ਪੜਚੋਲ ਕਰੋ
ਹਨੂੰਮਾਨ ਚਾਲੀਸਾ ਪਾਠ ਨਾਲ ਛੇੜਛਾੜ ਕਰ ਬੁਰੇ ਘਿਰੇ ਰਾਜਾ ਵੜਿੰਗ, ਦੇਣੀ ਪਈ ਸਫ਼ਾਈ

ਚੰਡੀਗੜ੍ਹ: ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਇਸ ਵਾਰ ਖੰਘ ਵਾਲੀ ਦਵਾਈ ਨਹੀਂ ਬਲਕਿ ਧਾਰਮਿਕ ਮਸਲੇ ਕਰਕੇ ਵੜਿੰਗ ਬੁਰੇ ਘਿਰ ਗਏ ਤੇ ਸਫਾਈ ਵੀ ਦੇਣੀ ਪਈ। ਰਾਜਾ ਵੜਿੰਗ ਨੇ ਹਨੂੰਮਾਨ ਚਾਲੀਸਾ ਨਾਲ ਛੇੜਛਾੜ ਕੀਤੀ, ਜਿਸ ਦਾ ਕਾਫੀ ਵਿਰੋਧ ਹੋਇਆ।
ਦਰਅਸਲ, ਰਾਜਾ ਵੜਿੰਗ ਨੇ ਹਨੂੰਮਾਨ ਚਾਲੀਸਾ ਪਾਠ ਨੂੰ ਤੋੜ ਮਰੋੜ ਕੇ ਚੁਟਕਲੇ ਵਜੋਂ ਪੇਸ਼ ਕਰਦਿਆਂ ਭਾਜਪਾ 'ਤੇ ਨਿਸ਼ਾਨੇ ਲਾਉਣ ਦੀ ਕੋਸ਼ਿਸ਼ ਕੀਤੀ ਸੀ। ਪਿਛਲੇ ਕੁਝ ਸਮੇਂ ਤੋਂ ਸਿਆਸੀ ਨੇਤਾਵਾਂ ਵੱਲੋਂ ਹਨੂੰਮਾਨ ਨੂੰ ਕਦੇ ਆਦਿਵਾਸੀ, ਕਦੇ ਦਲਿਤ ਤੇ ਕਦੇ ਖਿਡਾਰੀ ਦੱਸਣ 'ਤੇ ਵੜਿੰਗ ਨੇ ਤੰਜ਼ ਕੱਸਿਆ ਸੀ। ਪਰ ਇਹ ਵਾਰ ਉਨ੍ਹਾਂ 'ਤੇ ਹੀ ਉਲਟ ਪੈ ਗਿਆ। ਇਹ ਵੀ ਪੜ੍ਹੋ: ਵਿਧਾਨ ਸਭਾ ਦੇ ਬਾਹਰ ਵੀ ਰਾਜਾ ਵੜਿੰਗ ਦੀ 'ਖੰਘ ਵਾਲੀ ਦਵਾਈ' ਹਾਲਾਂਕਿ, ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਨੇ ਇਸ ਟਵੀਟ ਦੇ ਹੇਠ ਹਨੂੰਮਾਨ ਚਾਲੀਸਾ ਦੀਆਂ ਇਨ੍ਹਾਂ ਸਤਰਾਂ ਨੂੰ ਵ੍ਹੱਟਸਐਪ 'ਤੇ ਪ੍ਰਾਪਤ ਹੋਏ ਹੋਣ ਬਾਰੇ ਵੀ ਸੰਕੇਤ ਦਿੱਤਾ ਸੀ, ਪਰ ਵਿਰੋਧ ਸ਼ਾਂਤ ਕਰਨ ਲਈ ਇਹ ਕਾਫੀ ਨਹੀਂ ਰਿਹਾ। ਕਈ ਦਿਨ ਪਹਿਲਾਂ ਕੀਤੇ ਟਵੀਟ ਤੋਂ ਉੱਠੀ ਵਿਰੋਧ ਦੀ ਅੱਗ ਨੂੰ ਸ਼ਾਂਤ ਕਰਨ ਲਈ ਉਨ੍ਹਾਂ ਸ਼ਨੀਵਾਰ ਨੂੰ ਨਵਾਂ ਟਵੀਟ ਕੀਤਾ ਤੇ ਸਪੱਸ਼ਟੀਕਰਨ ਦਿੱਤਾ।जय हनुमान दलित वनवासी।
— Amarinder Singh Raja (@RajaBrar_INC) December 23, 2018
जोगी तुम्हरे जात निकासी॥
रामदूत अतुलित बलधामा।
जाटपुत्र पवनसुत नामा॥
महावीर मुस्लिम बजरंगी।
भक्त तुम्हारो बुक्कल संघी॥
कंचन वरण विराज सुकेसा।
जैन धरम में किये प्रवेसा॥
विद्यावान गुनी अति चातुर।
ब्राह्मण कभौ कभौ तुम ठाकुर॥
- Via #Whatsapp
ਆਪਣੀ ਸਫ਼ਾਈ ਵਿੱਚ ਰਾਜਾ ਵੜਿੰਗ ਨੇ ਖ਼ੁਦ ਨੂੰ ਹਨੂੰਮਾਨ ਭਗਤ ਦੱਸਦਿਆਂ ਕਿਹਾ ਕਿ ਮੇਰੇ ਟਵੀਟ ਨੇ ਉਨ੍ਹਾਂ ਦੇ ਚਿਹਰੇ ਨੂੰ ਬੇਨਕਾਬ ਕੀਤਾ ਜੋ ਭਗਵਾਨ ਦੇ ਨਾਂਅ 'ਤੇ ਦੇਸ਼ ਨੂੰ ਵੰਡ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਰਾਮ ਦੇ ਨਾਂਅ 'ਤੇ ਸਿਆਸਤ ਕਰਨ ਵਾਲੇ ਉਨ੍ਹਾਂ ਦੇ ਭਗਤ ਨੂੰ ਵੀ ਨਹੀਂ ਬਖ਼ਸ਼ ਰਹੇ। ਵੜਿੰਗ ਦੇ ਇਸ ਟਵੀਟ ਤੋਂ ਪਹਿਲਾਂ ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਤੇ ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਵੜਿੰਗ ਦੀ ਤਿੱਖੀ ਆਲੋਚਨਾ ਕੀਤੀ ਸੀ ਅਤੇ ਹਿੰਦੂ ਸੰਗਠਨਾਂ ਨੇ ਵੜਿੰਗ ਦੀਆਂ ਤਸਵੀਰਾਂ ਨੂੰ ਵੀ ਸਾੜ ਕੇ ਰੋਸ ਵਿਖਾਵਾ ਕੀਤਾ ਸੀ। ਸਬੰਧਤ ਖ਼ਬਰ: 'ਖੰਘ ਵਾਲੀ ਦਵਾਈ' ਦਾ ਲਾਰਾ ਲਾ ਕੇ ਫਸੇ ਰਾਜਾ ਵੜਿੰਗमैं हनुमान भक्त हूँ।
— Amarinder Singh Raja (@RajaBrar_INC) December 29, 2018
कुछ लोग राजनीतिक प्रतिद्वंदता मे बजरंग बली का सहारा ले मेरे ख़िलाफ़ दुष्प्रचार कर रहे है।
राम जी पर राजनीति करने वाले उनके सबसे बड़े भक्त को भी नही बख़्श रहे।
मेरा ट्वीट उन सबका असली चेहरा बेनक़ाब कर रहा है जो भगवान के नाम पर देश को बाँटते है
जय बजरंग बली
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















