ਪੜਚੋਲ ਕਰੋ
Advertisement
ਪੰਜਾਬੀ ਦੇ ਸਭ ਤੋਂ ਵੱਡੇ ਸਾਹਿਤ ਸਨਮਾਨ ਦਾ ਐਲਾਨ
ਵੈਨਕੂਵਰ: ਇਨਾਮ ਰਾਸ਼ੀ ਪੱਖੋਂ ਪੰਜਾਬੀ ਦੇ ਸਭ ਤੋਂ ਵੱਡੇ ਸਾਹਿਤ ਸਨਮਾਨ ‘ਢਾਹਾਂ ਸਾਹਿਤ ਇਨਾਮ’ ਦੇ ਸਾਲ 2016 ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਗਿਆ ਹੈ। 25,000 ਕੈਨੇਡੀਅਨ ਡਾਲਰ ਦਾ ਸਭ ਤੋਂ ਵੱਡਾ ਐਵਾਰਡ ਇਸ ਵਾਰ ਨਾਮਵਰ ਪੰਜਾਬੀ ਕਹਾਣੀਕਾਰ ਜਰਨੈਲ ਸਿੰਘ ਨੂੰ ਦਿੱਤਾ ਜਾਵੇਗਾ।
ਜਰਨੈਲ ਸਿੰਘ ਨੂੰ ਇਹ ਇਨਾਮ 2015 ਵਿੱਚ ਛਪੀ ਉਨ੍ਹਾਂ ਦੀ ਕਹਾਣੀ ਪੁਸਤਕ ‘ਕਾਲੇ ਵਰਕੇ’ ਲਈ ਦਿੱਤਾ ਗਿਆ ਹੈ। 5,000 ਕੈਨੇਡੀਅਨ ਡਾਲਰ ਦੀ ਰਾਸ਼ੀ ਵਾਲੇ ਦੋ ਦੂਜੇ ਇਨਾਮ ਸ਼ਾਹਮੁਖੀ ਵਿੱਚ ਲਿਖੇ ਨਾਵਲ ‘ਤੱਸੀ ਧਰਤੀ’ ਦੇ ਲੇਖਕ ਜ਼ਾਹਿਦ ਹਸਨ (ਲਾਹੌਰ) ਤੇ ਕਹਾਣੀ ਸੰਗ੍ਰਹਿ ‘ਉਸ ਪਲ’ ਦੇ ਲੇਖਕ ਨੌਜਵਾਨ ਕਹਾਣੀਕਾਰ ਸਿਮਰਨ ਧਾਲੀਵਾਲ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ।
ਢਾਹਾਂ ਇਨਾਮ ਦੇ ਸੰਸਥਾਪਕ ਬਰਜਿੰਦਰ ਸਿੰਘ ਢਾਹਾਂ ਨੇ ਕਿਹਾ ਕਿ ਜਰਨੈਲ ਸਿੰਘ ਦੀਆਂ ਕਹਾਣੀਆਂ ਉੱਤਰੀ ਅਮਰੀਕਾ ਵਿੱਚ ਵੱਸਦੇ ਪੰਜਾਬੀ ਪਰਵਾਸੀਆਂ ਦੇ ਜੀਵਨ ਅਨੁਭਵ ਦੀ ਮੌਲਿਕ ਤਸਵੀਰਕਸ਼ੀ ਕਰਦੀਆਂ ਹਨ।
ਟੋਰਾਂਟੋ ਵਾਸੀ ਜਰਨੈਲ ਸਿੰਘ ਦਾ ਪਿਛੋਕੜ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਹੈ ਤੇ ਉਹ ਇੰਡੀਅਨ ਏਅਰ ਫੋਰਸ ਤੋਂ ਰਿਟਾਇਰ ਹੋਏ ਹਨ। 1988 ਤੋਂ ਉਹ ਕੈਨੇਡਾ ਵਿਚ ਰਹਿ ਰਹੇ ਹਨ। ਉਨ੍ਹਾਂ ਦੀਆਂ ਕਈ ਕਿਤਾਬਾਂ ਪੰਜਾਬ/ਹਰਿਆਣਾ ਵਿੱਚ ਕਈ ਯੂਨੀਵਰਸਿਟੀ ਸਿਲੇਬਸਾਂ ਦਾ ਹਿੱਸਾ ਹਨ ਤੇ ਉਨ੍ਹਾਂ ਨੂੰ ਪੰਜਾਬ ਸਰਕਾਰ ਦਾ ਪਰਵਾਸੀ ਪੰਜਾਬੀ ਲੇਖਕ ਵਜੋਂ ਸ਼੍ਰੋਮਣੀ ਸਾਹਿਤਕਾਰ ਐਵਾਰਡ ਵੀ ਮਿਲ ਚੁੱਕਾ ਹੈ।
ਦੂਜੇ ਇਨਾਮ ਦੇ ਜੇਤੂ ਜ਼ਾਹਿਦ ਹਸਨ ਦਾ ਸਬੰਧ ਲਹਿੰਦੇ ਪੰਜਾਬ ਦੇ ਜ਼ਿਲ੍ਹੇ ਫੈਸਲਾਬਾਦ ਨਾਲ ਹੈ ਅਤੇ 1985 ਤੋਂ ਉਹ ਲਾਹੌਰ ਵਿਚ ਰਹਿ ਰਹੇ ਹਨ। ਉਨ੍ਹਾਂ ਦਾ ਇਨਾਮ ਜੇਤੂ ਨਾਵਲ ‘ਤੱਸੀ ਧਰਤੀ’ ਅਣਵੰਡੇ ਪੰਜਾਬ ਵਿਚ ਬਾਰ ਦੇ ਇਲਾਕੇ ਦੇ ਜੀਵਨ ਸੰਘਰਸ਼ਾਂ ਨੂੰ ਚਿਤਰਨ ਵਾਲਾ ਆਂਚਲਿਕ ਨਾਵਲ ਹੈ। ਦੂਜੇ ਇਨਾਮ ਦੇ ਜੇਤੂ ਲੇਖਕ ਸਿਮਰਨ ਧਾਲੀਵਾਲ ਦਾ ਸਬੰਧ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਨਾਲ ਹੈ।
ਇਹ ਨੌਜਵਾਨ ਲੇਖਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੱਟੀ ਕੈਂਪਸ ਵਿਚ ਸਹਾਇਕ ਪ੍ਰੋਫੈਸਰ ਹੈ ਅਤੇ ਉਸ ਦੇ ਪਲੇਠੇ ਕਹਾਣੀ ਸੰਗ੍ਰਹਿ ‘ਆਸ ਅਜੇ ਬਾਕੀ ਹੈ’ ਨੂੰ ਸਾਹਿਤ ਅਕਾਦਮੀ ਦਾ ਯੁਵਾ-ਸਾਹਿਤ ਪੁਰਸਕਾਰ ਮਿਲ ਚੁੱਕਾ ਹੈ। ਢਾਹਾਂ ਅਵਾਰਡ ਜਿੱਤਣ ਵਾਲਾ ਉਸ ਦਾ ਕਹਾਣੀ ਸੰਗ੍ਰਹਿ ‘ਉਸ ਪਲ’ ਉਸ ਦਾ ਦੂਜਾ ਕਹਾਣੀ ਸੰਗ੍ਰਹਿ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement