ਬਠਿੰਡਾ: ਰਾਮਪੁਰਾ ਫੂਲ ਅਧੀਨ ਪੈਂਦੇ ਪਿੰਡ ਜਿਓਂਦ ਦੀ ਇਕ ਤਿਹਾਈ ਜ਼ਮੀਨ ਨੂੰ ਲੈਕੇ ਦੋ ਧੜਿਆਂ 'ਚ ਕਈ ਵਾਰ ਲੜਾਈ ਹੋ ਚੁੱਕੀ ਹੈ ਤੇ ਕਈ ਵਾਰ ਐਫਆਈਆਰ ਵੀ ਦਰਜ ਹੋਈ ਹੈ। ਅੱਜ ਫਿਰ ਹੋਈ ਲੜਾਈ ਖੂਨੀ ਟਕਰਾਅ 'ਚ ਬਦਲ ਗਈ।  ਜਦੋਂ ਮਲਕੀਤ ਸਿੰਘ ਦੇ ਖੇਤ ਨੂੰ ਆਪਣਾ ਦੱਸਦਿਆਂ ਸੁਰਜੀਤ ਸਿੰਘ 15-20 ਬੰਦਿਆਂ ਦੇ ਨਾਲ ਆ ਗਿਆ। ਦੂਜੇ ਪਾਸੇ ਉਨ੍ਹਾਂ ਨੂੰ ਰੋਕਣ ਲਈ ਪੂਰਾ ਪਿੰਡ ਇਕੱਠਾ ਹੋ ਗਿਆ।


ਇਸ ਤੋਂ ਬਾਅਦ ਕਬਜ਼ਾ ਲੈਣ ਆਏ ਸੁਰਜੀਤ ਸਿੰਘ ਦੇ ਧੜੇ ਨੇ ਗੋਲੀਆਂ ਚਲਾ ਦਿੱਤੀਆਂ। ਜੋ ਕਿਸਾਨ ਯੂਨੀਅਨ ਦੇ ਲੋਕਾਂ ਤੇ ਪਿੰਡ ਵਾਸੀਆਂ ਦੇ ਲੱਗੀਆਂ। ਇਸ ਦੌਰਾਨ ਕਈ ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ 'ਚੋਂ 6 ਲੋਕਾਂ ਨੂੰ ਰਾਮਪੁਰਾ ਫੂਲ ਦੇ ਸਿਵਿਲ ਹਸਪਤਾਲ ਤੇ ਇਕ ਨੂੰ ਲੁਧਿਆਣਾ ਦੇ ਹਸਪਤਾਲ ਭਰਤੀ ਕਰਵਾਇਆ ਗਿਆ ਹੈ।


ਪੁਲਿਸ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।


 


ਇਹ ਵੀ ਪੜ੍ਹੋCovid 19 Third Wave: ਅਲਰਟ! ਕੋਰੋਨਾ ਦੀ ਤੀਜੀ ਲਹਿਰ ਅਗਲੇ ਕੁਝ ਹਫਤਿਆਂ ਵਿੱਚ ਦੇ ਸਕਦੀ ਹੈ ਦਸਤਕ


ਇਹ ਵੀ ਪੜ੍ਹੋPunjab Civil Services 2020 entrance exam ‘ਚ ਮੋਗਾ ਦੀ ਉਪਿੰਦਰਜੀਤ ਕੌਰ ਨੇ ਕੀਤਾ ਟਾਪ, ਖੰਨਾ ਦਾ ਅਭਿਸ਼ੇਕ ਦੂਜੇ ਅਤੇ ਸਚਿਨ ਨੇ ਹਾਸਲ ਕੀਤਾ ਤੀਜਾ ਸਥਾਨ


ਇਹ ਵੀ ਪੜ੍ਹੋCorona Cases: ਕੋਰੋਨਾ ਨਾਲ ਬਦਲ ਰਹੇ ਹਾਲਾਤ, ਲਗਾਤਾਰ ਘੱਟ ਰਹੇ ਕੇਸ ਕਈ ਸੂਬਿਆਂ 'ਚ ਦਰਜ ਹੋਏ 500 ਤੋਂ ਵੀ ਘੱਟ ਮਾਮਲੇ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


 


 


https://play.google.com/store/apps/details?id=com.winit.starnews.hin


 


 


 


https://apps.apple.com/in/app/abp-live-news/id811114904