ਪੜਚੋਲ ਕਰੋ

Raja Warring ਦੀ SC ਕਮਿਸ਼ਨ ਨੂੰ ਚੁਣੌਤੀ ,ਕਿਹਾ - ਮੈਂ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਵਾਂਗਾ ,ਜੋ ਕਰਨਾ ਹੈ ਕਰ ਲਓ 

Punjab News : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ( Raja Warring )ਨੇ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ

Punjab News : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ( Raja Warring )ਨੇ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ (Jasbir Singh Garhi ) ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਕਮਿਸ਼ਨ ਵੱਲੋਂ ਤਲਬ ਕੀਤੇ ਜਾਣ ਦੇ ਬਾਵਜੂਦ ਰਾਜਾ ਵੜਿੰਗ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਕਮਿਸ਼ਨ ਅੱਗੇ ਪੇਸ਼ ਨਹੀਂ ਹੋਣਗੇ।

ਵੜਿੰਗ ਨੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ 'ਤੇ ਗੰਭੀਰ ਆਰੋਪ ਲਗਾਉਂਦਿਆਂ ਕਿਹਾ, “ਮੈਂ 25 ਹਜ਼ਾਰ ਵਾਰ ਕਹਿ ਦਿੱਤਾ ਹੈ ਕਿ ਮੈਂ ਜਸਬੀਰ ਸਿੰਘ ਗੜ੍ਹੀ  ਸਾਹਮਣੇ ਪੇਸ਼ ਨਹੀਂ ਹੋਵਾਂਗਾ। ਉਨ੍ਹਾਂ ਨੇ ਜੋ ਕਰਨਾ ਹੈ ਕਰ ਲੈਣ। ਜੇ ਲੋੜ ਪਈ ਤਾਂ ਮੈਂ ਸਿੱਧਾ ਅਦਾਲਤ ਅੱਗੇ ਪੇਸ਼ ਹੋ ਜਾਵਾਂਗਾ।”

“ਸੰਵਿਧਾਨਕ ਅਹੁਦੇ ਦਾ ਸਤਿਕਾਰ ਕਰਦਾ ਹਾਂ, ਪਰ ਅਧਿਕਾਰਾਂ ਦੀ ਦੁਰਵਰਤੋਂ ਹੋ ਰਹੀ ਹੈ”

ਮੀਡੀਆ ਨਾਲ ਗੱਲਬਾਤ ਦੌਰਾਨ ਵੜਿੰਗ ਨੇ ਕਿਹਾ ਕਿ ਉਹ ਸੰਵਿਧਾਨਕ ਅਹੁਦੇ ਦਾ ਪੂਰਾ ਸਤਿਕਾਰ ਕਰਦੇ ਹਨ ਪਰ ਜਸਬੀਰ ਸਿੰਘ ਗੜ੍ਹੀ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰ ਰਹੇ ਹਨ। ਉਨ੍ਹਾਂ ਦਾ ਆਰੋਪ ਹੈ ਕਿ ਕਮਿਸ਼ਨ ਦੀ ਕਾਰਵਾਈ ਦੀਆਂ ਵੀਡੀਓਜ਼ ਜਾਣਬੁੱਝ ਕੇ ਲੀਕ ਕੀਤੀਆਂ ਜਾਂਦੀਆਂ ਹਨ ਤਾਂ ਜੋ ਉਨ੍ਹਾਂ ਦੀ ਛਵੀ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ।

“ਸਰਕਾਰ ਦੇ ਨੁਮਾਇੰਦੇ ਵਾਂਗ ਕੰਮ ਕਰ ਰਹੇ ਹਨ ਗੜ੍ਹੀ”

ਰਾਜਾ ਵੜਿੰਗ ਨੇ ਆਰੋਪ ਲਾਇਆ ਕਿ ਜਸਬੀਰ ਸਿੰਘ ਗੜ੍ਹੀ ਸੁਤੰਤਰ ਤੌਰ 'ਤੇ ਕੰਮ ਕਰਨ ਦੀ ਬਜਾਏ ਸਰਕਾਰ ਦੇ ਨੁਮਾਇੰਦੇ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਸਬੀਰ ਸਿੰਘ ਗੜ੍ਹੀ ਪ੍ਰੋਟੋਕਾਲ ਨੂੰ ਨਹੀਂ ਸਮਝਦੇ ਅਤੇ ਅਦਾਲਤ ਵੀ ਉਨ੍ਹਾਂ ਦੇ ਰਵੱਈਏ 'ਤੇ ਟਿੱਪਣੀ ਕਰ ਚੁੱਕੀ ਹੈ।

