'ਪੰਜਾਬ ਦੀ ਸਿੱਖਿਆ ਕ੍ਰਾਂਤੀ, ਇੱਕੋ ਸਕੂਲ ਦਾ 2 ਵਾਰ ਕੀਤਾ ਉਦਘਾਟਨ, ਉਹੀ ਸਕੂਲ, ਉਹੀ ਕਲਾਸਾਂ, ਬੱਸ ਨੀਂਹ ਪੱਥਰਾਂ ਦੀ ਰਾਜਨੀਤੀ ਕਰ ਰਹੀ ਆਪ'
ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਈ ਸਰਕਾਰ ਦੀ ਇੱਜ਼ਤ ਦਾ ਨਹੀਂ ਸਗੋਂ ਬੇਇੱਜ਼ਤੀ ਦੀ ਸਬੱਬ ਬਣਦੀ ਜਾ ਰਹੀ ਹੈ, ਦਰਅਸਲ, ਲੁਧਿਆਣਾ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਇੱਕ ਸਕੂਲ ਦਾ ਉਦਘਾਟਨ ਕੀਤਾ। ਹੁਣ ਇਸ ਨੂੰ ਲੈ ਕੇ ਰਾਜਨੀਤੀ ਤੇਜ਼ ਹੋ ਗਈ ਹੈ।

Ludhina News: ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਈ ਸਰਕਾਰ ਦੀ ਇੱਜ਼ਤ ਦਾ ਨਹੀਂ ਸਗੋਂ ਬੇਇੱਜ਼ਤੀ ਦੀ ਸਬੱਬ ਬਣਦੀ ਜਾ ਰਹੀ ਹੈ, ਦਰਅਸਲ, ਲੁਧਿਆਣਾ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਇੱਕ ਸਕੂਲ ਦਾ ਉਦਘਾਟਨ ਕੀਤਾ। ਹੁਣ ਇਸ ਨੂੰ ਲੈ ਕੇ ਰਾਜਨੀਤੀ ਤੇਜ਼ ਹੋ ਗਈ ਹੈ।
ਜਲੰਧਰ ਕੈਂਟ ਤੋਂ ਕਾਂਗਰਸੀ ਵਿਧਾਇਕ ਨੇ ਉਕਤ ਸਕੂਲ ਦੀ ਇੱਕ ਫੋਟੋ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਦਿਖਾਇਆ ਹੈ ਕਿ ਇਹ ਉਹੀ ਸਕੂਲ ਹੈ ਜਿਸਦਾ ਉਦਘਾਟਨ ਆਪ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਨੇ ਕੀਤਾ ਸੀ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦੋਵਾਂ ਸਮੇਂ ਦੀਆਂ ਫੋਟੋਆਂ ਵੀ ਸਾਂਝੀਆਂ ਕੀਤੀਆਂ ਹਨ।
Same school, same classrooms — inaugurated twice. First by late MLA Gurpreet Gogi Ji, now by the AAP candidate. Isn’t this an insult to Gogi Ji’s memory and service? Isn’t it disrespecting the inauguration already done? The NGO that built the classrooms had its name erased. This… pic.twitter.com/hb6kxEui8n
— Pargat Singh (@PargatSOfficial) April 19, 2025
ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ - ਉਹੀ ਸਕੂਲ, ਉਹੀ ਕਲਾਸਾਂ, ਪਰ ਇਸਦਾ ਉਦਘਾਟਨ ਦੋ ਵਾਰ ਹੋਇਆ। ਪਹਿਲਾਂ ਮਰਹੂਮ ਵਿਧਾਇਕ ਗੁਰਪ੍ਰੀਤ ਗੋਗੀ ਤੇ ਹੁਣ ‘ਆਪ’ ਉਮੀਦਵਾਰ ਸੰਜੀਵ ਅਰੋੜਾ, ਕੀ ਇਹ ਗੋਗੀ ਦੀ ਯਾਦ ਅਤੇ ਸੇਵਾ ਦਾ ਅਪਮਾਨ ਨਹੀਂ ਹੈ? ਕੀ ਇਹ ਉਸ ਉਦਘਾਟਨ ਦਾ ਨਿਰਾਦਰ ਨਹੀਂ ਹੈ ਜੋ ਪਹਿਲਾਂ ਹੀ ਹੋ ਚੁੱਕਾ ਹੈ? ਕਲਾਸਰੂਮ ਬਣਾਉਣ ਵਾਲੀ ਐਨਜੀਓ ਦਾ ਨਾਮ ਮਿਟਾ ਦਿੱਤਾ ਗਿਆ ਸੀ। ਇਹ ਕੋਈ 'ਸਿੱਖਿਆ ਕ੍ਰਾਂਤੀ' ਨਹੀਂ ਹੈ, ਇਹ ਨੀਂਹ ਪੱਥਰਾਂ 'ਤੇ ਰਾਜਨੀਤੀ ਹੈ।
ਜ਼ਿਕਰ ਕਰ ਦਈਏ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਗੁਰਪ੍ਰੀਤ ਗੋਗੀ (57) ਦੀ ਗੋਲੀ ਲੱਗਣ ਤੋਂ ਬਾਅਦ ਮੌਤ ਹੋ ਗਈ। ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਆਪਣਾ ਰਿਵਾਲਵਰ ਸਾਫ਼ ਕਰ ਰਹੇ ਸੀ। ਇਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਹੁਣ ਉਸ ਸੀਟ ਉੱਤੇ ਜ਼ਿਮਨੀ ਚੋਣਾਂ ਹੋਣੀਆਂ ਹਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।






















