ਪੜਚੋਲ ਕਰੋ
(Source: ECI/ABP News)
550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਬਾਰਸ਼ ਨੇ ਪਾਇਆ ਵਿਘਨ
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਹੋਈ ਬਾਰਸ਼ ਨੇ ਸਮਾਗਮਾਂ ਦੇ ਸਾਰੇ ਪ੍ਰਬੰਧਾਂ 'ਤੇ ਪਾਣੀ ਫੇਰ ਦਿੱਤਾ ਹੈ। ਡੇਰਾ ਬਾਬਾ ਨਾਨਕ ਵਿਖੇ ਹੋਣ ਵਾਲੇ ਅੱਜ ਦੇ ਪ੍ਰੋਗਰਾਮ ਤਾਂ ਰੱਦ ਹੀ ਕਰਨੇ ਪਏ। ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਵਿਖੇ ਵੀ ਬਾਰਸ਼ ਕਾਰਨ ਟੈਂਟ ਸਿਟੀ ਤੇ ਪੰਡਾਲ ਨੂੰ ਨੁਕਸਾਨ ਪਹੁੰਚਿਆ ਹੈ।
![550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਬਾਰਸ਼ ਨੇ ਪਾਇਆ ਵਿਘਨ Rain spoil show at holy town 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਬਾਰਸ਼ ਨੇ ਪਾਇਆ ਵਿਘਨ](https://static.abplive.com/wp-content/uploads/sites/5/2019/11/08125851/567.jpeg?impolicy=abp_cdn&imwidth=1200&height=675)
ਜਲੰਧਰ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਹੋਈ ਬਾਰਸ਼ ਨੇ ਸਮਾਗਮਾਂ ਦੇ ਸਾਰੇ ਪ੍ਰਬੰਧਾਂ 'ਤੇ ਪਾਣੀ ਫੇਰ ਦਿੱਤਾ ਹੈ। ਡੇਰਾ ਬਾਬਾ ਨਾਨਕ ਵਿਖੇ ਹੋਣ ਵਾਲੇ ਅੱਜ ਦੇ ਪ੍ਰੋਗਰਾਮ ਤਾਂ ਰੱਦ ਹੀ ਕਰਨੇ ਪਏ। ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਵਿਖੇ ਵੀ ਬਾਰਸ਼ ਕਾਰਨ ਟੈਂਟ ਸਿਟੀ ਤੇ ਪੰਡਾਲ ਨੂੰ ਨੁਕਸਾਨ ਪਹੁੰਚਿਆ ਹੈ।
ਅੱਜ ਸਵੇਰ ਤੋਂ ਹੀ ਪਾਣੀ ਤੇ ਚਿੱਕੜ ਨਾਲ ਭਰੇ ਟੈਂਟ ਸਿਟੀ ਦੀ ਮਰੰਮਤ ਸ਼ੁਰੂ ਹੋ ਗਈ। ਉਂਝ ਮਰੰਮਤ ਦੇ ਇੰਤਜ਼ਾਮ ਵੇਖ ਕੇ ਲੱਗਦਾ ਨਹੀਂ ਕਿ ਇਹ ਕੰਮ ਇੰਨੀ ਹਾਲਾਤ ਸੁਧਰ ਸਕਣਗੇ। ਹਾਲੇ ਬੱਤੀ ਵੀ ਬਹਾਲ ਨਹੀਂ ਹੋ ਸਕੀ। ਇਸ ਤੋਂ ਇਲਾਵਾ ਬਾਰਸ਼ ਕਰਕੇ ਆਰਜ਼ੀ ਰਸਤੇ ਵੀ ਬੰਦ ਹਨ।
ਦੱਸ ਦਈਏ ਕਿ ਪਿਛਲੇ ਦਿਨ ਤੇਜ਼ ਹਵਾ ਤੇ ਮੀਂਹ ਨਾਲ ਸੁਲਤਾਨਪੁਰ ਲੋਧੀ ਵਿੱਚ ਬਣੇ ਟੈਂਟ ਸਿਟੀ ਵਿੱਚ ਪਾਣੀ ਆ ਗਿਆ। ਇਸ ਮਗਰੋਂ ਇਹਤਿਆਤ ਵਜੋਂ ਪ੍ਰਸ਼ਾਸਨ ਨੇ ਟੈਂਟ ਸਿਟੀ ਦੀ ਬਿਜਲੀ ਬੰਦ ਕਰ ਦਿੱਤੀ। ਪਿੰਡ ਬੁੱਸੋਵਾਲ ਨੇੜੇ ਜਿਥੇ ਵੀਵੀਆਈਪੀਜ਼ ਲਈ ਹੈਲੀਪੈਡ ਬਣਾਏ ਗਏ ਹਨ, ਉੱਥੇ ਐਸਜੀਪੀਸੀ ਵੱਲੋਂ ਬਣਾਇਆ ਗਿਆ ਸਵਾਗਤੀ ਗੇਟ ਡਿੱਗਣ ਨਾਲ ਇੱਕ ਪੁਲਿਸ ਮੁਲਾਜ਼ਮ ਦੀ ਲੱਤ ’ਤੇ ਸੱਟ ਲੱਗ ਗਈ।
ਇਸੇ ਤਰ੍ਹਾਂ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਸਮਾਗਮ ’ਚ ਟੈਂਟ ਦਾ ਇੱਕ ਹਿੱਸਾ ਡਿੱਗਣ ਨਾਲ ਦੋ ਮਹਿਲਾ ਮੁਲਾਜ਼ਮਾਂ ਦੇ ਹਲਕੀਆਂ ਸੱਟਾਂ ਲੱਗੀਆਂ। ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮੀਂਹ ਦਾ ਪਾਣੀ ਕਿਸੇ ਵੀ ਟੈਂਟ ਵਿੱਚ ਨਹੀਂ ਵੜਿਆ ਪਰ ਟੈਂਟ ਸਿਟੀ ਦੇ ਕੰਪਲੈਕਸ ਵਿੱਚ ਪਾਣੀ ਖੜ੍ਹਾ ਹੋਣ ਕਾਰਨ ਬਿਜਲੀ ਬੰਦ ਕਰਨੀ ਪਈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਪੰਜਾਬ ਸਰਕਾਰ ਵੱਲੋਂ ਬਣਾਏ ਗਏ ਮੁੱਖ ਪੰਡਾਲ ਦੇ ਨੇੜੇ ਹੀ ਲੱਗੀ ਗੁਰੂ ਨਾਨਕ ਪ੍ਰਦਰਸ਼ਨੀ ਦੇ ਤੇਜ਼ ਹਨ੍ਹੇਰੀ ਨਾਲ ਬੋਰਡ ਵੀ ਡਿੱਗ ਪਏ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਆਈਪੀਐਲ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)