ਪੜਚੋਲ ਕਰੋ

ਗੁਰਦਾਸ ਮਾਨ 'ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਪਰਚਾ ਦਰਜ

ਪੰਜਾਬੀ ਗਾਇਕ ਗੁਰਦਾਸ ਮਾਨ ਜੋ ਆਪਣੇ ਬਿਆਨ ਕਰਕੇ ਮੁੜ ਵਿਵਾਦਾਂ 'ਚ ਹਨ 'ਤੇ ਅੱਜ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ।

ਚੰਡੀਗੜ੍ਹ: ਪੰਜਾਬੀ ਗਾਇਕ ਗੁਰਦਾਸ ਮਾਨ ਜੋ ਆਪਣੇ ਬਿਆਨ ਕਰਕੇ ਮੁੜ ਵਿਵਾਦਾਂ 'ਚ ਹਨ 'ਤੇ ਅੱਜ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ।ਧਾਰਾ 295-A ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।ਪੰਜਾਬੀ ਗਾਇਕ 'ਤੇ ਧਾਰਮਿਕ ਭਾਵਨਾਵਾਂ ਭੜਕਾਉਣ ਲਈ ਨਕੋਦਰ ਸਿਟੀ ਥਾਣੇ 'ਚ ਪਰਚਾ ਦਰਜ ਹੋਇਆ ਹੈ।


ਨਕੋਦਰ ਦੇ ਪ੍ਰਸਿੱਧ ਮੇਲੇ ਵਿੱਚ ਇੱਕ ਬਾਬੇ ਨੂੰ ਸਿੱਖ ਧਰਮ ਦੇ ਤੀਸਰੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਦੀ ਪੀੜ੍ਹੀ ਨਾਲ ਜੋੜੇ ਜਾਣ ਕਾਰਨ ਸਿੱਖ ਭਾਈਚਾਰਾ ਗੁਰਦਾਸ ਮਾਨ ਤੋਂ ਬੇਹੱਦ ਖਫਾ ਹੈ। ਗੁਰਦਾਸ ਮਾਨ ਦੇ ਬੋਲਾਂ ਵਾਲੀ ਵੀਡੀਓ ਵਾਇਰਲ ਹੋਣ ਮਗਰੋਂ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦਾ ਜੰਮ ਕੇ ਵਿਰੋਧ ਕੀਤਾ ਜਾ ਰਿਹਾ ਹੈ।

ਸਿੱਖ ਜਥੇਬੰਦੀਆਂ ਗੁਰਦਾਸ ਮਾਨ ਤੇ ਪਰਚਾ ਦਰਜ ਕਰਵਾਉਣ ਤੇ ਅੜ੍ਹੀਆਂ ਹੋਈਆਂ ਸੀ। ਜਥੇਬੰਦੀਆਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਗੁਰਦਾਸ ਮਾਨ ਖਿਲਾਫ ਕਾਰਵਾਈ ਨਾ ਹੋਈ ਤਾਂ ਸੂਬੇ ਭਰ ਵਿੱਚ ਵੱਡੇ ਪੱਧਰ 'ਤੇ ਵਿਰੋਧ ਕੀਤਾ ਜਾਵੇਗਾ।

ਗੁਰਦਾਸ ਮਾਨ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ, ਜੇਕਰ ਫਿਰ ਵੀ ਅਜਿਹਾ ਹੋਇਆ ਤਾਂ ਉਹ ਮੁਆਫੀ ਮੰਗਦੇ ਹਨ । ਉਨ੍ਹਾਂ ਕਿਹਾ ਕਿ ਮੈਂ ਕਦੇ ਵੀ ਗੁਰੂ ਦਾ ਅਪਮਾਨ ਨਹੀਂ ਕਰ ਸਕਦਾ। ਮੈਂ ਕਦੇ ਵੀ ਗੁਰੂ ਨਾਲ ਬਾਬਾ ਮੁਰਾਦ ਸ਼ਾਹ ਦੀ ਤੁਲਨਾ ਨਹੀਂ ਕੀਤੀ।

ਮੇਰਾ ਮਤਲਬ ਇਹ ਸੀ ਕਿ ਤੀਜੇ ਗੁਰੂ ਵੀ ਭੱਲਾ ਪਰਿਵਾਰ ਵਿਚੋਂ ਸਨ ਤੇ ਬਾਬਾ ਮੁਰਾਦ ਸ਼ਾਹ ਵੀ ਭੱਲਾ ਪਰਿਵਾਰ ਵਿਚੋਂ ਸਨ। ਦੱਸ ਦਈਏ ਕਿ ਗਾਇਕ ਦੇ ਇਸ ਵਿਵਾਦਿਤ ਬਿਆਨ ਤੋਂ ਬਾਅਦ ਸਿੱਖ ਜਥੇਬੰਦੀਆਂ ਰੋਹ ਵਿੱਚ ਹਨ।


ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਗੁਰਦਾਸ ਮਾਨ ਵਿਵਾਦਾਂ ਵਿੱਚ ਰਹਿ ਚੁੱਕੇ ਹਨ। ਉਸ ਸਮੇਂ ਵੀ ਗੁਰਦਾਸ ਮਾਨ ਦਾ ਜੰਮ ਕੇ ਵਿਰੋਧ ਕੀਤਾ ਗਿਆ ਸੀ। ਪਿਛੇ ਜਿਹੇ ਉਨ੍ਹਾਂ ਪੰਜਾਬੀ ਬੋਲੀ ਬਾਰੇ ਬਿਆਨ ਦਿੱਤਾ ਸੀ ਜਿਸ ਕਰਕੇ ਉਹ ਵਿਵਾਦ ਵਿੱਚ ਘਿਰ ਗਏ ਸੀ। ਇਸ ਮਾਮਲੇ ਵਿੱਚ ਉਨ੍ਹਾਂ ਨੇ ਸਟੇਜ ਤੋਂ ਹੀ ਇੱਕ ਸ਼ਖਸ ਨੂੰ ਮਾੜੀ ਭਾਸ਼ਾ 'ਚ ਜਵਾਬ ਦਿੱਤਾ ਸੀ। ਇਸ ਕਰਕੇ ਉਨ੍ਹਾਂ ਦੀ ਕਾਫੀ ਅਲੋਚਨਾ ਹੋਈ ਸੀ।

ਹੁਣ ਤਾਜ਼ਾ ਵਿਵਾਦ ਨਕੋਦਰ ਦਾ ਹੈ। ਇੱਥੇ ਪ੍ਰਸਿੱਧ ਮੇਲੇ ਵਿੱਚ ਪਹੁੰਚੇ ਗੁਰਦਾਸ ਮਾਨ ਨੇ ਬਾਬੇ ਦੇ ਵੰਸ਼ਜ਼ ਦਾ ਪਿਛੋਕੜ ਸ਼੍ਰੀ ਗੁਰੂ ਅਮਰਦਾਸ ਜੀ ਦੀ ਪੀੜ੍ਹੀ ਨਾਲ ਜੁੜੇ ਹੋਣ ਬਾਰੇ ਦਾਅਵਾ ਕੀਤਾ। ਇਸ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋ ਰਹੀ ਹੈ। 

