ਚੰਡੀਗੜ੍ਹ: ਪੰਜਾਬ ਕਾਂਗਰਸ 'ਚ ਨਵਾਂ ਵਿਵਾਦ ਛਿੜ ਗਿਆ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੇ ਨਵਜੋਤ ਸਿੱਧੂ ਬਾਰੇ ਬਿਆਨ ਤੋਂ ਨਵਾਂ ਕਲੇਸ਼ ਪੈ ਗਿਆ ਹੈ। ਰਾਵਤ ਨੇ ਕਿਹਾ ਹੈ ਕਿ ਅਗਲੀਆਂ ਚੋਣਾਂ ਸਿੱਧੂ ਦੇ ਨਾਂ ਉੱਪਰ ਲੜੀਆਂ ਜਾਣਗੀਆਂ।


ਰਾਵਤ ਦੇ ਇਸ ਬਿਆਨ ਖਿਲਾਫ ਸੁਨੀਲ ਜਾਖੜ ਮੈਦਾਨ ਵਿੱਚ ਨਿੱਤਰੇ ਹਨ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਚਰਨਜੀਤ ਚੰਨੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਦਿਨ 'ਤੇ ਰਾਵਤ ਦਾ ਇਹ ਬਿਆਨ ਕਿ ਸਿੱਧੂ ਦੀ ਅਗਵਾਈ ਹੇਠ ਚੋਣਾਂ ਲੜੀਆਂ ਜਾਣਗੀਆਂ ਇਹ ਹੈਰਾਨ ਕਰਨ ਵਾਲਾ ਬਿਆਨ ਹੈ।






ਜਾਖੜ ਨੇ ਕਿਹਾ ਹੈ ਕਿ ਇਸ ਨਾਲ ਮੁੱਖ ਮੰਤਰੀ ਦੇ ਅਧਿਕਾਰ ਨੂੰ ਕਮਜ਼ੋਰ ਕਰਨ ਦੀ ਸੰਭਾਵਨਾ ਹੈ ਪਰ ਇਸ ਅਹੁਦੇ ਲਈ ਉਨ੍ਹਾਂ ਦੀ ਚੋਣ ਦੇ ਬਹੁਤ ਹੀ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਨੂੰ ਵੀ ਨਕਾਰਦਾ ਹੈ।


ਪੰਜਾਬ ਕਾਂਗਰਸ ਦੇ ਲੀਡਰ ਹਰਮਿੰਦਰ ਸਿੰਘ ਗਿੱਲ ਨੇ ਸੁਨੀਲ ਜਾਖੜ ਦੇ ਟਵੀਟ 'ਤੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ, ਸੁਨੀਲ ਜਾਖੜ ਦੇ ਦਿੱਤੇ ਬਿਆਨ 'ਤੇ ਸਿਰਫ ਉਹ ਹੀ ਟਿੱਪਣੀ ਕਰ ਸਕਦੇ ਹਨ। ਇਹ ਫੈਸਲਾ (ਚਰਨਜੀਤ ਚੰਨੀ ਬਤੌਰ ਸੀਐਮ) ਪਾਰਟੀ ਹਾਈਕਮਾਂਡ ਦਾ ਫੈਸਲਾ ਹੈ ਨਾ ਕਿ ਹਰੀਸ਼ ਰਾਵਤ ਜੀ ਦਾ ਫੈਸਲਾ।


ਇਹ ਵੀ ਪੜ੍ਹੋ: Punjab New CM: ਮਾਝੇ ਨੇ ਛੇੜੀ ਸੀ ਜੰਗ, ਫਿਰ ਵੀ ਮਾਲਵੇ ’ਚ ਹੀ ਰਹੀ ਪੰਜਾਬ ਦੀ ਸਰਦਾਰੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904