ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਵੇਲੇ ਕੱਟੀ ਗਈ ਰਾਹੁਲ ਗਾਂਧੀ ਦੀ ਜੇਬ? ਹਰਮਿਸਰਤ ਦੇ ਇਲਜ਼ਾਮ ਦਾ ਸੁਰਜੇਵਾਲਾ ਨੇ ਇੰਝ ਦਿੱਤਾ ਜਵਾਬ
Harsimrat Badal tweet on Rahul Gandhi: 27 ਜਨਵਰੀ ਨੂੰ ਪੰਜਾਬ ਦੌਰੇ 'ਤੇ ਆਏ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ 'ਚ ਜੇਬ ਕੱਟੀ ਗਈ। ਅਕਾਲੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ
Harsimrat Badal tweet on Rahul Gandhi: 27 ਜਨਵਰੀ ਨੂੰ ਪੰਜਾਬ ਦੌਰੇ 'ਤੇ ਆਏ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ 'ਚ ਜੇਬ ਕੱਟੀ ਗਈ। ਅਕਾਲੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਇੱਕ ਟਵੀਟ ਵਿੱਚ ਇਹ ਦੋਸ਼ ਲਾਇਆ ਹੈ।
ਹਰਸਿਮਰਤ ਨੇ ਟਵੀਟ ਕੀਤਾ ਕਿ ਸ਼੍ਰੀ ਹਰਿਮੰਦਰ ਸਾਹਿਬ 'ਚ ਰਾਹੁਲ ਗਾਂਧੀ ਦੀ ਜੇਬ ਕਿਸ ਨੇ ਕੱਟੀ? ਚਰਨਜੀਤ ਚੰਨੀ, ਨਵਜੋਤ ਸਿੱਧੂ ਜਾਂ ਸੁਖਜਿੰਦਰ ਰੰਧਾਵਾ? ਤਿੰਨਾਂ ਨੂੰ ਹੀ ਜ਼ੈੱਡ ਸਕਿਓਰਿਟੀ ਨੇ ਰਾਹੁਲ ਗਾਂਧੀ ਦੇ ਨੇੜੇ ਜਾਣ ਦੀ ਇਜਾਜ਼ਤ ਦਿੱਤੀ ਸੀ। ਕਿਤੇ ਬੇਅਦਬੀ ਕਾਂਡ ਤੋਂ ਬਾਅਦ ਇਹ ਸਾਡੇ ਪਵਿੱਤਰ ਅਸਥਾਨ ਹਰਿਮੰਦਰ ਸਾਹਿਬ ਨੂੰ ਦੁਬਾਰਾ ਬਦਨਾਮ ਕਰਨ ਦੀ ਸਾਜ਼ਿਸ਼ ਤਾਂ ਨਹੀਂ।
Who picked @RahulGandhi's pocket at Sri Harmandir Sahib?@CHARANJITCHANNI? @sherryontopp? or @Sukhjinder_INC? These were the only 3 persons allowed by Z-security to get near him. Or is it just one more attempt to bring bad name to our holiest shrine, after the 'be-adbi' incidents?
