ਪੜਚੋਲ ਕਰੋ

ਬਿੱਟੂ ਨੂੰ ਕੈਪਟਨ ਤੇ ਅਰੂਸਾ ਦਾ ਰਿਸ਼ਤਾ ਜਾਪੇ ਨਿਜੀ ਮਸਲਾ

ਬਠਿੰਡਾ: ਵਿਦੇਸ਼ਾਂ ਦੇ ਗੁਰਦੁਆਰਾ ਸਾਹਿਬਾਨਾਂ ਵਿੱਚ ਭਾਰਤੀ ਦੂਤਾਂ ਅਤੇ ਭਾਰਤ ਸਰਕਾਰ ਦੇ ਪ੍ਰਤੀਨਿਧਾਂ ਦੇ ਦਾਖ਼ਲੇ ਤੇ ਗੁਰਦੁਆਰਾ ਕਮੇਟੀਆਂ ਵੱਲੋਂ ਲਾਈ ਗਈ ਪਾਬੰਦੀ 'ਤੇ ਕਾਂਗਰਸੀ ਸੰਸਦ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਬਿੱਟੂ ਨੇ ਚਿੰਤਾ ਜਤਾਈ ਹੈ। ਉਨ੍ਹਾਂ ਜੱਗੀ ਜੌਹਲ ਦੀ ਗ੍ਰਿਫਤਾਰੀ ਨੂੰ ਵੀ ਜਾਇਜ਼ ਠਹਿਰਾਇਆ ਤੇ ਅਰੂਸਾ-ਕੈਪਟਨ ਨੂੰ ਇੱਕ ਨਿਜੀ ਮਸਲਾ ਦੱਸਿਆ। ਬਿੱਟੂ ਨੇ ਕਿਹਾ ਕਿ ਉਹ ਸੰਸਦ ਵਿੱਚ ਕੇਂਦਰ ਦੀ ਪੱਤਰਕਾਰ ਤੇ ਦਲਿਤਾਂ ਵਿਰੁੱਧ ਗ਼ਲਤ ਨੀਤੀਆਂ ਬਾਰੇ ਆਵਾਜ਼ ਵੀ ਉਠਾਉਣਗੇ। ਅੱਜ ਬਠਿੰਡਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਹਰਿਮੰਦਰ ਸਾਹਿਬ ਵਿਖੇ ਵੀ ਚਾਰ ਦਰਵਾਜ਼ੇ ਹਰ ਧਰਮ ਲਈ ਖੁੱਲ੍ਹੇ ਹਨ ਪਰ ਵਿਦੇਸ਼ਾਂ ਵਿੱਚ ਗੁਰਦੁਆਰਾ ਸਾਹਿਬਾਨਾਂ ਦੇ ਦਰਵਾਜ਼ੇ ਬੰਦ ਕਰਨ ਦੀ ਪਿਰਤ ਪਹਿਲੀ ਵਾਰ ਪ੍ਰਬੰਧਕ ਕਮੇਟੀਆਂ ਨੇ ਪਾਈ ਹੈ ਜਿਸ ਨਾਲ ਵਿਦੇਸ਼ਾਂ ਚ ਪੰਜਾਬੀਆਂ ਦੀ ਛਵੀ ਨੂੰ ਢਾਅ ਲੱਗੀ ਹੈ। ਬਿੱਟੂ ਨੇ ਕਿਹਾ ਕਿ ਲੱਖਾਂ ਲੋਕ ਵਿਦੇਸ਼ ਤੋਂ ਭਾਰਤ ਤੇ ਪੰਜਾਬ ਆਉਂਦੇ ਹਨ ਅੱਜ ਤਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਜੇਕਰ ਜਗਜੀਤ ਜੌਹਲ ਦੀ ਗ੍ਰਿਫਤਾਰੀ ਹੋਈ ਹੈ ਤਾਂ ਉਸਦੀ ਲੁਧਿਆਣਾ ਤੇ ਹੋਰ ਥਾਵਾਂ ਤੇ ਹੋਏ ਕਈ ਕਤਲਾਂ 'ਚ ਸ਼ਮੂਲੀਅਤ ਸੀ। ਆਧਾਰ ਖਾਤਿਆਂ ਬਾਰੇ ਖ਼ਬਰ ਪ੍ਰਕਾਸ਼ਿਤ ਕਰਨ ਵਾਲੀ ਮਹਿਲਾ ਪੱਤਰਕਾਰ ਖਿਲਾਫ ਕੇਸ ਦਰਜ ਹੋਣ ਦੇ ਮਾਮਲੇ ਨੂੰ ਮੰਦਭਾਗਾ ਦੱਸਦਿਆਂ ਬਿੱਟੂ ਨੇ ਕਿਹਾ ਕੇ ਲੋਕਤੰਤਰ ਦੇ ਚੌਥੇ ਥੰਮ੍ਹ ਮੀਡੀਆ ਨੂੰ ਬੀਜੇਪੀ ਵੱਲੋਂ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿੱਟੂ ਨੇ ਕਿਹਾ ਕਿ ਕੇਂਦਰ ਸਰਕਾਰ ਨਹੀਂ ਚਾਹੁੰਦੀ ਕਿ ਕੋਈ ਵੀ ਪੱਤਰਕਾਰ ਉਨ੍ਹਾਂ ਖਿਲਾਫ ਅਵਾਜ਼ ਚੁੱਕੇ ਜੋ ਕਿ ਬਹੁਤ ਬੁਰੀ ਗੱਲ ਹੈ ਮੈਂ ਅਤੇ ਸੁਨੀਲ ਕੁਮਾਰ ਜਾਖੜ ਹੋਰਾਂ ਇਹ ਮੁੱਦਾ ਸਪੀਕਰ ਕੋਲ ਚੁੱਕਣ ਦੀ ਕੋਸ਼ਿਸ਼ ਕੀਤੀ ਸੀ ਪਰ ਸਰਕਾਰ ਦੇ ਦਬਾਅ ਦੇ ਚੱਲਦਿਆਂ ਸਾਨੂੰ ਸਮਾਂ ਨਹੀਂ ਦਿੱਤਾ ਕਿ 29 ਜਨਵਰੀ ਨੂੰ ਸ਼ੁਰੂ ਹੋਣ ਵਾਲੇ ਸੈਸ਼ਨ ਵਿੱਚ ਉਹ ਇਹ ਮੁੱਦਾ ਜ਼ੋਰ ਸ਼ੋਰ ਨਾਲ ਕਾਂਗਰਸ ਪਾਰਟੀ ਵੱਲੋਂ ਉਠਾਇਆ ਜਾਏਗਾ ਤੇ ਸਰਕਾਰ ਕੋਲੋਂ ਮੁਆਫ਼ੀ ਮੰਗਵਾਈ ਜਾਏਗੀ। ਕਿਸਾਨਾਂ ਦੇ ਕਰਜ਼ਾ ਮੁਆਫੀ ਦਾ ਸਰਕਾਰ ਵੱਲੋਂ ਲਾਹਾ ਲੈਣ ਦੀ ਕੋਸ਼ਿਸ਼ ਦੇ ਜਵਾਬ 'ਚ ਬਿੱਟੂ ਨੇ ਕਿਹਾ ਕਿ ਸਰਕਾਰ ਬਣੀ ਨੂੰ ਹਾਲੇ ਸਿਰਫ ਅੱਠ ਮਹੀਨੇ ਹੋਏ ਹਨ, ਅਸੀਂ ਹੁਣੇ ਕਾਹਦਾ ਕ੍ਰੈਡਿਟ ਲੈਣਾ ਹੈ। ਇਹ ਗੱਲਾਂ ਤਿੰਨ ਚਾਰ ਸਾਲਾਂ ਬਾਅਦ ਚੰਗੀਆਂ ਲੱਗਦੀਆਂ ਹਨ। ਉਨ੍ਹਾਂ ਕਿਹਾ ਕਿ ਵਿੱਤੀ ਸੰਕਟ ਦੇ ਚੱਲਦਿਆਂ ਵੀ ਕਾਂਗਰਸ ਸਰਕਾਰ ਤੋਂ ਜਿੰਨਾ ਹੋ ਸਕਿਆ ਲੋਕਾਂ ਦਾ ਕਰਜ਼ਾ ਮਾਫ ਕਰ ਰਹੀ ਹੈ ਪਰ ਅਜਿਹੇ ਮੌਕੇ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਲੋਕਾਂ ਦਾ ਮਜ਼ਾਕ ਉਡਾ ਰਹੀ ਹੈ। ਅਰੂਸਾ ਆਲਮ ਦੇ ਮੁੱਖ ਮੰਤਰੀ ਨਿਵਾਸ 'ਤੇ ਰੁਕਣ ਬਾਰੇ ਪੁੱਛੇ ਗਏ ਸਵਾਲ ਤੇ ਕਾਂਗਰਸੀ ਸਾਂਸਦ ਨੇ ਟਾਲਾ ਵੱਟਦਿਆਂ ਕਿਹਾ ਕਿ ਕਿਸੇ ਨੂੰ ਵੀ ਕਿਸੇ ਦੀ ਨਿਜੀ ਜ਼ਿੰਦਗੀ ਚ ਨਹੀਂ ਝਾਕਣਾ ਚਾਹੀਦਾ ਜਿਹੜੇ ਲੋਕ ਅਜਿਹਾ ਕਰ ਰਹੇ ਨੇ ਉਹ ਮੰਦਭਾਗੀ ਤੇ ਬਹੁਤ ਗਿਰਾਵਟ ਵਾਲੀ ਗੱਲ ਕਰ ਰਹੇ ਹਨ। ਪਿਛਲੇ ਦਿਨੀਂ ਮਹਾਰਾਸ਼ਟਰ ਵਿਖੇ ਦਲਿਤ ਵਰਗ ਉੱਪਰ ਹੋਏ ਹਮਲੇ ਦੇ ਵਿਰੋਧ ਵਿੱਚ ਬੋਲਦਿਆਂ ਰਵਨੀਤ ਬਿੱਟੂ ਨੇ ਕਿਹਾ ਮੋਦੀ ਸਰਕਾਰ ਦੀ ਸਖ਼ਤ ਨਿੰਦਾ ਕੀਤੀ ਤੇ ਕਿਹਾ ਕਿ ਇਹ ਦਲਿਤ ਵਰਗ ਖਿਲਾਫ ਬਹੁਤ ਵੱਡਾ ਵਿਉਂਤਬੰਦੀ ਨਾਲ ਕੀਤਾ ਹਮਲਾ ਸੀ। ਉਨ੍ਹਾਂ ਦਲਿਤ ਵਰਗ ਦੇ ਨਾਲ ਵੀ ਡੱਟ ਕੇ ਖੜ੍ਹਨ ਦੀ ਗੱਲ ਵੀ ਕੀਤੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab Weather Update : ਮੌਸਮ ਨੇ ਬਦਲਿਆ ਮਿਜਾਜ਼, ਚੰਡੀਗੜ੍ਹ ਤੇ ਪੰਜਾਬ ਦੇ ਕਈ ਇਲਾਕਿਆਂ 'ਚ ਮੀਂਹ ,ਕਿਸਾਨਾਂ ਦੀ ਵਧੀ ਚਿੰਤਾ
Punjab Weather Update : ਮੌਸਮ ਨੇ ਬਦਲਿਆ ਮਿਜਾਜ਼, ਚੰਡੀਗੜ੍ਹ ਤੇ ਪੰਜਾਬ ਦੇ ਕਈ ਇਲਾਕਿਆਂ 'ਚ ਮੀਂਹ ,ਕਿਸਾਨਾਂ ਦੀ ਵਧੀ ਚਿੰਤਾ
Punjab News: ਪੰਜਾਬ 'ਚ ਵੱਡਾ ਹਾਦਸਾ! ਸਵਾਰੀਆਂ ਨਾਲ ਭਰੀ ਬੱਸ ਪਲਟੀ; ਪੈ ਗਿਆ ਚੀਕ-ਚਿਹਾੜਾਂ...
Punjab News: ਪੰਜਾਬ 'ਚ ਵੱਡਾ ਹਾਦਸਾ! ਸਵਾਰੀਆਂ ਨਾਲ ਭਰੀ ਬੱਸ ਪਲਟੀ; ਪੈ ਗਿਆ ਚੀਕ-ਚਿਹਾੜਾਂ...
Punjab ‘ਚ ਆੜ੍ਹਤੀਆਂ ਨੇ ਹੜਤਾਲ ਕੀਤੀ ਮੁਲਤਵੀ, ਕੱਲ੍ਹ ਤੋਂ ਆਮ ਵਾਂਗ ਮੰਡੀਆਂ ’ਚ ਹੋਵੇਗਾ ਕੰਮਕਾਜ ,ਪੜ੍ਹੋ ਪੂਰੀ ਖ਼ਬਰ 
Punjab ‘ਚ ਆੜ੍ਹਤੀਆਂ ਨੇ ਹੜਤਾਲ ਕੀਤੀ ਮੁਲਤਵੀ, ਕੱਲ੍ਹ ਤੋਂ ਆਮ ਵਾਂਗ ਮੰਡੀਆਂ ’ਚ ਹੋਵੇਗਾ ਕੰਮਕਾਜ ,ਪੜ੍ਹੋ ਪੂਰੀ ਖ਼ਬਰ 
Punjab News: ਪੰਜਾਬ 'ਚ ਸਿਆਸੀ ਹਲਚਲ ਤੇਜ਼! ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ; ਸੁਖਬੀਰ ਬਾਦਲ ਨੇ ਪਾਰਟੀ 'ਚ ਕੀਤਾ ਸਵਾਗਤ...
