ਪੜਚੋਲ ਕਰੋ

Weather Update: ਪੰਜਾਬ ਦੇ 9 ਜ਼ਿਲ੍ਹਿਆਂ 'ਚ ਮਾਨਸੂਨ ਦੀ ਐਂਟਰੀ, ਔਰੇਂਜ ਅਲਰਟ ਜਾਰੀ, 1-2 ਦਿਨਾਂ ਤੱਕ ਭਾਰੀ ਮੀਂਹ ਪੈਣ ਦੀ ਚੇਤਾਵਨੀ

Punjab Weather Update: ਪਠਾਨਕੋਟ ਅਤੇ ਹਿਮਾਚਲ ਦੀ ਸਰਹੱਦ 'ਤੇ ਦੋ ਦਿਨਾਂ ਤੋਂ ਰੁਕੇ ਹੋਏ ਮਾਨਸੂਨ ਨੇ ਰਫਤਾਰ ਫੜ ਲਈ ਹੈ। ਅੱਗੇ ਵੱਧ ਰਿਹਾ ਮਾਝਾ ਅਤੇ ਦੁਆਬਾ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸਰਗਰਮ ਹੋ ਗਿਆ ਹੈ।

Punjab Weather Update: ਪਠਾਨਕੋਟ ਅਤੇ ਹਿਮਾਚਲ ਦੀ ਸਰਹੱਦ 'ਤੇ ਦੋ ਦਿਨਾਂ ਤੋਂ ਰੁਕੇ ਹੋਏ ਮਾਨਸੂਨ ਨੇ ਰਫਤਾਰ ਫੜ ਲਈ ਹੈ। ਅੱਗੇ ਵੱਧ ਰਿਹਾ ਮਾਝਾ ਅਤੇ ਦੁਆਬਾ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸਰਗਰਮ ਹੋ ਗਿਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 1 ਅਤੇ 2 ਜੁਲਾਈ ਨੂੰ ਕੁਝ ਇਲਾਕਿਆਂ 'ਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਅੱਜ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 36 ਡਿਗਰੀ ਦੇ ਨੇੜੇ-ਤੇੜੇ ਰਹੇਗਾ, ਪਰ ਹੁਮਸ ਕਰਕੇ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। 

ਮੌਸਮ ਵਿਭਾਗ ਅਨੁਸਾਰ ਪੰਜਾਬ ਦੇ 9 ਜ਼ਿਲ੍ਹਿਆਂ ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸਏਐਸ ਨਗਰ, ਮਲੇਰਕੋਟਲਾ, ਪਠਾਨਕੋਟ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਜਦਕਿ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਸੋਮਵਾਰ ਅਤੇ ਮੰਗਲਵਾਰ ਨੂੰ ਪੰਜਾਬ ਦੇ ਕੁਝ ਇਲਾਕਿਆਂ 'ਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਅਜਿਹੇ 'ਚ ਲੋਕਾਂ ਨੂੰ ਬੇਹੱਦ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ।

27 ਤੋਂ 29 ਜੂਨ ਤੱਕ ਪਠਾਨਕੋਟ ਅਤੇ ਹਿਮਾਚਲ ਸਰਹੱਦ 'ਤੇ ਰੁਕਿਆ ਮਾਨਸੂਨ ਅੱਜ ਅੱਗੇ ਵੱਧ ਗਿਆ ਹੈ। ਮਾਨਸੂਨ ਨੇ ਅੱਜ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਮੋਹਾਲੀ ਨੂੰ ਕਵਰ ਕੀਤਾ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਜੇਕਰ ਮਾਨਸੂਨ ਦੀ ਰਫ਼ਤਾਰ ਚੰਗੀ ਰਹੀ ਤਾਂ ਆਉਣ ਵਾਲੇ 2 ਤੋਂ 3 ਦਿਨਾਂ ਵਿੱਚ ਮਾਨਸੂਨ ਪੂਰੇ ਪੰਜਾਬ ਨੂੰ ਆਪਣੀ ਲਪੇਟ ਵਿੱਚ ਲੈ ਲਵੇਗਾ।

ਮਾਨਸੂਨ ਦੀ ਉੱਤਰੀ ਸੀਮਾ ਹੁਣ ਜੈਸਲਮੇਰ, ਚੁਰੂ, ਹਿਸਾਰ, ਕਰਨਾਲ, ਜਲੰਧਰ ਅਤੇ ਤਰਨਤਾਰਨ ਤੱਕ ਦੇ ਖੇਤਰ ਨੂੰ ਕਵਰ ਕਰ ਚੁੱਕੀ ਹੈ। ਦੱਖਣ-ਪੱਛਮੀ ਮਾਨਸੂਨ ਪੱਛਮੀ ਰਾਜਸਥਾਨ ਅਤੇ ਹਰਿਆਣਾ ਦੇ ਕੁਝ ਹੋਰ ਹਿੱਸਿਆਂ, ਉੱਤਰ ਪ੍ਰਦੇਸ਼ ਦੇ ਬਾਕੀ ਹਿੱਸਿਆਂ, ਪੰਜਾਬ ਦੇ ਕੁਝ ਹੋਰ ਹਿੱਸਿਆਂ ਅਤੇ ਹਿਮਾਚਲ ਪ੍ਰਦੇਸ਼ ਅਤੇ ਜੰਮੂ ਦੇ ਬਾਕੀ ਹਿੱਸਿਆਂ ਵਿੱਚ ਅੱਗੇ ਵਧਿਆ ਹੈ।

ਪੱਛਮ ਦੇ ਕੁਝ ਹੋਰ ਹਿੱਸਿਆਂ ਵਿੱਚ ਦੱਖਣ-ਪੱਛਮੀ ਮਾਨਸੂਨ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ ਹਨ। ਅਗਲੇ 2-3 ਦਿਨਾਂ ਵਿੱਚ ਇਹ ਰਾਜਸਥਾਨ, ਹਰਿਆਣਾ-ਚੰਡੀਗੜ੍ਹ ਅਤੇ ਪੰਜਾਬ ਨੂੰ ਕਵਰ ਕਰ ਲਵੇਗਾ।

ਅੰਮ੍ਰਿਤਸਰ- ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 34.5 ਡਿਗਰੀ ਰਿਹਾ। ਬੱਦਲ ਛਾਏ ਰਹਿਣਗੇ ਅਤੇ ਮੀਂਹ ਦੀ ਸੰਭਾਵਨਾ ਹੈ। ਤਾਪਮਾਨ 28 ਤੋਂ 39 ਡਿਗਰੀ ਦੇ ਵਿਚਕਾਰ ਰਹੇਗਾ।

ਜਲੰਧਰ- ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 34.2 ਡਿਗਰੀ ਦਰਜ ਕੀਤਾ ਗਿਆ। ਅੱਜ ਬੱਦਲ ਛਾਏ ਰਹਿਣਗੇ, ਮੀਂਹ ਦੀ ਸੰਭਾਵਨਾ ਹੈ। ਤਾਪਮਾਨ 27 ਤੋਂ 39 ਡਿਗਰੀ ਦੇ ਵਿਚਕਾਰ ਹੋ ਸਕਦਾ ਹੈ।

ਲੁਧਿਆਣਾ- ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 33.2 ਡਿਗਰੀ ਰਿਹਾ। ਅੱਜ ਬੱਦਲਵਾਈ ਰਹੇਗੀ, ਮੀਂਹ ਦੀ ਭਵਿੱਖਬਾਣੀ। ਤਾਪਮਾਨ 28 ਤੋਂ 36 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।

ਪਟਿਆਲਾ- ਬੀਤੀ ਸ਼ਾਮ ਵੱਧ ਤੋਂ ਵੱਧ ਤਾਪਮਾਨ 36.7 ਡਿਗਰੀ ਦਰਜ ਕੀਤਾ ਗਿਆ। ਅੱਜ ਬੱਦਲਵਾਈ ਰਹੇਗੀ, ਮੀਂਹ ਪੈ ਸਕਦਾ ਹੈ। ਤਾਪਮਾਨ 28 ਤੋਂ 36 ਡਿਗਰੀ ਦੇ ਵਿਚਕਾਰ ਰਹੇਗਾ।

ਮੋਹਾਲੀ- ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 37.3 ਡਿਗਰੀ ਦਰਜ ਕੀਤਾ ਗਿਆ। ਅੱਜ ਬੱਦਲਵਾਈ ਰਹੇਗੀ, ਮੀਂਹ ਪੈ ਸਕਦਾ ਹੈ। ਤਾਪਮਾਨ 28 ਤੋਂ 38 ਡਿਗਰੀ ਦੇ ਵਿਚਕਾਰ ਰਹੇਗਾ।

