ਮੌਸਮ ਨੇ ਬਦਲਿਆ ਮਿਜਾਜ਼, ਤੇਜ਼ ਹਨੇਰੀ ਅਤੇ ਝੱਖੜ ਨੇ ਮਚਾਈ ਤਬਾਹੀ
Punjab Weather: ਪੰਜਾਬ ਵਿੱਚ ਮੌਸਮ ਨੇ ਮਿਜਾਜ਼ ਬਦਲ ਲਿਆ ਹੈ। ਇੱਕ ਪਾਸੇ ਜਿੱਥੇ ਪੂਰਾ ਦਿਨ ਧੁੱਪ ਰਹੀ, ਉੱਥੇ ਹੀ ਸ਼ਾਮ ਵੇਲੇ ਮੌਸਮ ਨੇ ਰੁੱਖ ਬਦਲ ਲਿਆ ਹੈ। ਹੁਣ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਨੇਰੀ ਚੱਲ ਰਹੀ ਹੈ।

Punjab Weather: ਪੰਜਾਬ ਵਿੱਚ ਮੌਸਮ ਨੇ ਮਿਜਾਜ਼ ਬਦਲ ਲਿਆ ਹੈ। ਇੱਕ ਪਾਸੇ ਜਿੱਥੇ ਪੂਰਾ ਦਿਨ ਧੁੱਪ ਰਹੀ, ਉੱਥੇ ਹੀ ਸ਼ਾਮ ਵੇਲੇ ਮੌਸਮ ਨੇ ਰੁੱਖ ਬਦਲ ਲਿਆ ਹੈ। ਹੁਣ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਨੇਰੀ ਚੱਲ ਰਹੀ ਹੈ। ਲੁਧਿਆਣਾ, ਫਾਜ਼ਿਲਕਾ ਸਣੇ ਹੋਰ ਜ਼ਿਲ੍ਹਿਆਂ ਵਿੱਚ ਇਸ ਵੇਲੇ ਬਦਲ ਗੱਜ ਰਿਹਾ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਤੇਜ਼ ਹਵਾਵਾਂ ਦੇ ਨਾਲ ਕਾਫੀ ਮਿੱਟੀ ਉੱਡ ਰਹੀ ਹੈ।
ਇਸ ਕਰਕੇ ਲੋਕਾਂ ਨੂੰ ਇਧਰ-ਉਧਰ ਜਾਣ ਵਿੱਚ ਪਰੇਸ਼ਾਨੀ ਹੋ ਰਹੀ ਹੈ। ਕਿਉਂਕਿ ਤੂਫਾਨ ਕਰਕੇ ਮਿੱਟੀ ਉੱਡ ਰਹੀ ਹੈ, ਜੋ ਕਿ ਲੋਕਾਂ ਦੀਆਂ ਅੱਖਾਂ ਵਿੱਚ ਜਾ ਕੇ ਪੈ ਰਹੀ ਹੈ। ਇਸ ਕਰਕੇ ਰਾਹਗੀਆਂ ਦੀ ਰਫਤਾਰ ਰੁੱਕ ਜਿਹੀ ਗਈ ਹੈ। ਉੱਥੇ ਹੀ ਘਰ ਵਿੱਚ ਬੈਠੇ ਲੋਕਾਂ ਨੂੰ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਜਾ ਰਹੀ ਹੈ, ਤਾਂ ਕਿ ਉਹ ਵੀ ਤੇਜ਼ ਤੂਫਾਨ ਵਿੱਚਚ ਨਾ ਫਸ ਜਾਣ।
ਜ਼ਿਕਰ ਕਰ ਦਈਏ ਕਿ ਮੌਸਮ ਵਿਭਾਗ ਨੇ ਅੱਜ ਅਤੇ ਕੱਲ੍ਹ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਤੇਜ਼ ਹਨੇਰੀ ਅਤੇ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਹੈ ਕਿ ਅੱਜ ਸ਼ਾਮ ਮਾਨਸਾ, ਸੰਗਰੂਰ, ਬਰਨਾਲਾ, ਬਠਿੰਡਾ, ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਤਰਨ ਤਾਰਨ, ਮੋਗਾ, ਲੁਧਿਆਣਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ 'ਚ ਅਸਮਾਨੀ ਬਿਜਲੀ ਚਮਕਣ ਅਤੇ 40 ਤੋਂ 50 ਕਿ.ਮੀ. ਪ੍ਰਤੀ ਘੰਟਾ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਹੈ। ਇਸ ਤਬਦੀਲੀ ਦੇ ਕਾਰਨ ਖੇਤੀਬਾੜੀ ਅਤੇ ਲੋਕ ਜੀਵਨ 'ਤੇ ਪ੍ਰਭਾਵ ਪੈ ਸਕਦਾ ਹੈ। ਲੋਕਾਂ ਨੂੰ ਸਾਵਧਾਨ ਰਹਿਣ ਸਲਾਹ ਦਿੱਤੀ ਜਾਂਦੀ ਹੈ।






















