ਪੰਜਾਬ ਦਾ ਕੈਪਟਨ ਵਾਲੇ ਬੋਰਡ ਫਾੜੇ ਗਏ
ਜ਼ਿਲ੍ਹਾ ਬਠਿੰਡਾ 'ਚ ਪੰਜਾਬ ਦਾ ਕੈਪਟਨ ਇੱਕੋ ਹੀ ਹੁੰਦਾ ਦੇ ਲਾਗੇ ਹੋਰਡਿੰਗ ਫਾੜੇ ਗਏ ਹਨ। ਮਾਰਕੀਟ ਕਮੇਟੀ ਚੇਅਰਮੈਨ ਨੇ ਕਿਹਾ ਕੱਲ੍ਹ ਪ੍ਰੈਸ ਕਾਨਫਰੰਸ ਕਰ ਇਸ ਸਬੰਧੀ ਖੁਲਾਸੇ ਕੀਤੇ ਜਾਣਗੇ।

ਬਠਿੰਡਾ: ਜ਼ਿਲ੍ਹਾ ਬਠਿੰਡਾ 'ਚ ਪੰਜਾਬ ਦਾ ਕੈਪਟਨ ਇੱਕੋ ਹੀ ਹੁੰਦਾ ਦੇ ਲਾਗੇ ਹੋਰਡਿੰਗ ਫਾੜੇ ਗਏ ਹਨ। ਮਾਰਕੀਟ ਕਮੇਟੀ ਚੇਅਰਮੈਨ ਨੇ ਕਿਹਾ ਕੱਲ੍ਹ ਪ੍ਰੈਸ ਕਾਨਫਰੰਸ ਕਰ ਇਸ ਸਬੰਧੀ ਖੁਲਾਸੇ ਕੀਤੇ ਜਾਣਗੇ।
ਬਠਿੰਡਾ ਵਿੱਚ ਮਾਰਕਿਟ ਕਮੇਟੀ ਚੇਅਰਮੈਨ ਮੋਹਨ ਲਾਲ ਝੂਬਾ ਵੱਲੋਂ ਸ਼ਹਿਰ 'ਚ ਕੈਪਟਨ ਇੱਕੋ ਹੀ ਹੁੰਦਾ ਦੇ ਫਲੈਕਸ ਬੋਰਡ ਲਾਏ ਗਏ ਸੀ।ਵੱਖ-ਵੱਖ ਬਜਾਰਾਂ ਵਿੱਚ ਹੁਣ ਉਹ ਪੋਸਟਰ ਫਟੇ ਦਿਖਾਈ ਦੇ ਰਹੇ ਹਨ।ਮਾਮਲਾ ਇਹ ਹੈ ਕਿ ਮਾਰਕੀਟ ਕਮੇਟੀ ਦੇ ਚੇਅਮੈਨ ਮੋਹਨ ਲਾਲ ਝੂਬਾ ਦਾ ਮਨਪ੍ਰੀਤ ਬਾਦਲ ਨਾਲ ਬੀਤੇ ਕਈ ਦਿਨਾਂ ਤੋਂ ਰੌਲਾ ਚੱਲ ਰਿਹਾ ਸੀ ਜਿਸ ਵਿੱਚ ਮਾਰਕੀਟ ਕਮੇਟੀ ਚੇਅਰਮੈਨ ਦੇ ਗਨਮੈਨ ਵਾਪਿਸ ਲੈ ਲਏ ਗਏ ਸੀ।
ਹੁਣ ਚੈਅਰਮੈਨ ਵੱਲੋਂ ਜੱਦ ਸ਼ਹਿਰ ਵਿੱਚ ਕੈਪਟਨ ਇੱਕੋ ਹੀ ਹੁੰਦਾ ਦੇ ਪੋਸਟਰ ਲਾਏ ਜਾਂਦੇ ਹਨ ਤਾਂ ਉਹ ਫਾੜ ਦਿੱਤੇ ਜਾਂਦੇ ਹਨ।ਜਦ ਇਸ ਬਾਰੇ ਮਾਰਕੀਟ ਕਮੇਟੀ ਚੇਅਰਮੈਨ ਮੋਹਨ ਲਾਲ ਝੂਬਾ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕੱਲ੍ਹ ਨੂੰ ਇਸ ਮਾਮਲੇ ਵਿੱਚ ਪ੍ਰੈਸ ਕੋਨਫਰੇਸ ਬਾਰੇ ਖ਼ੁਲਾਸੇ ਕੀਤੇ ਜਾਣਗੇ ਹੁਣ ਮੇ ਕੁੱਝ ਨਹੀਂ ਕਹਿਣਾ ਚਾਹੁੰਦਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :






