ਟਾਪ ਹੈਡਲਾਈਨ

Punjab Club Dancer Murder: ਪੰਜਾਬ ਕਲੱਬ ਡਾਂਸਰ ਦਾ ਕਤਲ, ਜਾਣੋ ਕਿਵੇਂ ਫਸਿਆ ਮਕੈਨਿਕ? ਘਰ ਵਾਪਸੀ ਸਮੇਂ ਦੋਵਾਂ ਨੇ ਸੰਬੰਧ ਬਣਾਏ; ਫਿਰ...
ਪੰਜਾਬ ਕਲੱਬ ਡਾਂਸਰ ਦਾ ਕਤਲ, ਜਾਣੋ ਕਿਵੇਂ ਫਸਿਆ ਮਕੈਨਿਕ? ਘਰ ਵਾਪਸੀ ਸਮੇਂ ਦੋਵਾਂ ਨੇ ਸੰਬੰਧ ਬਣਾਏ; ਫਿਰ...
Punjab News: 'ਮਾਵਾਂ ਧੀਆਂ ਯੋਜਨਾ' 'ਤੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ, 25 ਜੂਨ ਤੋਂ ਬਾਅਦ ਰਜਿਸਟ੍ਰੇਸ਼ਨ ਕਰਵਾਉਣ 'ਤੇ ਵੀ ਲਾਭ ਮਿਲੇਗਾ; ਖਾਤਿਆਂ 'ਚ 1 ਅਗਸਤ ਨੂੰ 3,000-4,500 ਰੁਪਏ ...
'ਮਾਵਾਂ ਧੀਆਂ ਯੋਜਨਾ' 'ਤੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ, 25 ਜੂਨ ਤੋਂ ਬਾਅਦ ਰਜਿਸਟ੍ਰੇਸ਼ਨ ਕਰਵਾਉਣ 'ਤੇ ਵੀ ਲਾਭ ਮਿਲੇਗਾ; ਖਾਤਿਆਂ 'ਚ 1 ਅਗਸਤ ਨੂੰ 3,000-4,500 ਰੁਪਏ ...
Punjab Weather Update: ਤੇਜ਼ ਤੂਫ਼ਾਨ-ਭਾਰੀ ਮੀਂਹ ਨਾਲ ਪੰਜਾਬ-ਚੰਡੀਗੜ੍ਹ 'ਚ ਮੱਚੇਗੀ ਤਬਾਹੀ, ਸਵੇਰੇ 10 ਵਜੇ ਤੱਕ 31 ਥਾਵਾਂ 'ਤੇ ਬਾਰਿਸ਼: ਜਾਣੋ 3 ਦਿਨ ਮੌਸਮ ਨੂੰ ਲੈ ਤਾਜ਼ਾ ਅਪਡੇਟ...
ਤੇਜ਼ ਤੂਫ਼ਾਨ-ਭਾਰੀ ਮੀਂਹ ਨਾਲ ਪੰਜਾਬ-ਚੰਡੀਗੜ੍ਹ 'ਚ ਮੱਚੇਗੀ ਤਬਾਹੀ, ਸਵੇਰੇ 10 ਵਜੇ ਤੱਕ 31 ਥਾਵਾਂ 'ਤੇ ਬਾਰਿਸ਼: ਜਾਣੋ 3 ਦਿਨ ਮੌਸਮ ਨੂੰ ਲੈ ਤਾਜ਼ਾ ਅਪਡੇਟ...
ਦਿੱਲੀ-ਹਲਵਾਰਾ ਫਲਾਈਟ 'ਚ ਤਕਨੀਕੀ ਖਰਾਬੀ ਤੋਂ ਬਾਅਦ ਖਰਾਬ ਮੌਸਮ, ਸੁਰੱਖਿਅਤ ਲੈਂਡਿੰਗ ਨਾਲ ਮਿਲੀ ਰਾਹਤ
ਦਿੱਲੀ-ਹਲਵਾਰਾ ਫਲਾਈਟ 'ਚ ਤਕਨੀਕੀ ਖਰਾਬੀ ਤੋਂ ਬਾਅਦ ਖਰਾਬ ਮੌਸਮ, ਸੁਰੱਖਿਅਤ ਲੈਂਡਿੰਗ ਨਾਲ ਮਿਲੀ ਰਾਹਤ