ਈਟੀਓ ਦੀ ਸ਼ਿਕਾਇਤ 'ਤੇ ਪੁਲਿਸ ਤੋਂ ਮੰਗੀ ਰਿਪੋਰਟ

ਚੇਅਰਮੈਨ ਜਸਬੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਕੈਬਨਿਟ ਮੰਤਰੀ Harbhajan Singh ETO ਦੀ ਸ਼ਿਕਾਇਤ 'ਤੇ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ। ਇਸ ਮਾਮਲੇ ਵਿੱਚ ਪੁਲਿਸ ਤੋਂ ਰਿਪੋਰਟ ਮੰਗੀ ਗਈ ਹੈ ਅਤੇ ਪੁਲਿਸ ਨੇ 15 ਦਿਨਾਂ ਦਾ ਸਮਾਂ ਮੰਗਿਆ ਹੈ। ਹੁਣ 2 ਜੁਲਾਈ ਨੂੰ ਰਿਪੋਰਟ ਪੇਸ਼ ਕੀਤੀ ਜਾਵੇਗੀ।

ਦਲਿਤ ਭਾਈਚਾਰੇ 'ਤੇ ਟਿੱਪਣੀ ਦੇ ਆਰੋਪ 

ਲੋਕ ਸਭਾ ਚੋਣਾਂ ਦੌਰਾਨ ਇੱਕ ਕਥਿਤ ਆਡੀਓ/ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਰਾਜਾ ਵੜਿੰਗ 'ਤੇ ਦਲਿਤ ਭਾਈਚਾਰੇ ਬਾਰੇ ਅਪਮਾਨਜਨਕ ਅਤੇ ਜਾਤੀਸੂਚਕ ਸ਼ਬਦ ਵਰਤਣ ਦੇ ਆਰੋਪ ਲੱਗੇ ਸਨ। ਕੈਬਨਿਟ ਮੰਤਰੀ Baljit Kaur ਨੇ ਵੀ ਇਹ ਮਾਮਲਾ ਐਸਸੀ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਸੀ। ਇਸ ਤੋਂ ਇਲਾਵਾ ਸਾਬਕਾ ਕੇਂਦਰੀ ਗ੍ਰਹਿ ਮੰਤਰੀ Buta Singh ਬਾਰੇ ਕੀਤੀ ਗਈ ਕਥਿਤ ਟਿੱਪਣੀ ਨੂੰ ਲੈ ਕੇ ਵੀ ਵੜਿੰਗ ਖ਼ਿਲਾਫ਼ BNS ਅਤੇ SC/ST ਐਕਟ ਤਹਿਤ ਮਾਮਲਾ ਦਰਜ ਹੋ ਚੁੱਕਾ ਹੈ।

ਵੌਇਸ ਸੈਂਪਲ ਅਤੇ ਫੋਰੈਂਸਿਕ ਜਾਂਚ 'ਤੇ ਅਟਕਿਆ ਮਾਮਲਾ

ਐਸਸੀ ਕਮਿਸ਼ਨ ਨੇ ਪੰਜਾਬ ਪੁਲਿਸ ਨੂੰ ਵੱਖ-ਵੱਖ ਮਾਮਲਿਆਂ ਦੀ ਜਾਂਚ ਤੇਜ਼ ਕਰਨ ਲਈ ਕਿਹਾ ਹੈ। ਕਮਿਸ਼ਨ ਨੇ ਪਹਿਲਾਂ ਰਾਜਾ ਵੜਿੰਗ ਦਾ ਵੌਇਸ ਸੈਂਪਲ ਲੈ ਕੇ ਫੋਰੈਂਸਿਕ ਜਾਂਚ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ ਸਨ ਤਾਂ ਜੋ ਵਾਇਰਲ ਕਲਿੱਪ ਦੀ ਸੱਚਾਈ ਸਾਹਮਣੇ ਆ ਸਕੇ। ਪੁਲਿਸ ਨੇ ਇਸ ਸਬੰਧੀ Meta ਤੋਂ ਵੀ ਜਾਣਕਾਰੀ ਮੰਗੀ ਹੈ ਕਿ ਵੀਡੀਓ ਸਭ ਤੋਂ ਪਹਿਲਾਂ ਕਿਸ ਨੇ ਅਤੇ ਕਿੱਥੋਂ ਅਪਲੋਡ ਕੀਤੀ ਸੀ।

ਵੜਿੰਗ ਦਾ ਦਾਅਵਾ : “7 ਸਾਲ ਪੁਰਾਣੀ ਫਰਜ਼ੀ ਆਡੀਓ”

ਦੂਜੇ ਪਾਸੇ ਰਾਜਾ ਵੜਿੰਗ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਆਡੀਓ ਪੂਰੀ ਤਰ੍ਹਾਂ ਫਰਜ਼ੀ ਹੈ ਅਤੇ ਕਰੀਬ 7 ਸਾਲ ਪਹਿਲਾਂ ਵੀ ਉਨ੍ਹਾਂ ਨੂੰ ਬਦਨਾਮ ਕਰਨ ਲਈ ਫੈਲਾਈ ਗਈ ਸੀ। ਵੜਿੰਗ ਦਾ ਆਰੋਪ ਹੈ ਕਿ Aam Aadmi Party (AAP) ਰਾਜਨੀਤਿਕ ਵਿਰੋਧ ਦੇ ਤਹਿਤ ਇਸ ਮਾਮਲੇ ਨੂੰ ਮੁੜ ਉਭਾਰ ਰਹੀ ਹੈ ਅਤੇ ਐਸਸੀ ਕਮਿਸ਼ਨ ਨੂੰ ਸਿਆਸੀ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ “ਕੋਈ ਛੋਟਾ ਬੱਚਾ ਵੀ ਸੁਣ ਕੇ ਦੱਸ ਸਕਦਾ ਹੈ ਕਿ ਉਹ ਆਵਾਜ਼ ਮੇਰੀ ਨਹੀਂ ਹੈ।” ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਡੀਜੀਪੀ ਨੂੰ ਪੱਤਰ ਲਿਖ ਕੇ ਫਰਜ਼ੀ ਪ੍ਰਚਾਰ ਕਰਨ ਵਾਲਿਆਂ ਖ਼ਿਲਾਫ਼ FIR ਦਰਜ ਕਰਨ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਕਮਿਸ਼ਨ ਦੀ ਕਾਰਵਾਈ ਨੂੰ ਅਦਾਲਤ ਵਿੱਚ ਚੁਣੌਤੀ ਦੇਣਗੇ।