ਪੰਜਾਬ 'ਚ ਸਿਆਸੀ ਹਲਚਲ ਤੇਜ਼! ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ; ਸੁਖਬੀਰ ਬਾਦਲ ਨੇ ਪਾਰਟੀ 'ਚ ਕੀਤਾ ਸਵਾਗਤ...

ਵੀਡੀਓਜ਼

ਦਿਲਜੀਤ-ਇਮਤਿਆਜ਼ ਦੀ ਜੋੜੀ ਮੁੜ ਤਿਆਰ! ਕੀ ਬਣੇਗਾ ਨਵਾਂ ਮੈਜਿਕ?
ਇਹ ਗੱਲ ਜ਼ਰੂਰ ਸੁਣੋ! CM ਮਾਨ ਦੀ ਲੋਕਾਂ ਨੂੰ ਅਪੀਲ
ਸੁਖਬੀਰ ਬਾਦਲ ‘ਤੇ ਪਰਚਾ ਕਰਾਂਗਾ! CM ਮਾਨ ਦਾ ਵੱਡਾ ਐਲਾਨ
ਨਸ਼ਾ ਤਸਕਰਾਂ ਨਾਲ ਮਿਲੀ ਪੁਲਿਸ? CM ਮਾਨ ਦਾ ਵੱਡਾ ਖੁਲਾਸਾ
ਖੇਤਾਂ ‘ਚ ਅੰਡਰਗ੍ਰਾਊਂਡ ਬਿਜਲੀ ਤਾਰਾਂ! CM ਮਾਨ ਦਾ ਵੱਡਾ ਐਲਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੀ ਸਿਆਸਤ 'ਚ ਹਲਚਲ ਤੇਜ਼, ਡਾ. ਨਵਜੋਤ ਕੌਰ ਸਿੱਧੂ ਵੱਲੋਂ ਨਵੀਂ ਸਿਆਸੀ ਸ਼ੁਰੂਆਤ, ਕਿਸਾਨਾਂ ਲਈ ਕੀਤਾ ਵੱਡਾ ਐਲਾਨ...
ਪੰਜਾਬ ਦੀ ਸਿਆਸਤ 'ਚ ਹਲਚਲ ਤੇਜ਼, ਡਾ. ਨਵਜੋਤ ਕੌਰ ਸਿੱਧੂ ਵੱਲੋਂ ਨਵੀਂ ਸਿਆਸੀ ਸ਼ੁਰੂਆਤ, ਕਿਸਾਨਾਂ ਲਈ ਕੀਤਾ ਵੱਡਾ ਐਲਾਨ...
Lockdown : ਲੌਕਡਾਊਨ ਕਾਰਨ ਬਾਜ਼ਾਰ ਅਤੇ ਸ਼ਾਪਿੰਗ ਮਾਲ ਰਾਤ 8 ਵਜੇ ਤੋਂ ਬਾਅਦ ਬੰਦ , ਜਾਣੋ ਕਿਹੜੇ ਦੇਸ਼ਾਂ ਨੇ ਚੁੱਕਿਆ ਅਜਿਹਾ ਕਦਮ ? 
Lockdown : ਲੌਕਡਾਊਨ ਕਾਰਨ ਬਾਜ਼ਾਰ ਅਤੇ ਸ਼ਾਪਿੰਗ ਮਾਲ ਰਾਤ 8 ਵਜੇ ਤੋਂ ਬਾਅਦ ਬੰਦ , ਜਾਣੋ ਕਿਹੜੇ ਦੇਸ਼ਾਂ ਨੇ ਚੁੱਕਿਆ ਅਜਿਹਾ ਕਦਮ ? 
