Weather Update: ਸੋਕੇ ਵੱਲ ਵਧਿਆ ਪੰਜਾਬ, ਉੱਤਰ ਭਾਰਤ 'ਚੋਂ ਸਭ ਤੋਂ ਕਮਜ਼ੋਰ ਸਥਿਤੀ 'ਚ ਸਾਡਾ ਸੂਬਾ, ਮਾਨਸੂਨ ਦਾ ਰਿਪੋਰਟ ਕਾਰਡ ਜਾਰੀ
Punjab weather report update: ਹਰਿਆਣਾ 'ਚ ਹੁਣ ਤੱਕ 120 ਮਿਲੀਮੀਟਰ ਬਾਰਿਸ਼ ਹੋਣੀ ਚਾਹੀਦੀ ਸੀ, ਇਹ ਅੰਕੜਾ ਕਰੀਬ 34 ਫੀਸਦੀ ਘੱਟ ਹੈ ਜਦੋਂ ਕਿ ਹਿਮਾਚਲ 'ਚ ਹੁਣ ਤੱਕ ਸੀਜ਼ਨ ਦੇ ਮੁਕਾਬਲੇ 32 ਫੀਸਦੀ ਘੱਟ ਬਾਰਿਸ਼ ਹੋਈ ਹੈ। ਪਹਿਲੀ ਜੁਲਾਈ
Punjab weather report update: ਜੁਲਾਈ ਦਾ ਮਹੀਨਾ ਵੀ ਮਾਨਸੂਨ ਦੇ ਲਿਹਾਜ਼ ਨਾਲ ਪੰਜਾਬ ਅਤੇ ਉੱਤਰੀ ਭਾਰਤ ਦੇ ਪ੍ਰਮੁੱਖ ਰਾਜਾਂ ਹਿਮਾਚਲ ਅਤੇ ਹਰਿਆਣਾ ਲਈ ਨਿਰਾਸ਼ਾ ਲੈ ਕੇ ਆਇਆ ਹੈ। ਅੱਧਾ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਜੂਨ ਮਹੀਨੇ ਵਿੱਚ ਕਮਜ਼ੋਰ ਮਾਨਸੂਨ ਦੀ ਘਾਟ ਅੱਧੀ ਵੀ ਨਹੀਂ ਭਰੀ ਗਈ। ਪੰਜਾਬ ਸਭ ਤੋਂ ਕਮਜ਼ੋਰ ਸਥਿਤੀ ਵਿੱਚ ਹੈ। ਹੁਣ ਤੱਕ ਇੱਥੇ ਸੀਜ਼ਨ ਦੀ ਬਾਰਿਸ਼ ਆਮ ਨਾਲੋਂ 41.6 ਫੀਸਦੀ ਘੱਟ ਹੋਈ ਹੈ।
ਪੰਜਾਬ ਦੇ 15 ਜ਼ਿਲ੍ਹੇ ਇਸ ਵੇਲੇ ਜੁਲਾਈ ਦੇ ਮਹੀਨੇ 'ਚ ਗੰਭੀਰ ਸੋਕੇ ਦੀ ਮਾਰ ਝੱਲ ਰਹੇ ਹਨ। ਸਭ ਤੋਂ ਵੱਧ 74 ਫੀਸਦੀ ਮੀਂਹ ਫਤਿਹਗੜ੍ਹ ਸਾਹਿਬ ਵਿੱਚ ਪਿਆ ਹੈ। ਦੂਜੇ ਨੰਬਰ 'ਤੇ ਨਵਾਂਸ਼ਹਿਰ ਹੈ ਜਿੱਥੇ 66 ਫੀਸਦੀ ਦੀ ਕਮੀ ਆਈ ਹੈ। ਸਿਰਫ਼ ਤਰਨਤਾਰਨ ਅਤੇ ਮਾਨਸਾ ਵਿੱਚ ਹੀ ਆਮ ਨਾਲੋਂ ਥੋੜ੍ਹਾ ਵੱਧ ਮੀਂਹ ਪਿਆ ਹੈ। ਬਾਕੀ ਸਾਰੇ ਜ਼ਿਲ੍ਹੇ 30 ਤੋਂ 60 ਫੀਸਦੀ ਤੱਕ ਸੁੱਕੇ ਚੱਲ ਰਹੇ ਹਨ।