Advertisement

ਟਾਪ ਹੈਡਲਾਈਨ

Rahul Gandhi ਨੇ ਭੂਪੇਸ਼ ਬਘੇਲ ਤੋਂ ਰਿਪੋਰਟ ਮੰਗੀ, ਬਾਜਵਾ ਤੋਂ ਬਾਅਦ ਚੰਨੀ-ਰੰਧਾਵਾ ਵੀ ਮਿਲੇ; ਵੜਿੰਗ ਦੇ ਅਸਤੀਫ਼ੇ 'ਤੇ 25 ਅਗਸਤ ਤੋਂ ਬਾਅਦ ਫੈਸਲਾ
Rahul Gandhi ਨੇ ਭੂਪੇਸ਼ ਬਘੇਲ ਤੋਂ ਰਿਪੋਰਟ ਮੰਗੀ, ਬਾਜਵਾ ਤੋਂ ਬਾਅਦ ਚੰਨੀ-ਰੰਧਾਵਾ ਵੀ ਮਿਲੇ; ਵੜਿੰਗ ਦੇ ਅਸਤੀਫ਼ੇ 'ਤੇ 25 ਅਗਸਤ ਤੋਂ ਬਾਅਦ ਫੈਸਲਾ
ਅੰਮ੍ਰਿਤਪਾਲ ਸਿੰਘ ਦੀ ਪਾਰਟੀ ਵੱਲੋਂ 5 ਹਲਕਾ ਇੰਚਾਰਜਾਂ ਦਾ ਐਲਾਨ, ਜਾਣੋ ਕਿਹੜੇ ਆਗੂ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ
ਅੰਮ੍ਰਿਤਪਾਲ ਸਿੰਘ ਦੀ ਪਾਰਟੀ ਵੱਲੋਂ 5 ਹਲਕਾ ਇੰਚਾਰਜਾਂ ਦਾ ਐਲਾਨ, ਜਾਣੋ ਕਿਹੜੇ ਆਗੂ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ
Punjab News: ਪੰਜਾਬ 'ਚ ਵਾਰਦਾਤਾਂ ਦਾ ਸਿਲਸਿਲਾ ਜਾਰੀ, ਭਾਰਤੀ ਕਿਸਾਨ ਯੂਨੀਅਨ ਮਜੈਲ ਦੇ ਸੂਬਾ ਪ੍ਰਧਾਨ ਦੇ ਛੋਟੇ ਭਰਾ ਦਾ ਕਤਲ, ਘਰ 'ਚ ਸੁੱਤੇ ਪਏ ਨੂੰ ਗੋਲੀਆਂ ਨਾਲ ਭੁੰਨਿਆ...
ਪੰਜਾਬ 'ਚ ਵਾਰਦਾਤਾਂ ਦਾ ਸਿਲਸਿਲਾ ਜਾਰੀ, ਭਾਰਤੀ ਕਿਸਾਨ ਯੂਨੀਅਨ ਮਜੈਲ ਦੇ ਸੂਬਾ ਪ੍ਰਧਾਨ ਦੇ ਛੋਟੇ ਭਰਾ ਦਾ ਕਤਲ, ਘਰ 'ਚ ਸੁੱਤੇ ਪਏ ਨੂੰ ਗੋਲੀਆਂ ਨਾਲ ਭੁੰਨਿਆ...
Punjab News: ਪੰਜਾਬ 'ਚ ਆਗਾਮੀ ਵਿਧਾਨ ਸਭਾ ਚੋਣਾਂ ਲਈ ਸਿਆਸੀ ਪਾਰਟੀਆਂ ਨੇ ਖਿੱਚੀ ਤਿਆਰੀ, ‘ਵਾਰਿਸ ਪੰਜਾਬ ਦੇ’ ਵੱਲੋਂ 2 ਹੋਰ ਉਮੀਦਵਾਰਾਂ ਦਾ ਐਲਾਨ, ਜਾਣੋ ਕਿਸਨੂੰ ਦਿੱਤੀ ਟਿਕਟ...?
ਪੰਜਾਬ 'ਚ ਆਗਾਮੀ ਵਿਧਾਨ ਸਭਾ ਚੋਣਾਂ ਲਈ ਸਿਆਸੀ ਪਾਰਟੀਆਂ ਨੇ ਖਿੱਚੀ ਤਿਆਰੀ, ‘ਵਾਰਿਸ ਪੰਜਾਬ ਦੇ’ ਵੱਲੋਂ 2 ਹੋਰ ਉਮੀਦਵਾਰਾਂ ਦਾ ਐਲਾਨ, ਜਾਣੋ ਕਿਸਨੂੰ ਦਿੱਤੀ ਟਿਕਟ...?
Advertisement