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather Update: ਤੇਜ਼ ਤੂਫ਼ਾਨ-ਭਾਰੀ ਮੀਂਹ ਨਾਲ ਪੰਜਾਬ-ਚੰਡੀਗੜ੍ਹ 'ਚ ਮੱਚੇਗੀ ਤਬਾਹੀ, ਸਵੇਰੇ 10 ਵਜੇ ਤੱਕ 31 ਥਾਵਾਂ 'ਤੇ ਬਾਰਿਸ਼: ਜਾਣੋ 3 ਦਿਨ ਮੌਸਮ ਨੂੰ ਲੈ ਤਾਜ਼ਾ ਅਪਡੇਟ...
ਤੇਜ਼ ਤੂਫ਼ਾਨ-ਭਾਰੀ ਮੀਂਹ ਨਾਲ ਪੰਜਾਬ-ਚੰਡੀਗੜ੍ਹ 'ਚ ਮੱਚੇਗੀ ਤਬਾਹੀ, ਸਵੇਰੇ 10 ਵਜੇ ਤੱਕ 31 ਥਾਵਾਂ 'ਤੇ ਬਾਰਿਸ਼: ਜਾਣੋ 3 ਦਿਨ ਮੌਸਮ ਨੂੰ ਲੈ ਤਾਜ਼ਾ ਅਪਡੇਟ...
Chandigarh News: ਚੰਡੀਗੜ੍ਹ ਤੋਂ ਮੰਦਭਾਗੀ ਖਬਰ, ਅਚਾਨਕ ਢਹਿ-ਢੇਰੀ ਹੋਈ ਇਮਾਰਤ; ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ: ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ; ਜੇਸੀਬੀ ਅਤੇ 2 ਕਰੇਨਾਂ ਤਾਇਨਾਤ...
ਚੰਡੀਗੜ੍ਹ ਤੋਂ ਮੰਦਭਾਗੀ ਖਬਰ, ਅਚਾਨਕ ਢਹਿ-ਢੇਰੀ ਹੋਈ ਇਮਾਰਤ; ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ: ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ; ਜੇਸੀਬੀ ਅਤੇ 2 ਕਰੇਨਾਂ ਤਾਇਨਾਤ...
Punjab News: ਮਜੀਠੀਆ ਮਾਮਲੇ ਨੂੰ ਲੈ ਕੇ ਵੱਡਾ ਅਪਡੇਟ, ਅਦਾਲਤ ਵੱਲੋਂ ਸੀਨੀਅਰ ਆਗੂ ਨੂੰ...
Punjab News: ਮਜੀਠੀਆ ਮਾਮਲੇ ਨੂੰ ਲੈ ਕੇ ਵੱਡਾ ਅਪਡੇਟ, ਅਦਾਲਤ ਵੱਲੋਂ ਸੀਨੀਅਰ ਆਗੂ ਨੂੰ...
Punjab News: ਪੰਜਾਬ ਸਿਆਸਤ 'ਚ ਹਲਚਲ ਤੇਜ਼, ਚਰਨਜੀਤ ਚੰਨੀ ਦੇ ਘਰ ਮੀਟਿੰਗ 'ਤੇ ਰਾਜਾ ਵੜਿੰਗ ਦਾ ਪਹਿਲਾ ਬਿਆਨ ਆਇਆ ਸਾਹਮਣੇ; ਜਾਣੋ CM ਚਿਹਰਾ ਐਲਾਨਣ ਬਾਰੇ ਕੀ ਬੋਲੇ...