— Harsimrat Kaur Badal (@HarsimratBadal_) January 29, 2022
ਸੁਰਜੇਵਾਲਾ ਨੇ ਸਾਧਿਆ ਨਿਸ਼ਾਨਾ
ਇਸ ਦੇ ਜਵਾਬ 'ਚ ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਨੇ ਹਰਸਿਮਰਤ 'ਤੇ ਪਲਟਵਾਰ ਕੀਤਾ। ਸੁਰਜੇਵਾਲਾ ਨੇ ਟਵੀਟ ਕੀਤਾ ਕਿ ਹਰਸਿਮਰਤ ਜੀ, ਜਦੋਂ ਅਜਿਹਾ ਕੁਝ ਨਹੀਂ ਹੋਇਆ ਤਾਂ ਅਜਿਹੀਆਂ ਝੂਠੀਆਂ ਖ਼ਬਰਾਂ ਫੈਲਾਉਣਾ ਗੁਰੂ ਘਰ ਦਾ ਅਪਮਾਨ ਹੈ। ਚੁਣਾਵੀ ਰੁਕਾਵਟ ਬਣੀ ਰਹੇਗੀ ਪਰ ਤੁਹਾਨੂੰ ਜ਼ਿੰਮੇਵਾਰੀ ਤੇ ਪਰਿਪੱਕਤਾ ਦਿਖਾਉਣੀ ਚਾਹੀਦੀ ਹੈ। ਹਾਂ, ਮੋਦੀ ਸਰਕਾਰ ਦੇ ਮੰਤਰੀ ਮੰਡਲ ਵਿੱਚ ਬੈਠ ਕੇ ਕਾਲੇ ਕਾਨੂੰਨਾਂ 'ਤੇ ਮੋਹਰ ਲਗਾਉਣਾ ਨਿਸ਼ਚਿਤ ਤੌਰ 'ਤੇ ਮਿਹਨਤੀ ਕਿਸਾਨਾਂ ਦੀਆਂ ਜੇਬਾਂ ਕੱਟਣ ਦੇ ਬਰਾਬਰ ਹੀ ਹੈ।
ਹਰਸਿਮਰਤ ਜੀ,
— Randeep Singh Surjewala (@rssurjewala) January 29, 2022
ਜਦੋਂ ਅਜਿਹਾ ਹੋਇਆ ਹੀ ਨਹੀਂ ਤਾਂ ਅਜਿਹੀਆਂ ਝੂਠੀਆਂ ਖ਼ਬਰਾਂ ਫਲਾਉਣਾ ਪਵਿੱਤਰ ਗੁਰੂ ਘਰ ਦੀ ਬੇਅਦਬੀ ਹੈ।ਚੋਣਾਵੀ ਵਿਰੋਧ ਚੱਲੂਗਾ ਪਰ ਤੁਹਾਨੂੰ ਜ਼ਿੰਮੇਵਾਰੀ,ਸਿਆਣਪ ਦਿਖਾਉਣੀ ਚਾਹੀਦੀ ਹੈ।
ਮੋਦੀ ਸਰਕਾਰ ਦੇ ਮੰਤਰੀ ਮੰਡਲ ਚ ਬੈਠ ਕੇ ਕਾਲੇ ਕਾਨੂੰਨਾਂ ਤੇ ਮੋਹਰ ਲਾਉਣਾ ਲਾਜ਼ਮੀ ਤੌਰ ਤੇ ਕਿਸਾਨਾਂ ਦੀਆਂ ਜੇਬਾਂ ਕੱਟਣ ਦੇ ਬਰਾਬਰ ਹੈ। https://t.co/QTgvPwLWCt
ਇੱਕ ਦਿਨਾ ਦੌਰੇ 'ਤੇ ਆਏ ਸੀ ਰਾਹੁਲ ਗਾਂਧੀ
ਰਾਹੁਲ ਗਾਂਧੀ ਵੀਰਵਾਰ ਨੂੰ ਪੰਜਾਬ ਦੇ ਇੱਕ ਦਿਨ ਦੇ ਦੌਰੇ 'ਤੇ ਸਨ। ਉਨ੍ਹਾਂ ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ ਦੇ ਦਰਸ਼ਨ ਵੀ ਕੀਤੇ। ਗਾਂਧੀ ਉਸੇ ਸ਼ਾਮ ਬਾਅਦ ਵਿੱਚ ਜਲੰਧਰ ਵੀ ਆਏ ਜਿੱਥੇ ਉਨ੍ਹਾਂ ਇੱਕ ਡਿਜੀਟਲ ਰੈਲੀ ਨੂੰ ਸੰਬੋਧਨ ਕੀਤਾ। ਪੰਜਾਬ ਕਾਂਗਰਸ ਦੇ ਦਿੱਗਜ ਨੇਤਾਵਾਂ ਦੇ ਨਾਲ ਰਾਹੁਲ ਦੇ ਨਾਲ ਸੀਐਮ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੀ ਮੌਜੂਦ ਸਨ। ਹਾਲਾਂਕਿ ਇਸ ਸਵਾਲ ਤੋਂ ਇਲਾਵਾ ਹਰਸਿਮਰਤ ਬਾਦਲ ਨੇ ਇਸ ਬਾਰੇ ਹੋਰ ਕੁਝ ਨਹੀਂ ਦੱਸਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904