ਫਲਾਈਟ 'ਚ ਭੁੱਲ ਕੇ ਵੀ ਨਾ ਲਿਜਾਓ ਇਹ ਚੀਜ਼ਾਂ , ਨਹੀਂ ਤਾਂ ਝੱਲਣਾ ਪਵੇਗਾ ਨੁਕਸਾਨ
ਫਲਾਈਟ 'ਚ ਭੁੱਲ ਕੇ ਵੀ ਨਾ ਲਿਜਾਓ ਇਹ ਚੀਜ਼ਾਂ , ਨਹੀਂ ਤਾਂ ਝੱਲਣਾ ਪਵੇਗਾ ਨੁਕਸਾਨ
Big News: ਵੱਡੀ ਖਬਰ, ਕਾਂਗਰਸ ਦੀ ਸੀਨੀਅਰ ਆਗੂ ਦਾ ਦੇਹਾਂਤ; ਸਿਆਸੀ ਜਗਤ 'ਚ ਛਾਇਆ ਮਾਤਮ...
Big News: ਵੱਡੀ ਖਬਰ, ਕਾਂਗਰਸ ਦੀ ਸੀਨੀਅਰ ਆਗੂ ਦਾ ਦੇਹਾਂਤ; ਸਿਆਸੀ ਜਗਤ 'ਚ ਛਾਇਆ ਮਾਤਮ...
Ceasefire ਤੋਂ ਕੁਝ ਘੰਟਿਆਂ ਬਾਅਦ ਈਰਾਨ ਦੀ ਤੇਲ ਰਿਫਾਇਨਰੀ 'ਚ ਧਮਾਕਾ, UAE -ਕੁਵੈਤ 'ਤੇ ਵੀ ਮਿਜ਼ਾਈਲ ਅਤੇ ਡਰੋਨ ਹਮਲੇ   
Ceasefire ਤੋਂ ਕੁਝ ਘੰਟਿਆਂ ਬਾਅਦ ਈਰਾਨ ਦੀ ਤੇਲ ਰਿਫਾਇਨਰੀ 'ਚ ਧਮਾਕਾ, UAE -ਕੁਵੈਤ 'ਤੇ ਵੀ ਮਿਜ਼ਾਈਲ ਅਤੇ ਡਰੋਨ ਹਮਲੇ   
Tech Tips : ਹੁਣ ਤੁਹਾਡਾ ਪੁਰਾਣਾ ਫ਼ੋਨ ਬਣੇਗਾ ਘਰ ਦਾ Security ਗਾਰਡ ! ਇਸ ਤਰ੍ਹਾਂ ਬਣਾਓ ਫ੍ਰੀ CCTV ਕੈਮਰਾ 
Tech Tips : ਹੁਣ ਤੁਹਾਡਾ ਪੁਰਾਣਾ ਫ਼ੋਨ ਬਣੇਗਾ ਘਰ ਦਾ Security ਗਾਰਡ ! ਇਸ ਤਰ੍ਹਾਂ ਬਣਾਓ ਫ੍ਰੀ CCTV ਕੈਮਰਾ 
Punjab ‘ਚ ਆੜ੍ਹਤੀਆਂ ਨੇ ਹੜਤਾਲ ਕੀਤੀ ਮੁਲਤਵੀ, ਕੱਲ੍ਹ ਤੋਂ ਆਮ ਵਾਂਗ ਮੰਡੀਆਂ ’ਚ ਹੋਵੇਗਾ ਕੰਮਕਾਜ ,ਪੜ੍ਹੋ ਪੂਰੀ ਖ਼ਬਰ 
Punjab ‘ਚ ਆੜ੍ਹਤੀਆਂ ਨੇ ਹੜਤਾਲ ਕੀਤੀ ਮੁਲਤਵੀ, ਕੱਲ੍ਹ ਤੋਂ ਆਮ ਵਾਂਗ ਮੰਡੀਆਂ ’ਚ ਹੋਵੇਗਾ ਕੰਮਕਾਜ ,ਪੜ੍ਹੋ ਪੂਰੀ ਖ਼ਬਰ 
Pakistan Stock Market : ਪਾਕਿਸਤਾਨ ਦੇ ਸ਼ੇਅਰ ਬਾਜ਼ਾਰ 'ਚ ਇਤਿਹਾਸ ਦੀ ਸਭ ਤੋਂ ਵੱਡੀ ਤੇਜ਼ੀ, ਦੁਨੀਆ ਵੀ ਰਹਿ ਗਈ ਹੈਰਾਨ 
Pakistan Stock Market : ਪਾਕਿਸਤਾਨ ਦੇ ਸ਼ੇਅਰ ਬਾਜ਼ਾਰ 'ਚ ਇਤਿਹਾਸ ਦੀ ਸਭ ਤੋਂ ਵੱਡੀ ਤੇਜ਼ੀ, ਦੁਨੀਆ ਵੀ ਰਹਿ ਗਈ ਹੈਰਾਨ 
Embed widget