ਹਰਿਆਣਾ 'ਚ ਹੁਣ ਤੱਕ 120 ਮਿਲੀਮੀਟਰ ਬਾਰਿਸ਼ ਹੋਣੀ ਚਾਹੀਦੀ ਸੀ, ਇਹ ਅੰਕੜਾ ਕਰੀਬ 34 ਫੀਸਦੀ ਘੱਟ ਹੈ ਜਦੋਂ ਕਿ ਹਿਮਾਚਲ 'ਚ ਹੁਣ ਤੱਕ ਸੀਜ਼ਨ ਦੇ ਮੁਕਾਬਲੇ 32 ਫੀਸਦੀ ਘੱਟ ਬਾਰਿਸ਼ ਹੋਈ ਹੈ। ਪਹਿਲੀ ਜੁਲਾਈ ਤੋਂ ਹੁਣ ਤੱਕ 146 ਮਿਲੀਮੀਟਰ ਬਾਰਿਸ਼ ਹੋਣੀ ਚਾਹੀਦੀ ਸੀ, ਪਰ ਸਿਰਫ਼ 99 ਮਿਲੀਮੀਟਰ ਹੀ ਦਰਜ ਕੀਤੀ ਗਈ ਹੈ।
ਨਾਹਨ ਵਿੱਚ 63.9 ਮਿਲੀਮੀਟਰ, ਕੰਡਾਘਾਟ ਵਿੱਚ 48 ਧੌਲਾ ਖੂਹਾਂ ਵਿੱਚ 39.01 ਮਿਲੀਮੀਟਰ, ਪਾਕਸ਼ਾ ਵਿੱਚ 27.3 ਮਿਲੀਮੀਟਰ ਅਤੇ ਸ਼ਿਮਲਾ ਵਿੱਚ 26.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਹਾਲਾਂਕਿ ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਪੰਜਾਬ 'ਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਜਤਾਈ ਹੈ। ਐਤਵਾਰ, ਸੋਮਵਾਰ ਅਤੇ ਮੰਗਲਵਾਰ ਯਾਨੀ 21 ਅਤੇ 22 ਜੁਲਾਈ ਨੂੰ ਭਾਰੀ ਮੀਂਹ ਦਾ ਸੰਕੇਤ ਹੈ। ਹਰਿਆਣਾ ਵਿੱਚ ਇਹ ਬਦਲਾਅ ਸ਼ਨੀਵਾਰ ਤੋਂ ਹੀ ਸ਼ੁਰੂ ਹੋ ਜਾਵੇਗਾ। ਉੱਥੇ ਅਗਲੇ ਤਿੰਨ ਦਿਨਾਂ ਤੱਕ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਮੁਤਾਬਕ ਪਾਕਿਸਤਾਨ ਦੇ ਗਿਲਗਿਤ ਬਲਿਸਤਾਨ ਅਤੇ ਜੰਮੂ-ਕਸ਼ਮੀਰ 'ਚ ਮੌਸਮ ਬਦਲ ਰਿਹਾ ਹੈ। ਇਸ ਦਾ ਪ੍ਰਭਾਵ ਪੰਜਾਬ, ਹਿਮਾਚਲ, ਹਰਿਆਣਾ, ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ ਪੰਜ ਦਿਨ ਤੱਕ ਰਹੇਗਾ। ਇਸ ਕਾਰਨ ਮੀਂਹ ਪੈਣ ਦੀ ਸੰਭਾਵਨਾ ਹੈ। ਜੰਮੂ-ਕਸ਼ਮੀਰ ਲਈ ਇਹ ਵੱਡੀ ਰਾਹਤ ਹੋਵੇਗੀ ਕਿ ਉੱਥੇ ਚੱਲ ਰਹੀ ਹੀਟਵੇਵ ਤੋਂ ਰਾਹਤ ਮਿਲ ਸਕਦੀ ਹੈ। ਮੀਂਹ ਦੇ ਪ੍ਰਭਾਵ ਕਾਰਨ ਪਾਰਾ ਵੀ ਥੋੜ੍ਹਾ ਘੱਟ ਜਾਵੇਗਾ। ਪੰਜਾਬ ਵਿੱਚ ਮੀਂਹ ਕਾਰਨ ਤਾਪਮਾਨ 4 ਡਿਗਰੀ ਸੈਲਸੀਅਸ ਹੇਠਾਂ ਆਉਣ ਦੀ ਸੰਭਾਵਨਾ ਹੈ।