ਜਲੰਧਰ: ਇੱਥੇ ਅੱਜ ਰੀਜਨਲ ਟਰਾਂਸਪੋਰਟ ਆਫਿਸ ਵਿੱਚ ਵਿਜੀਲੈਂਸ ਵਿਭਾਗ ਨੇ ਛਾਪਾ ਮਾਰਿਆ। ਵਿਜੀਲੈਂਸ ਵਿਭਾਗ ਦੀਆਂ ਕਈ ਟੀਮਾਂ ਨੇ ਜਲੰਧਰ ਦੇ ਰੀਜਨਲ ਟਰਾਂਸਪੋਰਟ ਆਫਿਸ ਵਿੱਚ ਰੇਡ ਕੀਤੀ।
ਵਿਜੀਲੈਂਸ ਦੇ ਅਫਸਰ ਆਰਟੀਏ ਦਾ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਰਹੇ ਹਨ। ਡੀਐਸਪੀ ਵਿਜੀਲੈਂਸ ਚੌਧਰੀ ਸਤਪਾਲ ਨੇ ਆਰਟੀਏ ਦੇ ਮੁਲਾਜ਼ਮਾਂ ਤੋਂ ਪੁੱਛਗਿਛ ਕੀਤੀ। ਵਿਜੀਲੈਂਸ ਨੂੰ ਆਰਟੀਏ ਆਫਿਸ ਵਿੱਚ ਏਜੰਟਾਂ ਦਾ ਕਬਜ਼ਾ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ।
ਵਿਜੀਲੈਂਸ ਨੇ ਇਸ ਤੋਂ ਪਹਿਲਾਂ ਰਿਸ਼ਵਤ ਲੈਣ ਦੇ ਇਲਜ਼ਾਮਾਂ ਵਿੱਚ ਹੁਸ਼ਿਆਰਪੁਰ ਵਿੱਚ ਤਾਇਨਾਤ ਆਰਟੀਓ ਪਿਆਰਾ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਭ੍ਰਿਸ਼ਟਾਚਾਰ ਦੇ ਤਾਰ ਜਲੰਧਰ ਦਫਤਰ ਨਾਲ ਵੀ ਜੁੜੇ ਹਨ।