ਪੰਜਾਬ ਸਿਆਸਤ 'ਚ ਹਲਚਲ ਤੇਜ਼, ਚਰਨਜੀਤ ਚੰਨੀ ਦੇ ਘਰ ਮੀਟਿੰਗ 'ਤੇ ਰਾਜਾ ਵੜਿੰਗ ਦਾ ਪਹਿਲਾ ਬਿਆਨ ਆਇਆ ਸਾਹਮਣੇ; ਜਾਣੋ CM ਚਿਹਰਾ ਐਲਾਨਣ ਬਾਰੇ ਕੀ ਬੋਲੇ...
Social Media Influencer Death: ਸੋਸ਼ਲ ਮੀਡੀਆ ਇੰਨਫਲੂਐਂਸਰ ਦਾ ਕਤਲ! ਚਾਕੂ ਨਾਲ ਕੀਤੇ ਗਏ ਕਈ ਵਾਰ; ਜਾਣੋ ਕਿਸਨੇ ਉਤਰਾਇਆ ਮੌਤ ਦੇ ਘਾਟ...
ਸੋਸ਼ਲ ਮੀਡੀਆ ਇੰਨਫਲੂਐਂਸਰ ਦਾ ਕਤਲ! ਚਾਕੂ ਨਾਲ ਕੀਤੇ ਗਏ ਕਈ ਵਾਰ; ਜਾਣੋ ਕਿਸਨੇ ਉਤਰਾਇਆ ਮੌਤ ਦੇ ਘਾਟ...
Weather Update Today: ਪੰਜਾਬ ਵਾਸੀਆਂ ਨੂੰ ਭੱਖਦੀ ਗਰਮੀ ਤੋਂ ਮਿਲੀ ਰਾਹਤ, ਕਈ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹ ਰਿਹਾ ਮੀਂਹ, ਮੌਸਮ ਹੋਇਆ ਸੁਹਾਵਣਾ; ਅੱਜ ਜਲਥਲ ਹੋਏਗੀ ਧਰਤੀ...
ਪੰਜਾਬ ਵਾਸੀਆਂ ਨੂੰ ਭੱਖਦੀ ਗਰਮੀ ਤੋਂ ਮਿਲੀ ਰਾਹਤ, ਕਈ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹ ਰਿਹਾ ਮੀਂਹ, ਮੌਸਮ ਹੋਇਆ ਸੁਹਾਵਣਾ; ਅੱਜ ਜਲਥਲ ਹੋਏਗੀ ਧਰਤੀ...
ਫਤਿਹਗੜ੍ਹ ਸਾਹਿਬ 'ਚ ਕੌਮੀ ਇਨਸਾਫ ਮੋਰਚਾ ਨੇ ਰੋਕੀਆਂ ਰੇਲਾਂ, ਅੰਬਾਲਾ-ਲੁਧਿਆਣਾ ਰੇਵਲੇ ਟ੍ਰੈਕ 'ਤੇ ਲਾਇਆ ਧਰਨਾ; ਬੰਦੀ ਸਿੰਘਾਂ ਨੂੰ ਲੈਕੇ ਸੰਘਰਸ਼
ਫਤਿਹਗੜ੍ਹ ਸਾਹਿਬ 'ਚ ਕੌਮੀ ਇਨਸਾਫ ਮੋਰਚਾ ਨੇ ਰੋਕੀਆਂ ਰੇਲਾਂ, ਅੰਬਾਲਾ-ਲੁਧਿਆਣਾ ਰੇਵਲੇ ਟ੍ਰੈਕ 'ਤੇ ਲਾਇਆ ਧਰਨਾ; ਬੰਦੀ ਸਿੰਘਾਂ ਨੂੰ ਲੈਕੇ ਸੰਘਰਸ਼
ਪੰਜਾਬ 'ਚ ਭਾਰੀ ਮੀਂਹ ਦੇ ਨਾਲ ਤੇਜ਼ ਹਵਾਵਾਂ ਦਾ ਅਲਰਟ ਜਾਰੀ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਪੰਜਾਬ 'ਚ ਭਾਰੀ ਮੀਂਹ ਦੇ ਨਾਲ ਤੇਜ਼ ਹਵਾਵਾਂ ਦਾ ਅਲਰਟ ਜਾਰੀ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
Embed widget