Punjabi News : ਵਿਦੇਸ਼ 'ਚ ਲੱਖਾਂ ਦੀ ਨੌਕਰੀ ਛੱਡ ਕੇ ਗੋਲਗੱਪੇ ਵੇਚਣ ਲੱਗਾ ਪੰਜਾਬੀ ਮੁੰਡਾ
Punjabi News : ਪੰਜਾਬ ਦੇ ਨੌਜਵਾਨ ਵਿਦੇਸ਼ਾਂ 'ਚ ਜਾ ਕੇ ਦਿਨ-ਰਾਤ ਮਿਹਨਤ ਕਰਕੇ ਪੈਸਾ ਕਮਾਉਂਦੇ ਹਨ। ਅਜਿਹਾ ਹੀ ਕੁਰਾਲੀ ਦਾ ਇਕ ਨੌਜਵਾਨ ਪੈਸੇ ਕਮਾਉਣ ਲਈ ਦੁਬਈ ਗਿਆ ਸੀ ਪਰ ਹੁਣ ਵਿਦੇਸ਼ 'ਚ ਲੱਖਾਂ
Punjabi News : ਪੰਜਾਬ ਦੇ ਨੌਜਵਾਨ ਵਿਦੇਸ਼ਾਂ 'ਚ ਜਾ ਕੇ ਦਿਨ-ਰਾਤ ਮਿਹਨਤ ਕਰਕੇ ਪੈਸਾ ਕਮਾਉਂਦੇ ਹਨ। ਅਜਿਹਾ ਹੀ ਕੁਰਾਲੀ ਦਾ ਇਕ ਨੌਜਵਾਨ ਪੈਸੇ ਕਮਾਉਣ ਲਈ ਦੁਬਈ ਗਿਆ ਸੀ ਪਰ ਹੁਣ ਵਿਦੇਸ਼ 'ਚ ਲੱਖਾਂ ਦੀ ਨੌਕਰੀ ਛੱਡ ਕੇ ਇਸ ਨੌਜਵਾਨ ਨੇ ਗੋਲਗੱਪਿਆਂ ਦੀ ਰੇਹੜੀ ਲਾ ਲਈ ਹੈ।
ਨੌਜਵਾਨ ਨੇ ਦੱਸਿਆ ਕਿ ਉਸ ਨੇ ਦੁਬਈ 'ਚ 5 ਸਾਲ ਇਕ ਟਰੱਕ ਡਰਾਈਵਰ ਵਜੋਂ ਕੰਮ ਕੀਤਾ ਅਤੇ ਸਵਾ ਲੱਖ ਦੇ ਕਰੀਬ ਉਸ ਦੀ ਤਨਖ਼ਾਹ ਸੀ ਪਰ ਉਸ ਨੂੰ ਸਬਰ ਨਹੀਂ ਸੀ ਕਿਉਂਕਿ ਉਹ ਘਰਦਿਆਂ ਤੋਂ ਦੂਰ ਸੀ। ਇਸ ਲਈ ਉਹ ਲੱਖਾਂ ਦੀ ਨੌਕਰੀ ਛੱਡ ਕੇ ਪੰਜਾਬ ਵਾਪਸ ਪਰਤ ਆਇਆ। ਹੁਣ ਉਸ ਨੇ ਕੁਰਾਲੀ ਸਬਜ਼ੀ ਮੰਡੀ ਨੇੜੇ ਗੋਲਗੱਪਿਆਂ ਦੀ ਰੇਹੜੀ ਲਾ ਲਈ ਹੈ ਅਤੇ 10 ਰੁਪਏ ਦੇ ਚਟਪਟੇ ਗੋਲਗੱਪੇ ਵੇਚ ਰਿਹਾ ਹੈ, ਜਿਸ ਨੂੰ ਲੋਕ ਸੁਆਦ ਨਾਲ ਖਾ ਰਹੇ ਹਨ।
ਇਸ ਨੌਜਵਾਨ ਦਾ ਕਹਿਣਾ ਹੈ ਕਿ ਜਿਹੜੇ ਮੁੰਡੇ ਵਿਦੇਸ਼ਾਂ ਨੂੰ ਜਾਂਦੇ ਹਨ, ਜੇਕਰ ਉਹ ਇੱਥੇ ਰਹਿ ਕੇ ਹੀ ਮਿਹਨਤ ਕਰਨ ਤਾਂ ਵਧੀਆ ਰੋਜ਼ੀ-ਰੋਟੀ ਇੱਥੇ ਵੀ ਕਮਾਈ ਜਾ ਸਕਦੀ ਹੈ ਅਤੇ ਆਪਣੇ ਮੁਲਕ ਨਾਲ ਦੀ ਕੋਈ ਰੀਸ ਨਹੀਂ ਹੈ। ਪੰਜਾਬ ਦੇ ਨੌਜਵਾਨ ਵਿਦੇਸ਼ਾਂ 'ਚ ਜਾ ਕੇ ਦਿਨ-ਰਾਤ ਮਿਹਨਤ ਕਰਕੇ ਪੈਸਾ ਕਮਾਉਂਦੇ ਹਨ। ਇੱਥੇ ਰਹਿ ਕੇ ਹੀ ਮਿਹਨਤ ਕਰਨ ਤਾਂ ਵਧੀਆ ਰੋਜ਼ੀ-ਰੋਟੀ ਇੱਥੇ ਵੀ ਕਮਾਈ ਜਾ ਸਕਦੀ ਹੈ
ਇਹ ਵੀ ਪੜ੍ਹੋ : ਮੰਗੇਤਰ ਰਾਘਵ ਚੱਢਾ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਪਰਿਣੀਤੀ ਚੋਪੜਾ, ਸਾਹਮਣੇ ਆਈਆਂ ਤਸਵੀਰਾਂ
ਇਹ ਵੀ ਪੜ੍ਹੋ : ਸਾਵਧਾਨ ! ਅਮਰਨਾਥ ਯਾਤਰਾ ਪੈਕੇਜ ਦੇ ਨਾਂ 'ਤੇ 300 ਸ਼ਰਧਾਲੂਆਂ ਨਾਲ ਆਨਲਾਈਨ ਠੱਗੀ , ਹਰ ਯਾਤਰੀ ਤੋਂ ਲੁੱਟੇ ਸੱਤ-ਸੱਤ ਹਜ਼ਾਰ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