ਟਾਪ ਹੈਡਲਾਈਨ

Ferozepur 'ਚ ਕਾਰੋਬਾਰੀ ਨੇ ਗੋਲੀ ਮਾਰ ਕੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ
Ferozepur 'ਚ ਕਾਰੋਬਾਰੀ ਨੇ ਗੋਲੀ ਮਾਰ ਕੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ
Punjab News: ਪੰਜਾਬ ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, IAS ਨੂੰ ED ਨੇ ਭੇਜਿਆ ਸੰਮਨ, ਜਾਣੋ ਪੁੱਛਗਿੱਛ ਲਈ ਕਿਉਂ ਬੁਲਾਇਆ?   
ਪੰਜਾਬ ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, IAS ਨੂੰ ED ਨੇ ਭੇਜਿਆ ਸੰਮਨ, ਜਾਣੋ ਪੁੱਛਗਿੱਛ ਲਈ ਕਿਉਂ ਬੁਲਾਇਆ?   
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਵੱਡਾ ਝਟਕਾ, ਕਈ ਆਗੂਆਂ ਨੇ ਛੱਡਿਆ ਪਾਰਟੀ ਦਾ ਸਾਥ; 'ਆਪ' 'ਚ ਹੋਏ ਸ਼ਾਮਲ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਵੱਡਾ ਝਟਕਾ, ਕਈ ਆਗੂਆਂ ਨੇ ਛੱਡਿਆ ਪਾਰਟੀ ਦਾ ਸਾਥ; 'ਆਪ' 'ਚ ਹੋਏ ਸ਼ਾਮਲ...
Punjab Police Transfer: ਪੰਜਾਬ ਪੁਲਿਸ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 12 IPS ਸਣੇ 124 PPS ਅਫਸਰਾਂ ਦੇ ਤਬਾਦਲੇ; IPS ਨੀਰਜਾ ਸਪੈਸ਼ਲ DGP, NRI ਤਾਇਨਾਤ: ਵੇਖੋ ਪੂਰੀ ਲਿਸਟ...
ਪੰਜਾਬ ਪੁਲਿਸ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 12 IPS ਸਣੇ 124 PPS ਅਫਸਰਾਂ ਦੇ ਤਬਾਦਲੇ; IPS ਨੀਰਜਾ ਸਪੈਸ਼ਲ DGP, NRI ਤਾਇਨਾਤ: ਵੇਖੋ ਪੂਰੀ ਲਿਸਟ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
BJP Leader Resign: ਭਾਜਪਾ ਨੂੰ ਵੱਡਾ ਝਟਕਾ! ਸੀਨੀਅਰ ਆਗੂ ਨੇ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ, ਸਿਆਸੀ ਜਗਤ 'ਚ ਮੱਚਿਆ ਹੜਕੰਪ...
ਭਾਜਪਾ ਨੂੰ ਵੱਡਾ ਝਟਕਾ! ਸੀਨੀਅਰ ਆਗੂ ਨੇ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ, ਸਿਆਸੀ ਜਗਤ 'ਚ ਮੱਚਿਆ ਹੜਕੰਪ...
Punjab Weather Update: ਪੰਜਾਬ 'ਚ 2 ਦਿਨ ਭਾਰੀ ਮੀਂਹ ਮਚਾਏਗਾ ਤਬਾਹੀ, ਗਰਜ-ਤੂਫ਼ਾਨ ਅਤੇ ਛਾਏ ਰਹਿਣਗੇ ਬੱਦਲ, ਮੌਸਮ ਵਿਭਾਗ ਵੱਲੋਂ ਵੱਡਾ ਅਪਡੇਟ...
ਪੰਜਾਬ 'ਚ 2 ਦਿਨ ਭਾਰੀ ਮੀਂਹ ਮਚਾਏਗਾ ਤਬਾਹੀ, ਗਰਜ-ਤੂਫ਼ਾਨ ਅਤੇ ਛਾਏ ਰਹਿਣਗੇ ਬੱਦਲ, ਮੌਸਮ ਵਿਭਾਗ ਵੱਲੋਂ ਵੱਡਾ ਅਪਡੇਟ...
8th Pay Commission: ਸਰਕਾਰੀ ਕਰਮਚਾਰੀਆਂ ਦੀ ਲੱਗੀ ਮੌਜ, ਘੱਟੋ-ਘੱਟ ਤਨਖਾਹ 69,000 ਹੋ ਜਾਵੇਗੀ? 3.83 ਫਿਟਮੈਂਟ ਫੈਕਟਰ ਨਾਲ ਮੁਲਾਜ਼ਮ ਹੋਣਗੇ ਮਾਲੋਮਾਲ...
ਸਰਕਾਰੀ ਕਰਮਚਾਰੀਆਂ ਦੀ ਲੱਗੀ ਮੌਜ, ਘੱਟੋ-ਘੱਟ ਤਨਖਾਹ 69,000 ਹੋ ਜਾਵੇਗੀ? 3.83 ਫਿਟਮੈਂਟ ਫੈਕਟਰ ਨਾਲ ਮੁਲਾਜ਼ਮ ਹੋਣਗੇ ਮਾਲੋਮਾਲ...
Earthquake News: ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
Twin Firing Incident: ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
Punjab Congress Crisis: ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
Ludhiana School Holiday: ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
Embed widget