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jagtar Singh Hawara ਦੀ ਪੈਰੋਲ ਲਈ ਗਵਰਨਰ ਨੂੰ ਮਿਲੇ CM ਭਗਵੰਤ ਮਾਨ  ,ਬੋਲੇ- ਕਾਨੂੰਨ-ਵਿਵਸਥਾ ਦੀ ਗਾਰੰਟੀ ਦੇ ਕੇ ਆਇਆ ਹਾਂ
Jagtar Singh Hawara ਦੀ ਪੈਰੋਲ ਲਈ ਗਵਰਨਰ ਨੂੰ ਮਿਲੇ CM ਭਗਵੰਤ ਮਾਨ  ,ਬੋਲੇ- ਕਾਨੂੰਨ-ਵਿਵਸਥਾ ਦੀ ਗਾਰੰਟੀ ਦੇ ਕੇ ਆਇਆ ਹਾਂ
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
Nawanshahr ’ਚ ਹੈਰਾਨ ਕਰਨ ਵਾਲੀ ਘਟਨਾ: ਇੱਕ ਨੌਜਵਾਨ ਨੇ ਖਾਧਾ ਸਲਫਾਸ, ਸੁਣ ਕੇ ਦੋ ਦੋਸਤਾਂ ਨੇ ਵੀ ਨਿਗਲਿਆ
Nawanshahr ’ਚ ਹੈਰਾਨ ਕਰਨ ਵਾਲੀ ਘਟਨਾ: ਇੱਕ ਨੌਜਵਾਨ ਨੇ ਖਾਧਾ ਸਲਫਾਸ, ਸੁਣ ਕੇ ਦੋ ਦੋਸਤਾਂ ਨੇ ਵੀ ਨਿਗਲਿਆ
ਗਜ਼ਬ !  ਚੋਰ ਡਿਪੋ ਤੋਂ ਪੂਰੀ ਬੱਸ ਹੀ ਚੋਰੀ ਕਰ ਲੈ ਗਏ,  ਫਿਰ ਜੋ ਹੋਇਆ ਹੋਸ਼ ਹੀ ਉਡ ਗਏ 
ਗਜ਼ਬ !  ਚੋਰ ਡਿਪੋ ਤੋਂ ਪੂਰੀ ਬੱਸ ਹੀ ਚੋਰੀ ਕਰ ਲੈ ਗਏ,  ਫਿਰ ਜੋ ਹੋਇਆ ਹੋਸ਼ ਹੀ ਉਡ ਗਏ 
ਪੰਜਾਬ SIR: ਕੱਲ੍ਹ ਆਵੇਗੀ Draft Voter List, ਤੁਹਾਡਾ ਨਾਮ ਹੈ ਜਾਂ ਕੱਟ ਗਿਆ? ਇਦਾਂ ਕਰੋ ਚੈੱਕ
ਪੰਜਾਬ SIR: ਕੱਲ੍ਹ ਆਵੇਗੀ Draft Voter List, ਤੁਹਾਡਾ ਨਾਮ ਹੈ ਜਾਂ ਕੱਟ ਗਿਆ? ਇਦਾਂ ਕਰੋ ਚੈੱਕ
Blinkit ਤੋਂ ਲੈ ਕੇ Zepto ਤੱਕ, 10 ਮਿੰਟ 'ਚ ਡਿਲਿਵਰੀ ਕਰਨ ਵਾਲਿਆਂ ਦੀ ਖੁੱਲ੍ਹ ਰਹੀ ਪੋਲ
Blinkit ਤੋਂ ਲੈ ਕੇ Zepto ਤੱਕ, 10 ਮਿੰਟ 'ਚ ਡਿਲਿਵਰੀ ਕਰਨ ਵਾਲਿਆਂ ਦੀ ਖੁੱਲ੍ਹ ਰਹੀ ਪੋਲ
Jalandhar News: ਜਲੰਧਰ ਚ ਵੱਡੀ ਵਾਰਦਾਤ, ਪੁੱਤਰ ਵੱਲੋਂ ਪਿਓ ਅਤੇ ਪਤਨੀ ਦਾ ਕਤਲ, ਘਰ 'ਚੋਂ ਮਿਲੀਆਂ ਦੋਵਾਂ ਦੀਆਂ ਲਾਸ਼ਾਂ; ਸਿਰ ਅਤੇ ਗਰਦਨ 'ਤੇ ਹਮਲਾ...
ਜਲੰਧਰ ਚ ਵੱਡੀ ਵਾਰਦਾਤ, ਪੁੱਤਰ ਵੱਲੋਂ ਪਿਓ ਅਤੇ ਪਤਨੀ ਦਾ ਕਤਲ, ਘਰ 'ਚੋਂ ਮਿਲੀਆਂ ਦੋਵਾਂ ਦੀਆਂ ਲਾਸ਼ਾਂ; ਸਿਰ ਅਤੇ ਗਰਦਨ 'ਤੇ ਹਮਲਾ...
Sri Damdama Sahib ਵਿਖੇ ਮੱਥਾ ਟੇਕਣ ਆਏ ਵਿਅਕਤੀ ਦੀ ਨਿਕਲੀ ਲਾਟਰੀ , ਲੱਗਿਆ ਡੇਢ ਕਰੋੜ ਰੁਪਏ ਦਾ ਇਨਾਮ
Sri Damdama Sahib ਵਿਖੇ ਮੱਥਾ ਟੇਕਣ ਆਏ ਵਿਅਕਤੀ ਦੀ ਨਿਕਲੀ ਲਾਟਰੀ , ਲੱਗਿਆ ਡੇਢ ਕਰੋੜ ਰੁਪਏ ਦਾ ਇਨਾਮ
Embed widget