੂਫਾਨ ਨੂੰ ਲੈ ਕੇ ਕੋਈ ਅਲਰਟ ਜਾਰੀ ਕੀਤਾ ਹੈ ਪਰ ਤਾਪਮਾਨ ਇੱਕ ਵਾਰ ਫਿਰ 44-45 ਡਿਗਰੀ ਦੇ ਆਸਪਾਸ ਪਹੁੰਚਣਾ ਸ਼ੁਰੂ ਹੋ ਜਾਵੇਗਾ।
Punjab Weather Update: ਪੰਜਾਬ ਵਿੱਚ ਪੱਛਮੀ ਗੜਬੜੀ ਜ਼ੋਰ ਫੜਨ ਲੱਗੀ ਹੈ। ਅੱਜ ਯਾਨੀ ਵੀਰਵਾਰ ਸ਼ਾਮ ਨੂੰ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਤਾਪਮਾਨ ਵਿੱਚ ਅਚਾਨਕ ਤਬਦੀਲੀ ਦੇਖਣ ਨੂੰ ਮਿਲੀ ਜਿਸ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਵੀਰਵਾਰ ਨੂੰ ਵੀ ਅਜਿਹਾ ਹੀ ਮੌਸਮ ਰਹੇਗਾ।
19 ਜ਼ਿਲ੍ਹਿਆ ਵਿੱਚ ਜਾਰੀ ਕੀਤਾ ਅਲਰਟ
ਇਸ ਦੇ ਨਾਲ ਹੀ ਸ਼ਨੀਵਾਰ ਤੋਂ ਪੰਜਾਬ 'ਚ ਹਾਲਾਤ ਆਮ ਵਾਂਗ ਹੋਣੇ ਸ਼ੁਰੂ ਹੋ ਜਾਣਗੇ। ਮੌਸਮ ਵਿਭਾਗ ਨੇ ਅੱਜ 19 ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਹੈ। ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਨੂੰ ਛੱਡ ਕੇ ਪੂਰੇ ਸੂਬੇ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਉਪਰੋਕਤ ਚਾਰ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ।
ਤਾਪਮਾਨ ਵਿੱਚ ਦਰਜ ਕੀਤੀ ਗਈ ਗਿਰਾਵਟ
ਮੌਸਮ ਵਿਭਾਗ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 40 ਤੋਂ 45 ਡਿਗਰੀ ਦੇ ਆਸ-ਪਾਸ ਚੱਲ ਰਿਹਾ ਸੀ, 2 ਦਿਨਾਂ ਦੇ ਇਸ ਮੌਸਮ ਤੋਂ ਬਾਅਦ ਤਾਪਮਾਨ 40 ਡਿਗਰੀ ਦੇ ਆਸ-ਪਾਸ ਹੇਠਾਂ ਆ ਜਾਵੇਗਾ।
7 ਜੂਨ ਤੱਕ ਸਰਗਰਮ ਰਹੇਗੀ ਪੱਛਮੀ ਗੜਬੜੀ
ਮੌਸਮ ਵਿਭਾਗ ਅਨੁਸਾਰ ਵੈਸਟਰਨ ਡਿਸਟਰਬੈਂਸ ਦਾ ਅਸਰ ਪੰਜਾਬ ਵਿੱਚ 7 ਜੂਨ ਤੱਕ ਰਹਿਣ ਵਾਲਾ ਹੈ। 6 ਜੂਨ ਨੂੰ 4 ਜ਼ਿਲ੍ਹਿਆਂ ਨੂੰ ਛੱਡ ਕੇ ਪੂਰੇ ਪੰਜਾਬ ਵਿੱਚ ਆਰੇਂਜ ਅਲਰਟ ਹੈ। ਇਸ ਦੇ ਨਾਲ ਹੀ 7 ਜੂਨ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਮੁਕਤਸਰ, ਫ਼ਰੀਦਕੋਟ, ਮੋਗਾ, ਬਠਿੰਡਾ, ਬਰਨਾਲਾ ਅਤੇ ਮਾਨਸਾ ਵਿੱਚ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਨ੍ਹਾਂ ਇਲਾਕਿਆਂ 'ਚ 7 ਜੂਨ ਨੂੰ ਵੀ ਮੀਂਹ ਪੈ ਸਕਦਾ ਹੈ।
8 ਜੂਨ ਤੋਂ ਮੁੜ ਵਧੇਗੀ ਗਰਮੀ
ਇਸ ਦੇ ਨਾਲ ਹੀ ਪੰਜਾਬ ਵਿੱਚ 8 ਜੂਨ ਤੋਂ ਮੌਸਮ ਆਮ ਵਾਂਗ ਹੋ ਰਿਹਾ ਹੈ। ਨਾ ਤਾਂ ਮੌਸਮ ਵਿਭਾਗ ਨੇ ਹੀਟ ਵੇਵ ਅਤੇ ਨਾ ਹੀ ਤੂਫਾਨ ਨੂੰ ਲੈ ਕੇ ਕੋਈ ਅਲਰਟ ਜਾਰੀ ਕੀਤਾ ਹੈ ਪਰ ਤਾਪਮਾਨ ਇੱਕ ਵਾਰ ਫਿਰ 44-45 ਡਿਗਰੀ ਦੇ ਆਸਪਾਸ ਪਹੁੰਚਣਾ ਸ਼ੁਰੂ ਹੋ ਜਾਵੇਗਾ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।